Welcome to Canadian Punjabi Post
Follow us on

26

May 2020
ਕੈਨੇਡਾ

ਹਾਊਸ ਆਫ ਕਾਮਨਜ਼ ਸਾਂਝੇ ਤੌਰ ਉੱਤੇ ਵਾਈਸ ਐਡਮਿਰਲ ਮਾਰਕ ਨੌਰਮਨ ਤੋਂ ਮੁਆਫੀ ਮੰਗਣ ਲਈ ਸਹਿਮਤ

May 15, 2019 09:06 AM

ਓਟਵਾ, 14 ਮਈ (ਪੋਸਟ ਬਿਊਰੋ) : ਪਿਛਲੇ ਹਫਤੇ ਖ਼ਤਮ ਹੋਈ ਪੁਰਾਣੀ ਕਾਨੂੰਨੀ ਲੜਾਈ ਦੌਰਾਨ ਵਾਈਸ ਐਡਮਿਰਲ ਮਾਰਕ ਨੌਰਮਨ ਨੂੰ ਜਿਹੋ ਜਿਹੇ ਹਾਲਾਤ ਵਿੱਚੋਂ ਲੰਘਣਾ ਪਿਆ ਹੋਵੇਗਾ ਉਸ ਲਈ ਹਾਊਸ ਆਫ ਕਾਮਨਜ਼ ਵੱਲੋਂ ਸਾਂਝੇ ਤੌਰ ਉੱਤੇ ਉਨ੍ਹਾਂ ਤੋਂ ਮੁਆਫੀ ਮੰਗਣ ਉੱਤੇ ਸਹਿਮਤੀ ਪ੍ਰਗਟਾਈ ਗਈ ਹੈ।
ਮੰਗਲਵਾਰ ਨੂੰ ਕੰਜ਼ਰਵੇਟਿਵ ਡਿਪਟੀ ਲੀਡਰ ਲੀਜ਼ਾ ਰਾਇਤ ਨੇ ਪ੍ਰਸ਼ਨਕਾਲ ਤੋਂ ਬਾਅਦ ਇਹ ਮਤਾ ਪੇਸ਼ ਕੀਤਾ। ਇਸ ਵਿੱਚ ਆਖਿਆ ਗਿਆ ਕਿ ਹਾਊਸ,ਵਾਈਸ ਐਡਮਿਰਲ ਮਾਰਕ ਨੌਰਮਨ ਵੱਲੋਂ ਕਈ ਦਹਾਕਿਆਂ ਤੱਕ ਕੈਨੇਡਾ ਦੀ ਈਮਾਨਦਾਰੀ ਨਾਲ ਕੀਤੀ ਗਈ ਸੇਵਾ ਨੂੰ ਮਾਨਤਾ ਦਿੰਦਾ ਹੈ ਤੇ ਉਨ੍ਹਾਂ ਉੱਤੇ ਕੀਤੀ ਗਈ ਅਸਫਲ ਕਾਨੂੰਨੀ ਕਾਰਵਾਈ ਦੌਰਾਨ ਜਿਸ ਨਿਜੀ ਤੇ ਪੇਸ਼ੇਵਰਾਨਾ ਪਰੇਸ਼ਾਨੀਆਂ ਤੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਲੰਘਣਾ ਪਿਆ ਹੈ ਉਸ ਲਈ ਉਨ੍ਹਾਂ ਤੋਂ ਮੁਆਫੀ ਮੰਗਦਾ ਹੈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਹਰਜੀਤ ਸੱਜਣ ਵੀ ਇਹ ਆਖ ਚੁੱਕੇ ਹਨ ਕਿ ਜਿਸ ਪ੍ਰਕਿਰਿਆ ਵਿੱਚੋਂ ਨੌਰਮਨ ਲੰਘੇ ਹਨ ਉਸ ਦਾ ਉਨ੍ਹਾਂ ਨੂੰ ਪਛਤਾਵਾ ਹੈ ਪਰ ਉਨ੍ਹਾਂ ਇਸ ਲਈ ਮੁਆਫੀ ਨਹੀਂ ਮੰਗੀ।
ਲਿਬਰਲਾਂ ਵੱਲੋਂ ਇਸ ਮਤੇ ਦਾ ਸਮਰਥਨ ਕਿਉਂ ਕੀਤਾ ਗਿਆ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਦੀ ਹਾਊਸ ਲੀਡਰ ਬਰਦੀਸ਼ ਚੱਗੜ ਨੇ ਆਖਿਆ ਕਿ ਉਹ ਆਪ ਤੇ ਉਨ੍ਹਾਂ ਦੇ ਕੁਲੀਗਜ਼ ਯੂਨੀਫੌਰਮ ਵਿਚਲੇ ਪੁਰਸ਼ਾਂ ਤੇ ਮਹਿਲਾਵਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਕਦਰ ਕਰਦੇ ਹਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਪੋਰਟ ਕਰਦੇ ਹਨ। ਚੱਗੜ ਨੇ ਆਖਿਆ ਕਿ ਇਹ ਕਾਫੀ ਔਖੀ ਸਥਿਤੀ ਹੈ ਪਰ ਅਸੀਂ ਇਹੋ ਜਾਣਦੇ ਹਾਂ ਕਿ ਇਸ ਸੱਭ ਕਾਸੇ ਲਈ ਇੱਕ ਪ੍ਰਕਿਰਿਆ ਸੀ ਤੇ ਜਿਸਦੀ ਪਾਲਣਾ ਕੀਤੀ ਗਈ।
ਜਿ਼ਕਰਯੋਗ ਹੈ ਕਿ 8 ਮਈ ਨੂੰ ਫੈਡਰਲ ਪ੍ਰੌਸੀਕਿਊਟਰਜ਼ ਨੇ ਨੌਰਮਨ ਖਿਲਾਫ ਲੱਗੇ ਦੋਸ਼ਾਂ ਉੱਤੇ ਰੋਕ ਲਾ ਦਿੱਤੀ ਸੀ। ਨੌਰਮਨ ਨੇ ਉਦੋਂ ਤੱਕ ਫੌਜ ਦੇ ਸੈਕਿੰਡ ਇਨ ਕਮਾਂਡ ਵਜੋਂ ਭੂਮਿਕਾ ਨਿਭਾਈ ਜਦੋਂ ਤੱਕ ਮਾਰਚ 2018 ਵਿੱਚ ਉਨ੍ਹਾਂ ਉੱਤੇ ਕਥਿਤ ਤੌਰ ਉੱਤੇ ਕੈਬਨਿਟ ਦੇ ਸੀਕ੍ਰੇਟਸ 700 ਮਿਲੀਅਨ ਡਾਲਰ ਦੇ ਸ਼ਿਪਬਿਲਡਿੰਗ ਕਾਂਟਰੈਕਟ ਦੇ ਬਦਲੇ ਕਿਊਬਿਕ ਸਥਿਤ ਡੇਵੀ ਸ਼ਿਪਬਿਲਡਿੰਗ ਦੇ ਪੱਖ ਵਿੱਚ ਵੇਚਣ ਦੇ ਦੋਸ਼ ਨਹੀਂ ਲੱਗੇ। ਇਸ ਕਾਂਟਰੈਕਟ ਉੱਤੇ 2015 ਵਿੱਚ ਟਰੂਡੋ ਸਰਕਾਰ ਵੱਲੋਂ ਦਸਤਖ਼ਤ ਕੀਤੇ ਗਏ। ਇਸ ਕਾਂਟਰੈਕਟ ਤਹਿਤ ਇੱਕ ਸਿਵਲੀਅਨ ਸ਼ਿੱਪ ਨੂੰ ਆਰਜ਼ੀ ਸਪੋਰਟ ਬੇੜੇ ਵਜੋਂ ਫੌਜੀ ਸ਼ਿੱਪ ਵਿੱਚ ਬਦਲਿਆ ਜਾਣਾ ਸੀ। ਨੌਰਮਨ ਵੱਲੋਂ ਇਸ ਸਾਰੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਕੀਤੇ ਜਾਣ ਤੋਂ ਇਨਕਾਰ ਕੀਤਾ ਗਿਆ। ਉਨ੍ਹਾਂ ਦੇ ਵਕੀਲਾਂ ਨੇ ਇਹ ਤਰਕ ਦਿੱਤਾ ਕਿ ਜਿਹੜੇ ਚਾਰਜਿਜ਼ ਉਨ੍ਹਾਂ ਦੇ ਮੁਵੱਕਿਲ ਉੱਤੇ ਲਾਏ ਗਏ ਹਨ ਉਹ ਸਿਆਸੀ ਰੰਜਿਸ਼ ਤੋਂ ਪ੍ਰੇਰਿਤ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪੀਪੀਈ ਬਾਰੇ ਕੈਨੇਡੀਅਨਾਂ ਨੂੰ ਅੱਜ ਜਾਣੂ ਕਰਾਵੇਗੀ ਫੈਡਰਲ ਸਰਕਾਰ
ਐਨਵਾਇਰਮੈਂਟ ਕੈਨੇਡਾ ਵੱਲੋਂ ਓਨਟਾਰੀਓ ਵਿੱਚ ਹੀਟ ਵਾਰਨਿੰਗ ਜਾਰੀ
ਓਨਟਾਰੀਓ ਸਰਕਾਰ ਵੱਲੋਂ ਸੋਸ਼ਲ ਗੈਦਰਿੰਗਜ਼ ਉੱਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਨਾ ਹਟਾਉਣ ਦਾ ਫੈਸਲਾ
ਪ੍ਰੋਵਿੰਸ਼ੀਅਲ ਰੀਓਪਨਿੰਗਜ਼ ਕਾਰਨ ਲੋਕ ਭੰਬਲਭੂਸੇ ਵਿੱਚ ਹਨ : ਟਰੂਡੋ
ਸਾਲ ਵਿੱਚ ਇੱਕ ਵਾਰੀ ਪੇਡ ਸਿੱਕ ਲੀਵ ਉੱਤੇ ਜ਼ੋਰ ਦੇ ਰਹੀ ਹੈ ਫੈਡਰਲ ਸਰਕਾਰ
ਪਾਰਲੀਆਮੈਂਟ ਦੀ ਕਾਰਵਾਈ ਬਾਰੇ ਫੈਸਲਾ ਕਰਨ ਲਈ ਅੱਜ ਮੀਟਿੰਗ ਕਰਨਗੇ ਐਮਪੀਜ਼
ਓਨਟਾਰੀਓ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਇਆ ਵਾਧਾ
ਚਾਰੇ ਮੁੱਖ ਪਾਰਟੀਆਂ ਨੇ ਫੈਡਰਲ ਵੇਜ ਸਬਸਿਡੀ ਲਈ ਕੀਤਾ ਅਪਲਾਈ
ਫੋਰਡ ਵੱਲੋਂ ਸਾਰੇ ਓਨਟਾਰੀਓ ਵਾਸੀਆਂ ਨੂੰ ਆਪਣਾ ਕੋਵਿਡ-19 ਟੈਸਟ ਕਰਵਾਉਣ ਦੀ ਅਪੀਲ
ਸਰਹੱਦਾਂ ਬੰਦ ਕਰਨ ਵਿੱਚ ਕੈਨੇਡਾ ਨੇ ਵਿਖਾਈ ਸੁਸਤੀ : ਟੈਮ