Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਲਾਈਫ ਸਟਾਈਲ

ਵੈੱਜ ਸੈਂਡਵਿਚ

June 05, 2019 09:16 AM

ਸਮੱਗਰੀ-ਦੋ ਬਰੈੱਡ, ਵੇਸਣ 100 ਗਰਾਮ, ਜ਼ੀਰਾ ਅੱਧਾਚਮਚ, ਲਾਲ ਮਿਰਚ ਪਾਊਡਰ ਅੱਧਾ ਚਮਚ, ਹਲਦੀ ਪਾਊਡਰ ਅੱਧਾ ਚਮਚ, ਨਮਕ ਅੱਧਾ ਚਮਚ, ਪਾਣੀ ਅੱਧਾ ਕੱਪ, ਟਮਾਟਰ ਅੱਧਾ ਕੱਪ, ਪਿਆਜ ਅੱਧਾ ਕੱਪ, ਦੋ ਹਰੀਆਂ ਮਿਰਚਾਂ, ਹਰਾ ਧਨੀਆ ਅੱਧਾ ਕੱਪ, ਤੇਲ ਦੋ ਚਮਚ।
ਵਿਧੀ- ਸਭ ਤੋਂ ਪਹਿਲਾਂ ਇੱਕ ਵੱਡੀ ਕਟੋਰੀ ਵਿੱਚ ਵੇਸਣ ਪਾਓ। ਫਿਰ ਉਸ ਵਿੱਚ ਜ਼ੀਰਾ, ਲਾਲ, ਮਿਰਚ, ਹਲਦੀ ਪਾਊਡਰ ਅਤੇ ਥੋੜ੍ਹਾ ਜਿਹਾ ਨਮਕ ਪਾ ਦਿਓ। ਫਿਰ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ, ਫਿਰ ਉਸ ਨੂੰ ਥੋੜ੍ਹਾ ਜਿਹਾ ਪਾਣੀ ਪਾ ਕੇ ਘੋਲ ਬਣਾ ਲਓ। ਉਸ ਵਿੱਚ ਟਮਾਟਰ, ਪਿਆਜ਼, ਹਰੀ ਮਿਰਚ ਅਤੇ ਧਨੀਆ ਪਾ ਦਿਓ ਅਤੇ ਉਸ ਨੂੰ ਮਿਕਸ ਕਰ ਲਓ।
ਗੈਸ 'ਤੇ ਪੈਨ ਨੂੰ ਗਰਮ ਹੋਣ ਲਈ ਰੱਖ ਦਿਓ ਤੇ ਬਰੈੱਡ ਨੂੰ ਦੋਵਾਂ ਪਾਸਿਆਂ ਤੋਂ ਘੋਲ ਵਿੱਚ ਡੁਬੋ ਦਿਓ। ਫਿਰ ਪੈਨ ਵਿੱਚ ਥੋੜ੍ਹਾ ਜਿਹਾ ਤੇਲ ਪਾ ਕੇ ਉਸ ਨੂੰ ਫੈਲਾ ਦਿਓ ਤੇ ਬਰੈੱਡ ਨੂੰ ਪਾ ਦਿਓ ਅਤੇ ਉਸ ਨੂੰ ਦੋ ਮਿੰਟ ਤੱਕ ਪੱਕਾਓ। ਫਿਰ ਉੱਤੇ ਥੋੜ੍ਹਾ ਜਿਹਾ ਤੇਲ ਪਾ ਦਿਓ ਅਤੇ ਉਸ ਨੂੰ ਪਲਟ ਦਿਓ। ਦੋਵਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਪਕਾ ਲਓ ਅਤੇ ਕਿਸੇ ਪਲੇਟ ਵਿੱਚ ਕੱਢ ਲਓ। ਤੁਹਾਡਾ ਬਰੈੱਡ ਸੈਂਡਵਿਚ ਬਣ ਕੇ ਤਿਆਰ ਹੋ ਗਿਆ ਹੈ। ਇਸ ਨੂੰ ਸੌਸ ਜਾਂ ਚਟਣੀ ਨਾਲ ਸਰਵ ਕਰੋ।

 
Have something to say? Post your comment