Welcome to Canadian Punjabi Post
Follow us on

05

June 2020
ਅੰਤਰਰਾਸ਼ਟਰੀ

ਮਲੇਸ਼ੀਆ ਪੁਲਸ ਦੇ ਸਿੱਖ ਚੀਫ ਦੀ ਦਸਤਾਰ ਉੱਤੇ ਟਿਪਣੀ ਲਈ ਬਲਾਗਰ ਨੇ ਮੁਆਫ਼ੀ ਮੰਗੀ

October 04, 2018 09:11 AM

ਕੁਆਲਾਲੰਪੁਰ, 3 ਅਕਤੂਬਰ, (ਪੋਸਟ ਬਿਊਰੋ)- ਮਲੇਸ਼ੀਆ ਦੀ ਪੁਲਸ ਦੇ ਸਿੱਖ ਚੀਫ ਅਮਰ ਸਿੰਘ ਦੀ ਦਸਤਾਰ ਬਾਰੇ ਇੱਕ ਬਲਾਗਰ ਨੇ ਬੇਤੁਕੀ ਟਿਪਣੀ ਕਰ ਦਿੱਤੀ ਤਾਂ ਇਹ ਬਲਾਗਰ ਰਾਜਾ ਪੈਟਰਾ ਕਮਰੁਦੀਨ ਇਸ ਟਿਪਣੀ ਦੇ ਨਾਲ ਫਸ ਗਏ ਅਤੇ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਪਈ ਹੈ।
ਬਲਾਗਰ ਕਮਰੁਦੀਨ ਨੇ ਆਪਣੇ ਲੇਖ ਵਿਚ ਪੁਲਸ ਮੁਖੀ ਅਮਰ ਸਿੰਘ ਦੀ ਕਾਰਗੁਜ਼ਾਰੀ ਉਤੇ ਟਿਪਣੀ ਕਰਦੇ ਹੋਏ ਕਿਹਾ ਸੀ, ‘ਅਮਰ ਸਿੰਘ ਨੂੰ ਆਪਣੀ ਪੱਗ ਜ਼ਰਾ ਕੱਸ ਕੇ ਬੰਨ੍ਹਣੀ ਚਾਹੀਦੀ ਹੈ, ਤਾਂ ਕਿ ਆਪਣੇ ਦਿਮਾਗ ਦੇ ਵਿਚ ਖੂਨ ਦੇ ਪ੍ਰਵਾਹ ਨੂੰ ਸੀਮਤ ਕਰ ਸਕਣ।` ਇਸ ਟਿਪਣੀ ਨਾਲ ਹੰਗਾਮਾ ਖੜ੍ਹਾ ਹੋ ਗਿਆ। ਕਮਰੁਦੀਨ ਦੀ ਇਸ ਟਿਪਣੀ ਨੂੰ ਨਸਲੀ ਤੇ ਵਿਤਕਰੇ ਵਾਲੀ ਮੰਨਿਆ ਗਿਆ। ਉਸ ਨੇ ਆਪਣੀ ਇਸ ਟਿਪਣੀ ਤੋਂ ਬਾਅਦ ਮੁਆਫ਼ੀ ਮੰਗ ਲਈ। ਉਸ ਦਾ ਕਹਿਣਾ ਸੀ ਕਿ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਦਸਤਾਰ ਦੀ ਇੰਨੀ ਜ਼ਿਆਦਾ ਅਹਿਮੀਅਤ ਹੈ।
ਇਸ ਟਿਪਣੀ ਪਿੱਛੋਂ ਮਲੇਸ਼ੀਆ ਗੁਰਦੁਆਰਾ ਕੌਂਸਲ ਅਤੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਸੀ। ਕੌਂਸਲ ਦਾ ਕਹਿਣਾ ਸੀ ਕਿ ਇਸ ਟਿਪਣੀ ਕਾਰਨ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਮਲੇਸ਼ੀਆਈ ਸਿੱਖਾਂ ਨੇ ਪੁਲਸ ਦੇ ਮੁਖੀ ਦੀ ਦਸਤਾਰ `ਤੇ ਟਿਪਣੀ ਕਰਨ ਲਈ ਬਲਾਗਰ ਨੂੰ ਝਾੜ ਪਾਈ ਹੈ। ਇਸ ਟਿਪਣੀ ਦਾ ਪੁਲਸ ਮੁਖੀ ਅਮਰ ਸਿੰਘ ਨੇ ਵੀ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵਿੱਚ ਦਸਤਾਰ ਦੀ ਬਹੁਤ ਮਹੱਤਤਾ ਹੈ, ਇਹ ਸਾਡੀ ਸ਼ਾਨ ਹੈ ਤੇ ਮਜ਼ਬੂਤੀ ਦਿੰਦੀ ਹੈ। ਇਸ ਤਰ੍ਹਾਂ ਦੀਆਂ ਅਣਮਨੁੱਖੀ ਅਤੇ ਅਪਮਾਨ ਜਨਕ ਟਿਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਫਲੌਇਡ ਦੀ ਮੈਮੋਰੀਅਲ ਸਰਵਿਸ ਵਿੱਚ ਸੈਲੇਬ੍ਰਿਟੀਜ਼, ਸੰਗੀਤਕਾਰਾਂ ਤੇ ਸਿਆਸੀ ਆਗੂਆਂ ਨੇ ਲਿਆ ਹਿੱਸਾ
ਅਮਰੀਕਾ ਵਿੱਚ ਗੂਗਲ 'ਤੇ ਪੰਜ ਅਰਬ ਡਾਲਰ ਦਾ ਕੇਸ
ਟਰੰਪ ਦਾ ਹਰ ਕਾਰਡ ਉਲਟਾ ਪੈਣ ਲੱਗ ਪਿਆ
ਹਿੰਸਾ ਦੀ ਅੱਗ ਬੁਝਾ ਰਹੇ ਭਾਰਤੀ ਨੇ ਲੋਕਾਂ ਦਾ ਦਿਲ ਜਿੱਤਿਆ
ਹਾਂਗ ਕਾਂਗ ਦੇ ਬਦਲੇ ਹਾਲਾਤ ਕਾਰਨ ਬਰਤਾਨੀਆ ਇਮੀਗਰੇਸ਼ਨ ਦੇ ਨਿਯਮ ਬਦਲੇਗਾ
ਕਿੰਡਰਗਾਰਟਨ ਦੇ ਸਕਿਊਰਿਟੀ ਗਾਰਡ ਵੱਲੋਂ ਚਾਕੂ ਨਾਲ ਕੀਤੇ ਗਏ ਹਮਲੇ ਵਿੱਚ 39 ਜ਼ਖ਼ਮੀ
ਜਾਰਜ ਫਲੌਇਡ ਵੀ ਸੀ ਕੋਵਿਡ-19 ਪਾਜ਼ੀਟਿਵ!
ਫਲੌਇਡ ਮਾਮਲੇ ਵਿੱਚ ਨਵੇਂ ਚਾਰਜਿਜ਼ ਲਾਏ ਜਾਣ ਤੋਂ ਬਾਅਦ ਰੋਸ ਮੁਜ਼ਾਹਰੇ ਪਏ ਮੱਠੇ
ਅਮਰੀਕਾ ਦੇ ਰੱਖਿਆ ਮੰਤਰੀ ਨੇ ਮੁਜ਼ਾਹਰਾਕਾਰੀਆਂ ਖਿਲਾਫ ਫੌਜ ਦੀ ਵਰਤੋਂ ਦਾ ਕੀਤਾ ਵਿਰੋਧ
ਫਲੌਇਡ ਦੇ ਕਤਲ ਵਿੱਚ ਸ਼ਾਮਲ ਚਾਰਾਂ ਪੁਲਿਸ ਅਧਿਕਾਰੀਆਂ ਖਿਲਾਫ ਲਾਏ ਗਏ ਚਾਰਜਿਜ਼