Welcome to Canadian Punjabi Post
Follow us on

02

July 2025
 
ਕੈਨੇਡਾ

ਹਾਲਵੇਅ ਹੈਲਥ ਕੇਅਰ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ ਓਨਟਾਰੀਓ ਸਰਕਾਰ

October 04, 2018 08:10 AM

ਟੋਰਾਂਟੋ, 3 ਅਕਤੂਬਰ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਆਪਣੇ ਇੱਕ ਹੋਰ ਵਾਅਦੇ ਨੂੰ ਪੂਰਾ ਕਰਨ ਜਾ ਰਹੀ ਹੈ। ਲਾਂਗ ਟਰਮ ਕੇਅਰ, ਹੈਲਥ ਕੇਅਰ ਸਿਸਟਮ ਉੱਤੇ ਬੋਝ ਘਟਾ ਕੇ ਤੇ ਫਰੰਟ ਲਾਈਨ ਹੈਲਥ ਕੇਅਰ ਪ੍ਰੋਫੈਸ਼ਨਲਜ਼ ਤੇ ਹੋਰਨਾਂ ਮਾਹਿਰਾਂ ਨਾਲ ਰਲ ਕੇ ਕੰਮ ਕਰਕੇ ਹਾਲਵੇਅ ਹੈਲਥ ਕੇਅਰ ਨੂੰ ਖਤਮ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਅੱਜ ਪ੍ਰੀਮੀਅਰ ਡੱਗ ਫੋਰਡ ਤੇ ਡਿਪਟੀ ਪ੍ਰੀਮੀਅਰ ਤੇ ਹੈਲਥ ਐਂਡ ਲਾਂਗ ਟਰਮ ਕੇਅਰ ਮੰਤਰੀ ਕ੍ਰਿਸਟੀਨ ਐਲੀਅਟ ਨੇ ਐਲਾਨ ਕੀਤਾ ਕਿ ਓਨਟਾਰੀਓ ਭਰ ਵਿੱਚ ਨਵੀਂ ਲਾਂਗ ਟਰਮ ਕੇਅਰ ਲਈ 6000 ਬੈੱਡ ਲਾਏ ਜਾਣਗੇ। ਇਹ 6000 ਲਾਂਗ ਟਰਮ ਕੇਅਰ ਬੈੱਡਜ਼ ਲਾਏ ਜਾਣ ਦੀ ਮੁਹਿੰਮ ਅਸਲ ਵਿੱਚ 15000 ਬੈੱਡ ਲਾਉਣ ਦੀ ਮੁਹਿੰਮ ਹੈ ਤੇ ਇਸ ਟੀਚੇ ਨੂੰ ਅਗਲੇ ਪੰਜ ਸਾਲਾਂ ਵਿੱਚ ਪੂਰਾ ਕਰਨ ਦੀ ਜਿ਼ੰਮੇਵਾਰੀ ਸਰਕਾਰ ਨੇ ਲਈ ਹੈ।
ਫੌਰੀ ਕਦਮ ਚੁੱਕਦਿਆਂ ਫੋਰਡ ਤੇ ਐਲੀਅਟ ਨੇ ਇਹ ਐਲਾਨ ਵੀ ਕੀਤਾ ਕਿ ਓਨਟਾਰੀਓ ਵੱਲੋਂ ਫਲੂ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 640 ਨਵੇਂ ਬੈੱਡ ਲਾਏ ਜਾਣਗੇ ਤੇ ਬੈੱਡਜ਼ ਲਈ ਫੰਡਿੰਗ ਜਾਰੀ ਰੱਖੀ ਜਾਵੇਗੀ ਤਾਂ ਕਿ ਕਮਿਊਨਿਟੀਜ਼ ਅਜਿਹੇ ਸੀਜ਼ਨ ਲਈ ਤਿਆਰ ਹੋ ਸਕਣ। ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਨਾਲ ਹਸਪਤਾਲਾਂ ਉੱਤੇ ਪੈਣ ਵਾਲਾ ਵਾਧੂ ਬੋਝ ਘੱਟ ਜਾਵੇਗਾ, ਡਾਕਟਰ ਤੇ ਨਰਸਾਂ ਵਧੇਰੇ ਚੰਗੀ ਤਰ੍ਹਾਂ ਕੰਮ ਕਰ ਸਕਣਗੇ ਤੇ ਮਰੀਜ਼ ਨੂੰ ਬਿਹਤਰ ਤੇ ਤੇਜ਼ੀ ਨਾਲ ਸਿਹਤਯਾਬ ਹੋਣ ਦਾ ਮੌਕਾ ਮਿਲੇਗਾ।
ਫੋਰਡ ਨੇ ਆਖਿਆ ਕਿ ਜੇ ਇੱਕ ਮਰੀਜ਼ ਦਾ ਇਲਾਜ ਹਾਲਵੇਅ ਵਿੱਚ ਕੀਤਾ ਜਾਂਦਾ ਹੈ ਤਾਂ ਉਹ ਕਈ ਮਰੀਜ਼ਾਂ ਦੇ ਬਰਾਬਰ ਹੈ। ਕਿਸੇ ਡਾਕਟਰ ਨੂੰ ਮਿਲਣ ਤੋਂ ਪਹਿਲਾਂ ਅਜਿਹੇ ਮਰੀਜ਼ਾਂ ਨੂੰ ਲੰਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਜਾਂ ਫਿਰ ਮਰੀਜ਼ ਹਾਲਵੇਅ ਵਿੱਚ ਸਟਰੈਚਰਾਂ ਉੱਤੇ ਪਏ ਆਪਣੀ ਵਾਰੀ ਦੀ ਉਡੀਕ ਕਰਦੇ ਰਹਿੰਦੇ ਹਨ, ਜੋ ਸਵੀਕਾਰਨਯੋਗ ਨਹੀਂ ਹੈ। ਇਸ ਉਡੀਕ ਕਾਰਨ ਮਰੀਜ਼ ਵੱਖਰਾ ਪਰੇਸ਼ਾਨ ਹੁੰਦਾ ਹੈ ਤੇ ਉਸ ਦਾ ਪਰਿਵਾਰ ਵੱਖਰਾ ਤੰਗ ਹੁੰਦਾ ਹੈ। ਡਾਕਟਰ ਤੇ ਨਰਸਾਂ ਵੀ ਅੱਕ ਥੱਕ ਜਾਂਦੇ ਹਨ। ਅਸੀਂ ਓਨਟਾਰੀਓ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਹਸਪਤਾਲਾਂ ਨੂੰ ਬਿਹਤਰ ਢੰਗ ਨਾਲ ਚਲਾਵਾਂਗੇ ਤੇ ਉਨ੍ਹਾਂ ਨੂੰ ਬਣਦੀ ਸਿਹਤ ਸੰਭਾਲ ਮੁਹੱਈਆ ਕਰਾਵਾਂਗੇ।
ਫੋਰਡ ਤੇ ਐਲੀਅਟ ਨੇ ਇਹ ਐਲਾਨ ਇੰਪਰੂਵਿੰਗ ਹੈਲਥਕੇਅਰ ਐਂਡ ਐਂਡਿੰਗ ਹਾਲਵੇਅ ਮੈਡੀਸਨ ਬਾਰੇ ਪ੍ਰੀਮੀਅਰਜ਼ ਕਾਉਂਸਲ ਦੀ ਉਦਘਾਟਨੀ ਮੀਟਿੰਗ ਵਿੱਚ ਕੀਤਾ। ਡਾ. ਰੁਬਿਨ ਡੈਵਲਿਨ ਦੀ ਅਗਵਾਈ ਵਿੱਚ ਕਾਉਂਸਲ ਕੂਟਨੀਤਕ ਤਰਜੀਹਾਂ ਦੀ ਸਿਫਾਰਿਸ਼ ਕਰੇਗੀ ਤੇ ਓਨਟਾਰੀਓ ਦੇ ਹੈਲਥ ਕੇਅਰ ਸਿਸਟਮ ਵਿੱਚ ਕਿਵੇਂ ਸੁਧਾਰ ਕੀਤਾ ਜਾਵੇ ਇਹ ਸੁਝਾਵੇਗੀ। ਇਸ ਦੇ ਨਾਲ ਹੀ 90 ਮਿਲੀਅਨ ਡਾਲਰ ਦਾ ਹੋਰ ਨਿਵੇਸ਼ ਇਸ ਸਬੰਧ ਵਿੱਚ ਕੀਤਾ ਜਾਵੇਗਾ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ