Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਹੇਰਾਨ ਗੇਟ ਇਲਾਕੇ ਚੱਲੀ ਗੋਲੀ, ਵਿਅਕਤੀ ਦੀ ਮੌਤਨਾਰਥ ਯਾਰਕ ਵਿੱਚ ਦੋਹਰੇ ਕਤਲਕਾਂਡ ਦੇ ਸ਼ੱਕੀ ਦੀ ਪੁਲਿਸ ਨੂੰ ਭਾਲਟੋਰਾਂਟੋ ਦੇ ਪੱਛਮ ਇੰਡ `ਤੇ ਵਾਹਨ ਇੱਕ ਘਰ ਨਾਲ ਟਕਰਾਇਆ, ਡਰਾਈਵਰ ਗ੍ਰਿਫ਼ਤਾਰਨਾਰਥ ਯਾਰਕ ਵਿੱਚ ਪੈਦਲ ਜਾ ਰਿਹਾ ਵਿਅਕਤੀ ਵਾਹਨ ਦੀ ਚਪੇਟ ਵਿੱਚ ਆਇਆ, ਹਸਪਤਾਲ ਦਾਖਲਦਰਹਮ ਬਸ ਵਿੱਚ ਯੌਨ ਸ਼ੋਸ਼ਣ ਤੋਂ ਬਾਅਦ ਸ਼ੱਕੀ ਦੀ ਭਾਲਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ
 
ਭਾਰਤ

ਆਈ ਓ ਸੀ ਦੀ ਮੈਂਬਰੀ ਲਈ ਬੱਤਰਾ ਦਾ ਨਾਂ ਭੇਜਿਆ ਗਿਆ

May 24, 2019 09:01 AM

ਨਵੀਂ ਦਿੱਲੀ, 23 ਮਈ (ਪੋਸਟ ਬਿਊਰੋ)- ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਦੇ ਪ੍ਰਧਾਨ ਨਰਿੰਦਰ ਬੱਤਰਾ ਦਾ ਨਾਂ ਸੰਸਾਰ ਓਲੰਪਿਕ ਕਮੇਟੀ (ਆਈ ਓ ਸੀ) ਦੇ ਕਾਰਜਕਾਰੀ ਬੋਰਡ ਨੇ ਖੇਡਾਂ ਦੀ ਇਸ ਸਿਖਰਲੀ ਸੰਸਥਾ ਦੇ ਮੈਂਬਰ ਵਜੋਂ ਚੋਣ ਕਰਨ ਲਈ ਪੇਸ਼ ਕੀਤਾ ਹੈ। ਆਈ ਓ ਸੀ ਦੇ ਕਾਰਜਕਾਰੀ ਬੋਰਡ ਨੇ ਬੱਤਰਾ ਅਤੇ ਨੌਂ ਹੋਰ ਮੈਂਬਰਾਂ ਨੂੰ ਚੁਣਨ ਦਾ ਪ੍ਰਸਤਾਵ ਬੁੱਧਵਾਰ ਨੂੰ ਆਈ ਓ ਸੀ ਨੂੰ ਸੌਂਪਿਆ, ਜੋ ਜੂਨ ਵਿਚ ਲੁਸਾਨੇ ਵਿਚ ਮੀਟਿੰਗ ਕਰੇਗਾ।
ਇਸ ਸੰਬੰਧ ਵਿੱਚ ਆਈ ਓ ਸੀ ਨੇ ਕਿਹਾ ਕਿ 10 ਪ੍ਰਸਤਾਵਿਤ ਨਵੇਂ ਮੈਂਬਰਾਂ ਵਿਚੋਂ ਸੱਤ ਨਿੱਜੀ ਮੈਂਬਰ ਅਤੇ ਤਿੰਨ ਉਮੀਦਵਾਰ ਉਹ ਹਨ, ਜਿਹੜੇ ਰਾਸ਼ਟਰੀ ਉਲੰਪਿਕ ਕਮੇਟੀ ਜਾਂ ਰਾਸ਼ਟਰੀ ਉਲੰਪਿਕ ਕਮੇਟੀ ਦੀ ਐਸੋਸੀਏਸ਼ਨ ਦੇ ਪ੍ਰਬੰਧ ਨਾਲ ਜੁੜੇ ਹਨ। ਇਸ ਸੀਟ ਲਈ ਵੋਟਿੰਗ 26 ਜੂਨ ਨੂੰ ਹੋਵੇਗੀ। ਬੱਤਰਾ ਉਨ੍ਹਾਂ ਤਿੰਨ ਲੋਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਰਾਸ਼ਟਰੀ ਉਲੰਪਿਕ ਕਮੇਟੀ ਦੇ ਪ੍ਰਬੰਧ ਨਾਲ ਜੁੜੇ ਹੋਣ ਕਾਰਨ ਚੁਣਿਆ ਗਿਆ। ਉਨ੍ਹਾਂ ਨੂੰ ਰਾਸ਼ਟਰੀ ਉਲੰਪਿਕ ਕਮੇਟੀਆਂ ਦੀ ਐਸੋਸੀਏਸ਼ਨ ਨਾਲ ਸਲਾਹ ਪਿੱਛੋਂ ਚੁਣਿਆ ਗਿਆ। ਆਈ ਓ ਸੀ ਨੇ ਕਿਹਾ ਕਿ 10 ਨਵੇਂ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਆਈ ਓ ਸੀ ਮੈਂਬਰਾਂ ਦੀ ਕੁੱਲ ਗਿਣਤੀ 105 ਹੋ ਜਾਵੇਗੀ। ਬੱਤਰਾ ਦੀ ਚੋਣ ਨਾਲ ਆਈ ਓ ਸੀ ਦੇ ਸਰਗਰਮ ਮੈਂਬਰ ਵਜੋਂ ਭਾਰਤੀਆਂ ਦੀ ਗਿਣਤੀ ਦੋ ਹੋ ਜਾਏਗੀ। ਰਿਲਾਇੰਸ ਫਾਊਂਡੇਸ਼ਨ ਦੀ ਪ੍ਰਧਾਨ ਨੀਤਾ ਅੰਬਾਨੀ ਨੂੰ 2016 ਵਿਚ ਆਈ ਓ ਸੀ ਦਾ ਨਿੱਜੀ ਮੈਂਬਰ ਚੁਣਿਆ ਗਿਆ ਸੀ। ਇਸ ਸੀਟ ਉੱਤੇ ਚੁਣੇ ਜਾਣ ਵਾਲੀ ਉਹ ਪਹਿਲੀ ਭਾਰਤੀ ਔਰਤ ਹੈ। ਆਈ ਓ ਏ ਦੇ ਨਿੱਜੀ ਮੈਂਬਰ ਵਜੋਂ ਬੱਤਰਾ ਦਾ ਨਾਂ ਪੇਸ਼ ਹੋਣ ਤੋਂ ਪਹਿਲਾਂ ਉਹ ਲੰਬੇ ਸਮੇਂ ਤਕ ਹਾਕੀ ਇੰਡੀਆ ਦੇ ਪ੍ਰਧਾਨ ਰਹੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ. ਦੇਸ਼ ਨੂੰ 'ਵਨ ਨੇਸ਼ਨ ਵਨ ਇਲੈਕਸ਼ਨ' ਦੀ ਨਹੀਂ, 'ਵਨ ਨੇਸ਼ਨ ਵਨ ਐਜੂਕੇਸ਼ਨ' ਦੀ ਲੋੜ : ਕੇਜਰੀਵਾਲ ਸਲਮਾਨ ਖਾਨ ਦੇ ਪਿਤਾ ਨੂੰ ਸਵੇਰ ਦੀ ਸੈਰ ਕਰਨ ਮੌਕੇ ਇੱਕ ਔਰਤ ਨੇ ਦਿੱਤੀ ਧਮਕੀ ਯੂਪੀਆਈ ਰਾਹੀਂ ਹੁਣ ਹੋ ਸਕੇਗਾ 5 ਲੱਖ ਤੱਕ ਲੈਣ ਦੇਣ, ਸੀਮਾ ਲਾਗੂ ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਮੋਦੀ ਸਰਕਾਰ ਦੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਮੌਕੇ ਸ਼ਾਹ ਨੇ ਕਿਹਾ- ਇਸ ਕਾਰਜਕਾਲ 'ਚ ਲਾਗੂ ਕਰਾਂਗੇ ਇਕ ਦੇਸ਼, ਇਕ ਚੋਣ ਕੋਲਕਾਤਾ ਬਲਾਤਕਾਰ-ਕਤਲ ਮਾਮਲਾ: ਸੁਪਰੀਮ ਕੋਰਟ ਨੇ ਕਿਹਾ ਕਿ ਮਹਿਲਾ ਡਾਕਟਰਾਂ ਨੂੰ ਰਾਤ ਦੀ ਸਿ਼ਫਟ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਕੋਲਕਾਤਾ ਰੇਪ ਮਾਮਲਾ: ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਅਸੀਂ ਡਾਕਟਰਾਂ ਦੀਆਂ 3 ਮੰਗਾਂ ਮੰਨੀਆਂ, ਡਾਕਟਰਾਂ ਨੂੰ ਕੰਮ 'ਤੇ ਵਾਪਿਸ ਆਉਣ ਦੀ ਕੀਤੀ ਅਪੀਲ ਜੇਲ੍ਹ ਤੋਂ ਬਾਹਰ ਆਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ