Welcome to Canadian Punjabi Post
Follow us on

26

May 2020
ਲਾਈਫ ਸਟਾਈਲ

ਪਾਰਟੀ ਮੇਅਕੱਪ ਦੇ ਬੇਸਿਕ ਰੂਲਜ਼

June 05, 2019 09:18 AM

ਸੈਕਸੀ ਚੀਕ ਬੋਨਸ-ਆਪਣੀ ਚੀਕ ਬੋਨਸ ਨੂੰ ਹੋਰ ਸੈਕਸੀ ਲੁਕ ਦੇਣ ਲਈ ਬ੍ਰੋਂਜਰ ਸਿੱਧੇ-ਸਿੱਧੇ ਚੀਕ ਬੋਨਸ ਦੇ ਹੇਠਾਂ ਅਪਲਾਈ ਕਰੋ। ਚਾਹੋ ਤਾਂ ਇਨ੍ਹਾਂ 'ਤੇ ਹਾਈਲਾਈਟਰ ਵੀ ਇਸਤੇਮਾਲ ਕਰ ਸਕਦੇ ਹੋ।
ਫੁਲਰ ਲਿਪਸ- ਜੇ ਤੁਹਾਡੇ ਲਿਪਸ ਪਤਲੇ ਹਨ ਤੇ ਤੁਸੀਂ ਉਨ੍ਹਾਂ ਨੂੰ ਫੁੱਲ ਅਤੇ ਸੈਕਸੀ ਦਿਖਾਉਣਾ ਚਾਹੂੰਦੇ ਹੋ, ਤਾਂ ਨਿਊਟ੍ਰਲ ਟੋਨ ਦੀ ਲਿਪ ਲਾਈਨਰ ਪੈਨਸਿਪ ਨਾਲ ਲਿਪਸ ਦੀ ਨੈਚੁਰਲ ਲਾਈਨ ਤੋਂ ਬਾਹਰ ਲਾਈਨ ਡ੍ਰਾਅ ਕਰੋ ਅਤੇ ਫਿਰ ਲਿਪਸਟਿਕ ਅਪਲਾਈ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਆਊਟਲਾਈਨ ਨੈਚੁਰਲ ਲਾਈਨ ਦੇ ਬਹੁਤ ਜ਼ਿਆਦਾ ਬਾਹਰ ਨਾ ਹੋਵੇ। ਅਖੀਰ ਵਿੱਚ ਤੁਸੀਂ ਚਾਹੋ ਤਾਂ ਲਿਪ ਗਲਾਸ ਅਪਲਾਈ ਕਰੋ ਜਾਂ ਫਿਰ ਗਲਾਸ ਦਾ ਇੱਕ ਡਾਟ ਸੈਂਟਰ ਵਿੱਚ ਲਗਾਓ, ਇਹ ਤੁਹਾਨੂੰ ਸੈਕਸੀ ਲੁਕ ਦੇਵੇਗਾ।
ਲੁਕ ਲਾਕ-ਕ੍ਰੀਮ ਬੇਸਡ ਪ੍ਰੋਡਕਟ ਦਾ ਇਸਤੇਮਾਲ ਕਰਦੇ ਸਮੇਂ, ਚਾਹੇ ਲਿਪਸਟਿਕ ਹੋਵੇ ਜਾਂ ਫਾਊਂਡੇਸ਼ਨ, ਡਰਾਈ ਫੇਸ ਪਾਊਡਰ ਉਪਰੋਂ ਅਪਲਾਈ ਕਰੋ, ਇਸ ਨਾਲ ਮੇਕਅਪ ਜਾਂ ਤੁਹਾਡਾ ਲੁਕ ਲਾਕ ਹੋ ਜਾਏਗਾ। ਇਹੀ ਗੱਲ ਬਲਸ਼ 'ਤੇ ਵੀ ਲਾਗੂ ਹੁੰਦੀ ਹੈ। ਕ੍ਰੀਮ ਬਲਸ਼ ਦੇ ਬਾਅਦ ਉਸ 'ਤੇ ਪਾਊਡਰ ਬਲਸ਼ ਅਪਲਾਈ ਕਰੋ।
ਫਲੇਕੀ ਮਸਕਾਰਾ-ਅਕਸਰ ਮਸਕਾਰਾ ਅਪਲਾਈ ਕਰਨ 'ਤੇ ਇਹ ਡਰ ਬਣਿਆ ਰਹਿੰਦਾ ਹੈ ਕਿ ਸੁੱਕਣ ਮਗਰੋਂ ਉਹ ਚਿਹਰੇ 'ਤੇ ਇਥੇ-ਉਥੇ ਖਿਲਰ ਜਾਂਦਾ ਹੈ, ਜਿਸ ਕਾਰਨ ਪਾਰਟੀ ਵਿੱਚ ਤੁਹਾਡੀ ਲੁਕ ਖਰਾਬ ਹੋ ਸਕਦੀ ਹੈ। ਦਰਅਸਲ ਇਹ ਸਿਗਨਲ ਹੈ ਕਿ ਮਸਕਾਰਾ ਜਾਂ ਪੁਰਾਣਾ ਹੋ ਗਿਆ ਹੈ ਜਾਂ ਤੁਸੀਂ ਉਸ ਨੂੰ ਇਸਤੇਮਾਲ ਕਰਨ ਦੇ ਬਾਅਦ ਸੀਲ ਪੈਕ ਨਹੀਂ ਕਰਦੇ ਹੋ। ਮਸਕਾਰਾ ਇਸਤੇਮਾਲ ਕਰਨ ਦੇ ਬਾਅਦ ਹਮੇਸ਼ਾ ਉਸ ਦਾ ਕੈਪ ਟਾਈਟ ਬੰਦ ਕਰੋ ਤਾਂ ਕਿ ਉਹ ਜ਼ਿਆਦਾ ਸਮੇਂ ਤੱਕ ਚੱਲੇ ਅਤੇ ਖਿਲਰੇ ਵੀ ਨਹੀਂ।
ਕਿਊਟੀਕਲਸ 'ਤੇ ਆਈ ਕ੍ਰੀਮ ਅਪਲਾਈਮ ਕਰੋ- ਹੱਥਾਂ ਦੀ ਖੂਬਸੂਰਤੀ ਵਧਾਉਣ ਲਈ ਨੇਲਸ ਦਾ ਹੈਲਦੀ ਨਜ਼ਰ ਆਉਣਾ ਜ਼ਰੂਰੀ ਹੈ, ਪ੍ਰੰਤੂ ਜੇ ਤੁਹਾਡੇ ਕੋਲ ਕਿਊਟੀਕਲ ਕ੍ਰੀਮ ਨਹੀਂ ਹੈ, ਤਾਂ ਤੁਸੀਂ ਆਪਣੇ ਡ੍ਰਾਈ ਕਿਊਟੀਕਲਸ 'ਤੇ ਆਈ ਕ੍ਰੀਮ ਵੀ ਲਾ ਸਕਦੇ ਹੋ, ਇਹ ਉਨ੍ਹਾਂ ਨੂੰ ਹਾਈਡ੍ਰੇਟ ਅਤੇ ਮਾਇਸ਼ਚੁਰਾਈਜ਼ ਕਰੇਗੀ।
ਬ੍ਰੋਂਜਰ ਐਪਲੀਕੇਸ਼ਨ ਸਹੀ ਰੱਖੋ-ਅਪਲਾਈ ਕਰਨ ਤੋਂ ਪਹਿਲਾਂ ਦੋ-ਤਿੰਨ ਬੂੰਦਾਂ ਮਾਇਸ਼ਚੁਰਾਈਜਿੰਗ ਲੋਸ਼ਨ ਦੀ ਮਿਕਸ ਕਰ ਕੇ ਬਲੈਂਡ ਕਰੋ ਅਤੇ ਫਿਰ ਬ੍ਰੋਂਜਰ ਨੂੰ ਅਪਲਾਈ ਕਰਨ, ਇਸ ਨਾਲ ਉਹ ਸਕਿਨ ਵਿੱਚ ਚੰਗੀ ਤਰ੍ਹਾਂ ਨਾਲ ਬਲੈਂਡ ਹੋ ਜਾਏਗਾ ਅਤੇ ਸਕਿਨ ਨੂੰ ਕਲੀਨ ਲੁਕ ਵੀ ਮਿਲੇਗੀ।
ਹੇਅਰ ਕਲਰ ਨੂੰ ਫੰਡ ਹੋਣ ਤੋਂ ਬਚਾਓ-ਹੇਅਰ ਕਲਰ ਜਦ ਫੇਡ ਹੋਣ ਲੱਗਦਾ ਹੈ ਤਾਂ ਉਹ ਬਹੁਤ ਬੁਰਾ ਲੱਗਣ ਲੱਗਦਾ ਹੈ। ਇਸ ਤੋਂ ਬਚਣ ਦੇ ਲਈ ਮਹੀਨੇ ਵਿੱਚ ਇੱਕ ਵਾਰ ਡੀਪ ਕੰਡੀਸ਼ਨਿੰਗ ਟ੍ਰੀਟਮੈਂਟ ਜ਼ਰੂਰ ਕਰਵਾਓ, ਇਸ ਨਾਲ ਕਲਰ ਲੀਕ ਹੋ ਜਾਏਗਾ ਅਤੇ ਵਾਲ ਵੀ ਡਰਾਈ ਅਤੇ ਡੈਮੇਜ ਹੋਣ ਤੋਂ ਬਚ ਜਾਣਗੇ।
ਫੇਕ ਆਈ ਲੈਸ਼ੇਜ 'ਤੇ ਵੀ ਮਸਕਾਰਾ ਲਾਓ-ਇਸ ਨਾਲ ਨਕਲੀ ਆਈ ਲੈਸ਼ੇਜ ਤੁਹਾਡੇ ਨੈਚੁਰਲ ਲੈਸ਼ੇਜ ਦੇ ਨਾਲ ਬਲੈਂਡ ਹੋ ਕੇ ਨੈਚੁਰਲ ਲੁਕ ਦੇਣਗੇ ਅਤੇ ਤੁਹਾਡੀਆਂ ਅੱਖਾਂ ਸੰੁਦਰ ਨਜ਼ਰ ਆਉਣਗੀਆਂ।

Have something to say? Post your comment