Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਕੈਮਿਸਟਰੀ ਦਾ ਨੋਬਲ ਐਲਾਨ ਕਰ ਦਿੱਤਾ ਗਿਆ

October 04, 2018 11:43 PM

ਸਟਾਕਹੋਮ, 4 ਅਕਤੂਬਰ (ਪੋਸਟ ਬਿਊਰੋ)- ਅਮਰੀਕੀ ਸਾਇੰਸਦਾਨਾਂ ਫਾਂਸਿਸ ਐਰਨਾਲਡ, ਜਾਰਜ ਸਮਿਥ ਤੇ ਬ੍ਰਿਟੇਨ ਦੇ ਖੋਜੀ ਗ੍ਰੇਗਰੀ ਵਿੰਟਰ ਨੂੰ ਇਸ ਸਾਲ ਦਾ ਕੈਮਿਸਟਰੀ ਦਾ ਨੋਬਲ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਤਿੰਨਾਂ ਨੇ ਉਹ ਅੰਜ਼ਾਇਮ ਬਣਾਉਣ ਲਈ ਐਵੋਲਿਊਸ਼ਨ ਦੇ ਸਿਧਾਂਤ ਦਾ ਇਸਤੇਮਾਲ ਕੀਤਾ ਸੀ, ਜਿਸ ਦੀ ਵਰਤੋਂ ਬਾਇਓ ਫਿਊਲ ਤੋਂ ਲੈ ਕੇ ਦਵਾਈਆਂ ਬਣਾਉਣ ਤੱਕ ਕੀਤੀ ਜਾ ਸਕਦੀ ਹੈ।
ਫਰਾਂਸੇਸ ਐਰਨਾਲਡ ਅਜਿਹੀ ਪੰਜਵੀਂ ਮਹਿਲਾ ਵਿਗਿਆਨੀ ਹੈ, ਜਿਨ੍ਹਾਂ ਨੂੰ ਕੈਮਿਸਟਰੀ ਦਾ ਇਹ ਪ੍ਰਸਿੱਧ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਕੁੱਲ ਇਨਾਮ ਰਾਸ਼ੀ 10.10 ਲੱਖ ਡਾਲਰ ਵਿੱਚੋਂ ਅੱਧਾ ਮਿਲੇਗਾ। ਬਾਕੀ ਦਾ ਅੱਧਾ ਹਿੱਸਾ ਹੋਰ ਦੋ ਸਾਇੰਸਦਾਨਾਂ ਸਮਿਥ ਤੇ ਵਿੰਟਰ ਨੂੰ ਦਿੱਤਾ ਜਾਵੇਗਾ। ਸਵੀਡਿਸ਼ ਰਾਇਲ ਅਕੈਡਮੀ ਆਫ ਸਾਇੰਸਿਜ਼ ਨੇ ਕੱਲ੍ਹ ਜਾਰੀ ਬਿਆਨ 'ਚ ਕਿਹਾ ਕਿ ਤਿੰਨਾਂ ਵਿਗਿਆਨੀਆਂ ਨੇ ਐਵੋਲਿਊਸ਼ਨ ਸਿਧਾਂਤ ਦੀ ਵਰਤੋਂ ਉਨ੍ਹਾਂ ਉਦੇਸ਼ਾਂ ਲਈ ਕੀਤੀ ਹੈ, ਜਿਸ ਨਾਲ ਮਨੁੱਖਤਾ ਨੂੰ ਸਭ ਤੋਂ ਵੱਧ ਫਾਇਦਾ ਪਹੁੰਚਦਾ ਹੈ। ਤਿੰਨਾਂ ਵਿਗਿਆਨੀਆਂ ਨੇ ਪ੍ਰੋਟੀਨਾਂ ਦੇ ਵਿਕਾਸ ਲਈ ਐਵੋਲਿਊਸ਼ਨ ਦੇ ਸਿਧਾਂਤਾਂ ਜੈਨੇਟਿਕ ਬਦਲਾਅ ਅਤੇ ਚੋਣ ਦੀ ਵਰਤੋਂ ਕੀਤੀ ਹੈ। ਇਸ ਪ੍ਰੋਟੀਨਾਂ ਦੀ ਵਰਤੋਂ ਵੱਖ-ਵੱਖ ਖੇਤਰਾਂ 'ਚ ਕੀਤੀ ਜਾਂਦੀ ਹੈ। ਅਕਾਦਮੀ ਦੀ ਨੋਬਲ ਕੈਮਿਸਟਰੀ ਕਮੇਟੀ ਦੇ ਮੁਖੀ ਕਲਾਈਜ ਗੁਸਤਾਫਸਨ ਨੇ ਦੱਸਿਆ ਕਿ ਤਿੰਨਾਂ ਵਿਗਿਆਨੀਆਂ ਨੇ ਟੈਸਟ ਟਿਊਬ 'ਚ ਡਾਰਵਿਨ ਦੇ ਸਿਧਾਂਤ ਲਾਗੂ ਕੀਤੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ