Welcome to Canadian Punjabi Post
Follow us on

20

August 2019
ਅੰਤਰਰਾਸ਼ਟਰੀ

ਸਵੀਡਨ ਨੇ ਜੂਲੀਅਨ ਅਸਾਂਜੇ ਵਿਰੁੱਧ ਬਲਾਤਕਾਰ ਕੇਸ ਦੀ ਜਾਂਚ ਫਿਰ ਆਰੰਭੀ

May 14, 2019 09:25 AM

ਸਟਾਕਹੋਮ, 13 ਮਈ, (ਪੋਸਟ ਬਿਊਰੋ)- ਸੰਸਾਰ ਤਾਕਤਾਂ ਨੂੰ ਹਿਲਾ ਦੇਣ ਵਾਲੀ ਵਿਕੀਲੀਕਸ ਦੇ ਮੋਢੀ ਜੂਲੀਅਨ ਅਸਾਂਜੇ ਨੂੰ ਲੈ ਕੇ ਅਮਰੀਕਾ ਤੇ ਸਵੀਡਨ ਵਿਚਾਲੇ ਕੇਸ ਫਸ ਗਿਆ ਹੈ। ਸਵੀਡਨ ਨੇ ਅਸਾਂਜੇ ਖ਼ਿਲਾਫ਼ ਬਲਾਤਕਾਰਕੇਸ ਫਿਰ ਸ਼ੁਰੂ ਕਰਨ ਦਾ ਫ਼ੈਸਲਾ ਕਰ ਕੇ ਸਾਬਕਾ ਪੱਤਰਕਾਰ ਜੂਲੀਅਨ ਅਸਾਂਜ ਦੀ ਹਵਾਲਗੀ ਦੀ ਮੰਗ ਕੀਤੀ ਹੈ। ਬ੍ਰਿਟਿਸ਼ ਕੋਰਟ ਵਿੱਚ ਹਵਾਲਗੀ ਦੀ ਅਮਰੀਕਾ ਦੀ ਅਰਜ਼ੀ ਉੱਤੇ ਵੀ ਸੁਣਵਾਈ ਚੱਲ ਰਹੀ ਹੈ, ਜਿਸ ਵਿੱਚ ਅਮਰੀਕਾ ਨੇ ਅਸਾਂਜੇ ਉੱਤੇ ਗੁਪਤ ਦਸਤਾਵੇਜ਼ ਜਨਤਕ ਕਰਨ ਤੇ ਦੇਸ਼ ਵਿਰੋਧੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ।
ਵਰਨਣ ਯੋਗ ਹੈ ਕਿ ਯੂਰਪੀ ਯੂਨੀਅਨ ਵਿੱਚਸੈਕਸਸ਼ੋਸ਼ਣ ਤੇ ਬਲਾਤਕਾਰ ਦਾ ਵੱਧ ਗੰਭੀਰ ਜੁਰਮ ਮੰਨਿਆ ਜਾਂਦਾ ਹੈ। ਜੂਲੀਅਨ ਅਸਾਂਜੇਦੇ ਖਿਲਾਫ ਬਲਾਤਕਾਰ ਅਤੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਉੱਤੇ ਸਵੀਡਨ ਨੇ ਫਿਰ ਸੁਣਵਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਅਤੇ ਬ੍ਰਿਟੇਨ ਤੋਂ ਅਸਾਂਜੇ ਨੂੰ ਹਵਾਲਗੀ ਕਰਨ ਦੀ ਮੰਗ ਕੀਤੀ ਹੈ। ਅਸਾਂਜੇ ਇਸ ਵਕਤਜ਼ਮਾਨਤ ਦੀਆਂਸ਼ਰਤਾਂ ਦੀ ਉਲੰਘਣਾ ਦੇ ਦੋਸ਼ ਹੇਠ ਬ੍ਰਿਟੇਨ ਦੀ ਜੇਲ੍ਹ ਵਿੱਚ ਬੰਦ ਹਨ। ਉਸ ਨੇ ਬਲਾਤਕਾਰ ਕੇਸ ਵਿੱਚ ਮਿਲੀ ਜ਼ਮਾਨਤ ਦੀ ਸ਼ਰਤ ਦੀ ਉਲੰਘਣਾ ਕਰ ਕੇ 2012 ਵਿੱਚ ਈਕਵਾਡੋਰ ਦੇ ਲੰਡਨ ਵਿਚਲੇ ਦੂਤਘਰ ਵਿੱਚ ਸ਼ਰਨ ਲੈ ਲਈ ਸੀ, ਜਿੱਥੇ ਉਹ ਪਿਛਲੇ ਮਹੀਨੇ ਤਕ ਰਿਹਾ ਸੀ।
ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚਡਿਪਟੀ ਚੀਫ ਪ੍ਰਾਸੀਕਿਊਟਰ ਈਵਾ ਮੈਰੀ ਪਰਸਨ ਨੇ ਕਿਹਾ ਕਿ ਅਸਾਂਜੇ ਦੇ ਖ਼ਿਲਾਫ਼ ਜਿਹੜਾ ਕੇਸ 2017 ਵਿੱਚ ਬੰਦ ਕੀਤਾ ਗਿਆ ਸੀ, ਉਸ ਉੱਤੇ ਫਿਰ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਕਾਰਨ ਜੂਲੀਅਨ ਅਸਾਂਜੇ ਦੇ ਖ਼ਿਲਾਫ਼ ਯੂਰਪੀਨ ਅਰੈਸਟ ਵਾਰੰਟ ਜਾਰੀ ਕੀਤਾ ਜਾਵੇਗਾ ਅਤੇ ਹਵਾਲਗੀ ਦੀ ਅਰਜ਼ੀ ਭੇਜੀ ਜਾਵੇਗੀ। ਕੇਸ ਯੂਰਪ ਦਾ ਤੇ ਬਲਾਤਕਾਰ ਦਾ ਹੋਣ ਕਾਰਨ ਅਸਾਂਜੇ ਨੂੰ ਸਵੀਡਨ ਲਿਆਉਣਾ ਸੌਖਾ ਹੋਵੇਗਾ। ਅਸਾਂਜੇ ਨੇ ਸਵੀਡਨ ਵਿੱਚ ਲੱਗੇ ਬਲਾਤਕਾਰ ਤੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਨੂੰ ਗਲਤ ਕਿਹਾ ਹੈ। ਇਸ ਨਾਲ ਅਸਾਂਜੇ ਦੀ ਹਵਾਲਗੀ ਲਈ ਅਮਰੀਕੀ ਦੇ ਯਤਨਾਂ ਵਿੱਚਅਟਕਾ ਪੈਣ ਦੇ ਆਸਾਰ ਹਨ। ਅਮਰੀਕਾ ਸਰਕਾਰ ਆਪਣੇ ਗੁਪਤ ਦਸਤਾਵੇਜ਼ਾਂ ਨੂੰ ਸਾਜ਼ਿਸ਼ ਹੇਠ ਜਨਤਕ ਕਰ ਦੇਣ ਦੇ ਦੋਸ਼ ਵਿੱਚ ਅਸਾਂਜੇ ਤੋਂ ਪੁੱਛਗਿੱਛ ਕਰਨਾ ਤੇ ਉਸ ਉੱਤੇਕੇਸ ਚਲਾਉਣਾ ਚਾਹੁੰਦੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ