Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਸਾਨੂੰ ਹੱਥਾਂ ਨਾਲ ਲਿਖੇ ਡਾਇਲਾਗ ਮਿਲਦੇ ਸਨ : ਜੂਹੀ

May 14, 2019 09:16 AM

ਪਿਛਲੀ ਵਾਰ ਫਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਵਿੱਚ ਨਜ਼ਰ ਆਈ ਜੂਹੀ ਚਾਵਲਾ ਅਨੁਸਾਰ ਨੱਬੇ ਦੇ ਦਹਾਕੇ ਅਤੇ ਅੱਜ ਦੀ ਫਿਲਮ ਨਿਰਮਾਣ ਤਕਨੀਕ ਵਿੱਚ ਬਹੁਤ ਫਰਕ ਆ ਚੁੱਕਾ ਹੈ। ਉਸ ਨੇ ਕਿਹਾ, ‘‘ਉਦੋਂ ਬਾਊਂਡਜ ਸਕ੍ਰਿਪਟ ਦਾ ਰੁਝਾਨ ਨਹੀਂ ਸੀ। ਲੋਕ ਸਾਰੀ ਰਾਤ ਬੈਠ ਕੇ ਸੀਨ ਬਣਾਉਂਦੇ ਸਨ, ਲੇਖਕ ਸੈੱਟ 'ਤੇ ਡਾਇਰੈਕਟਰ ਨਾਲ ਬੈਠ ਕੇ ਡਾਇਲਗ ਲਿਖਦੇ ਸਨ। ਅਸੀਂ ਤਿਆਰ ਹੁੰਦੇ ਤਾਂ ਸੀਨ ਬਾਰੇ ਦੱਸਿਆ ਜਾਂਦਾ। ਹੱਥਾਂ ਦੇ ਲਿਖੇ ਡਾਇਲਾਗਸ ਹੁੰਦੇ। ਜਦੋਂ ਸਾਨੂੰ ਫਿਲਮ ਆਫਰ ਹੁੰਦੀ ਤਾਂ ਪੰਜ-ਛੇ ਲਾਈਨ ਦੀ ਕਹਾਣੀ ਨਿਰਦੇਸ਼ਕ ਸਾਨੂੰ ਦੱਸਦੇ ਸਨ। ਇੰਨਾ ਸੁਣ ਕੇ ਆਪਣੀ ਗਟ ਫੀਲਿੰਗ 'ਤੇ ਅਸੀਂ ਫਿਲਮ ਨੂੰ ਹਾਂ ਕਹਿੰਦੇ ਸੀ। ‘ਡਰ’ ਅਤੇ ‘ਆਈਨਾ’ ਦੋ ਫਿਲਮਾਂ ਦੀ ਲਿਖੀ ਹੋਈ ਸਕ੍ਰਿਪਟ ਮਿਲੀ ਸੀ। ਇਥੋਂ ਤੱਕ ਕਿ ਮੇਰੇ ਕਰੀਅਰ ਦੀਆ ਬੈਸਟ ਫਿਲਮਾਂ 'ਚੋਂ ਇੱਕ ‘ਹਮ ਹੈਂ ਰਾਹੀ ਪਿਆਰ ਕੇ’ ਵੀ ਇੰਜ ਹੀ ਬਣੀ ਸੀ।”
ਜੂਹੀ ਜ਼ਿੰਦਗੀ ਨੂੰ ਸਾਦਗੀ ਨਾਲ ਜਿਊਣ 'ਚ ਯਕੀਨ ਰੱਖਦੀ ਹੈ। ਉਹ ਕਹਿੰਦੀ ਹੈ, ‘‘ਮੈਨੂੰ ਲੱਗਦਾ ਹੈ ਕਿ ਲਾਈਫ ਬਹੁਤ ਸਿੰਪਲ ਹੈ। ਅਸੀਂ ਉਸ ਨੂੰ ਮੁਸ਼ਕਲ ਬਣਾ ਲਿਆ ਹੈ। ਖੁਸ਼ ਰਹਿਣ ਲਈ ਮੈਂ ਉਨ੍ਹਾਂ ਚੀਜ਼ਾਂ ਤੋਂ ਹੌਲੀ-ਹੌਲੀ ਕਿਨਾਰਾ ਕਰ ਲਿਆ, ਜਿਨ੍ਹਾਂ ਤੋਂ ਖੁਸ਼ੀ ਨਹੀਂ ਮਿਲਦੀ, ਜਿਵੇਂ ਪਾਰਟੀ ਵਿੱਚ ਜਾਣਾ। ਕਿਸੇ ਕਰੀਬੀ ਦੋਸਤ ਦੀ ਪਾਰਟੀ ਹੋਵੇ ਤਾਂ ਠੀਕ ਹੈ, ਨਹੀਂ ਤਾਂ ਬੱਸ ਅਪੀਅਰੈਂਸ ਲਈ ਜਾਣਾ ਸਹੀ ਨਹੀਂ। ਅਸੀਂ ਦੁਖੀ ਉਦੋਂ ਹੁੰਦੇ ਹਾਂ, ਜਦੋਂ ਖੁਦ ਨੂੰ ਪ੍ਰੈਸ਼ਰ ਵਿੱਚ ਪਾਉਂਦੇ ਹਾਂ। ਅੱਜਕੱਲ੍ਹ ਮੈਂ ‘ਫੀਅਰ ਆਫ ਮਿਸਿੰਗ ਆਊਟ’ ਬਾਰੇ ਕਾਫੀ ਸੁਣ ਰਹੀ ਹਾਂ। ਸਾਡੀ ਪ੍ਰੇਸ਼ਾਨੀ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ। ਅਸੀਂ ਹਰ ਜਗ੍ਹਾ ਦਿਸਣਾ ਚਾਹੁੰਦੇ ਹਾਂ, ਸਭ ਕੁਝ ਜਾਨਣਾ ਚਾਹੁੰਦੇ ਹਾਂ।”
ਉਹ ਪਲਾਸਟਿਕ ਬੈਨ, ਰੇਡੀਏਸ਼ਨ ਵਰਗੇ ਸਮਾਜਕ ਮੁੱਦਿਆਂ 'ਤੇ ਗੱਲ ਕਰਦੀ ਹੈ, ਪਰ ਉਹ ਦੱਸਦੀ ਹੈ ਕਿ ਉਹ ਹਮੇਸ਼ਾ ਤੋਂ ਅਜਿਹੀ ਨਹੀਂ ਸੀ। ਉਸ ਅਨੁਸਾਰ ‘‘ਮੈਂ ਅੱਜ ਜੋ ਹਾਂ, ਉਹ ਕੱਲ੍ਹ ਨਹੀਂ ਸੀ। ਪਹਿਲਾਂ ਜਦੋਂ ਲੋਕ ਮੇਰੇ ਸਮਾਜਕ ਕੰਮਾਂ ਬਾਰੇ ਗੱਲ ਕਰਦੇ ਤਾਂ ਮੈਂ ਦੌੜ ਜਾਂਦੀ ਸੀ। ਮੈਨੂੰ ਲੱਗਦਾ ਸੀ ਕਿ ਆਪਣਾ ਕੰਮ ਕਰੋ। ਮੈਂ ਸਿਰਫ ਆਪਣੇ ਕਰੀਅਰ 'ਤੇ ਫੋਕਸ ਕਰਦੀ ਸੀ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਉਸ ਸਮੇਂ ਆਇਆ, ਜਦੋਂ ਮੇਰੇ ਬੱਚੇ ਹੋਏ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ