Welcome to Canadian Punjabi Post
Follow us on

18

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਐਂਟੀ ਰੇਸਿਜ਼ਮ ਪੇਸ਼ਕਦਮੀਆਂ ਲਈ ਫੋਰਡ ਸਰਕਾਰ ਨੇ ਰੱਖਿਆ ਸਿਰਫ 1000 ਡਾਲਰ ਦਾ ਬਜਟ!

May 15, 2019 09:04 AM

ਕੁਈਨਜ਼ ਪਾਰਕ, 14 ਮਈ (ਪੋਸਟ ਬਿਊਰੋ) : ਕਈ ਮਹੀਨਿਆਂ ਤੱਕ ਐਂਟੀ ਰੇਸਿਜ਼ਮ ਡਾਇਰੈਕਟੋਰੇਟ ਤੇ ਓਨਟਾਰੀਓ ਭਰ ਵਿੱਚ ਹੋਰਨਾਂ ਐਂਟੀ ਰੇਸਿਜ਼ਮ ਪੇਸ਼ਕਦਮੀਆਂ ਬਾਰੇ ਮੁੱਖ ਵਿਰੋਧੀ ਧਿਰ ਐਨਡੀਪੀ, ਮੀਡੀਆ ਤੇ ਜਨਤਾ ਦੇ ਸਵਾਲਾਂ ਨੂੰ ਟਾਲਦੇ ਰਹਿਣ ਤੋਂ ਬਾਅਦ ਫੋਰਡ ਸਰਕਾਰ ਨੇ ਆਖਿਰਕਾਰ ਇਹ ਖੁਲਾਸਾ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਐਂਟੀ ਰੇਸਿਜ਼ਮ ਪੇਸ਼ਕਦਮੀਆਂ ਲਈ 1000 ਡਾਲਰ ਰਾਖਵੇਂ ਰੱਖੇ ਹਨ।
ਮੰਗਲਵਾਰ ਨੂੰ ਐਂਟੀ ਰੇਸਿਜ਼ਮ ਲਈ ਵਿਰੋਧੀ ਧਿਰ ਐਨਡੀਪੀ ਦੀ ਕ੍ਰਿਟਿਕ ਲੌਰਾ ਮੇਅ ਲਿੰਡੋ ਨੇ ਪੁੱਛਿਆ ਕਿ ਫੋਰਡ ਸਰਕਾਰ ਨੂੰ ਇਹ ਕਿਉਂ ਲੱਗਦਾ ਹੈ ਕਿ 1000 ਡਾਲਰ ਅਜਿਹੇ ਸਮੇਂ ਐਂਟੀ ਰੇਸਿਜ਼ਮ ਪੇਸ਼ਕਦਮੀਆਂ ਲਈ ਕਾਫੀ ਹਨ ਜਦੋਂ ਕਮਿਊਨਿਟੀ ਮੈਂਬਰਜ਼, ਐਡਵੋਕੇਟਸ, ਸਟੈਟੇਸਟਿਕਸ ਕੈਨੇਡਾ ਤੇ ਓਨਟਾਰੀਓ ਹਿਊਮਨ ਰਾਈਟਸ ਕਮਿਸ਼ਨ (ਓਐਚਆਰਸੀ) ਸਮੇਤ ਹੋਰਨਾਂ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਨਸਲਵਾਦ ਤੇ ਹੇਟ ਕ੍ਰਾਈਮ ਇਸ ਸਮੇਂ ਸਿਖਰ ਉੱਤੇ ਹੈ। ਪ੍ਰਸ਼ਨ ਕਾਲ ਦੌਰਾਨ ਲਿੰਡੋ ਨੇ ਆਖਿਆ ਕਿ ਇਹ ਐਸਟੀਮੇਟਸ ਸਾਨੂੰ ਇਹੋ ਕਹਾਣੀ ਦੱਸਦੇ ਹਨ ਕਿ ਫੋਰਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨਸਲੀ ਨਿਆਂ ਸਬੰਧੀ ਕੰਮ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੀ।
ਨਸਲਵਾਦ ਦੇ ਸਬੰਧ ਵਿੱਚ ਫੋਰਡ ਤੇ ਉਨ੍ਹਾਂ ਦੀ ਸਰਕਾਰ ਠੋਸ ਕਦਮ ਚੁੱਕਣ ਦੀ ਇੱਛਾ ਨਹੀਂ ਰੱਖਦੀ। ਸਟਾਫ ਤੇ ਇਸ਼ਤਿਹਾਰਬਾਜ਼ੀ ਲਈ ਪੈਸੇ ਵੀ ਰਾਖਵੇਂ ਰੱਖੇ ਗਏ ਹਨ ਪਰ ਅਸਲ ਐਂਟੀ ਰੇਸਿਜ਼ਮ ਕੰਮ ਲਈ ਕੋਈ ਰਕਮ ਨਹੀਂ ਰੱਖੀ ਗਈ। ਇਨ੍ਹਾਂ ਮੁੱਦਿਆਂ ਦੇ ਨਾਲ ਨਾਲ ਸਿਆਹ ਨਸਲ, ਮੂਲਵਾਸੀਆਂ, ਯਹੂਦੀਆਂ ਤੇ ਮੁਸਲਮਾਨਾਂ ਲਈ ਬਣਾਈਆਂ ਗਈਆਂ ਐਂਟੀ ਰੇਸਿਜ਼ਮ ਸਬਕਮੇਟੀਆਂ ਲਈ ਕੋਈ ਰਕਮ ਨਹੀਂ ਰੱਖੀ ਗਈ। ਸਗੋਂ ਹੇਟ ਕ੍ਰਾਈਮ ਸਿਖਰ ਉੱਤੇ ਹੋਣ ਦੇ ਬਾਵਜੂਦ ਸਰਕਾਰ ਅਜਿਹੀਆਂ ਕਮੇਟੀਆਂ ਭੰਗ ਕਰ ਰਹੀ ਹੈ।
ਉਨ੍ਹਾਂ ਆਖਿਆ ਕਿ ਕੀ ਪ੍ਰੀਮੀਅਰ ਇਹ ਮੰਨਦੇ ਹਨ ਕਿ 1000 ਡਾਲਰ ਨਾਲ ਅਸੀਂ ਨਸਲਵਾਦ ਖਿਲਾਫ ਲੜਾਈ ਲੜ ਸਕਦੇ ਹਾਂ? ਦੂਜੇ ਪਾਸੇ ਫੋਰਡ ਸਰਕਾਰ ਵੱਲੋਂ ਇਸ ਦਾ ਸਪਸ਼ਟ ਉੱਤਰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਚਾਈਲਡ ਕੇਅਰ ਸਪੇਸਿਜ਼ ਲਈ ਫੰਡ ਤਲਾਸ਼ਣ ਵਾਸਤੇ ਸਿਟੀ ਉੱਤੇ ਦਬਾਅ ਪਾ ਰਹੀ ਹੈ ਪ੍ਰਵਿੰਸ : ਟੋਰੀ
ਜਗਮੀਤ ਸਿੰਘ ਨੂੰ ਕਿਊਬਿਕ ਵਿੱਚ ਐਨਡੀਪੀ ਦਾ ਆਧਾਰ ਮਜ਼ਬੂਤ ਹੋਣ ਦੀ ਉਮੀਦ
ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਜਹਾਜ਼ ਹਾਦਸਾਗ੍ਰਸਤ, 3 ਮਰੇ, 4 ਲਾਪਤਾ
ਸਬਸਿਡੀ ਬੰਦ ਹੋਣ ਨਾਲ ਡੇਅਕੇਅਰ ਫੀਸਾਂ ਵੱਟ ਸਕਦੀਆਂ ਹਨ ਹੋਰ ਸ਼ੂਟ
ਕਾਫੀ ਖਰਾਬ ਫਲੂ ਸੀਜ਼ਨ ਲਈ ਤਿਆਰੀ ਬਹੁਤ ਜ਼ਰੂਰੀ : ਕ੍ਰਿਸਟੀਨ ਐਲੀਅਟ
ਚੀਨ ਤੋਂ ਇੰਪੋਰਟ ਕੀਤੇ ਜਾਣ ਵਾਲੇ 900 ਫੂਡ ਪ੍ਰੋਡਕਟਸ ਮਿਆਰੀ ਨਹੀਂ ਨਿਕਲੇ : ਸੀਐਫਆਈਏ
ਏਅਰ ਕੈਨੇਡਾ ਦੇ ਜਹਾਜ਼ ਨੂੰ ਕਰਨੀ ਪਈ ਐਮਰਜੰਸੀ ਲੈਂਡਿੰਗ, 37 ਜ਼ਖ਼ਮੀ
ਸ਼ੀਅਰ ਦੀ ਕਲਾਈਮੇਟ ਯੋਜਨਾ ਲਿਬਰਲਾਂ ਦੀਆਂ ਮੌਜੂਦਾ ਨੀਤੀਆਂ ਤੋਂ ਪਵੇਗੀ ਮਹਿੰਗੀ: ਰਿਪੋਰਟ
ਲਿਬਰਲ ਸਰਕਾਰ ਦੇ ਬੁਲਾਰੇ ਨਹੀਂ ਹਨ ਮੈਕੈਲਮ : ਫਰੀਲੈਂਡ
ਦੋ ਬੱਚਿਆਂ ਤੇ ਬਜ਼ੁਰਗ ਦੇ ਲੱਭ ਜਾਣ ਤੋਂ ਬਾਅਦ ਐਂਬਰ ਐਲਰਟ ਕੀਤਾ ਗਿਆ ਰੱਦ