Welcome to Canadian Punjabi Post
Follow us on

12

July 2025
 
ਭਾਰਤ

ਸੱਤ ਅਪਰਾਧਾਂ ਦੀ ਰਿਪੋਰਟ ਆਨਲਾਈਨ ਦਰਜ ਹੋਵੇਗੀ

October 04, 2018 08:40 AM

ਨਵੀਂ ਦਿੱਲੀ, 3 ਅਕਤੂਬਰ (ਪੋਸਟ ਬਿਊਰੋ)- ਭਾਰਤ ਸਰਕਾਰ ਛੇਤੀ ਹੀ ਸਾਰੇ ਰਾਜਾਂ ਲਈ ‘ਸਿਟੀਜ਼ਨ ਸੈਂਟਿ੍ਰਕ ਪੋਰਟਲ’ ਸ਼ੁਰੂ ਕਰਨ ਜਾ ਰਹੀ ਹੈ। ਇਸ ਪੋਰਟਲ ਉਤੇ ਸੱਤ ਅਪਰਾਧਾਂ ਤੇ ਉਸ ਨਾਲ ਜੁੜੀਆਂ ਸੇਵਾਵਾਂ ਦੀ ਆਨਲਾਈਨ ਸ਼ਿਕਾਇਤ ਦਾਖਲ ਕਰਵਾ ਜਾ ਸਕੇਗੀ ਅਤੇ ਬਾਕਾਇਦਾ ਕੇਸ ਦਰਜ ਕਰਵਾਇਆ ਜਾ ਸਕੇਗਾ। ਇਸ ਪੋਰਟਲ ਦੇ ਨਾਲ ਲੋਕ ਆਪਣੇ ਘਰੇਲੂ ਸਹਾਇਕਾਂ, ਡਰਾਈਵਰਾਂ, ਕਿਰਾਏਦਾਰਾਂ ਦਾ ਪਿਛੋਕੜ ਵੀ ਤਸਦੀਕ ਕਰਵਾ ਸਕਣਗੇ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕੱਲ੍ਹ ਦੱਸਿਆ ਕਿ ਇਹ ਪੋਰਟਲ ਗ੍ਰਹਿ ਮੰਤਰਾਲੇ ਦੀ ‘ਸਮਾਰਟ' ਪੁਲਸ ਦੇ ਸੰਕਲਪ ਉਤੇ ਆਧਾਰਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿੱਚ ਸਾਰੇ ਰਾਜਾਂ ਦੇ ਪੁਲਸ ਮੁਖੀਆਂ ਦੀ ਸਾਲਾਨਾ ਬੈਠਕ ਵਿੱਚ ਇਸ ਸੰਕਲਪ ਦੀ ਗੱਲ ਕੀਤੀ ਸੀ। ਇਸ ਵਿੱਚ ‘ਐਸ' ਤੋਂ ਮਤਲਬ ਸਟਰੌਂਗ ਅਤੇ ਸੈਂਸੇਟਿਵ, ‘ਐਮ' ਤੋਂ ਮਾਡਰਨ, ‘ਏ' ਤੋਂ ਅਲਰਟ, ‘ਆਰ' ਤੋਂ ਰਿਸਪਾਂਸੀਬਲ ਤੇ ਰਿਐਕਟ ਕਰਨ ਯੋਗ, ‘ਟੀ' ਤੋਂ ਟੈਕਨੀਕ ਸੇਵੀ ਅਤੇ ਟਰੇਂਡ ਹੁੰਦਾ ਹੈ। ਇਸ ਪੋਰਟਲ ਦੇ ਨਾਲ ਜਨਤਕ ਪ੍ਰੋਗਰਾਮਾਂ ਦੀ ਇਜਾਜ਼ਤ ਲਈ ਜਾ ਸਕੇਗੀ ਤੇ ਵਸਤਾਂ ਦੇ ਗੁਆਚਣ ਅਤੇ ਮਿਲਣ ਤੇ ਵਾਹਨ ਚੋਰੀ ਦੀ ਸ਼ਿਕਾਇਤ ਵੀ ਦਰਜ ਕਰਾਈ ਜਾ ਸਕੇਗੀ। ਸਬੰਧਤ ਵਿਅਕਤੀ ਨਿੱਜਤਾ ਦੀ ਸੁਰੱਖਿਆ ਤੇ ਕੌਮੀ ਸੁਰੱਖਿਆ ਕਾਰਨਾਂ ਕਰਕੇ ਪੋਰਟਲ 'ਤੇ ਅਪਰਾਧ ਨਾਲ ਸਬੰਧਤ ਅੰਕੜੇ ਤੋਂ ਰਿਪੋਰਟ ਸਿਰਫ ਅਧਿਕਾਰਤ ਪੁਲਸ ਅਧਿਕਾਰੀ ਸਰਚ ਕਰ ਸਕਣਗੇ। ਕਿਸੇ ਦੇ ਅਪਰਾਧਿਕ ਪਿਛੋਕੜ ਦੀ ਤਸਦੀਕ ਲਈ ਅਰਜ਼ੀ ਦੇਣ ਵਾਲੇ ਨਾਗਰਿਕਾਂ ਨੂੰ ਇਸ ਦੀ ਸੂਚਨਾ ਈਮੇਲ ਜ਼ਰੀਏ ਦਿੱਤੀ ਜਾ ਸਕੇਗੀ। ਉਕਤ ਅਧਿਕਾਰੀ ਨੇ ਦੱਸਿਆ ਕਿ ਪੋਰਟਲ ਦਾ ਉਦੇਸ਼ ਅਪਰਾਧਕ ਜਾਂਚ ਨੂੰ ਸਿਟੀਜ਼ਨ ਫਰੈਂਡਲੀ ਬਣਾਉਣਾ ਹੈ। ਇਸ 'ਤੇ ਦਰਜ ਨਾਗਰਿਕਾਂ ਦੀਆਂ ਰਿਪੋਰਟਾਂ ਤੇ ਅਰਜ਼ੀਆਂ ਕਾਰਵਾਈ ਮਗਰੋਂ ਸੂਬਿਆਂ ਨੂੰ ਫਾਰਵਰਡ ਕਰ ਦਿੱਤੀਆਂ ਜਾਣਗੀਆਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੁਜਰਾਤ `ਚ ਪੁਲ ਢਹਿਣ ਕਾਰਨ ਵਾਪਰੇ ਹਾਦਸੇ `ਚ 9 ਜਣਿਆਂ ਦੀ ਮੌਤ ਰਾਜਸਥਾਨ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਮੌਤਾਂ ਇੱਕ ਨਵੰਬਰ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ