Welcome to Canadian Punjabi Post
Follow us on

26

May 2020
ਮਨੋਰੰਜਨ

ਦੀਪਿਕਾ ਪਾਦੁਕੋਣ ਬਣੇਗੀ ਨਿਰਮਾਤਾ

October 04, 2018 09:00 AM

ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਵੀ ਛੇਤੀ ਹੀ ਨਿਰਮਾਤਾ ਬਣਨ ਵਾਲੀ ਹੈ। ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ-ਪ੍ਰਿਅੰਕਾ ਚੋਪੜਾ, ਅਨੁਸ਼ਕਾ ਸ਼ਰਮਾ, ਪ੍ਰਿਟੀ ਜ਼ਿੰਟਾ ਤੇ ਦੀਆ ਮਿਰਜ਼ਾ ਨੇ ਬਤੌਰ ਨਿਰਮਾਤਾ ਫਿਲਮਾਂ ਬਣਾਈਆਂ ਹਨ। ਦੀਪਿਕਾ ਵੀ ਇਸ ਦੌੜ ਵਿਚ ਸ਼ਾਮਲ ਹੋਣ ਜਾ ਰਹੀ ਹੈ। ਦੀਪਿਕਾ ਕਾਫੀ ਸਮੇਂ ਤੋਂ ਇਸ ਬਾਰੇ ਸੋਚ ਰਹੀ ਸੀ ਅਤੇ ਫਿਰ ਤਿਆਰੀ ਸ਼ੁਰੂ ਕੀਤੀ।
ਅਗਲੇ ਸਾਲ ਫਰਵਰੀ ਵਿੱਚ ਉਸ ਦਾ ਪ੍ਰੋਡਕਸ਼ਨ ਹਾਊਸ ਸੈਟਅਪ ਹੋਵੇਗਾ ਅਤੇ ਉਸ ਦੇ ਨਾਲ ਉਸ ਦੀ ਪਹਿਲੀ ਪ੍ਰੋਡਿਊਸ ਫਿਲਮ ਦਾ ਐਲਾਨ ਕੀਤਾ ਜਾਵੇਗਾ। ਉਸ ਦੀ ਪਹਿਲੀ ਫਿਲਮ ਦੀ ਤਿਆਰੀ ਸ਼ੁਰੂ ਹੋ ਗਈ ਹੈ। ਮੇਘਨਾ ਗੁਲਜ਼ਾਰ ਇਸ ਫਿਲਮ ਨੂੰ ਕੋ-ਪ੍ਰੋਡਿਊਸਰ ਕਰੇਗੀ। ਇਹ ਮਹਿਲਾ ਪ੍ਰਧਾਨ ਫਿਲਮ ਹੋਵੇਗੀ ਅਤੇ ਦੀਪਿਕਾ ਵੀ ਇਸ ਵਿੱਚ ਕੰਮ ਕਰਨ ਦਾ ਮਨ ਬਣਾ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦੀ ਕਹਾਣੀ ਹੈ।

Have something to say? Post your comment