Welcome to Canadian Punjabi Post
Follow us on

13

July 2025
 
ਟੋਰਾਂਟੋ/ਜੀਟੀਏ

‘ਇੰਸਪੀਰੇਸ਼ਨਲ ਸਟੈੱਪਸ’ ਵਿਚ ਮੈਰਾਥਨ ਦੌੜਾਕ ਸੰਜੂ ਗੁਪਤਾ ਟੀ.ਪੀ.ਏ.ਆਰ. ਕਲੱਬ ਵੱਲੋਂ ਫ਼ੁੱਲ-ਮੈਰਾਥਨ `ਚ ਲਵੇਗਾ ਹਿੱਸਾ

May 15, 2019 08:55 AM

ਬਰੈਂਪਟਨ, (ਡਾ. ਝੰਡ) - ਬੀਤੇ ਹਫ਼ਤੇ 10, 11 ਅਤੇ 12 ਮਈ ਨੂੰ ਤਿੰਨ ਵੱਖ-ਵੱਖ ਥਾਵਾਂ 'ਤੇ ਹੋਈਆਂ ਵੱਖ-ਵੱਖ ਦੂਰੀ ਵਾਲੀਆਂ ਦੌੜਾਂ ਵਿਚ ਸੰਜੂ ਗੁਪਤਾ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਵਿਚ ਸ਼ੁੱਕਰਵਾਰ 10 ਮਈ ਨੂੰ ਨਿਆਗਰਾ ਫ਼ਾਲਜ਼ ਦੇ ਨੇੜੇ ਸ਼ਹਿਰ ‘ਡਨਵਿੱਲ’ ਵਿਖੇ ਹੋਈ 5 ਕਿਲੋ ਮੀਟਰ ‘ਮੱਡਕੈਟ ਰਨ ਰੌਕ ਐਂਡ ਰੋਲ’ ਜਿਸ ਵਿਚ 176 ਔਰਤਾਂ ਤੇ 120 ਮਰਦਾਂ ਨੇ ਭਾਗ ਲਿਆ, ਅਗਲੇ ਦਿਨ ਸ਼ਨੀਵਾਰ 11 ਮਈ ਨੂੰ ਟੋਰਾਂਟੋ ਵਿਖੇ ਹੋਈ ‘ਮੱਡਕੈਟ ਹਾਫ਼-ਮੈਰਾਥਨ’ ਜਿਸ ਵਿਚ 76 ਔਰਤਾਂ ਤੇ 67 ਮਰਦਾਂ ਨੇ ਭਾਗ ਲਿਆ ਅਤੇ ਉਸ ਤੋਂ ਅਗਲੇ ਦਿਨ ਹੀ 12 ਮਈ ਦਿਨ ਐਤਵਾਰ ਨੂੰ ਟੋਰਾਂਟੋ ਵਿਖੇ ਹੋਈ 10 ਕਿਲੋਮੀਟਰ ‘ਸਪੋਰਟਿੰਗ ਲਾਈਫ਼’ ਦੌੜ ਜਿਸ ਵਿਚ 9653 ਔਰਤਾਂ ਅਤੇ 7648 ਔਰਤਾਂ ਨੇ ਹਿੱਸਾ ਲਿਆ, ਸ਼ਾਮਲ ਹਨ। 51-ਸਾਲਾ ਨੌਰਥ ਯੋਰਕ ਨਿਵਾਸੀ ਸੰਜੂ ਗੁਪਤਾ ਨੇ ਉਪਰੋਕਤ ਤਿੰਨਾਂ ਦੌੜਾਂ ਵਿਚ ਦੌੜਨ ਲਈ ਕ੍ਰਮਵਾਰ 31 ਮਿੰਟ 34.47 ਸਕਿੰਟ, 2 ਘੰਟੇ 32 ਮਿੰਟ 51.6 ਸਕਿੰਟ ਅਤੇ 1 ਘੰਟਾ 3 ਮਿੰਟ 43.4 ਸਕਿੰਟ ਦਾ ਸਮਾਂ ਲੈ ਕੇ ਵਧੀਆ ਸਥਾਨ ਪ੍ਰਾਪਤ ਕੀਤੇ। ਜਿ਼ਕਰਯੋਗ ਹੈ ਕਿ ਇਨ੍ਹਾਂ ਤਿੰਨਾਂ ਦੌੜਾਂ ਵਿਚ ਹੀ ਸ਼ਾਮਲ ਹੋਣ ਵਾਲੀਆਂ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵਧੇਰੇ ਸੀ।
ਸੰਜੂ ਗੁਪਤਾ ਨਾਲ ਫ਼ੋਨ ‘ਤੇ ਗੱਲਬਾਤ ਕਰਨ ‘ਤੇ ਪਤਾ ਲੱਗਾ ਕਿ ਉਸ ਨੇ ਸੱਭ ਤੋਂ ਪਹਿਲਾਂ ਫ਼ਰਵਰੀ 1998 ਪੀਟਰਬੋਰੋ ਵਿਚ ਹੋਈ ਹਾਫ਼-ਮੈਰਾਥਨ ਵਿਚ ਭਾਗ ਲਿਆ। ਉਹ ਕੈਨੇਡਾ ਵਿਚ 1994 ਵਿਚ ਪੁਆਇੰਟ ਬੇਸਿਜ਼ ‘ਤੇ ਪੀ.ਆਰ. ਵਜੋਂ ਆਇਆ ਅਤੇ ਇੱਥੇ ਆ ਕੇ ਅਕਾਊਂਸ ਦੇ ਖ਼ੇਤਰ ਵਿਚ ਵਿੱਦਿਆ ਹਾਸਲ ਕਰਕੇ ਅਕਾਊਂਟੈਂਟ ਬਣਿਆ ਅਤੇ ਹੁਣ ਸੀ.ਪੀ.ਏ. ਵਜੋਂ ਸਫ਼ਲਤਾ-ਪੂਰਵਕ ਇਹ ਸੇਵਾਵਾਂ ਨਿਭਾਅ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਹੁਣ ਤੀਕ 15 ਫੁੱਲ-ਮੈਰਾਥਨ, 125 ਹਾਫ਼-ਮੈਰਾਥਨ ਅਤੇ 100 ਦੇ ਲੱਗਭੱਗ 10 ਕਿਲੋਮੀਟਰ ਦੌੜਾਂ ਵਿਚ ਭਾਗ ਲੈ ਚੁੱਕਾ ਹੈ। ਪੰਜ ਕਿਲੋ ਮੀਟਰ ਦੌੜ ਵਿਚ ਉਹ ਬਹੁਤ ਘੱਟ ਹਿੱਸਾ ਲੈਂਦਾ ਹੈ, ਕਿਉਂਕਿ ਏਨੇ ਕੁ ਪੈਂਡੇ ਵਿਚ ਤਾਂ ਉਹ ਮਸਾਂ ਗਰਮ ਹੀ ਹੁੰਦਾ ਹੈ। ਸੰਜੂ ਗੁਪਤਾ ਦਾ ਜਨਮ ਪੰਜਾਬ ਦੇ ਕਸਬੇ ਨੰਗਲ ਦਾ ਹੈ ਅਤੇ ਪਿਤਾ ਜੀ ਦੀ ਨੌਕਰੀ ਫਰੀਦਾਬਾਦ ਵਿਖੇ ਹੋਣ ਕਾਰਨ ਉਸ ਦਾ ਪਰਿਵਾਰ ਉੱਥੇ ਹੀ ਸੈੱਟਲ ਹੋ ਗਿਆ। ਉੱਥੋਂ ਹੀ ਉਸ ਦਾ ਕੈਨੇਡਾ ਆਉਣ ਦਾ ਪ੍ਰੋਗਰਾਮ ਬਣ ਗਿਆ।
ਫ਼ੋਨ ‘ਤੇ ਹੋਈ ਇਸ ਮੁਲਾਕਾਤ ਦੌਰਾਨ ਉਸ ਨੇ ਦੱਸਿਆ ਕਿ ਉਹ 19 ਮਈ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਕਰਵਾਈ ਜਾ ਰਹੀ ‘ਇੰਸਪੀਰੇਸ਼ਨਲ ਸਟੈੱਪਸ’ ਵਿਚ ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਵਜੋਂ ਹਿੱਸਾ ਲੈ ਰਿਹਾ ਹੈ। ਉਸ ਨੂੰ ਇਸ ਕਲੱਬ ਦੀਆਂ ਸਰਗ਼ਰਮੀਆਂ ਕਾਫ਼ੀ ਦਿਲਚਸਪ ਤੇ ਉਸਾਰੂ ਲੱਗੀਆਂ ਹਨ ਅਤੇ ਏਸੇ ਲਈ ਹੀ ਉਸ ਨੇ ਇਸ ਦਾ ਸਰਗ਼ਰਮ ਮੈਂਬਰ ਬਣਨ ਦਾ ਫ਼ੈਸਲਾ ਕੀਤਾ ਹੈ।
ਜਿ਼ਕਰਯੋਗ ਹੈ ਇਹ ਟੀ.ਪੀ.ਏ.ਆਰ. ਕਲੱਬ ਲੱਗਭੱਗ ਸਾਰਾ ਹੀ ਸਾਲ ਆਪਣੀਆਂ ਸਰਗ਼ਰਮੀਆਂ ਜਾਰੀ ਰੱਖਦੀ ਹੈ ਅਤੇ ਗਰਮੀਆਂ ਦਾ ਸੀਜ਼ਨ ਦੇ ਸ਼ੁਰੂ ਹੁੰਦਿਆਂ ਹੀ ਇਨ੍ਹਾਂ ਸਰਗ਼ਰਮੀਆਂ ਵਿਚ ਚੋਖਾ ਵਾਧਾ ਹੋ ਜਾਂਦਾ ਹੈ ਜਿਨ੍ਹਾਂ ਵਿਚ ਹਫ਼ਤੇ ਵਿਚ ਘੱਟੋ-ਘੱਟ ਤਿੰਨ ਦਿਨ ਦੌੜਨ ਦੀ ਪ੍ਰੈਕਟਿਸ ਕਰਨਾ ਅਤੇ ਅਪ੍ਰੈਲ ਮਹੀਨੇ ਸੀ.ਐੱਨ ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਈਵੈਂਟ ਵਿਚ ਭਾਗ ਲੈਣਾ ਅਤੇ ਇਸ ਤੋਂ ਅਗਲੇ ਮਹੀਨਿਆਂ ਦੌਰਾਨ ਮਈ ਵਿਚ ‘ਇੰਸਪੀਰੇਸ਼ਨਲ ਸਟੈੱਪਸ’, ਜੂਨ ਵਿਚ ਤਰਕਸ਼ੀਲ ਸੋਸਾਇਟੀ ਆਫ਼ ਅਮੈਰਿਕਾ ਵੱਲੋਂ ਕਰਵਾਈ ਜਾਣ ਵਾਲੀ 10 ਕਿਲੋਮੀਟਰ ਦੌੜ, ਜੁਲਾਈ ਵਿਚ ‘ਐਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ’, ਅਗਸਤ ਵਿਚ ਏਅਰਪੋਰਟ ਟੈਕਸੀ ਲਿਮੋਜ਼ੀਨ ਟੂਰਨਾਮੈਂਟ ਵਿਚ ਭਾਗ ਲੈਣਾ ਅਤੇ ਸਤੰਬਰ ਮਹੀਨੇ ਟੋਰਾਂਟੋ ਏਅਰਪੋਰਟ ਦੇ ਰੱਨਵੇਅ ਉੱਪਰ ਹੋਣ ਵਾਲੇ ‘ਰੱਨ ਵੇਅ ਰੱਨ’ ਅਤੇ ਅਕਤੂਬਰ ਮਹੀਨੇ ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਈਵੈਂਟਸ ਵਿਚ ਸ਼ਾਮਲ ਹੋਣਾ ਖ਼ਾਸ ਤੌਰ ‘ਤੇ ਵਰਨਣਯੋਗ ਹਨ। ਹੁਣ, ਇਸ ਸਮੇਂ ਇਸ ਦੇ ਮੈਂਬਰ 19 ਤਰੀਕ ਵਾਲੀ ਸੱਤਵੀ ਇੰਸਪੀਰੇਸ਼ਨਲ ਸਟੈੱਪਸ ਵਿਚ ਭਾਗ ਲੈਣ ਲਈ ਪੂਰੇ ਪੱਬਾਂ-ਭਾਰ ਹੋਏ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ