Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਕੈਨੇਡਾ

ਅੱਧੇ ਤੋਂ ਵੱਧ ਓਨਟਾਰੀਓ ਵਾਸੀਆਂ ਦਾ ਮੰਨਣਾ ਹੈ ਕਿ ਗਲਤ ਰਾਹ ਉੱਤੇ ਤੁਰ ਰਹੀ ਹੈ ਫੋਰਡ ਸਰਕਾਰ

May 21, 2019 07:09 PM

ਓਨਟਾਰੀਓ, 21 ਮਈ (ਪੋਸਟ ਬਿਊਰੋ) : ਇੱਕ ਨਵੇਂ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਚਾਰਾਂ ਵਿੱਚੋਂ ਤਿੰਨ ਓਨਟਾਰੀਓ ਵਾਸੀਆਂ ਦਾ ਮੰਨਣਾ ਹੈ ਕਿ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਗਲਤ ਟਰੈਕ ਉੱਤੇ ਚੱਲ ਰਹੀ ਹੈ। ਓਨਟਾਰੀਓ ਵਾਸੀਆਂ ਵਿੱਚੋਂ ਬਹੁਤਿਆਂ ਦਾ ਮੰਨਣਾ ਹੈ ਕਿ ਪਬਲਿਕ ਹੈਲਥ ਲਈ ਰਾਖਵੇਂ ਬਜਟ ਵਿੱਚ ਕਟੌਤੀਆਂ ਕਰਕੇ ਸਰਕਾਰ ਠੀਕ ਨਹੀਂ ਕਰ ਰਹੀ।
ਐਨਵਾਇਰੌਨਿਕਸ ਰਿਸਰਚ ਸਰਵੇਖਣ ਵਿੱਚ ਪਾਇਆ ਗਿਆ ਕਿ ਇਸ ਵਿੱਚ ਹਿੱਸਾ ਲੈਣ ਵਾਲੇ 75 ਫੀ ਸਦੀ ਓਨਟਾਰੀਓ ਵਾਸੀ ਇਹ ਮੰਨਦੇ ਹਨ ਕਿ ਪੀਸੀ ਸਰਕਾਰ ਗਲਤ ਟਰੈਕ ਉੱਤੇ ਹੈ, 24 ਫੀ ਸਦੀ ਦਾ ਕਹਿਣਾ ਹੈ ਕਿ ਟੋਰੀਜ਼ ਸਹੀ ਟਰੈਕ ਉੱਤੇ ਹਨ ਤੇ 2 ਫੀ ਸਦੀ ਨੂੰ ਇਸ ਬਾਰੇ ਪੱਕੇ ਤੌਰ ਉੱਤੇ ਨਹੀਂ ਪਤਾ ਕਿ ਟੋਰੀਜ਼ ਸਹੀ ਕਰ ਰਹੇ ਹਨ ਜਾਂ ਗਲਤ। ਐਨਵਾਇਰੌਨਿਕਸ ਦੇ ਵਾਈਸ ਪ੍ਰੈਜ਼ੀਡੈਂਟ ਡੈਰੇਕ ਲੀਬੌਸ਼ ਨੇ ਸੋਮਵਾਰ ਨੂੰ ਆਖਿਆ ਕਿ ਵਿੰਨ ਸਰਕਾਰ ਨੂੰ ਗਲਤ ਰਸਤੇ ਉੱਤੇ ਤੁਰਨ ਲਈ ਤਾਂ ਕੁੱਝ ਸਾਲ ਦਾ ਸਮਾਂ ਲੱਗਿਆ ਸੀ ਤੇ ਉਹ ਵੀ ਸੱਤਾ ਉੱਤੇ ਕਾਬਜ ਰਹਿਣ ਦੇ 15 ਸਾਲ ਬਾਅਦ।
ਇਸ ਤੋਂ ਪਹਿਲਾਂ ਪੋਲਾਰਾ ਸਟਰੈਟੇਜਿਕ ਇਨਸਾਈਟਸ ਤੇ ਕੌਰਬੈਟ ਕਮਿਊਨਿਕੇਸ਼ਨਜ਼ ਦੀਆਂ ਲੱਭਤਾਂ ਦੇ ਨਾਲ ਹੀ ਇਹ ਸਰਵੇਖਣ ਵੀ ਮੇਲ ਖਾਂਦਾ ਹੈ। ਇਨ੍ਹਾਂ ਸਾਰੇ ਸਰਵੇਖਣਾਂ ਤੋਂ ਇਹੋ ਪਤਾ ਲੱਗਿਆ ਹੈ ਕਿ ਫੋਰਡ ਸਰਕਾਰ ਦੀਆਂ ਬਜਟ ਕਟੌਤੀਆਂ ਨੂੰ ਓਨਟਾਰੀਓ ਵਾਸੀ ਚੰਗਾ ਨਹੀਂ ਮੰਨ ਰਹੇ। ਜਿ਼ਕਰਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ ਕੰਜ਼ਰਵੇਟਿਵਾਂ ਨੂੰ ਵੋਟ ਕਰਨ ਵਾਲਿਆਂ ਵਿੱਚੋਂ ਵੀ 37 ਫੀ ਸਦੀ ਦਾ ਕਹਿਣਾ ਹੈ ਕਿ ਫੋਰਡ ਸਰਕਾਰ ਗਲਤ ਰਾਹ ਉੱਤੇ ਹੈ ਤੇ 61 ਫੀ ਸਦੀ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਰਕਾਰ ਸਹੀ ਰਾਹ ਉੱਤੇ ਹੈ ਜਦਕਿ 2 ਫੀ ਸਦੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਸੇ ਤਰ੍ਹਾਂ ਓਨਟਾਰੀਓ ਦੀਆਂ 35 ਪਬਲਿਕ ਹੈਲਥ ਯੂਨਿਟਸ ਵਿੱਚ ਕਟੌਤੀ ਕਰਕੇ ਉਨ੍ਹਾਂ ਨੂੰ ਦਸ ਕਰਨ ਦੇ ਫੈਸਲੇ ਤੇ ਖਰਚਿਆਂ ਵਿੱਚ 200 ਮਿਲੀਅਨ ਡਾਲਰ ਦੀ ਕਟੌਤੀ ਵਿਵਾਦਗ੍ਰਸਤ ਮੁੱਦਾ ਹੈ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 80 ਫੀ ਸਦੀ ਨੇ ਇਹ ਮੰਨਿਆ ਕਿ ਇਹ ਯੂਨਿਟਸ ਓਨਟਾਰੀਓ ਲਈ ਬਹੁਤ ਮਾਇਨੇ ਰੱਖਦੀਆਂ ਸਨ ਤੇ 14 ਫੀ ਸਦੀ ਦਾ ਕਹਿਣਾ ਹੈ ਕਿ ਇਹ ਕੁੱਝ ਹੱਦ ਤੱਕ ਜ਼ਰੂਰੀ ਸਨ ਜਦਕਿ 5 ਫੀ ਸਦੀ ਦੀ ਇਸ ਬਾਰੇ ਕੋਈ ਠੋਸ ਰਾਇ ਨਹੀਂ ਸੀ।
ਕੰਜ਼ਰਵੇਟਿਵ ਵੋਟਰਾਂ ਵਿੱਚੋਂ 60 ਫੀ ਸਦੀ ਨੇ ਆਖਿਆ ਕਿ ਪਬਲਿਕ ਹੈਲਥ ਏਜੰਸੀਆਂ ਬਹੁਤ ਮਾਇਨੇ ਰੱਖਦੀਆਂ ਹਨ ਤੇ 27 ਫੀ ਸਦੀ ਦਾ ਕਹਿਣਾ ਸੀ ਕਿ ਇਹ ਕੁੱਝ ਹੱਦ ਤੱਕ ਅਹਿਮ ਹਨ ਤੇ 12 ਫੀ ਸਦੀ ਨੇ ਇਸ ਬਾਰੇ ਕੋਈ ਰਾਇ ਨਹੀਂ ਪ੍ਰਗਟਾਈ। 11 ਅਪਰੈਲ ਨੂੰ ਇਨ੍ਹਾਂ ਕਟੌਤੀਆਂ ਬਾਰੇ ਹੋਏ ਐਲਾਨ ਤੋਂ ਬਾਅਦ 83 ਫੀ ਸਦੀ ਨੇ ਇਨ੍ਹਾਂ ਕਟੌਤੀਆਂ ਦਾ ਵਿਰੋਧ ਕੀਤਾ ਤੇ 16 ਫੀ ਸਦੀ ਨੇ ਇਨ੍ਹਾਂ ਦਾ ਪੱਖ ਪੂਰਿਆ। ਟੋਰੀ ਵੋਟਰਾਂ ਵਿੱਚੋਂ 56 ਫੀ ਸਦੀ ਨੇ ਇਨ੍ਹਾਂ ਦਾ ਵਿਰੋਧ ਕੀਤਾ ਜਦਕਿ 43 ਫੀ ਸਦੀ ਨੇ ਇਨ੍ਹਾਂ ਦੀ ਹਮਾਇਤ ਕੀਤੀ।
69 ਫੀ ਸਦੀ ਦਾ ਕਹਿਣਾ ਹੈ ਕਿ ਇਨ੍ਹਾਂ ਕਟੌਤੀਆਂ ਕਾਰਨ ਉਹ ਅਗਲੀਆਂ ਚੋਣਾਂ ਵਿੱਚ ਸ਼ਾਇਦ ਹੀ ਕੰਜ਼ਰਵੇਟਿਵਾਂ ਨੂੰ ਵੋਟ ਪਾਉਣ। ਅਗਲੀਆਂ ਚੋਣਾਂ 2022 ਵਿੱਚ ਹੋਣੀਆਂ ਹਨ। 20 ਫੀ ਸਦੀ ਨੇ ਆਖਿਆ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਤੇ 9 ਫੀ ਸਦੀ ਨੇ ਆਖਿਆ ਕਿ ਇਸ ਕਾਰਨ ਉਹ ਪੀਸੀ ਨੂੰ ਹੀ ਵੋਟ ਪਾਉਣਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸ ਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤ ਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ ਸੰਸਦ ਮੈਂਬਰਾਂ ਨੇ ਕਿਹਾ ਬੇਭਰੋਸਗੀ ਮਤੇ ਲਈ ਲਿਬਰਲ ਤਿਆਰ ਉੱਤਰੀ ਬੀ.ਸੀ. ਵਿੱਚ 90 ਤੋਂ ਜਿ਼ਆਦਾ ਡਾਇਨਾਸੋਰ ਦੀਆਂ ਮਿਲੀਆਂ ਹੱਡੀਆਂ ਕੈਨੇਡਾ ਸਰਕਾਰ 2025 ਲਈ ਇਕ ਵਾਰ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਵਿਚ ਕਰੇਗੀ ਕਟੌਤੀ ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲ ਤਿੰਨ ਮੋਟਰਸਾਈਕਲਾਂ, ਇੱਕ ਪਿਕਅਪ ਟਰੱਕ ਅਤੇ ਐੱਸਯੂਵੀ ਦੀ ਟੱਕਰ ਵਿੱਚ ਗਰੇਟਰ ਸੁਡਬਰੀ ਨਿਵਾਸੀ ਦੀ ਮੌਤ, ਦੋ ਜ਼ਖਮੀ ਕੈਲਗਰੀ ਪੁਲਿਸ ਨੇ ਹਵਾਈ ਅੱਡੇ `ਤੇ ਲੈਨੀ ਮੈਕਡਾਨਲਡ ਦੀ ਜਾਨ ਬਚਾਉਣ ਵਿੱਚ ਮਦਦ ਕਰਣ ਵਾਲੇ 3 ਕੈਲਗਰੀ ਵਾਸੀਆਂ ਨੂੰ ਕੀਤਾ ਸਨਮਾਨਿਤ ਮਾਰਿਸਬਰਗ ਵਿੱਚ ਅਪਰ ਕੈਨੇਡਡਾ ਵਿਲੇਜ ਵਿੱਚ ਨਵੀਂ ਕੈਨੇਡੀਅਨ ਘੋੜੇ ਦੀ ਮੂਰਤੀ ਕੀਤੀ ਸਥਾਪਿਤ