Welcome to Canadian Punjabi Post
Follow us on

06

August 2020
ਕੈਨੇਡਾ

ਬੀਸੀ ਦੀ ਪਹਾੜੀ ਉੱਤੇ ਰਾਤ ਭਰ ਫਸੇ ਰਹਿਣ ਤੋਂ ਬਾਅਦ ਬੱਚਿਆਂ ਨੂੰ ਬਚਾਇਆ ਗਿਆ

May 21, 2019 06:58 AM

  

ਕੋਕਿਤਲਾਮ, ਬੀਸੀ, 20 ਮਈ (ਪੋਸਟ ਬਿਊਰੋ) : ਕੋਕਿਤਲਾਮ, ਬੀਸੀ ਵਿੱਚ ਇੱਕ ਪਹਾੜੀ ਉੱਤੇ ਰਾਤ ਭਰ ਫਸੇ ਰਹੇ ਦੋ ਬੱਚਿਆਂ ਨੂੰ ਸੋਮਵਾਰ ਨੂੰ ਆਖਿਰਕਾਰ ਰੈਸਕਿਊ ਕ੍ਰਿਊ ਵੱਲੋਂ ਬਚਾਅ ਲਿਆ ਗਿਆ। ਉਨ੍ਹਾਂ ਦੇ ਜ਼ਖ਼ਮੀ ਪਿਤਾ ਨੂੰ ਮਦਦ ਦੀ ਭਾਲ ਲਈ ਉਨ੍ਹਾਂ ਨੂੰ ਮਜਬੂਰੀ ਵਿੱਚ ਇੱਕਲਿਆਂ ਛੱਡ ਕੇ ਜਾਣਾ ਪਿਆ।
ਸਰਚ ਤੇ ਰੈਸਕਿਊ ਕ੍ਰਿਊ ਨੇ ਡਰੋਨ ਤੇ ਹੈਲੀਕਾਪਟਰ ਦੀ ਮਦਦ ਨਾਲ ਸਾਰੀ ਰਾਤ ਬੱਚਿਆਂ ਦੀ ਭਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੱਭ ਹੀ ਲਿਆ। ਇਹ ਪਰਿਵਾਰ ਅਮਰੀਕਾ ਦੇ ਜਾਰਜੀਆ ਸਟੇਟ ਤੋਂ ਇੱਥੇ ਘੁੰਮਣ ਫਿਰਨ ਆਇਆ ਸੀ ਤੇ ਫਿਰ ਪਹਾੜੀ ਉੱਤੇ ਪਹੁੰਚਣ ਤੋਂ ਬਾਅਦ ਜਦੋਂ ਉਹ ਨੇੜੇ ਸਥਿਤ ਮੁਨਰੋ ਲੇਕ ਉੁੱਤੇ ਮੱਛੀਆਂ ਫੜ੍ਹਨ ਲਈ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਗੁਆਚ ਗਏ। ਕੋਕਿਤਲਾਮ ਸਰਚ ਐਂਡ ਰੈਸਕਿਊ ਮੈਨੇਜਰ ਇਆਨ ਮੈਕਡੌਨਲਡ ਅਨੁਸਾਰ ਦੋਵੇਂ ਬੱਚੇ ਤੇ ਉਨ੍ਹਾਂ ਦਾ ਪਿਤਾ ਟਰੈਕ ਤੋਂ ਭਟਕ ਗਏ ਤੇ ਨਦੀ ਨਾਲ ਲੱਗਦੀ ਤਿੱਖੀ ਢਲਾਣ ਦੇ ਤਲ ਉੱਤੇ ਤਿਲ੍ਹਕ ਗਏ।
ਪ੍ਰੈੱਸ ਕਾਨਫਰੰਸ ਦੌਰਾਨ ਮੈਕਡੌਨਲਡ ਨੇ ਦੱਸਿਆ ਕਿ ਬੱਚਿਆਂ ਦਾ ਪਿਤਾ ਇਸ ਇਲਾਕੇ ਤੋਂ ਵਾਕਫ ਨਹੀਂ ਸੀ। ਉਹ ਟਰੈਕ ਤੋਂ ਭਟਕ ਗਏ ਸਨ ਤੇ ਕਿਸੇ ਤਰ੍ਹਾਂ ਦੀਆਂ ਰਸਤੇ ਦੀਆਂ ਨਿਸ਼ਾਨੀਆਂ ਉਨ੍ਹਾਂ ਨੂੰ ਰਾਹ ਵਿੱਚ ਨਹੀਂ ਮਿਲੀਆਂ। ਪਰ ਜ਼ਖ਼ਮੀ ਹੋਣ ਦੇ ਬਾਵਜੂਦ ਪਿਤਾ ਬੱਚਿਆਂ ਨੂੰ ਛੱਡ ਕੇ ਮਦਦ ਦੀ ਤਲਾਸ਼ ਲਈ ਕਿਸੇ ਤਰ੍ਹਾਂ ਉਸ ਥਾਂ ਤੋਂ ਬਾਹਰ ਆਇਆ ਤੇ ਉਸ ਨੇ ਆਪਣੇ ਕਿਸੇ ਸਾਥੀ ਹਾਈਕਰ ਦੀ ਮਦਦ ਨਾਲ ਸੈੱਲਫੋਨ ਉੱਤੇ ਮਦਦ ਮੰਗੀ। ਪਰ ਬੱਚਿਆਂ, ਜਿਨ੍ਹਾਂ ਵਿੱਚੋਂ ਲੜਕਾ ਸੱਤ ਸਾਲਾਂ ਦਾ ਸੀ ਤੇ ਲੜਕੀ ਛੇ ਸਾਲਾਂ ਦੀ ਸੀ, ਨੂੰ ਸਾਰੀ ਸਰਦ ਰਾਤ ਖੁੱਲ੍ਹੇ ਵਿੱਚ ਹੀ ਗੁਜ਼ਾਰਨੀ ਪਈ। ਰੈਸਕਿਊ ਕ੍ਰਿਊ ਨੂੰ ਸੋਮਵਾਰ ਨੂੰ ਪਹਿਲਾਂ ਨੀਲੇ ਰੰਗ ਦਾ ਬੈਕਪੈਕ ਮਿਲਿਆ ਤੇ ਫਿਰ ਜੁੱਤੇ ਤੇ ਇਸ ਤਰ੍ਹਾਂ ਹੌਲੀ ਹੌਲੀ ਪੈੜ ਨੱਪਦੇ ਹੋਏ ਉਹ ਬੱਚਿਆਂ ਤੱਕ ਜਾ ਪਹੁੰਚੇ।
ਫਿਰ ਬੱਚਿਆਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਉੱਥੋਂ ਕੱਢ ਲਿਆ ਗਿਆ। ਬਾਅਦ ਵਿੱਚ ਬੱਚਿਆਂ ਨੂੰ ਪਿਤਾ ਨਾਲ ਮਿਲਾਇਆ ਗਿਆ ਜੋ ਕਿ ਐਂਬੂਲੈਂਸ ਵਿੱਚ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਮੈਕਡੌਨਲਡ ਨੇ ਦੱਸਿਆ ਕਿ ਬੱਚੇ ਸਹੀ ਸਲਾਮਤ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ ਸਰਕਾਰ ਨੇ ਕੀਤੀ ਡੀਲ
ਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥ
ਲਿਬਰਲ ਐਮਪੀ ਲੈਵਿਟ ਵੱਲੋਂ ਅਸਤੀਫਾ ਦੇਣ ਦਾ ਐਲਾਨ
ਵੁਈ ਚੈਰਿਟੀ ਵਿਵਾਦ ਤੋਂ ਬਾਅਦ ਚੈਰਿਟੀਜ਼ ਨੂੰ ਵਿਸ਼ਵਾਸ ਤੇ ਡੋਨੇਸ਼ਨਜ਼ ਖੁੱਸਣ ਦਾ ਡਰ
ਓਟਵਾ ਰਿਵਰ 'ਚੋ ਮਿਲੀ ਇੱਕ ਵਿਅਕਤੀ ਦੀ ਲਾਸ਼
ਮਾਈਗ੍ਰੈਂਟ ਵਰਕਰਜ਼ ਦੀ ਹਾਲਤ ਸੁਧਾਰਨ ਲਈ ਫੈਡਰਲ ਸਰਕਾਰ ਖਰਚੇਗੀ 58æ6 ਮਿਲੀਅਨ ਡਾਲਰ
ਕੋਵਿਡ-19 ਦੌਰਾਨ ਅਚਨਚੇਤੀ ਚੋਣਾਂ ਨਹੀਂ ਚਾਹੁੰਦੇ ਬਹੁਤੇ ਕੈਨੇਡੀਅਨ : ਨੈਨੋਜ਼ ਸਰਵੇ
ਸਕਿਊਰਿਟੀ ਕਾਉਂਸਲ ਵਿੱਚ ਸੀਟ ਹਾਸਲ ਨਾ ਕਰਨ ਦੇ ਬਾਵਜੂਦ ਕੈਨੇਡਾ ਜਾਰੀ ਰੱਖੇਗਾ ਪੀਸਕੀਪਿੰਗ ਮਿਸ਼ਨ
ਫੈਡਰਲ ਸਰਕਾਰ ਨੇ ਕੁੱਝ ਪਾਸਪੋਰਟ ਸੇਵਾਵਾਂ ਕੀਤੀਆਂ ਸ਼ੁਰੂ
ਮਈ ਵਿੱਚ ਅਰਥਚਾਰੇ ਵਿੱਚ ਹੋਇਆ 4æ5 ਫੀ ਸਦੀ ਦਾ ਵਾਧਾ : ਸਟੈਟੇਸਟਿਕਸ ਕੈਨੇਡਾ