Welcome to Canadian Punjabi Post
Follow us on

02

July 2025
 
ਭਾਰਤ

ਸੁਪਰੀਮ ਕੋਰਟ ਦੇ ਨਵੇਂ ਚੀਫ ਜੱਜ ਕੋਲ ਨਾ ਗੱਡੀ ਤੇ ਨਾ ਹੀ ਘਰ

October 04, 2018 10:33 PM

ਨਵੀਂ ਦਿੱਲੀ, 4 ਅਕਤੂਬਰ (ਪੋਸਟ ਬਿਊਰੋ)- ਆਮ ਜਾਣੀ ਜਾਂਦੀ ਸੱਚਾਈ ਹੈ ਕਿ ਸੁਪਰੀਮ ਕੋਰਟ ਦੇ ਸਫਲ ਸੀਨੀਅਰ ਵਕੀਲ ਇੱਕ ਦਿਨ ਵਿੱਚ ਪੰਜਾਹ ਲੱਖ ਰੁਪਏ ਤੋਂ ਵੱਧ ਕਮਾ ਲੈਂਦੇ ਹਨ। ਉਨ੍ਹਾਂ ਦਾ ਮੁਕਾਬਲਾ ਮੈਂ ਸੁਪਰੀਮ ਕੋਰਟ ਦੇ ਜੱਜ ਨਾਲ ਕਰੀਏ, ਜਿਸ ਨੂੰ ਮੋਟੇ ਤੌਰ 'ਤੇ ਇੱਕ ਲੱਖ ਰੁਪਏ ਮਹੀਨਾ ਤਨਖਾਹ ਮਿਲਦੀ ਹੈ। ਇਹ ਵੀ ਸਹੀ ਹੈ ਕਿ ਭੱਤਿਆਂ ਅਤੇ ਘਰ ਦੀ ਸੁਵਿਧਾ ਦੇ ਨਾਲ ਉਨ੍ਹਾਂ ਨੂੰ ਕਈ ਸਹੂਲਤਾਂ ਮਿਲਦੀਆਂ ਹਨ।
ਸ਼ਾਇਦ ਇਸ ਸੰਬੰਧ ਵਿੱਚ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਜੱਜ ਦੀਪਕ ਮਿਸ਼ਰਾ ਦੀ ਵਿਦਾਈ ਸਮਾਰੋਹ ਵਿੱਚ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਤਨਖਾਹ ਵਿੱਚ ਤਿੰਨ ਗੁਣਾ ਵਾਧਾ ਹੋਣਾ ਚਾਹੀਦਾ ਹੈ। ਇਸ ਸੰਬੰਧ ਵਿੱਚ ਦੇਸ਼ ਦੇ ਨਵੇਂ ਚੀਫ ਜੱਜ ਰੰਜਨ ਗੋਗੋਈ ਦੀ ਜਾਇਦਾਦ ਉੱਤੇ ਜੇ ਨਜ਼ਰ ਮਾਰੀ ਜਾਏ ਤਾਂ ਉਨ੍ਹਾਂ ਕੋਲ ਸੋਨੇ ਦਾ ਕੋਈ ਗਹਿਣਾ ਨਹੀਂ ਹੈ, ਉਨ੍ਹਾਂ ਦੀ ਪਤਨੀ ਕੋਲ ਜਿਹੜੇ ਸੋਨੇ ਦੇ ਗਹਿਣੇ ਹਨ, ਉਹ ਵਿਆਹ ਦੇ ਸਮੇਂ ਪਰਵਾਰ-ਰਿਸ਼ਤੇਦਾਰਾਂ, ਮਿੱਤਰਾਂ ਤੋਂ ਮਿਲੇ ਸਨ। ਉਨ੍ਹਾਂ ਕੋਲ ਨਿੱਜੀ ਗੱਡੀ ਵੀ ਨਹੀਂ, ਹਾਲਾਂਕਿ ਇਸ ਦਾ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਕਰੀਬ ਦੋ ਦਹਾਕੇ ਪਹਿਲਾਂ ਜਦੋਂ ਉਹ ਜੱਜ ਬਣੇ ਸੀ, ਉਸ ਸਮੇਂ ਤੋਂ ਉਨ੍ਹਾਂ ਨੂੰ ਸਰਕਾਰੀ ਗੱਡੀ ਮਿਲੀ ਹੋਈ ਸੀ। ਸਟਾਕ ਮਾਰਕੀਟ ਵਿੱਚ ਉਨ੍ਹਾਂ ਦਾ ਕੋਈ ਪੈਸਾ ਜਾਂ ਸ਼ੇਅਰ ਨਹੀਂ ਹੈ। ਇਸ ਦੇ ਨਾਲ ਜੱਜ ਗੋਗੋਈ ਉੱਤੇ ਕੋਈ ਦੇਣਦਾਰੀ, ਕਰਜ਼ਾ ਜਾਂ ਓਵਰਡਰਾਫਟ ਨਹੀਂ ਹੈ। ਸਾਲ 2012 ਵਿੱਚ ਜੱਜ ਰੰਜਨ ਗੋਗੋਈ ਨੇ ਆਪਣੀ ਜਾਇਦਾਦ ਜਨਤਕ ਕੀਤੀ ਸੀ। ਜਸਟਿਸ ਗੋਗੋਈ ਅਤੇ ਉਨ੍ਹਾਂ ਦੀ ਪਤਨੀ ਦੀ ਐਲ ਆਈ ਸੀ ਪਾਲਿਸੀ ਨੂੰ ਮਿਲਾ ਕੇ ਉਨ੍ਹਾਂ ਕੋਲ ਤਕਰੀਬਨ ਤੀਹ ਲੱਖ ਲੱਖ ਰੁਪਏ ਦਾ ਬੈਂਕ ਬਕਾਇਆ ਹੈ। ਸਾਲ 1999 ਵਿੱਚ ਗੋਹਾਟੀ ਹਾਈ ਕੋਰਟ ਦੇ ਜੱਜ ਬਣਨ 'ਤੇ ਪਹਿਲਾਂ ਉਨ੍ਹਾਂ ਨੇ ਉਥੇ ਇੱਕ ਪਲਾਟ ਖਰੀਦਿਆ ਸੀ। ਉਸ ਨੂੰ ਇਸ ਸਾਲ ਜੂਨ ਵਿੱਚ 65 ਲੱਖ ਰੁਪਏ ਵਿੱਚ ਕਿਸੇ ਨੂੰ ਵੇਚ ਦਿੱਤਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ