Welcome to Canadian Punjabi Post
Follow us on

22

May 2019
ਕੈਨੇਡਾ

ਫੈਡਰਲ ਸਰਕਾਰ ਨੇ ਪਾਈਪਲਾਈਨ ਬਾਰੇ ਮੂਲਵਾਦੀ ਕਮਿਊਨਿਟੀਜ਼ ਨਾਲ ਸਲਾਹ ਮਸ਼ਵਰਾ ਮੁੜ ਕੀਤਾ ਸੁ਼ਰੂ

October 04, 2018 09:10 PM

ਓਟਵਾ, 4 ਅਕਤੂਬਰ (ਪੋਸਟ ਬਿਊਰੋ) : ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਲਈ ਮੂਲਵਾਦੀ ਕਮਿਊਨਿਟੀਜ਼ ਨਵੇਂ ਸਿਰੇ ਤੋਂ ਸਲਾਹ ਮਸ਼ਵਰੇ ਲਈ ਤਿਆਰ ਹਨ। ਪਰ ਕੁੱਝ ਇਸ ਪਾਈਪਲਾਈਨ ਨੂੰ ਅਹਿਤਿਆਤ ਨਾਲ ਲਾਂਚ ਕਰਨ ਦੇ ਹੱਕ ਵਿੱਚ ਹਨ।
ਲਿਬਰਲਾਂ ਨੇ ਬੁੱਧਵਾਰ ਨੂੰ ਆਖਿਆ ਕਿ ਉਹ ਫੈਡਰਲ ਕੋਰਟ ਆਫ ਅਪੀਲ ਦੇ ਅਗਸਤ ਵਿੱਚ ਦਿੱਤੇ ਫੈਸਲੇ ਦੇ ਖਿਲਾਫ ਅਪੀਲ ਨਹੀਂ ਕਰਨਗੇ। ਸਗੋਂ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਅਮਰਜੀਤ ਸੋਹੀ ਨੇ ਵੀਰਵਾਰ ਨੂੰ ਆਖਿਆ ਕਿ ਸਰਕਾਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਫਰੈਂਕ ਲੈਕਾਬੁੱਕੀ ਨੂੰ ਇਸ ਨਵੀਂ ਗੱਲਬਾਤ ਦੀ ਨਿਗਰਾਨੀ ਕਰਨ ਲਈ ਨਿਯੁਕਤ ਕਰ ਰਹੀ ਹੈ। ਲੈਕਾਬੁੱਕੀ ਨੇ ਫਰਸਟ ਨੇਸ਼ਨਜ਼ ਤੇ ਮੈਟਿਸ ਆਗੂਆਂ ਨਾਲ ਸਲਾਹ ਮਸ਼ਵਰੇ ਨੂੰ ਡਿਜ਼ਾਈਨ ਕੀਤੇ ਜਾਣ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨੀ ਹੋਵੇਗੀ। ਇਹ ਸਲਾਹ ਮਸ਼ਵਰਾ ਉਦੋਂ ਤੱਕ ਸ਼ੁਰੂ ਨਹੀਂ ਹੋ ਸਕਦਾ ਜਦੋਂ ਤੱਕ ਡਿਜ਼ਾਈਨ ਦਾ ਇਹ ਪੜਾਅ ਮੁਕੰਮਲ ਨਹੀਂ ਹੋ ਜਾਂਦਾ ਤੇ ਇਸ ਲਈ ਕੋਈ ਸਮਾਂ ਸੀਮਾਂ ਨਹੀਂ ਮਿਥੀ ਗਈ ਹੈ।
ਸਕੁਐਮਿਸ਼ ਫਰਸਟ ਨੇਸ਼ਨ, ਜਿਸ ਵੱਲੋਂ ਹੁਣ ਤੱਕ ਇਸ ਪਾਈਪਲਾਈਨ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ, ਨੇ ਸਰਕਾਰ ਵੱਲੋਂ ਅਦਾਲਤ ਦੇ ਫੈਸਲੇ ਦੇ ਖਿਲਾਫ ਅਪੀਲ ਨਾ ਕਰਨ ਵਾਲੇ ਬਿਆਨ ਦਾ ਸਵਾਗਤ ਕੀਤਾ ਗਿਆ ਹੈ। ਪਰ ਸਲਾਹ ਮਸ਼ਵਰੇ ਦੀ ਨਵੀਂ ਪ੍ਰਕਿਰਿਆ ਦੇ ਸਬੰਧ ਵਿੱਚ ਉਨ੍ਹਾਂ ਦੇ ਵਿਚਾਰ ਵੱਖਰੇ ਹਨ। ਬੈਂਡ ਕਾਉਂਸਲਰ ਤੇ ਸਕੁਐਮਿਸ਼ ਦੇ ਬੁਲਾਰੇ ਖੇਲਸਿ਼ਲੇਮ ਨੇ ਆਖਿਆ ਕਿ ਸਾਡੀ ਨੇਸ਼ਨ ਉਮੀਦ ਕਰਦੀ ਹੈ ਕਿ ਇਹ ਸਲਾਹ ਮਸ਼ਵਰੇ ਸਬੰਧੀ ਪ੍ਰਕਿਰਿਆ ਸਨਮਾਨਜਕ ਢੰਗ ਨਾਲ ਕੀਤੀ ਜਾਵੇ ਤੇ ਸਾਡੇ ਨੇਸ਼ਨ ਦੇ ਮੂਲਵਾਦੀ ਅਧਿਕਾਰਾਂ ਨੂੰ ਬਰਕਰਾਰ ਰੱਖਿਆ ਜਾਵੇ।
ਉਨ੍ਹਾਂ ਆਖਿਆ ਕਿ ਟਰੂਡੋ ਸਰਕਾਰ ਇਸ ਪ੍ਰੋਜੈਕਟ ਨੂੰ ਸਾਡੀ ਟੈਰੇਟਰੀ ਤੋਂ ਬਿਨਾਂ ਸਾਡੀ ਮੁਕੰਮਲ ਰਜ਼ਾਮੰਦੀ ਦੇ ਗੁਜ਼ਾਰਨਾ ਚਾਹੁੰਦੀ ਸੀ ਤੇ ਇਹ ਸਾਡੀ ਸਕੁਐਮਿਸ਼ ਨੇਸ਼ਨ ਨੂੰ ਮਨਜ਼ੂਰ ਨਹੀਂ ਸੀ। ਆਪਣੀ ਅਪੀਲ ਵਿੱਚ ਸਕੁਐਮਿਸ਼ ਆਗੂਆਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਲੱਗਿਆ ਕਿ ਉਨ੍ਹਾਂ ਨੂੰ ਪਾਈਪਲਾਈਨ ਸਬੰਧੀ ਪੂਰੀ ਜਾਣਕਾਰੀ ਹਾਸਲ ਹੋਈ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਾਈਵੇਸੀ ਵਾਚਡੌਗ ਨੂੰ ਵਧੇਰੇ ਸ਼ਕਤੀਆਂ ਦੇਣ ਬਾਰੇ ਵਿਚਾਰ ਕਰ ਰਹੀ ਹੈ ਫੈਡਰਲ ਸਰਕਾਰ
ਕੈਨੇਡਾ ਵਿੱਚ ਪੈਰ ਪਸਾਰ ਰਿਹਾ ਹੈ ਫੰਗਲ ਸੁਪਰਬੱਗ
ਅੱਧੇ ਤੋਂ ਵੱਧ ਓਨਟਾਰੀਓ ਵਾਸੀਆਂ ਦਾ ਮੰਨਣਾ ਹੈ ਕਿ ਗਲਤ ਰਾਹ ਉੱਤੇ ਤੁਰ ਰਹੀ ਹੈ ਫੋਰਡ ਸਰਕਾਰ
ਅਮਰੀਕਾ ਨੇ ਕੈਨੇਡਾ ਉੱਤੇ ਲਾਏ ਸਟੀਲ ਤੇ ਐਲੂਮੀਨੀਅਮ ਟੈਰਿਫ ਹਟਾਏ
ਇਮੀਗ੍ਰੇਸ਼ਨ ਕਾਰਨ ਹੀ ਕੈਨੇਡਾ ਦਾ ਤਕਨਾਲੋਜੀ ਖੇਤਰ ਵੱਧ ਫੁੱਲ ਰਿਹਾ ਹੈ : ਟਰੂਡੋ
ਬੀਸੀ ਦੀ ਪਹਾੜੀ ਉੱਤੇ ਰਾਤ ਭਰ ਫਸੇ ਰਹਿਣ ਤੋਂ ਬਾਅਦ ਬੱਚਿਆਂ ਨੂੰ ਬਚਾਇਆ ਗਿਆ
1.6 ਮਿਲੀਅਨ ਡਾਲਰ ਦੀ ਮਦਦ ਨਾਲ ਕੀਤਾ ਜਾਵੇਗਾ ਓਨਟਾਰੀਓ ਦੇ ਹਿੰਦੂ ਕਲਚਰਲ ਸੈਂਟਰ ਦਾ ਪਸਾਰ
ਨੌਰਮਨ ਮਾਮਲੇ ਵਿੱਚ ਵਿਰੋਧੀ ਧਿਰ ਦੀ ਮੰਗ ਸਿਰੇ ਨਾ ਚੜ੍ਹੀ
ਹੁਆਵੇਈ ਦੀ ਐਗਜ਼ੈਕਟਿਵ ਨੂੰ ਬਚਾਉਣ ਲਈ ਚੀਨ ਖੁੱਲ੍ਹ ਕੇ ਸਾਹਮਣੇ ਆਇਆ
ਬੀਸੀ ਦੇ ਹੋਟਲਾਂ ਵਿੱਚ ਨੋਰੋਵਾਇਰਸ ਆਊਟਬ੍ਰੇਕ ਕਾਰਨ 100 ਤੋਂ ਵੱਧ ਲੋਕ ਬਿਮਾਰ ਪਏ