Welcome to Canadian Punjabi Post
Follow us on

18

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਅੰਤਰਰਾਸ਼ਟਰੀ

ਪਤਨੀ ਦੇ ਕਤਲ ਕੇਸ ਵਿੱਚ ਫਸੇ ਗੁਰਪ੍ਰੀਤ ਸਿੰਘ ਨੇ ਅਦਾਲਤ ਤੋਂ ਇਨਸਾਫ ਮੰਗਿਆ

May 17, 2019 08:28 AM

ਲੰਡਨ, 16 ਮਈ (ਪੋਸਟ ਬਿਊਰੋ)- ਸਰਬਜੀਤ ਕੌਰ ਦੇ ਕਤਲ ਕੇਸ ਦਾ ਸਾਹਮਣਾ ਕਰ ਰਹੇ ਉਸ ਦੇ ਪਤੀ ਗੁਰਪ੍ਰੀਤ ਸਿੰਘ ਨੇ ਅਦਾਲਤ 'ਚ ਖੁਦ ਨੂੰ ਬੇਕਸੂਰ ਦੱਸਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।
ਪਤਾ ਲੱਗਾ ਹੈ ਕਿ 44 ਸਾਲਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਮਾਨਸਿਕ, ਸਰੀਰਕ ਅਤੇ ਆਰਥਿਕ ਪੀੜਾਂ 'ਚੋਂ ਲੰਘ ਰਿਹਾ ਹੈ। ਸਰਕਾਰੀ ਵਕੀਲ ਡੇਵਿਡ ਮੇਸਨ ਕਿਊ ਸੀ ਨੇ ਪੁੱਛਿਆ ਸੀ ਕਿ ਉਹ ਖੁਦ ਲਈ ਇਨਸਾਫ ਚਾਹੁੰਦਾ ਹੈ ਜਾਂ ਆਪਣੀ ਪਤਨੀ ਲਈ, ਜਿਸ ਦੇ ਜਵਾਬ 'ਚ ਗੁਰਪ੍ਰੀਤ ਨੇ ਕਿਹਾ ਕਿ ਉਹ ਆਪਣੇ ਲਈ ਅਤੇ ਆਪਣੀ ਪਤਨੀ ਦੋਵਾਂ ਲਈ ਇਨਸਾਫ ਚਾਹੁੰਦਾ ਹੈ। ਗੁਰਪ੍ਰੀਤ ਨੇ ਹੰਝੂ ਡੋਲਦੇ ਹੋਏ ਕਿਹਾ ਕਿ ਮੈਂ ਹਿਰਾਸਤ ਵਿੱਚ ਹਾਂ, ਮੈਨੂੰ ਜਾਂਚ ਟੀਮ, ਪੁਲਸ ਅਤੇ ਤੁਸੀਂ ਲੋਕਾਂ ਨੇ ਖਤਮ ਕਰ ਦਿੱਤਾ ਹੈ। ਮੈਂ ਪੰਜ ਲੱਖ ਪੌਂਡ ਟੈਕਸ ਦੇਂਦਾ ਹਾਂ। ਸਿੱਧੇ ਅਸਿੱਧੇ ਤੌਰ 'ਤੇ 50-60 ਲੋਕ ਮੇਰੇ ਹੇਠਾਂ ਕੰਮ ਕਰਦੇ ਹਨ। ਉਹ ਸਭ ਖਤਮ ਹੋ ਗਿਆ, ਮੇਰਾ ਕਾਰੋਬਾਰ ਚਲਾ ਗਿਆ, ਮੇਰਾ ਮਾਣ ਸਨਮਾਨ ਖਤਮ ਹੋ ਗਿਆ। ਮਿ. ਮੇਸਨ ਨੇ ਕਿਹਾ ਕਿ ਤੈਨੂੰ ਆਪਣੀ ਅਤੇ ਆਪਣੇ ਕਾਰੋਬਾਰ ਦੀ ਆਪਣੀ ਪਤਨੀ ਤੋਂ ਵੱਧ ਚਿੰਤਾ ਹੈ। ਅਦਾਲਤ 'ਚ ਇਹ ਵੀ ਦੱਸਿਆ ਗਿਆ ਕਿ ਸਰਬਜੀਤ ਕੌਰ ਨੇ ਆਪਣੇ ਪਰਵਾਰਕ ਡਾਕਟਰ ਕੋਲ 15 ਜਨਵਰੀ 2018 ਨੂੰ ਕਿਹਾ ਸੀ ਕਿ ਉਹ ਆਤਮ ਹੱਤਿਆ ਕਰਨ ਦੀ ਸੋਚਦੀ ਸੀ। ਉਹ ਆਪਣੇ ਬੱਚੇ ਚਾਹੁੰਦੀ ਹੈ। ਉਹ ਇਕੱਲਾ ਮਹਿਸੂਸ ਕਰਦੀ ਹੈ, ਪਰ ਗੁਰਪ੍ਰੀਤ ਹੋਰ ਬੱਚੇ ਨਹੀਂ ਚਾਹੁੰਦੇ। ਗੁਰਪ੍ਰੀਤ ਨੇ ਕਿਹਾ ਕਿ ਉਸ ਦੀ ਪਤਨੀ ਸਰਬਜੀਤ ਨੇ ਅਜਿਹਾ ਉਸ ਨੂੰ ਕਦੇ ਨਹੀਂ ਦੱਸਿਆ। ਗੁਰਪ੍ਰੀਤ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਜਿਸ ਦਿਨ ਸਰਬਜੀਤ ਕੌਰ ਦੀ ਮੌਤ ਹੋਈ, ਉਸ ਦਿਨ 8.15 ਵਜੇ ਸਵੇਰੇ ਕਿਸੇ ਨੂੰ ਘਰ ਆਉਣ ਦਿੱਤਾ ਸੀ। ਉਸ ਨੇ ਕਿਹਾ ਕਿ ਉਹ ਕਮਰੇ ਵਿੱਚ ਬੈਠਾ ਟੀ ਵੀ ਉੱਤੇ ਪੰਜਾਬੀ ਖਬਰਾਂ ਸੁਣ ਰਿਹਾ ਸੀ। ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਸਰਬਜੀਤ ਕੌਰ ਅਤੇ ਪਹਿਲੀ ਪਤਨੀ ਅਮਨਦੀਪ ਕੌਰ ਦੇ ਕਤਲ 'ਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਨਾਂਹ ਕਰਦਿਆਂ ਖੁਦ ਨੂੰ ਬੇਕਸੂਰ ਕਿਹਾ ਹੈ, ਜਦ ਕਿ ਕੇਸ ਦੀ ਸੁਣਵਾਈ ਅਜੇ ਜਾਰੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ `ਚ ਹੋਈ ਭੰਨਤੋੜ, ਪ੍ਰਧਾਨ ਮੰਤਰੀ ਮੋਦੀ ਵਿਰੋਧੀ ਨਾਅਰੇ ਲਿਖੇ ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਕਿਹਾ: ਭਾਰਤ ਨਾਲ ਸਬੰਧ ਸੁਧਰੇ, ਦੋਹਾਂ ਦੇਸ਼ਾਂ ਵਿਚਾਲੇ ਗਲਤਫਹਿਮੀਆਂ ਦੂਰ ਹੋਈਆਂ ਟਰੰਪ 'ਤੇ ਹਮਲਾ ਕਰਨ ਦੀ ਕੋਸਿ਼ਸ਼, ਹਮਲਾਵਰ ਏਕੇ-47 ਵਰਗੀ ਰਾਈਫਲ ਲੈ ਕੇ ਗੋਲਫ ਕਲੱਬ 'ਚ ਲੁਕਿਆ ਸੀ ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ 70 ਸਾਲ ਦੀ ਉਮਰ `ਚ ਹੋਇਆ ਦਿਹਾਂਤ ਭਾਰਤ ਵੀਅਤਨਾਮ ਨੂੰ 1 ਮਿਲੀਅਨ ਡਾਲਰ ਦੀ ਸਹਾਇਤਾ ਭੇਜਦੀ, ਵੀਅਤਨਾਮ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਕਾਰਨ 200 ਤੋਂ ਵੱਧ ਮੌਤਾਂ 'ਮੈਂ ਟੇਲਰ ਸਵਿਫਟ ਨੂੰ ਨਫ਼ਰਤ ਕਰਦਾ ਹਾਂ': ਟਰੰਪ ਅਜੀਤ ਡੋਭਾਲ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ ਕੀਤੀ ਮਿਸ ਸਵਿਟਜ਼ਰਲੈਂਡ ਫਾਈਨਲਿਸਟ ਦਾ ਪਤੀ ਹੀ ਨਿਕਲਿਆ ਉਸਦਾ ਕਾਤਲ, ਸਰੀਰ ਦੇ ਅੰਗਾਂ ਨੂੰ ਬਲੈਂਡਰ ਵਿੱਚ ਪੀਸਿਆ ਤੇ ਤੇਜ਼ਾਬ ਵਿੱਚ ਘੋਲ ਦਿੱਤਾ ਸੀ ਯੂਕਰੇਨ ਨਾਲ ਜੰਗ ਖਤਮ ਹੋਣ ਦੀਆਂ ਸੰਭਾਵਨਾਵਾਂ ਵਧੀਆਂ, ਅਜੀਤ ਡੋਵਾਲ ਨੇ ਰੂਸ ਦੇ ਐੱਨਐੱਸਏ ਨਾਲ ਕੀਤੀ ਮੁਲਾਕਾਤ ਰਾਹੁਲ ਗਾਂਧੀ ਨੇ ਅਮਰੀਕੀ ਡਿਪਲੋਮੈਟ ਡੋਨਾਲਡ ਲੂ ਨਾਲ ਕੀਤੀ ਮੁਲਾਕਾਤ, ਲੂ `ਤੇ ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਤਖ਼ਤਾ ਪਲਟ ਕਰਨ ਦੇ ਹਨ ਦੋਸ਼