Welcome to Canadian Punjabi Post
Follow us on

08

May 2024
ਬ੍ਰੈਕਿੰਗ ਖ਼ਬਰਾਂ :
ਕੈਨੇਡਾ ਛੱਡਣ ਦੀ ਕੋਸਿ਼ਸ਼ ਕਰਦਾ ਅਲਬਰਟਾ ਦਾ ਵਿਅਕਤੀ ਬਾਲ ਪੋਰਨੋਗ੍ਰਾਫ਼ੀ ਦੇ ਮਾਮਲੇ `ਚ ਗ੍ਰਿਫ਼ਤਾਰਡਾਕਟਰਾਂ ਨੇ ਕਿਹਾ, ਅਲਬਰਟਾ ਵਿਚ ਕੋਵਿਡ-19 ਕੇਸਾਂ `ਚ ਹੋਇਆ ਵਾਧਾ, ਕੋਵਿਡ ਕੇਸਾਂ ਨਾਲ ਜੂਝ ਰਹੇ ਹਸਪਤਾਲਅਥਾਬਾਸਕਾ ਤੋਂ ਐਡਮਿੰਟਨ ਜਾ ਰਹੀ 15 ਸਾਲਾ ਲੜਕੀ ਦੀ ਭਾਲ ਕਰ ਰਹੀ ਹੈ ਪੁਲਿਸਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਨਿੱਝਰ ਕੇਸ ਵਿੱਚ ਲਾਏ ਗਏ ਦੋਸ਼ਾਂ ਤੋਂ ਬਾਅਦ ਬਿਗ ਰੈੱਡ ਲਾਈਨ' ਦੀ ਦਿੱਤੀ ਚੇਤਾਵਨੀਸਲਮਾਨ ਖਾਨ ਦੇ ਘਰ `ਤੇ ਗੋਲੀ ਚਲਾਉਣ ਦਾ ਮਾਮਲਾ: 5ਵਾਂ ਮੁਲਜ਼ਮ ਮੁਹੰਮਦ ਚੌਧਰੀ ਗ੍ਰਿਫ਼ਤਾਰਔਰਤ ਨੇ ਦਿੱਤਾ 4 ਬੱਚਿਆਂ ਨੂੰ ਜਨਮ, ਦੋ ਲੜਕੇ ਅਤੇ ਦੋ ਲੜਕੀਆਂ ਦਾ ਹੋਇਆ ਜਨਮ, ਸਾਰੇ ਤੰਦਰੁਸਤਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉੱਡਿਆ, ਮਿਸ਼ਨ ਮੁਲਤਵੀ, ਰਾਕੇਟ ਹੋਇਆ ਖਰਾਬ, 10 ਮਈ ਨੂੰ ਦੁਬਾਰਾ ਉਡਾਨ ਸੰਭਵਇਜ਼ਰਾਈਲੀ ਫੌਜ ਟੈਂਕਾਂ ਨਾਲ ਗਾਜ਼ਾ ਦੇ ਰਾਫਾ ਖੇਤਰ ਵਿੱਚ ਦਾਖਲ ਹੋਈ, ਮਿਸਰ ਨਾਲ ਲੱਗਦੀ ਸਰਹੱਦ 'ਤੇ ਕੀਤਾ ਕਬਜ਼ਾ
 
ਸੰਪਾਦਕੀ

ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ

May 01, 2019 08:40 AM

ਪੰਜਾਬੀ ਪੋਸਟ ਸੰਪਾਦਕੀ

ਵਿਕਟਰੋਰੀਆ (ਬ੍ਰਿਟਿਸ਼ ਕੋਲੰਬੀਆ) ਵਾਸੀ 76 ਸਾਲਾ ਔਰਤ ਨੌਰਮਾ ਮੈਕਲਾਇਡ ਨੂੰ ਇੱਕ ਦਿਨ ਸਵੇਰ ਸਾਰ ਪੁਲੀਸ ਅਫ਼ਸਰ ਨੇ ਐਲ ਸੀ ਬੀ ਓ ਸਟੋਰ ਵਿੱਚੋਂ ਨਿਕਲਦੇ ਹੀ ਬਰੈਥਲਾਈਜ਼ਰ ਟੈਸਟ ਕਰਨ ਲਈ ਆਖਿਆ ਗਿਆ। ਨੌਰਮਾ ਮੈਕਲਾਇਡ ਹਾਲ ਵਿੱਚ ਹੀ ਮੂੰਹ ਦੇ ਕੈਂਸਰ ਨੂੰ ਸਖ਼ਤ ਮਾਤ ਦੇ ਕੇ ਹਟੀ ਹੈ ਅਤੇ ਹੁਣ ਉਹ ਫੈਡਰਲ ਲਿਬਰਲ ਸਰਕਾਰ ਦੇ ਉਸ ਕਾਨੂੰਨ ਨੂੰ ਮਾਤ ਦੇਣ ਲਈ ਮੈਦਾਨ ਵਿੱਚ ਉੱਤਰ ਆਈ ਹੈ ਜਿਸ ਤਹਿਤ ਪੁਲੀਸ ਕਿਸੇ ਵੀ ਵਿਅਕਤੀ ਦਾ ਕਿਸੇ ਵੀ ਥਾਂ ਬਿਨਾ ਕਿਸੇ ਕਾਰਣ ਤੋਂ ਬਰੈਥਲਾਈਜ਼ਰ ਟੈਸਟ ਲੈ ਸਕਦੀ ਹੈ। ਪੁਲੀਸ ਅਫ਼ਸਰ ਨੇ ਨੌਰਮਾ ਨੂੰ ਬਰੈਥਲਾਈਜ਼ਰ ਮਸ਼ੀਨ ਵਿੱਚ 9 ਵਾਰ ਸਾਹ ਦੀਆਂ ਫੂਕਾਂ ਮਾਰਨ ਲਈ ਕਿਹਾ ਪਰ ਇਹ ਬਿਮਾਰ ਬਜ਼ੁਰਗ ਮਸ਼ੀਨ ਵਿੱਚ ਸਹੀ ਤਾਕਤ ਨਾਲ ਸਾਹ ਛੱਡ ਨਾ ਸਕੀ। ਸਿੱਟੇ ਵਜੋਂ ਪੁਲੀਸ ਨੇ ਉਸਨੂੰ ਟਿਕਟ ਹੀਂ ਨਹੀਂ ਦਿੱਤੀ ਸਗੋਂ ਉਸਦੀ ਕਾਰ ਜਬ਼ਤ ਕਰ ਲਈ।

ਜਨਵਰੀ 2019 ਵਿੱਚ ਮਿਸੀਸਾਗਾ ਦੇ ਉਸ ਵਿਅਕਤੀ ਦਾ ਕੇਸ ਕਾਫੀ ਮਸ਼ਹੂਰ ਹੋਇਆ ਸੀ ਜਿਸਨੂੰ ਵੈਕਐਂਡ ਉੱਤੇ ਐਲ ਸੀ ਬੀ ਓ ਵਿੱਚੋਂ ਨਿਕਲਦੇ ਨੂੰ ਬਰੈਥਲਾਈਜ਼ਰ ਟੈਸਟ ਤੋਂ ਬਾਅਦ ਟਿਕਟ ਦੇ ਦਿੱਤੀ ਗਈ ਸੀ। ਪੁਲੀਸ ਉੱਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ ਕਿ ਕਾਰ ਵਿੱਚੋਂ ਨਿਕਲੀਆਂ ਤਿੰਨ ਦਰਜ਼ਨ ਖਾਲੀ ਬੀਅਰ ਅਤੇ 10 ਵਾਈ੍ਹਨ ਦੀਆਂ ਬੋਤਲਾਂ ਇਹ ਸਾਬਤ ਨਹੀਂ ਕਰਦੀਆਂ ਕਿ ਉਸਨੇ ਸ਼ਰਾਬ ਜਾਂ ਕੋਈ ਹੋਰ ਨਸ਼ਾ ਕੀਤਾ ਹੋਇਆ ਹੈ। ਉਹ ਵਿਚਾਰਾ ਤਾਂ ਹਫ਼ਤੇ ਭਰ ਵਿੱਚ ਜਮ੍ਹਾਂ ਹੋਈਆਂ ਖਾਲੀ ਬੋਤਲਾਂ ਦਾ ਬੋਝ ਐਲ ਸੀ ਬੀ ਓ ਹਲਕਾ ਕਰਨਾ ਆਇਆ ਸੀ। ਨੋਵਾ ਸਕੋਸ਼ੀਆ ਵਿੱਚ ਮਿਸ਼ੈਲ ਗਰੇਅ ਨਾਮਕ ਮੋਟਰ ਸਾਈਕਲ ਔਰਤ ਨੂੰ ਉਸਦਾ ਮੋਟਰ ਸਾਈਕਲ ਹਾਲੇ ਤੱਕ ਇਸ ਲਈ ਨਹੀਂ ਮਿਲਿਆ ਕਿਉਂਕਿ ਉਸਦੇ ਸਾਹ ਵਿੱਚ ਡਾਕਟਰ ਵੱਲੋਂ ਲਿਖੇ (prescription) ਮੈਰੀਉਆਨਾ ਦਾ ਥੋੜੀ ਮਾਤਰਾ ਮਿਲੀ ਸੀ। ਡਾਕਟਰ ਦੇ ਨੋਟ ਅਤੇ ਹੋਰ ਸਬੂਤਾਂ ਨੇ ਕੋਈ ਕਾਟ ਨਹੀਂ ਕੀਤੀ।

 2018 ਵਿੱਚ ਲਿਬਰਲ ਸਰਕਾਰ ਵੱਲੋਂ ਬਿੱਲ ਸੀ 46 ਵਿੱਚ ਸੋਧਾਂ ਕੀਤੀਆਂ ਗਈਆਂ ਸੀ ਜਿਸ ਨਾਲ ਪੁਲੀਸ ਨੂੰ ਕਿਸੇ ਵੀ ਵੇਲੇ ਕਿਸੇ ਵੀ ਵਿਅਕਤੀ ਨੂੰ ਰੋਕ ਕੇ ਉਸਦਾ ਬਰੈਥਲਾਈਜ਼ਰ ਟੈਸਟ ਕਰਨ ਦੀ ਬੇਤਹਾਸ਼ਾ ਤਾਕਤ ਮਿਲ ਗਈ। ਕਾਨੂੰਨ ਦਾ ਮੰਨਿਆ ਹੋਇਆ ਸਿਧਾਂਤ ਇਹ ਰਿਹਾ ਹੈ ਕਿ ਕਿਸੇ ਵਿਅਕਤੀ ਦਾ ਬਰੈਥਲਾਈਜ਼ਰ ਕਰਨ ਲਈ ਪੁਲੀਸ ਅਫ਼ਸਰ ਨੂੰ ਇਹ ਪੱਕਾ ਸ਼ੱਕ ਹੋਣਾ ਚਾਹੀਦਾ ਹੈ ਕਿ ਉਹ ਨਸ਼ਾ ਕਰਕੇ ਵਾਹਨ ਚਲਾ ਰਿਹਾ ਹੈ। ਨਵੇਂ ਕਾਨੂੰਮ ਵਿੱਚ ਅਜਿਹੀ ਹਰ ਬੰਦਸ਼ ਖਤਮ ਹੋ ਗਈ ਹੈ ਜਿਸ ਨੂੰ ਕਈ ਲੋਕ ਪੁਲੀਸ ਰਾਜ ਕਾਇਮ ਕਰਨ ਦੀ ਸੰਗਿਆ ਦੇ ਰਹੇ ਹਨ। ਕੈਨੇਡਾ ਭਰ ਵਿੱਚੋਂ ਲੋਕੀ ਬਿੱਲ ਸੀ 46 ਨੂੰ ਚਾਰਟਰ ਦੇ ਆਧਾਰ ਉੱਤੇ ਚੁਣੌਤੀ ਦੇ ਰਹੇ ਹਨ ਤਾਂ ਜੋ ਇਸ ਸੋਧ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਜਾ ਸਕੇ। ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਪੁਲੀਸ ਨੂੰ ਮਿਲੀਆਂ ਅੰਨ੍ਹੇਵਾਹ ਤਾਕਤਾਂ ਕਾਰਣ ਇਸ ਬਿੱਲ ਦਾ ਚਾਰਟਰ ਦੀ ਭਾਵਨਾ ਦੇ ਸਨਮੁਖ ਹਾਰ ਜਾਣਾ ਬਹੁਤ ਸੰਭਵ ਹੈ।

ਚੇਤੇ ਰਹੇ ਕਿ ਬਿੱਲ ਸੀ 46 ਵਿੱਚ ਹੋਈਆਂ ਤਬਦੀਲੀਆਂ ਦਾ ਪਰਮਾਨੈਂਟ ਰੈਜ਼ੀਡੈਂਟਾਂ, ਫੋਰਨ ਵਰਕਰਾਂ, ਅੰਤਰਰਾਸ਼ਟਰੀ ਵਿੱਦਿਆਰਥੀਆਂ ਉੱਤੇ ਮਾਰੂ ਅਸਰ ਪੈ ਰਿਹਾ ਹੈ। ਜੇ ਕਿਸ ਨੂੰ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ਤਹਿਤ 6 ਮਹੀਨੇ ਤੋਂ ਵੱਧ ਦੀ ਸਜ਼ਾ ਹੋ ਜਾਵੇ ਤਾਂ ਇੰਮੀਗਰੇਸ਼ਨ ਐਕਟ ਦੀ ਧਾਰਾ 36 ਮੁਤਾਬਕ ਉਹ ਵਿਅਕਤੀ ਕੈਨੇਡਾ ਵਿੱਚ ਦਾਖਲੇ ਦੇ ਅਯੋਗ ਮੰਨਿਆ ਜਾ ਸਕਦਾ ਹੈ ਅਤੇ ਡੀਪੋਰਟ ਵੀ ਕੀਤਾ ਜਾ ਸਕਦਾ ਹੈ। 2016 ਵਿੱਚ ਓਟਾਵਾ ਪੁਲੀਸ ਨੇ Traffic Stop Race Data Collection ਨਾਮਕ ਪ੍ਰੋਜੈਕਟ ਮੁਕੰਮਲ ਕੀਤਾ ਸੀ। ਇਸ ਪ੍ਰੋਜੈਕਟ ਰਾਹੀਂ ਗੱਲ ਸਾਹਮਣੇ ਆਈ ਕਿ ਘੱਟ ਗਿਣਤੀ ਫਿਰਕੇ ਨਾਲ ਸਬੰਧਿਤ ਲੋਕਾਂ ਨੂੰ ਪੁਲੀਸ ਨੇ ਲੋੜੋਂ ਵੱਧ ਵਾਰ ਰੋਕਿਆ।

 ਇੰਮੀਗਰਾਂਟ ਉਹ ਗਰੁੱਪ ਹਨ ਜਿਹਨਾਂ ਨਾਲ ਲਿਬਰਲ ਸਰਕਾਰ ਵਿਸ਼ੇਸ਼ ਮੁਹੱਤਬ ਕਰਨ ਦਾ ਦਾਅਵਾ ਕਰਦੀ ਹੈ। ਕੀ ਸਰਕਾਰ ਉਸ ਦਿਨ ਦੀ ਉਡੀਕ ਕਰ ਰਹੀ ਜਿਸ ਦਿਨ ਅਦਾਲਤਾਂ ਵੱਲੋਂ ਚਾਰਟਰ ਦੀ ਚੁਣੌਤੀ ਨੂੰ ਸਵੀਕਾਰ ਕਰਕੇ ਦਰੁਸਤੀਆਂ ਕਰਨ ਲਈ ਹੁਕਮ ਦਿੱਤੇ ਜਾਣਗੇ? ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਡਬੂਲਡ ਨੇ ਤਾਂ ਕਾਨੂੰਨੀ ਸੋਧਾਂ ਹੋਣ ਦੇ ਇੱਕ ਦੋ ਦਿਨ ਬਾਅਦ ਹੀ ਕਬੂਲ ਕੀਤਾ ਸੀ ਕਿ ਇਸ ਕਾਨੂੰਨ ਨੂੰ ਚਾਰਟਰ ਦੀ ਉਲੰਘਣਾ ਲਈ ਚੁਣੌਤੀ ਦਿੱਤੀ ਜਾ ਸਕਦੀ ਹੈ। ਆਖਰਕਾਰ ਉਹ ਸਾਬਕਾ ਅਟਾਰਨੀ ਜਨਰਲ ਹੋਣ ਦੇ ਨਾਲ ਇੱਕ ਵਕੀਲ ਵੀ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ