Welcome to Canadian Punjabi Post
Follow us on

26

February 2020
ਲਾਈਫ ਸਟਾਈਲ

ਵਟਣੇ ਨਾਲ ਪਾਓ ਬੇਦਾਗ ਨਿਖਾਰ

April 24, 2019 08:33 AM

ਰੋਜ਼ਾਨਾ ਨਿਖਾਰ ਦੇ ਲਈ
ਦੇਸੀ ਗੁਲਾਬ ਦੀਆਂ ਤਾਜੀਆਂ ਪੱਤੀਆਂ ਨੂੰ ਪੀਸ ਕੇ ਉਸ ਵਿੱਚ ਇੱਕ ਚਮਚ ਮਲਾਈ ਅਤੇ ਅੱਧਾ ਟੀ ਸਪੂਨ ਸ਼ਹਿਦ ਮਿਲਾਕੇ ਚਿਹਰੇ 'ਤੇ ਲਗਾਓ। ਹਲਕਾ ਸੁੱਕਣ 'ਤੇ ਉਲਟ ਦਿਸ਼ਾ ਤੋਂ ਮਲਦੇ ਹੋਏ ਹਟਾਓ। ਸਾਫ ਪਾਣੀ ਨਾਲ ਧੋ ਲਓ।
ਟੈਨਿੰਗ ਦੂਰ ਕਰੇ
ਟੈਨਿੰਗ ਦੂਰ ਕਰਨ ਲਈ ਇਹ ਵਟਣਾ ਸਭ ਤੋਂ ਉਪਯੋਗੀ ਹੈ। ਇਸ ਦੇ ਲਈ ਸੰਤਰਾ ਤੇ ਨਿੰਬੂ ਦੇ ਸੁੱਕੇ ਛਿਲਕਿਆਂ ਦਾ ਪਾਊਡਰ ਇਕੱਠੇ ਮਿਲਾਓ। ਇਸ ਨੂੰ ਦੁੱਧ ਵਿੱਚ ਘੋਲ ਕੇ ਲਾਓ। ਫਿਰ ਹਲਕੇ ਹੱਥਾਂ ਨਾਲ ਮਲਦੇ ਹੋਏ ਸਾਫ ਕਰੋ। ਇਹ ਐਕਸਫੋਲੀਏਸ਼ਨ ਦਾ ਕੰਮ ਕਰਦਾ ਹੈ। ਰੋਜ਼ਾਨਾ ਇਸਤੇਮਾਲ ਕਰਨ ਨਾਲ ਸਕਿਨ ਵਿੱਚ ਸੁਭਾਵਿਕ ਚਮਕ ਆਉਂਦੀ ਹੈ ਅਤੇ ਰੰਗਤ ਵੀ ਸਾਫ ਹੁੰਦੀ ਹੈ।
ਸਕਿਨ ਦੀ ਖੁਸ਼ਕੀ ਹਟਾਏ
ਥੋੜ੍ਹਾ ਜਿਹਾ ਬਾਦਾਮ ਦਾ ਪਾਊਡਰ, ਦੋ ਸੌ ਗਰਾਮ ਜੌਂ ਦਾ ਆਟਾ, ਥੋੜ੍ਹਾ ਜਿਹਾ ਚੰਦਨ ਪਾਊਡਰ, ਮੁੱਠੀ ਕੁ ਸੁੱਕੇ ਫੁੱਲ, ਇੱਕ ਮੁੱਠੀ ਗੁਲਾਬ ਦੀਆਂ ਸੁੱਕੀਆਂ ਪੱਤੀਆਂ, ਥੋੜ੍ਹਾ ਜਿਹਾ ਤਿਲਾਂ ਦਾ ਤੇਲ। ਸਾਰੀ ਸਮੱਗਰੀ ਨੂੰ ਇਕੱਠੇ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰ ਲਓ ਤੇ ਇਸ ਨੂੰ ਇੱਕ ਜਾਰ ਵਿੱਚ ਭਰ ਲਓ। ਜਦ ਜ਼ਰੂਰਤ ਹੋਵੇ ਤਾਂ ਦੋ-ਤਿੰਨ ਚਮਚ ਕੱਢ ਕੇ ਦੁੱਧ ਵਿੱਚ ਮਿਲਾ ਕੇ ਸਕਿਨ 'ਤੇ ਹੌਲੀ ਹੌਲੀ ਮਲੋ। ਫਿਰ ਪਾਣੀ ਨਾਲ ਧੋ ਲਓ। ਇਸ ਪੇਸਟ ਵਿੱਚ ਲੈਵੇਂਡਰ ਅਸੈਂਸ਼ੀਅਲ ਆਲਿ ਦੀਆਂ ਦੋ-ਤਿੰਨ ਬੂੰਦਾਂ ਵੀ ਮਿਲਾ ਸਕਦੇ ਹੋ।
ਚਿਕਨਾਈ ਘੱਟ ਕਰੇ
ਦੋ ਟੀ ਸਪੂਨ ਸੰਤਰੇ ਦੇ ਛਿਲਕੇ ਦਾ ਪਾਊਡਰ, ਥੋੜ੍ਹਾ ਜਿਹਾ ਛਾਣਬੂਰਾ, ਥੋੜ੍ਹਾ ਜਿਹਾ ਚੌਲਾਂ ਦਾ ਆਟਾ, ਇੱਕ ਟੀ ਸਪੂਨ ਨਿੰਮ ਦੀਆਂ ਪੀਸੀਆਂ ਪੱਤੀਆਂ ਤੇ ਥੋੜ੍ਹਾ ਜਿਹਾ ਲੈਮਨ ਗ੍ਰਾਸ ਅਸੈਂਸ਼ੀਅਲ ਆਇਲ ਇਕੱਠੇ ਮਿਲਾਓ। ਇਸ ਮਿਸ਼ਰਣ ਨੂੰ ਦੁੱਧ ਦੇ ਨਾਲ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਚਿਹਰੇ 'ਤੇ ਕੁਝ ਦੇਰ ਲੱਗਾ ਰਹਿਣ ਦਿਓ। ਕੁਝ ਦੇਰ ਬਾਅਦ ਹਲਕੇ ਹੱਥਾਂ ਨਾਲ ਰਗੜ ਕੇ ਸਾਫ ਕਰ ਲਓ। ਫਿਰ ਸਾਫ ਪਾਣੀ ਨਾਲ ਧੋ ਲਓ।
ਸਕਿਨ ਬਣਾਏ ਬੇਦਾਗ
ਦੋ ਟੇਬਲ ਸਪੂਨ ਵੇਸਣ ਵਿੱਚ ਇੱਕ ਟੇਬਲ ਸਪੂਨ ਦਹੀਂ ਅਤੇ ਇੱਕ ਚੌਥਾਈ ਟੀ ਸਪੂਨ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਸਕਿਨ 'ਤੇ ਲਗਾਓ। ਕੁਝ ਦੇਰ ਲੱਗਾ ਰਹਿਣ ਦੇ ਬਾਅਦ ਸਾਦੇ ਪਾਣੀ ਨਾਲ ਧੋ ਲਓ। ਇਸ ਨਾਲ ਸਕਿਨ ਵਿੱਚ ਕਾਫੀ ਨਿਖਾਰ ਆਉਂਦਾ ਹੈ।
ਸੈਂਸੀਟਿਵ ਸਕਿਨ ਲਈ
ਦੋ ਟੇਬਲ ਸਪੂਨ ਜੌਂ ਦਾ ਆਟਾ, ਇੱਕ ਟੀ ਸਪੂਨ ਚੰਦਨ ਪਾਊਡਰ, ਇੱਕ ਟੀ ਸਪੂਨ ਬਾਦਾਮ ਦਾ ਪਾਊਡਰ, ਥੋੜ੍ਹੀ ਜਿਹਾ ਕੇਸਰ, ਇੱਕ ਟੇਬਲ ਸਪੂਨ ਹਾਰ ਸ਼ਿੰਗਾਰ ਜਾਂ ਗੈਂਦੇ ਦੇ ਫੁੱਲ ਦੀਆਂ ਪੱਤੀਆਂ, ਪੰਜ-ਛੇ ਚਿਰੌਂਜੀ ਪੀਸੀ ਹੋਈ, ਇੱਕ ਟੇਬਲ ਸਪੂਨ ਵੇਸਣ ਥੋੜ੍ਹਾ ਜਿਹਾ ਮੋਟਾ ਪੀਸਿਆ ਹੋਇਆ, ਇੱਕ ਟੀ ਸਪੂਨ ਜੈਤੁਨ ਦਾ ਤੇਲ ਇਕੱਠੇ ਮਿਲਾ ਕੇ ਪੇਸਟ ਤਿਆਰ ਕਰੋ। ਇਸ ਨੂੰ ਇੱਕ ਜਾਰ ਵਿਚ ਭਰ ਕੇ ਰੱਖ ਲਓ। ਜਦ ਜ਼ਰੂਰਤ ਹੋਵੇ ਦੋ-ਤਿੰਨ ਟੀ ਸਪੂਨ ਕੱਢੇ ਤਾਜ਼ੇ ਦੁੱਧ ਵਿੱਚ ਅੱਧਾ ਟੀ ਸਪੂਨ ਸ਼ਹਿਦ ਨਾਲ ਮਿਲਾ ਕੇ ਸਕਿਨ 'ਤੇ ਲਗਾਓ। ਫਿਰ ਮਲ ਕੇ ਸਾਫ ਪਾਣੀ ਨਾਲ ਧੋ ਲਓ।

Have something to say? Post your comment