Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਪ੍ਰੋਵਿੰਸ਼ੀਅਲ ਚੋਣ ਦ੍ਰਿਸ਼ : ਪ੍ਰਿੰਸ ਐਡਵਰਡ ਆਈਲੈਂਡ ਵਿੱਚ ਵਿਰੋਧੀਆਂ ਦੇ ਮੁਕਾਬਲੇ ਅੱਗੇ ਚੱਲ ਰਹੇ ਹਨ ਟੋਰੀਜ਼

April 24, 2019 07:55 AM

ਗ੍ਰੀਨ ਪਾਰਟੀ ਕਰ ਸਕਦੀ ਹੈ ਵੱਡਾ ਉਲਟਫੇਰ


ਸ਼ਾਰਲਟਟਾਊਨ, 23 ਅਪਰੈਲ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਚੋਣਾਂ ਤੋਂ ਬਾਅਦ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਆਪਣੇ ਵਿਰੋਧੀਆਂ ਦੇ ਮੁਕਾਬਲੇ ਹਾਲ ਦੀ ਘੜੀ ਥੋੜ੍ਹੀ ਲੀਡ ਮਿਲੀ ਹੋਈ ਹੈ। ਇਸ ਸਮੇਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਤੇ ਇਸ ਵਾਰੀ ਗ੍ਰੀਨ ਪਾਰਟੀ ਦੇ ਉਭਰਨ ਦੀ ਸੰਭਾਵਨਾ ਵੀ ਬਣੀ ਹੋਈ ਹੈ।
ਮੰਗਲਵਾਰ ਨੂੰ ਵੋਟਿੰਗ ਬੰਦ ਹੋਣ ਤੋਂ ਇੱਕ ਘੰਟੇ ਬਾਅਦ ਵੋਟਾਂ ਦੀ ਸ਼ੁਰੂ ਹੋਈ ਗਿਣਤੀ ਵਿੱਚ ਟੋਰੀਜ਼ 11 ਹਲਕਿਆਂ ਵਿੱਚ ਅੱਗੇ ਚੱਲ ਰਹੇ ਸਨ, ਦੂਜੀ ਥਾਂ ਉੱਤੇ ਨੌਂ ਹਲਕਿਆਂ ਵਿੱਚ ਗ੍ਰੀਨ ਪਾਰਟੀ ਅੱਗੇ ਸੀ ਤੇ ਛੇ ਥਾਂਵਾਂ ਤੋਂ ਲਿਬਰਲਾਂ ਨੂੰ ਲੀਡ ਮਿਲੀ ਹੋਈ ਸੀ। ਅਗਸਤ ਤੋਂ ਹੀ ਓਪੀਨੀਅਨ ਪੋਲਜ਼ ਵਿੱਚ ਇਹ ਰੁਝਾਨ ਸਾਹਮਣੇ ਆਇਆ ਕਿ ਪਿਛਲੇ 100 ਸਾਲਾਂ ਤੋਂ ਇੱਥੇ ਦੋ ਪਾਰਟੀਆਂ ਵਾਲਾ ਚੱਲ ਰਿਹਾ ਸਿਸਟਮ ਐਤਕੀਂ ਟੁੱਟ ਸਕਦਾ ਹੈ ਤੇ ਇਸ ਵਾਰੀ ਗ੍ਰੀਨ ਪਾਰਟੀ ਵੀ ਮੁੱਖ ਧਾਰਾ ਨਾਲ ਜੁੜ ਸਕਦੀ ਹੈ।
ਪਿਛਲੇ ਅੱਠ ਸਾਲਾਂ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਕੋਲ ਛੇ ਆਗੂ ਰਹੇ ਹਨ। ਮੌਜੂਦਾ ਆਗੂ ਡੈਨਿਸ ਕਿੰਗ, ਜੋ ਕਿ ਸਾਬਕਾ ਸਿਆਸੀ ਸਟਾਫਰ ਤੇ ਸਲਾਹਕਾਰ ਹੈ, ਨੂੰ ਦੋ ਮਹੀਨੇ ਪਹਿਲਾਂ ਹੀ ਪਾਰਟੀ ਦੀ ਵਾਗਡੋਰ ਸੌਂਪੀ ਗਈ ਹੈ। ਫਿਰ ਵੀ ਪਿਛਲੇ ਮਹੀਨੇ ਟੋਰੀਜ਼ ਨੂੰ ਇੱਥੇ ਭਰਵਾਂ ਹੁੰਗਾਰਾ ਮਿਲਿਆ ਤੇ ਕੈਂਪੇਨ ਖਤਮ ਹੁੰਦਿਆਂ ਹੁੰਦਿਆਂ ਟੋਰੀਜ਼ ਦਾ ਗ੍ਰੀਨਜ਼ ਤੇ ਲਿਬਰਲਾਂ ਨਾਲ ਤਿਕੋਣਾਂ ਮੁਕਾਬਲਾ ਬਣ ਗਿਆ। ਕਿੰਗ ਨੂੰ ਬ੍ਰੈਕਲੇ ਹੰਟਰ ਰਿਵਰ ਇਲਾਕੇ ਤੋਂ ਚੁਣਿਆ ਗਿਆ।
ਦੂਜੇ ਪਾਸੇ ਸਕਾਟਲੈਂਡ ਵਿੱਚ ਪੈਦਾ ਹੋਏ ਤੇ ਪਲੇ ਵੱਡੇ ਹੋਏ ਪੀਟਰ ਬੇਵਨ ਬੇਕਰ ਦੀ ਅਗਵਾਈ ਵਿੱਚ ਗ੍ਰੀਨਜ਼ ਨੂੰ ਕਾਫੀ ਮਕਬੂਲੀਅਤ ਮਿਲੀ। ਇਸ ਤੋਂ ਪਹਿਲਾਂ ਗ੍ਰੀਨ ਪਾਰਟੀ ਕਾਫੀ ਡਿੱਕੇ ਡੋਲੇ ਖਾਂਦੀ ਪਿੱਛੇ ਚੱਲ ਰਹੀ ਸੀ। ਇਸ ਕੈਂਪੇਨ ਦੌਰਾਨ ਬੇਵਨ ਬੇਕਰ ਨੇ ਸਥਾਨਕ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਗ੍ਰੀਨ ਪਾਰਟੀ ਵਾਤਾਵਰਣ ਤੋਂ ਇਲਾਵਾ ਹੋਰਨਾਂ ਗੱਲਾਂ ਦਾ ਵੀ ਖਿਆਲ ਰੱਖੇਗੀ ਤੇ ਉਨ੍ਹਾਂ ਕਈ ਤਰ੍ਹਾਂ ਦੇ ਸਮਾਜਕ ਮੁੱਦਿਆਂ ਉੱਤੇ ਵੀ ਆਪਣਾ ਧਿਆਨ ਕੇਂਦਰਿਤ ਕਰਨ ਦਾ ਯਕੀਨ ਦਿਵਾਇਆ।
ਪ੍ਰੀਮੀਅਰ ਵੇਡ ਮੈਕਲਾਕਲੈਨ ਦੀ ਅਗਵਾਈ ਵਿੱਚ ਲਿਬਰਲ ਆਪਣੇ ਚੌਥੇ ਕਾਰਜਕਾਲ ਨੂੰ ਬਚਾਉਣ ਲਈ ਜ਼ੋਰ ਲਾ ਰਹੇ ਹਨ। ਉਨ੍ਹਾਂ ਵੱਲੋਂ ਵਾਰੀ ਵਾਰੀ ਸਥਾਨਕ ਵਾਸੀਆਂ ਨੂੰ ਇਹ ਚੇਤੇ ਕਰਵਾਇਆ ਗਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਹੀ ਪ੍ਰੋਵਿੰਸ ਦਾ ਅਰਥਚਾਰਾ ਮਜ਼ਬੂਤ ਰਹਿ ਸਕਦਾ ਹੈ। 57 ਸਾਲਾ ਜੋਈ ਬਾਇਰਨ ਦੀ ਅਗਵਾਈ ਵਿੱਚ ਐਨਡੀਪੀ ਕਿਸੇ ਵੀ ਹਲਕੇ ਵਿੱਚ ਆਪਣਾ ਰੰਗ ਨਹੀਂ ਵਿਖਾ ਸਕੀ ਹੈ।
ਜਦੋਂ ਵਿਧਾਨਸਭਾ ਭੰਗ ਹੋਈ ਸੀ ਤਾਂ 27 ਸੀਟਾਂ ਵਿੱਚੋਂ ਲਿਬਰਲਾਂ ਕੋਲ 16 ਸੀਟਾਂ ਸਨ, ਟੋਰੀਜ਼ ਕੋਲ ਅੱਠ ਤੇ ਗ੍ਰੀਨ ਪਾਰਟੀ ਕੋਲ ਸਿਰਫ ਦੋ ਸੀਟਾਂ ਸਨ। ਇੱਕ ਆਜ਼ਾਦ ਮੈਂਬਰ ਵੀ ਸੀ। ਕਿਸੇ ਵੀ ਪਾਰਟੀ ਨੂੰ ਇੱਥੇ ਆਪਣਾ ਆਧਾਰ ਮਜ਼ਬੂਤ ਕਰਨ ਲਈ 14 ਸੀਟਾਂ ਦੀ ਲੋੜ ਹੈ ਪਰ 27 ਵਿੱਚੋਂ ਸਿਰਫ 26 ਸੀਟਾਂ ਉੱਤੇ ਹੀ ਚੋਣਾਂ ਹੋਈਆਂ ਹਨ। ਸ਼ਨਿੱਚਰਵਾਰ ਨੂੰ ਇਲੈਕਸ਼ਨਜ਼ ਪੀਈਆਈ ਨੇ ਗ੍ਰੀਨ ਪਾਰਟੀ ਦੇ ਉਮੀਦਵਾਰ ਜੋਸ਼ ਅੰਡਰਹੇਅ ਤੇ ਉਨ੍ਹਾਂ ਦੇ ਛੋਟੇ ਬੇਟੇ ਦੀ ਹਿੱਲਸਬੌਰੋ ਰਿਵਰ ਵਿੱਚ ਬੋਟ ਹਾਦਸੇ ਵਿੱਚ ਹੋਈ ਮੌਤ ਕਾਰਨ ਸ਼ਾਰਲਟਟਾਊਨ-ਹਿੱਲਸਬੌਰੋ ਪਾਰਕ ਹਲਕੇ ਵਿੱਚ ਚੋਣਾਂ ਮੁਲਤਵੀ ਕਰ ਦਿੱਤੀਆਂ। ਅਗਲੇ ਤਿੰਨ ਮਹੀਨਿਆਂ ਵਿੱਚ ਇੱਥੇ ਜਿ਼ਮਨੀ ਚੋਣਾਂ ਕਰਵਾਈਆਂ ਜਾਣਗੀਆਂ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਵੱਲੋਂ ਕੀਤੀਆਂ ਟਿੱਪਣੀਆਂ ਅਪਮਾਨਜਨਕ : ਸ਼ੀਅਰ
ਭਾਰੀ ਮੀਂਹ ਕਾਰਨ ਟੋਰਾਂਟੋ ਵਿੱਚ ਜਲ-ਥਲ ਹੋਇਆ ਇੱਕ
ਯੂਰਪੀਅਨ ਯੂਨੀਅਨ ਆਗੂਆਂ ਨਾਲ ਟਰੇਡ ਸਮਝੌਤੇ ਨੂੰ ਸਿਰੇ ਚੜ੍ਹਾਉਣ ਲਈ ਜ਼ੋਰ ਲਾਉਣਗੇ ਟਰੂਡੋ
ਕਾਰਬਨ ਟੈਕਸ ਦਾ ਗੈਸ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਵਾਧੇ ਨਾਲ ਕੋਈ ਲੈਣਾ ਦੇਣਾ ਨਹੀਂ- ਵਿਸ਼ਲੇਸ਼ਕ
ਬਰੈਂਪਟਨ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਗੰਭੀਰ ਜ਼ਖ਼ਮੀ
ਹੈਮਿਲਟਨ ਵਿੱਚ ਹੋਏ ਹਾਦਸੇ ਵਿੱਚ ਇੱਕ ਹਲਾਕ, ਇੱਕ ਜ਼ਖ਼ਮੀ
ਚਾਈਲਡ ਕੇਅਰ ਸਪੇਸਿਜ਼ ਲਈ ਫੰਡ ਤਲਾਸ਼ਣ ਵਾਸਤੇ ਸਿਟੀ ਉੱਤੇ ਦਬਾਅ ਪਾ ਰਹੀ ਹੈ ਪ੍ਰਵਿੰਸ : ਟੋਰੀ
ਜਗਮੀਤ ਸਿੰਘ ਨੂੰ ਕਿਊਬਿਕ ਵਿੱਚ ਐਨਡੀਪੀ ਦਾ ਆਧਾਰ ਮਜ਼ਬੂਤ ਹੋਣ ਦੀ ਉਮੀਦ
ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਜਹਾਜ਼ ਹਾਦਸਾਗ੍ਰਸਤ, 3 ਮਰੇ, 4 ਲਾਪਤਾ
ਸਬਸਿਡੀ ਬੰਦ ਹੋਣ ਨਾਲ ਡੇਅਕੇਅਰ ਫੀਸਾਂ ਵੱਟ ਸਕਦੀਆਂ ਹਨ ਹੋਰ ਸ਼ੂਟ