Welcome to Canadian Punjabi Post
Follow us on

02

July 2025
 
ਕੈਨੇਡਾ

ਕੌਮਾਂਤਰੀ ਉਡਾਨਾਂ ਉੱਤੇ ਕੈਨੇਡੀਅਨਾਂ ਨੂੰ ਆਪਣੇ ਨਾਲ ਮੈਰੀਜੁਆਨਾ ਨਾ ਲਿਜਾਣ ਦੀ ਟਰਾਂਸਪੋਰਟ ਮੰਤਰੀ ਨੇ ਦਿੱਤੀ ਚੇਤਾਵਨੀ

October 03, 2018 08:19 AM

ਓਟਵਾ, 2 ਅਕਤੂਬਰ (ਪੋਸਟ ਬਿਊਰੋ) : ਕੈਨੇਡਾ ਦੇ ਟਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ 17 ਅਕਤੂਬਰ ਤੋਂ ਬਾਅਦ ਘਰੇਲੂ ਉਡਾਨਾਂ ਉੱਤੇ ਯਾਤਰੀਆਂ ਨੂੰ ਆਪਣੇ ਨਾਲ ਥੋੜ੍ਹੀ ਮਾਤਰਾ ਵਿੱਚ ਮੈਰੀਜੁਆਨਾ ਲਿਜਾਣ ਦੀ ਇਜਾਜ਼ਤ ਹੋਵੇਗੀ।
ਪਰ ਮਾਰਕ ਗਾਰਨਿਊ ਨੇ ਇਹ ਚੇਤਾਵਨੀ ਦਿੱਤੀ ਕਿ ਦੇਸ਼ ਤੋਂ ਬਾਹਰ ਜਾਂਦੇ ਸਮੇਂ ਕੈਨੇਡੀਅਨ ਯਾਤਰੀ ਮੈਰੀਜੁਆਨਾ ਨੂੰ ਕਿਸੇ ਵੀ ਰੂਪ ਵਿੱਚ ਨਾਲ ਨਾ ਲਿਜਾਣ। ਦੇਸ਼ ਦੀ ਏਅਰਪੋਰਟ ਸਕਰੀਨਿੰਗ ਅਥਾਰਟੀ ਦਾ ਕਹਿਣਾ ਹੈ ਕਿ ਸਕਿਊਰਿਟੀ ਵਿੱਚੋਂ ਮੈਰੀਜੁਆਨਾ ਲਿਜਾਣ ਵਾਲੇ ਯਾਤਰੀਆਂ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ ਇਸ ਬਾਰੇ ਅਜੇ ਪ੍ਰਕਿਰਿਆ ਫਾਈਨਲ ਕੀਤੀ ਜਾਣੀ ਬਾਕੀ ਹੈ।
ਗਾਰਨਿਊ ਨੇ ਆਖਿਆ ਕਿ ਜਿਨਾਂ ਚਿਰ ਕੈਨੇਡੀਅਨ ਘਰੇਲੂ ਉਡਾਨਾਂ ਉੱਤੇ ਹਨ ਉਹ ਆਪਣੇ ਨਾਲ 30 ਗ੍ਰਾਮ ਮੈਰੀਜੁਆਨਾ ਲਿਜਾ ਸਕਦੇ ਹਨ ਉਹ ਵੀ ਉਦੋਂ ਜਦੋਂ ਮੈਰੀਜੁਆਨਾ ਦੇਸ਼ ਵਿੱਚ ਕਾਨੂੰਨ ਦੇ ਦਾਇਰੇ ਵਿੱਚ ਆ ਜਾਵੇਗੀ। ਮੰਤਰੀ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਕੌਮਾਂਤਰੀ ਯਾਤਰੀਆਂ ਨੂੰ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਜਿਸ ਦੇਸ਼ ਵਿੱਚ ਉਹ ਜਾ ਰਹੇ ਹਨ। ਟਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਮੈਰੀਜੁਆਨਾ ਜਾਂ ਜਿਨ੍ਹਾਂ ਵਸਤਾਂ ਵਿੱਚ ਮੈਰੀਜੁਆਨਾ ਹੁੰਦੀ ਹੈ, ਅਮਰੀਕੀ ਸਰਹੱਦ ਤੋਂ ਪਾਰ ਲਿਜਾਣਾ ਗੈਰਕਾਨੂੰਨੀ ਰਹੇਗਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
"ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ