Welcome to Canadian Punjabi Post
Follow us on

19

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਲਿਬਰਲ ਸਰਕਾਰ 2015 `ਚ ਬਣਨ ਤੋਂ ਬਾਅਦ ਕੈਨੇਡਾ ਵਿਚ ਇਕ ਮਿਲੀਅਨ ਤੋਂ ਵਧੇਰੇ ਨੌਕਰੀਆਂ ਪੈਦਾ ਹੋਈਆਂ : ਸੋਨੀਆ ਸਿੱਧੂ

May 15, 2019 08:56 AM

ਬਰੈਂਪਟਨ, - ਅਪ੍ਰੈਲ 2019 ਦੇ 'ਲੇਬਰ ਫ਼ੋਰਸ ਸਰਵੇ' ਨੇ ਇਹ ਪੱਕਾ ਕਰ ਦਿੱਤਾ ਹੈ ਕਿ 2015 ਵਿਚ ਜਦੋਂ ਤੋਂ ਫ਼ੈੱਡਰਲ ਸਰਕਾਰ ਹੋਂਦ ਵਿਚ ਆਈ ਹੈ, ਤੋਂ ਲੈ ਕੇ ਹੁਣ ਤੱਕ ਕੈਨੇਡਾ ਵਿਚ ਇਕ ਮਿਲੀਅਨ ਤੋਂ ਵਧੇਰੇ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਪਿਛਲੇ ਅਪ੍ਰੈਲ ਮਹੀਨੇ ਵਿਚ ਹੀ 100,000 ਨਵੀਆਂ ਨੌਕਰੀਆਂ ਬਣੀਆਂ ਹਨ ਜਿਸ ਨਾਲ ਇਹ ਮਹੀਨੇਵਾਰ ਰੋਜ਼ਗਾਰ ਪੈਦਾ ਕਰਨ ਵਾਲਾ ਸੱਭ ਤੋਂ ਵਧੀਆ ਤੇ ਵਡੇਰਾ ਮਹੀਨਾ ਸਾਬਤ ਹੋਇਆ ਹੈ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦੇ ਹੋਏ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ,"ਮੈਨੂੰ ਬੜੀ ਖ਼ੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਰੇ ਹੀ ਕੈਨੇਡਾ-ਵਾਸੀਆਂ ਦੀ ਮਦਦ ਕਰਨ ਲਈ ਸਾਡੀ ਪਲੈਨ ਸਫ਼ਲਤਾ ਨਾਲ ਕੰਮ ਕਰ ਰਹੀ ਹੈ। ਨੌਕਰੀਆਂ ਵਿਚ ਇਹ ਵਾਧਾ ਕਨਸਰਵੇਟਿਵਾਂ ਦੀ ਹਰ ਕੀਮਤ 'ਤੇ ਬੱਜਟ ਨੂੰ ਬੈਲੈਂਸ ਕਰਨ ਵਾਲੀ ਪਲੈਨ ਨਾਲ ਸੰਭਵ ਨਹੀਂ ਸੀ। ਸਿਆਸਤ ਵਿਚ ਇਕ ਦੂਸਰੇ 'ਤੇ ਚਿੱਕੜ ਸੁੱਟਣਾ ਅਤੇ ਮਾੜਾ-ਚੰਗਾ ਬੋਲਣਾ ਬੜਾ ਆਸਾਨ ਹੈ, ਪ੍ਰੰਤੂ ਅਸੀਂ ਦੂਸਰਿਆਂ ਦੇ ਹਮਲਿਆਂ ਨੂੰ ਦੇਸ਼-ਵਾਸੀਆਂ ਲਈ ਨੌਕਰੀਆਂ ਦੇ ਰਾਹ ਵਿਚ ਰੋੜਾ ਅਟਕਾਉਣ ਦੀ ਆਗਿਆ ਨਹੀਂ ਦੇਵਾਂਗੇ ਜਿਹੜੀਆਂ ਕਿ ਕੈਨੇਡਾ-ਵਾਸੀਆਂ ਲਈ ਅਤੀ ਜ਼ਰੂਰੀ ਹਨ। ਇਹ ਕੰਮ ਅਜੇ ਪੂਰਾ ਨਹੀਂ ਹੋਇਆ ਹੈ ਅਤੇ ਅਸੀਂ ਇਸ ਨੂੰ ਆਪਣੇ ਪਿਆਰੇ ਦੇਸ਼-ਵਾਸੀਆਂ ਲਈ ਜਾਰੀ ਰੱਖਾਂਗੇ।"
2015 ਵਿਚ ਟਰੂਡੋ ਸਰਕਾਰ ਦੇਸ਼ ਦੇ ਅਰਥਚਾਰੇ ਵਿਚ ਵਾਧੇ ਲਈ ਕਨਸਰਵੇਟਿਵਾਂ ਦੇ ਅਮੀਰਾਂ ਦੇ ਟੈਕਸ ਨੂੰ 1% ਘੱਟ ਕਰਨ ਦੇ ਵਾਅਦੇ ਦੇ ਮੁਕਾਬਲੇ ਮਿਡਲ ਕਲਾਸ ਵਿਚ ਪੂੰਜੀ ਨਿਵੇਸ਼ ਕਰਨ ਦੇ ਵਾਅਦੇ ਨਾਲ ਚੁਣੀ ਗਈ ਸੀ। ਇਹ ਖ਼ਬਰ ਇਸ ਗੱਲ ਦਾ ਸਬੂਤ ਹੈ ਕਿ ਸਾਡੀ ਪਲੈਨ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ।
ਹੁਣ ਜਦ ਕਿ ਐਂਡਰਿਊ ਸ਼ੀਅਰ ਤੇ ਉਸ ਦੇ ਕਨਸਰਵੇਟਿਵ ਸਾਥੀ ਉਨ੍ਹਾਂ ਨੀਤੀਆਂ ਦੇ ਵਿਰੁੱਧ ਵੋਟਾਂ ਪਾਉਣ ਵਿਚ ਲੱਗੇ ਹੋਏ ਹਨ ਜਿਹੜੀਆਂ ਮਿਡਲ ਕਲਾਸ ਵਿਚ ਵਾਧਾ ਕਰਨ ਵਿਚ ਸਹਾਈ ਹੁੰਦੀਆਂ ਹਨ ਅਤੇ ਕੈਨੇਡਾ-ਵਾਸੀਆਂ ਦੇ ਜੀਵਨ ਨੂੰ ਸੁਖਾਲਾ ਬਣਾਉਂਦੀਆਂ ਹਨ, ਅਸੀਂ ਆਪਣੀ ਨੌਕਰੀਆਂ ਅਤੇ ਦੇਸ਼ ਦੇ ਅਰਥਚਾਰੇ ਨੂੰ ਹੋਰ ਵਧਾਉਣ ਵਾਲੀ ਆਪਣੀ ਪਲੈਨ ਨੂੰ ਜਾਰੀ ਰੱਖ ਰਹੇ ਹਾਂ। ਖ਼ੁਸ਼ੀ ਵਾਲੀ ਗੱਲ ਹੈ ਕਿ ਇਸ ਦੇ ਨਤੀਜੇ ਵੀ ਸਾਫ਼ ਨਜ਼ਰ ਆ ਰਹੇ ਹਨ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮੀਟ ਯੂਅਰ ਮੁਸਲਿਮ ਨੇਬਰਜ਼ ਈਵੈਂਟ 21 ਨੂੰ
ਬਜ਼ੁਰਗਾਂ ਦੀ ਮੈਂਟਲ ਹੈਲਥ ਵਿੱਚ ਸੁਧਾਰ ਲਈ ਨਵੇਂ ਪ੍ਰੋਗਰਾਮ ਵਿੱਚ ਨਿਵੇਸ਼ ਕਰ ਰਹੀ ਹੈ ਓਨਟਾਰੀਓ ਸਰਕਾਰ
ਪਰਿਵਾਰਾਂ ਦੇ ਇਤਰਾਜ਼ ਮਗਰੋਂ ਚੀਨ ਵਿੱਚ ਨਜ਼ਰਬੰਦ ਕੈਨੇਡੀਅਨਾਂ ਵਾਲਾ ਇਸ਼ਤਿਹਾਰ ਟੋਰੀਜ਼ ਨੇ ਲਿਆ ਵਾਪਿਸ
ਫ਼ੈੱਡਰਲ ਸਰਕਾਰ ਕੈਨੇਡਾ-ਵਾਸੀਆਂ ਦੇ ਹਵਾਈ ਯਾਤਰਾ ਦੇ ਵਿਸ਼ਵ-ਪੱਧਰੀ ਅਧਿਕਾਰ ਸੁਰੱਖ਼ਿਅਤ ਕਰੇਗੀ : ਸੋਨੀਆ ਸਿੱਧੂ
ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦਾ ਸੈਂਟ ਆਈਲੈਂਡ ਦਾ ਟੂਰ
ਗੁਰਦਿਆਲ ਰੌਸ਼ਨ ਤੇ ਦਰਸ਼ਨ ਹਰਵਿੰਦਰ ਦੇ ਸਨਮਾਨ `ਚ ਵਿਸ਼ੇਸ਼-ਸਮਾਗ਼ਮ
‘ਵਿਭਿੰਨਤਾ ਵਿਚ ਏਕਤਾ` ਦੇ ਨਾਅਰੇ ਨੂੰ ਬੁਲੰਦ ਕਰਦਾ ਹੈ ਕੈਰਾਬਰੈਮ : ਸੋਨੀਆ ਸਿੱਧੂ
ਪੀ. ਸੀ. ਐੱਚ. ਐੱਸ. ਦੇ ਸਾਰੇ ਸੀਨੀਅਰਜ਼ ਗਰੁੱਪਾਂ ਨੇ 'ਨਿਆਗਰਾ ਆਨ ਦ ਲੇਕ' ਦਾ ਟੂਰ ਲਾਇਆ
ਟਰਿਪਲ ਕਰਾਊਨ ਸੀਨੀਅਰਜ਼ ਕਲੱਬ ਦਾ ਟੂਰ
ਪੈਨਾਹਿਲ ਸੀਨੀਅਰਜ਼ ਕਲੱਬ ਨੇ ਸੈਂਟਰ ਆਈਲੈਂਡ ਦਾ ਟੂਰ ਲਾਇਆ