Welcome to Canadian Punjabi Post
Follow us on

26

May 2020
ਪੰਜਾਬ

ਬਠਿੰਡਾ ਵਿੱਚ ਮੋਦੀ ਨੇ ਕਿਹਾ: 1984 ਬਾਰੇ ਸ਼ਰਮ ਸੈਮ ਪਿਤਰੋਦਾ ਨੂੰ ਨਹੀਂ, ਰਾਹੁਲ ਨੂੰ ਆਉਣੀ ਚਾਹੀਦੀ ਹੈ

May 14, 2019 09:21 AM

ਬਠਿੰਡਾ, 13 ਮਈ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਸੈਮ ਪਿਤਰੋਦਾ ਦੇ ਬਿਆਨ ਕਾਰਨ ਕਾਂਗਰਸ ਤੇ ਉਸ ਦੇ ਪ੍ਰਧਾਨ ਰਾਹੁਲ ਗਾਂਧੀ ਉੱਤੇਤਿੱਖਾ ਹਮਲਾ ਕੀਤਾ ਅਤੇ ਕਿਹਾ, ‘ਰਾਹੁਲ ਗਾਂਧੀ ਕਹਿੰਦੇ ਹਨ ਕਿ ਪਿਤਰੋਦਾ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਕਹਿੰਦਾ ਹਾਂ ਕਿ ਸ਼ਰਮ ਪਿਤਰੋਦਾ ਨੂੰ ਨਹੀਂ, ਰਾਹੁਲ ਗਾਂਧੀ ਨੂੰ ਚਾਹੀਦੀ ਹੈ।’ ਬਠਿੰਡਾ ਵਿੱਚ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਾਂਗਰਸ ਉੱਤੇਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਭਾਰਤ ਨੂੰ 21ਵੀਂ ਸਦੀ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਤਾਕਤ ਬਣਾਉਣ ਵਾਸਤੇ ਮਜ਼ਬੂਤ ਸਰਕਾਰ ਚਾਹੀਦੀ ਹੈ, ਪਰ ਛੇ ਪੜਾਵਾਂ ਤੱਕ ਪਤਾ ਲੱਗ ਗਿਆ ਹੈ ਕਿ ਕਾਂਗਰਸ ਨੂੰ 50 ਸੀਟਾਂ ਵੀ ਨਹੀਂ ਮਿਲਣੀਆਂ।
ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਵਿੱਚ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਭਰਾਵੋ, ਕਿਵੇਂ ਓ ਤੁਸੀਂ, ਕਿਵੇਂ ਹੈ ਤੁਹਾਡਾ ਪਰਿਵਾਰ।’ ਮੋਦੀ ਨੇ ਕਿਹਾ, ‘ਤੁਸੀਂ ਪੰਜ ਸਾਲ ਪਹਿਲਾਂ ਮਜ਼ਬੂਤ ਸਰਕਾਰ ਬਣਾਈ ਸੀ, ਉਸ ਦਾ ਕੰਮ ਤੁਹਾਡੇ ਸਾਹਮਣੇ ਹੈ। ਦੁਨੀਆ ਵਿੱਚ ਭਾਰਤ ਬੁਲੰਦੀ ਉੱਤੇ ਹੈ। ਭਾਰਤ ਨੂੰ ਮਜ਼ਬੂਤ ਤਾਕਤ ਬਣਾਉਣ ਲਈ ਫਿਰ ਇਕ ਵਾਰ ਮਜ਼ਬੂਤ ਸਰਕਾਰ ਦੀ ਲੋੜ ਹੈ। ਕਾਂਗਰਸ ਦੇਸ਼ ਵਿੱਚ 50 ਸੀਟਾਂ ਲੈਣ ਲਈ ਸੰਘਰਸ਼ ਕਰ ਰਹੀ ਹੈ,ਕਿਉਂਕਿਇਸ ਦੇ ਨੇਤਾ ਕਨਫਿਊਜ਼ ਹਨ,ਇਸ ਦੀਆਂ ਨੀਤੀਆਂ ਬਣਾਉਣ ਵਾਲੇ ਨਾਮਦਾਰ ਦੇ ਗੁਰੂ ਨੇ 1984 ਦੇ ਦੰਗਿਆਂਬਾਰੇ ਜੋ ਕਿਹਾ ਹੈ, ਉਸਦੀ ਪੂਰੇ ਦੇਸ਼ ਵਿੱਚ ਜਵਾਬਦੇਹੀ ਹੋਈ ਹੈ। ਨਾਮਦਾਰ ਦੇ ਇਸ ਖ਼ਾਸ ਅਮਰੀਕਾ ਤੋਂ ਆਏ ਗੁਰੂ ਨੇ ਕਿਹਾ ਕਿ 1984 ਵਿੱਚ ਜੋ ਹੋਇਆ, ਉਹ ਹੋਇਆ। ਇਹ ਕਾਂਗਰਸ ਦੀ ਸੋਚ ਤੇ ਹੰਕਾਰ ਨੂੰ ਦੱਸਦਾ ਹੈ ਅਤੇ ਮੈਂ ਕਾਂਗਰਸ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਦੋਂ ਤਕ ਸਾਡੇ ਜ਼ਖ਼ਮਾਂ ਉੱਤੇ ਨਮਕ ਛਿੜਕੇਗੀ। ਨਾਮਦਾਰ ਕਹਿੰਦਾ ਹੈ ਕਿ ਜੋ ਕੁਝ ਉਨ੍ਹਾਂ ਦੇ ਗੁਰੂ ਨੇ ਕਿਹਾ, ਉਸ ਨੂੰ ਉਸ ਉੱਤੇ ਸ਼ਰਮ ਆਉਣੀ ਚਾਹੀਦੀ। ਉਹ ਗੁਰੂ ਨੂੰ ਝਿੜਕਣ ਦਾ ਦਿਖਾਵਾ ਕਰਦੇ ਹਨ। 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ 34 ਸਾਲ ਹੋ ਗਏ,ਦੰਗਾ ਪੀੜਤਾਂ ਨੂੰ ਨਿਆਂ ਨਹੀਂ ਮਿਲਿਆ। ਪੀੜਤਾਂ ਨੂੰ ਸਾਡੀ ਸਰਕਾਰ ਨੇ ਨਿਆਂ ਦਿੱਤਾ।ਮੋਦੀ ਨੇ ਕਿਹਾ, 1984 ਵਿੱਚ ਜੋ ਕੁਝ ਹੋਇਆ, ਉਸ ਨੇ ਇਨਸਾਨੀਅਤ ਨੂੰ ਤਾਰ-ਤਾਰ ਕਰ ਦਿੱਤਾ। ਮੈਂ ਨਿਆਂ ਦੀ ਲੜਾਈ ਲੜਨ ਦਾ ਵਾਅਦਾ ਕੀਤਾ ਸੀ, ਬਾਦਲ ਸਾਹਿਬ ਦੇ ਆਸ਼ੀਰਵਾਦ ਨਾਲ ਇਕ ਨੂੰ ਫਾਂਸੀ ਦੇ ਫੰਦੇ ਤਕ ਪੁਚਾਇਆ ਤੇ ਜੋ ਬਚੇ ਹਨ, ਉਹ ਵੀ ਜ਼ਿਆਦਾ ਦਿਨ ਬਾਹਰ ਨਹੀਂ ਰਹਿ ਸਕਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਦੀ ਇਕ ਹੋਰ ਇਤਿਹਾਸਕ ਗਲਤੀ ਇਹ ਕਿ 1947 ਵਿੱਚਉਸ ਨੇ ਵੰਡ ਕਰਵਾ ਦਿੱਤੀ, ਪਰ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਵਿੱਚਰਹਿਣ ਦਿੱਤਾ। ਅੱਜ ਅਸੀਂ ਕਾਰੀਡੋਰ ਬਣਾਉਣ ਦਾ ਕੰਮ ਕਰ ਰਹੇ ਹਾਂ ਤੇ ਕਾਂਗਰਸ ਦੇ ਲੋਕ ਪਾਕਿਸਤਾਨ ਦਾ ਗੁਣਗਾਨ ਕਰਦੇ ਹਨ।ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਜਾਂਦੇ ਦਰਿਆਵਾਂ ਦਾ ਪਾਣੀ ਵੀ ਰੋਕਣ ਦੇ ਪ੍ਰਬੰਧ ਕਰ ਰਹੇ ਹਾਂ।
ਸਖ਼ਤ ਸੁਰੱਖਿਆ ਪ੍ਰਬੰਧ ਵਾਲੀ ਇਸ ਰੈਲੀ ਨੂੰਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਤੇ ਬਠਿੰਡਾ ਤੋਂਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਨਾਲ ਪਿਛਲੇ ਦਿਨੀਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਆਗੂ ਜਗਮੀਤ ਬਰਾੜ ਨੇ ਵੀ ਸੰਬੋਧਨ ਕੀਤਾ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅਕਾਲੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, 2 ਗੰਭੀਰ ਜ਼ਖ਼ਮੀ
ਕੋਰੋਨਾ ਦੇ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਮੁਲਤਵੀ
ਹਾਕੀ ਸਟਾਰ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ
ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ, ਅੱਜ ਸਵੇਰੇ 6:00 ਵਜੇ ਲਿਆ ਆਖਰੀ ਸਾਹ
ਪੱਤਰਕਾਰ ਸਨਪ੍ਰੀਤ ਮਾਂਗਟ ਦੇ ਕਤਲ ਦੇ ਛੇ ਦੋਸ਼ੀ ਗ਼੍ਰਿਫ਼ਤਾਰ
ਸੁਮੇਧ ਸੈਣੀ ਦੇ ਖ਼ਿਲਾਫ਼ ਪਿੰਕੀ ਕੈਟ ਨੇ ਵੀ ਬਿਆਨ ਦਰਜ ਕਰਾਏ
ਸ੍ਰੀ ਚਮਕੌਰ ਸਾਹਿਬ ਨੂੰ ਵਿਸ਼ਵ ਦੇ ਵੱਡੇ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਜਾਵੇਗਾ : ਚੰਨੀ
ਅਮਰੀਕਾ ਵੱਲੋਂ ਸੌਂਪੇ ਦਹਿਸ਼ਤਗਰਦ ਦੇ ਖਿਲਾਫ ਭਾਰਤ ਵਿੱਚ ਇੱਕ ਵੀ ਕੇਸ ਨਹੀਂ ਨਿਕਲਦਾ
ਥਾਣੇ ਵਿੱਚ ਨਾਬਾਲਗ ਨੂੰ ਨੰਗੇ ਕਰਨ ਨੂੰ ਅਦਾਲਤ ਨੇ ਸ਼ਰਮਿੰਦਗੀ ਦਾ ਕੰਮ ਕਿਹਾ
ਵਾਹਨਾਂ ਉਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਾਉਣ ਦੀ ਸਮਾਂ-ਸੀਮਾ 30 ਜੂਨ ਤੱਕ ਵਧੀ