Welcome to Canadian Punjabi Post
Follow us on

19

September 2019
ਅੰਤਰਰਾਸ਼ਟਰੀ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਵੱਲੋਂ 7 ਜੂਨ ਨੂੰ ਅਹੁਦਾ ਛੱਡਣ ਦਾ ਐਲਾਨ

May 24, 2019 09:56 PM

ਲੰਡਨ, 24 ਮਈ (ਪੋਸਟ ਬਿਊਰੋ) : ਯੂਕੇ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਕਿ 7 ਜੂਨ ਨੂੰ ਉਹ ਕੰਜ਼ਰਵੇਟਿਵ ਪਾਰਟੀ ਦੀ ਆਗੂ ਵਜੋਂ ਆਪਣਾ ਅਹੁਦਾ ਛੱਡ ਦੇਵੇਗੀ। ਉਨ੍ਹਾਂ ਯੂਰਪੀਅਨ ਯੂਨੀਅਨ ਤੋਂ ਬ੍ਰਿਟੇਨ ਨੂੰ ਬਾਹਰ ਕਰਨ ਦੀ ਆਪਣੀ ਕੋਸਿ਼ਸ਼ ਵਿੱਚ ਮੂੰਹ ਦੀ ਖਾਣ ਤੇ ਦੇਸ਼ ਦੀ ਅਗਲੀ ਪ੍ਰਧਾਨ ਮੰਤਰੀ ਬਣਨ ਦਾ ਨਵਾਂ ਛੇੜਾ ਛੇੜਨ ਦੀ ਗੱਲ ਵੀ ਸਵੀਕਾਰ ਕੀਤੀ।
ਜਦੋਂ ਤੱਕ ਨਵਾਂ ਆਗੂ ਨਹੀਂ ਚੁਣ ਲਿਆ ਜਾਂਦਾ ਉਦੋਂ ਤੱਕ ਮੇਅ ਕੇਅਰਟੇਕਰ ਪ੍ਰਧਾਨ ਮੰਤਰੀ ਬਣੀ ਰਹੇਗੀ। ਇਸ ਪ੍ਰਕਿਰਿਆ ਵਿੱਚ ਕਈ ਹਫਤੇ ਲੱਗਣ ਦੀ ਸੰਭਾਵਨਾ ਹੈ। ਨਵਾਂ ਕੰਜ਼ਰਵੇਟਿਵ ਆਗੂ ਬਿਨਾਂ ਆਮ ਚੋਣਾਂ ਕਰਵਾਇਆਂ ਹੀ ਪ੍ਰਧਾਨ ਮੰਤਰੀ ਬਣ ਜਾਵੇਗਾ। ਆਪਣੀ ਟੁੱਟਦੀ ਹੋਈ ਆਵਾਜ਼ ਵਿੱਚ 10 ਡਾਊਨਿੰਗ ਸਟਰੀਟ ਦੇ ਬਾਹਰ ਖੜ੍ਹੇ ਹੋ ਕੇ ਮੇਅ ਨੇ ਟੀਵੀ ਉੱਤੇ ਦਿਖਾਏ ਗਏ ਬਿਆਨ ਵਿੱਚ ਆਖਿਆ ਕਿ ਇਹ ਕੰਮ ਉਨ੍ਹਾਂ ਲਈ ਬਹੁਤ ਹੀ ਮਾਣ ਵਾਲਾ ਸੀ।
ਜੂਨ 2016 ਵਿੱਚ ਬ੍ਰਿਟੇਨ ਵਾਸੀਆਂ ਵੱਲੋਂ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦੇ ਮੁੱਦੇ ਉੱਤੇ ਪਾਈਆਂ ਗਈਆਂ ਵੋਟਾਂ ਤੋਂ ਬਾਅਦ ਮੇਅ ਪ੍ਰਧਾਨ ਮੰਤਰੀ ਬਣੀ। ਆਪਣੇ ਪੂਰੇ ਪ੍ਰਧਾਨ ਮੰਤਰੀ ਵਾਲੇ ਕਾਰਜਕਾਲ ਦੌਰਾਨ ਮੇਅ ਵੀ ਇਸ ਫੈਸਲੇ ਨੂੰ ਸਿਰੇ ਚੜ੍ਹਾਉਣ ਲਈ ਆਪਣੀ ਪੂਰੀ ਵਾਹ ਲਾਉਂਦੀ ਰਹੀ। ਵਾਅਦੇ ਮੁਤਾਬਕ 29 ਮਾਰਚ ਨੂੰ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਤੋਂ ਵੱਖ ਕਰਨ ਵਿੱਚ ਸਫਲ ਨਾ ਹੋਣ ਕਾਰਨ ਆਪਣੀ ਹੀ ਪਾਰਟੀ ਤੋਂ ਅਹੁਦਾ ਛੱਡਣ ਦਾ ਦਬਾਅ ਬਰਦਾਸ਼ਤ ਕਰ ਰਹੀ ਮੇਅ ਨੂੰ ਆਖਿਰਕਾਰ ਗੋਡੇ ਟੇਕਣੇ ਪੈ ਰਹੇ ਹਨ। ਬ੍ਰਿਟੇਨ ਨੇ ਹੁਣ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਲਈ 31 ਅਕਤੂਬਰ ਤਰੀਕ ਤੈਅ ਕੀਤੀ ਹੈ ਪਰ ਪਾਰਲੀਆਮੈਂਟ ਵੱਲੋਂ ਇਸ ਡੀਲ ਵਾਸਤੇ ਸ਼ਰਤਾਂ ਨੂੰ ਮਨਜ਼ੂਰੀ ਦਿੱਤੀ ਜਾਣੀ ਅਜੇ ਬਾਕੀ ਹੈ।
ਮੇਅ ਦੇ ਜਾਣ ਨਾਲ ਪਾਰਟੀ ਲੀਡਰਸਿ਼ਪ ਦੌੜ ਸ਼ੁਰੂ ਹੋ ਜਾਵੇਗੀ ਜਿਸ ਵਿੱਚ ਕੋਈ ਵੀ ਕੰਜ਼ਰਵੇਟਿਵ ਨੀਤੀਘਾੜਾ ਹਿੱਸਾ ਲੈ ਸਕੇਗਾ। ਇਸ ਦੌੜ ਵਿੱਚ ਹਿੱਸਾ ਲੈਣ ਵਾਲੇ ਮੂਹਰਲੀ ਕਤਾਰ ਦੇ ਕੰਜ਼ਰਵੇਟਿਵ ਆਗੂਆਂ ਵਿੱਚ ਸਾਬਕਾ ਵਿਦੇਸ਼ ਸਕੱਤਰ ਬੌਰਿਸ ਜੌਹਨਸਨ ਦਾ ਨਾਂ ਮੁੱਖ ਤੌਰ ਉੱਤੇ ਲਿਆ ਜਾ ਰਿਹਾ ਹੈ। ਉਨ੍ਹਾਂ ਨੂੰ ਵੀ ਬ੍ਰੈਗਜਿ਼ਟ ਦਾ ਦਮਦਾਰ ਸਮਰਥਕ ਦੱਸਿਆ ਜਾਂਦਾ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਮਰਾਨ ਵੱਲੋਂ ਪਾਕਿਸਤਾਨੀਆਂ ਨੂੰ ਜਹਾਦ ਲਈ ਭਾਰਤੀ ਕਸ਼ਮੀਰ ਨਾ ਜਾਣ ਦੀ ਚਿਤਾਵਨੀ
ਇਜ਼ਰਾਈਲ ਦੀਆਂ ਚੋਣਾਂ ਵਿੱਚ ਫਿਰ ਕਿਸੇ ਨੂੰ ਬਹੁਮਤ ਨਹੀਂ ਮਿਲ ਸਕਿਆ
ਚੋਣ ਕਮਿਸ਼ਨ ਵੱਲੋਂ ਫੈਸਲਾ: ਮਰੀਅਮ ਨਵਾਜ਼ ਆਪਣੀ ਪਾਰਟੀ ਦੀ ਉਪ ਪ੍ਰਧਾਨ ਬਣੀ ਰਹੇਗੀ
ਈਰਾਨੀ ਆਗੂ ਖੋਮੀਨੀ ਨੇ ਅਮਰੀਕਾ ਨਾਲ ਗੱਲਬਾਤ ਕਰਨੋਂ ਨਾਂਹ ਕੀਤੀ
ਅਮਰੀਕਾ ਨਾਲ ਦੁਬਾਰਾ ਗੱਲਬਾਤ ਲਈ ਤਾਲਿਬਾਨ ਤਿਆਰ
ਬ੍ਰਿਟਿਸ਼ ਪਾਰਲੀਮੈਂਟਰੀ ਕਮੇਟੀ ਨੇ ਭਾਰਤੀਆਂ ਬਾਰੇ ਵੀਜ਼ਾ ਵਿਵਾਦ ਦੀ ਸਖਤ ਨਿੰਦਾ ਕੀਤੀ
ਪਾਕਿਸਤਾਨ ਨੂੰ ਨਵਾਂ ਝਟਕਾ ਯੂਰਪੀ ਯੂਨੀਅਨ ਨੇ ਕਿਹਾ: ਅਤਿਵਾਦੀ ਚੰਦ ਤੋਂ ਨਹੀਂ ਆਉਂਦੇ
ਵਿੰਗ ਕਮਾਂਡਰ ਅੰਜਲੀ ਸਿੰਘ ਵਿਦੇਸ਼ ਵਿੱਚ ਭਾਰਤੀ ਮਿਸ਼ਨ `ਚ ਪਹਿਲੀ ਮਹਿਲਾ ਫੌਜੀ ਸਫ਼ਾਰਤੀ ਨਿਯੁਕਤ
ਬਿਡੇਨ ਨੇ ਕਿਹਾ: ਗੈਰ-ਗੋਰੇ ਭਾਈਚਾਰੇ ਦਾ ਸੰਘਰਸ਼ ‘ਗੋਰਿਆਂ ਲਈ ਸਮਝਣਾ ਔਖਾ'
ਯੂ ਐੱਨ ਸੰਸਥਾ ਨੇ ਹਾਂਗ ਕਾਂਗ ਦੇ ਮੁਜ਼ਾਹਰਾਕਾਰੀਆਂ ਉੱਤੇ ਪੁਲਸ ਦੇ ਤਸ਼ੱਦਦ ਦੀ ਜਾਂਚ ਲਈ ਕਿਹਾ