Welcome to Canadian Punjabi Post
Follow us on

25

January 2021
ਖੇਡਾਂ

ਕ੍ਰਿਕਟ ਵਰਲਡ ਕੱਪ ਸ਼ੁਰੂ, ਪਹਿਲੇ ਮੈਚ ਵਿੱਚ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਹਰਾਇਆ

May 31, 2019 09:52 AM

ਲੰਡਨ, 30 ਮਈ, (ਪੋਸਟ ਬਿਊਰੋ)- ਫੁੱਟਬਾਲ ਵਰਲਡ ਕੱਪ ਤੋਂ ਬਾਅਦ ਦੂਸਰੇ ਸਭ ਤੋਂ ਵੱਡੇ ਖੇਡ ਮੇਲੇ ਕ੍ਰਿਕਟ ਵਰਲਡ ਕੱਪ ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਪਹਿਲੇ ਮੈਚ ਵਿੱਚ ਅੱਜ ਇੰਗਲੈਂਡ ਦੇ ਬੇਨ ਸਟੋਕਸ (89 ਦੌੜਾਂ ਅਤੇ 12 ਦੌੜਾਂ ਉੱਤੇ ਦੋ 2 ਵਿਕਟਾਂ) ਦੇ ਕਮਾਲ ਦੇ ਆਲਰਾਊਂਡ ਪ੍ਰਦਰਸ਼ਨ ਅਤੇ ਕਪਤਾਨ ਇਯੋਨ ਮੋਰਗਨ (57), ਓਪਨਰ ਜੇਸਨ ਰਾਏ (54) ਅਤੇ ਜੋ ਰੂਟ (51) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਵਿਸ਼ਵ ਦੀ ਨੰਬਰ ਇਕ ਟੀਮ ਤੇ ਮੇਜ਼ਬਾਨ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿਚ ਵੀਰਵਾਰ ਨੂੰ 104 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਦਾ ਹਾਰਨਾ ਕਈ ਲੋਕਾਂ ਲਈ ਹੈਰਾਨੀ ਜਨਕ ਹੈ।
ਇਸ ਮੈਚ ਵਿੱਚ ਇੰਗਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ ਉੱਤੇ 311 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਤੇ ਦੱਖਣੀ ਅਫਰੀਕਾ ਨੂੰ 39.5 ਓਵਰਾਂ ਵਿਚ 207 ਦੌੜਾਂ ਉੱਤੇ ਸਮੇਟ ਦਿੱਤਾ। ਗੇਂਦਬਾਜ਼ ਜੋਫਰਾ ਆਰਚਰ ਨੇ 3 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਨੂੰ ਅਜਿਹਾ ਝੰਜੋੜਿਆ ਕੇ ਉਹ ਅੰਤ ਤਕ ਨਹੀਂਉਭਰ ਸਕਿਆ।ਸਟੋਕਸ ਨੇ 40ਵੇਂ ਓਵਰ ਦੀ ਚੌਥੀ ਅਤੇ 5ਵੀਂ ਗੇਂਦ ਉੱਤੇ ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੀ ਪਾਰੀ ਸਮੇਟ ਦਿੱਤੀ। ਉਸ ਨੇ ਜੇ ਪੀ ਡੁਮਿਨੀ ਅਤੇ ਆਂਦਿਲੇ ਫੇਲਕਵਾਓ ਦੇ ਕੈਚ ਫੜੇ ਤੇ ਡਵੇਨ ਪ੍ਰਿਟੋਰੀਅਸ ਨੂੰ ਰਨ ਆਊਟ ਕੀਤਾ। ਸਟੋਕਸ ਨੂੰ ਉਹਦੇ ਆਲਰਾਊਂਡ ਪ੍ਰਦਰਸ਼ਨ ਲਈ `ਮੈਨ ਆਫ ਦ ਮੈਚ` ਦਾ ਐਵਾਰਡ ਮਿਲਿਆ। 5ਵੀਂ ਵਾਰ ਵਿਸ਼ਵ ਕੱਪ ਕਰਵਾ ਰਹੇ ਅਤੇ ਆਪਣੇ ਪਹਿਲੇ ਖਿਤਾਬ ਦੀ ਭਾਲ ਵਿਚ ਲੱਗੇ ਇੰਗਲੈਂਡ ਲਈ ਉਸਦੇ ਸਿਖਰਲੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਦੱਖਣੀ ਅਫਰੀਕਾ ਨੇ ਇਸ ਮੁਕਾਬਲੇ ਵਿਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦਾ ਫੈਸਲਾ ਕੀਤਾ ਸੀ ਅਤੇ ਓਪਨਰ ਜਾਨੀ ਬੇਅਰਸਟੋ ਇੰਗਲੈਂਡ ਲਈ ਖਾਤਾ ਖੋਲ੍ਹੇ ਬਿਨਾਂ ਪਹਿਲੇ ਹੀ ਓਵਰ ਦੀ ਦੂਜੀ ਗੇਂਦ ਉਤੇ ਆਊਟ ਹੋ ਗਿਆ। ਫਿਰ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਾ ਕੇ ਇੰਗਲੈਂਡ ਨੂੰ 300 ਦੇ ਪਾਰ ਪੁਚਾਇਆ। ਸਟੋਕਸ ਨੇ 89 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਅਤੇ ਕਪਤਾਨ ਮੋਰਗਨ ਨੇ 57 ਦੌੜਾਂ ਬਣਾਈਆਂ।ਜੋ ਰੂਟ ਨੇ 51 ਦੌੜਾਂ, ਰਾਏ ਨੇ 54 ਦੌੜਾਂ ਬਣਾਈਆਂ।

Have something to say? Post your comment
ਹੋਰ ਖੇਡਾਂ ਖ਼ਬਰਾਂ