Welcome to Canadian Punjabi Post
Follow us on

29

March 2024
 
ਭਾਰਤ

ਮੋਦੀ ਨੂੰ ‘ਚੈਂਪੀਅਨਜ਼ ਆਫ ਅਰਥ ਅਵਾਰਡ` ਦਿੱਤਾ ਗਿਆ

October 04, 2018 09:08 AM

ਨਵੀਂ ਦਿੱਲੀ, 3 ਅਕਤੂਬਰ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਨ ਲਈ ਇਤਿਹਾਸਿਕ ਕਦਮਾਂ ਲਈ ਯੂ ਐੱਨ ਓ ਨੇ ਅੱਜ ‘ਚੈਂਪੀਅਨਜ਼ ਆਫ ਅਰਥ ਅਵਾਰਡ` ਨਾਲ ਸਨਮਾਨਿਤ ਕੀਤਾ ਹੈ। ਯੂ ਐੱਨ ਜਨਰਲ ਸੈਕਟਰੀ ਐਂਤੋਨਿਓ ਗੁਤਾਰੇਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਅਵਾਰਡ ਦਿੱਤਾ ਹੈ। ਗੁਤਾਰੇਸ ਭਾਰਤ ਆਏ ਹੋਏ ਹਨ।
‘ਚੈਂਪੀਅਨਜ਼ ਆਫ ਅਰਥ ਅਵਾਰਡ` ਮਿਲਣ ਪਿੱਛੋਂ ਪ੍ਰੋਗਰਾਮ ਨੂੰ ਸੰਬੋਧਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਸਨਮਾਨ ਭਾਰਤ ਦਾ ਹੈ, ਇਸ ਅਵਾਰਡ ਲਈ ਮੈਂ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਆਦਿਵਾਸੀ, ਕਿਸਾਨ ਅਤੇ ਮਛੇਰਿਆਂ ਦਾ ਸਨਮਾਨ ਹੈ। ਮੋਦੀ ਨੇ ਕਿਹਾ ਕਿ ਭਾਰਤ ਹਮੇਸ਼ਾ ਕੁਦਰਤ ਨੂੰ ਮਾਂ ਵਜੋਂ ਦੇਖਦਾ ਹੈ ਤੇ ਨਾਰੀ ਕੁਦਰਤ ਦਾ ਰੂਪ ਹੈ। ਇਹ ਸਨਮਾਨ ਭਾਰਤੀ ਨਾਰੀ ਦਾ ਵੀ ਹੈ, ਜੋ ਪੌਦਿਆਂ ਦਾ ਧਿਆਨ ਰੱਖਦੀ ਹੈ।
ਯੂ ਐੱਨ ਓ ਨੇ 26 ਸਤੰਬਰ ਨੂੰ ਜਨਰਲ ਅਸੈਂਬਲੀ ਦੀ ਉਚ ਪੱਧਰੀ ਬੈਠਕ ਦੌਰਾਨ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਅਮੈਨੁਏਲ ਮੈਕਰਾਂ ਨੂੰ ਪਾਲਿਸੀ ਲੀਡਰਸਿ਼ਪ ਕੈਟੇਗਰੀ ਵਿੱਚ ਇਹ ਚੈਂਪੀਅਨਜ਼ ਆਫ ਅਰਥ ਐਵਾਰਡ ਦਿੱਤਾ ਜਾਵੇਗਾ। ਇਹ ਸਭ ਤੋਂ ਵੱਡਾ ਵਾਤਾਵਰਨ ਪੁਰਸਕਾਰ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ