Welcome to Canadian Punjabi Post
Follow us on

31

May 2020
ਅੰਤਰਰਾਸ਼ਟਰੀ

ਬੰਬ ਧਮਾਕਿਆਂ ਤੋਂ ਬਾਅਦ ਸ੍ਰੀ ਲੰਕਾ ਦੀ ਫੌਜ ਨੂੰ ਮਿਲੀਆਂ ਵਿਸ਼ੇਸ਼ ਸ਼ਕਤੀਆਂ

April 23, 2019 09:19 AM

*ਦੇਸ਼ ਵਿੱਚ ਲਾਈ ਗਈ ਐਮਰਜੰਸੀ


ਕੋਲੰਬੋ, ਸ੍ਰੀ ਲੰਕਾ, 22 ਅਪਰੈਲ (ਪੋਸਟ ਬਿਊਰੋ) : ਸ੍ਰੀ ਲੰਕਾ ਦੇ ਰਾਸ਼ਟਰਪਤੀ ਨੇ ਈਸਟਰ ਮੌਕੇ ਹੋਏ ਬੰਬ ਧਮਾਕਿਆਂ, ਜਿਨ੍ਹਾਂ ਵਿੱਚ 300 ਦੇ ਨੇੜੇ ਤੇੜੇ ਲੋਕ ਮਾਰੇ ਗਏ, ਤੋਂ ਬਾਅਦ ਫੌਜ ਨੂੰ ਵਿਸ਼ੇਸ਼ ਸ਼ਕਤੀਆਂ ਦੇ ਦਿੱਤੀਆਂ ਹਨ। ਅਧਿਕਾਰੀਆਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਖੁਫੀਆਂ ਏਜੰਸੀਆਂ ਨੇ ਕਈ ਹਫਤੇ ਪਹਿਲਾਂ ਹੀ ਇਨ੍ਹਾਂ ਧਮਾਕਿਆਂ ਸਬੰਧੀ ਚੇਤਾਵਨੀ ਦੇ ਦਿੱਤੀ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਧਮਾਕੇ ਮੁਸਲਮਾਨ ਗਰੁੱਪ ਵੱਲੋਂ ਕਰਵਾਏ ਗਏ ਹਨ।
2009 ਵਿੱਚ ਸ੍ਰੀ ਲੰਕਾ ਵਿੱਚ ਘਰੇਲੂ ਜੰਗ ਖਤਮ ਹੋਣ ਤੋਂ ਬਾਅਦ ਐਤਵਾਰ ਨੂੰ ਤਿੰਨ ਲਗਜ਼ਰੀ ਹੋਟਲਾਂ ਤੇ ਤਿੰਨ ਚਰਚਾਂ ਉੱਤੇ ਹੋਏ ਇਹ ਆਤਮਘਾਤੀ ਹਮਲੇ ਹਨ। ਸਰਕਾਰ ਵੱਲੋਂ ਕੁੱਝ ਸੋਸ਼ਲ ਮੀਡੀਆ ਸਾਈਟਸ ਨੂੰ ਬੰਦ ਕਰ ਦਿੱਤਾ ਗਿਆ, ਕੋਲੰਬੋ ਦੇ ਸੁੰਨੇ ਹੋਏ ਇਲਾਕੇ, ਸੈਂਟਰਲ ਸਟਰੀਟਜ਼ ਉੱਤੇ ਹਥਿਆਰਬੰਦ ਸੈਨਾਵਾਂ ਵੱਲੋਂ ਗਸ਼ਤ ਵਧਾ ਦਿੱਤੀ ਗਈ ਹੈ ਤੇ ਕਈ ਥਾਂਵਾਂ ਉੱਤੇ ਕਰਫਿਊ ਵੀ ਲਾ ਦਿੱਤਾ ਗਿਆ ਹੈ। ਫੌਜ ਨੂੰ ਵੀ ਮਸ਼ਕੂਕਾਂ ਨੂੰ ਨਜ਼ਰਬੰਦ ਤੇ ਗ੍ਰਿਫਤਾਰ ਕਰਨ ਦੀਆਂ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਗਈਆਂ ਹਨ। ਇਹੋ ਜਿਹੀਆਂ ਸ਼ਕਤੀਆਂ ਘਰੇਲੂ ਜੰਗ ਦੌਰਾਨ ਵੀ ਫੌਜ ਨੂੰ ਮਿਲੀਆਂ ਹੋਈਆਂ ਸਨ ਪਰ ਜੰਗ ਖਤਮ ਹੋਣ ਉੱਤੇ ਇਹ ਵਾਪਿਸ ਲੈ ਲਈਆਂ ਗਈਆਂ ਸਨ।
ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਇਸ ਕਤਲੇਆਮ ਨਾਲ ਅਸਥਿਰਤਾ ਵੱਧ ਸਕਦੀ ਹੈ ਤੇ ਇਸੇ ਲਈ ਉਨ੍ਹਾਂ ਇਸ ਤਰ੍ਹਾਂ ਦੇ ਹਮਲਿਆਂ ਲਈ ਜਿ਼ੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰਨ ਲਈ ਸੁਰੱਖਿਆ ਬਲਾਂ ਦੇ ਹੱਥ ਮਜ਼ਬੂਤ ਕੀਤੇ ਹਨ। ਧਮਾਕਿਆਂ ਤੋਂ ਬਾਅਦ ਪੈਦਾ ਹੋਇਆ ਤਣਾਅ ਉਸ ਸਮੇਂ ਹੋਰ ਵੱਧ ਗਿਆ ਜਦੋਂ ਇੱਕ ਚਰਚ, ਜਿਸ ਉੱਤੇ ਹਮਲਾ ਹੋਇਆ ਸੀ, ਦੇ ਬਾਹਰ ਖੜ੍ਹੀ ਵੈਨ ਵਿੱਚ ਮੌਜੂਦ ਬੰਬ ਨੂੰ ਨਕਾਰਾ ਕਰਨ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਕੋਸਿ਼ਸ਼ ਦੌਰਾਨ ਉਹ ਫਟ ਗਿਆ। ਇਸ ਨਾਲ ਨੇੜੇ ਹੀ ਆ ਜਾ ਰਹੇ ਲੋਕਾਂ ਵਿੱਚ ਘਬਰਾਹਟ ਫੈਲ ਗਈ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਕੋਲੰਬੋ ਦੇ ਮੇਨ ਬੱਸ ਡੀਪੂ ਲਾਗੇ ਦਰਜਨਾਂ ਡਿਟੋਨੇਟਰਜ਼ ਵੀ ਮਿਲੇ ਪਰ ਅਧਿਕਾਰੀਆਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਨ੍ਹਾਂ ਦਾ ਹਮਲਿਆਂ ਨਾਲ ਕੋਈ ਲੈਣਾ ਦੇਣਾ ਸੀ ਜਾਂ ਨਹੀਂ। ਸਰਕਾਰ ਨੇ ਫੇਸਬੁੱਕ, ਵ੍ਹਾਟਸਅੱਪ ਤੇ ਇਨਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਨੂੰ ਧਮਾਕਿਆਂ ਤੋਂ ਬਾਅਦ ਬਲਾਕ ਕਰ ਦਿੱਤਾ। ਸੋਮਵਾਰ ਰਾਤ ਤੋਂ ਦੇਸ਼ ਭਰ ਵਿੱਚ ਐਮਰਜੰਸੀ ਲਾਏ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਰਾਸ਼ਟਰਪਤੀ ਦੇ ਆਫਿਸ ਵੱਲੋਂ ਦਿੱਤੀ ਗਈ। ਟੂਰਿਜ਼ਮ ਮੰਤਰੀ ਜੌਹਨ ਅਮਰਤੁੰਗੇ ਨੇ ਦੱਸਿਆ ਕਿ ਇਨ੍ਹਾਂ ਧਮਾਕਿਆਂ ਵਿੱਚ 39 ਵਿਦੇਸ਼ੀ ਸੈਲਾਨੀ ਮਾਰੇ ਗਏ ਜਦਕਿ ਵਿਦੇਸ਼ ਮੰਤਰਾਲੇ ਵੱਲੋਂ ਇਸ ਦੌਰਾਨ ਮਰਨ ਵਾਲੇ ਸੈਲਾਨੀਆਂ ਦੀ ਗਿਣਤੀ 31 ਦੱਸੀ ਗਈ ਸੀ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਚਾਰ ਅਮਰੀਕੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਸ੍ਰੀ ਲੰਕਾ ਸਰਕਾਰ ਦਾ ਕਹਿਣਾ ਹੈ ਕਿ ਮਾਰੇ ਗਏ ਵਿਦੇਸ਼ੀ ਨਾਗਰਿਕਾਂ ਵਿੱਚ ਯੂਕੇ, ਬੰਗਲਾਦੇਸ਼, ਚੀਨ, ਭਾਰਤ, ਫਰਾਂਸ, ਜਾਪਾਨ, ਨੀਦਰਲੈਂਡਜ਼, ਪੁਰਤਗਾਲ, ਸਾਊਦੀ ਅਰਬ, ਸਪੇਨ, ਤੁਰਕੀ ਤੇ ਆਸਟਰੇਲੀਆ ਦੇ ਨਾਗਰਿਕ ਸ਼ਾਮਲ ਹਨ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪੁਲਸ ਹੱਥੋਂ ਗੈਰ-ਗੋਰੇ ਦੀ ਮੌਤ ਵਿਰੁੱਧ ਅਮਰੀਕਾ ਦੇ 30 ਸ਼ਹਿਰਾਂ ਵਿਚ ਪ੍ਰਦਰਸ਼ਨ, 2 ਮੌਤਾਂ
ਜਾਰਜ ਫਲੌਇਡ ਦੀ ਮੌਤ ਕਾਰਨ ਮਿਨੀਆਪੋਲਿਸ ਪੁਲਿਸ ਸਟੇਸ਼ਨ ਨੂੰ ਮੁਜ਼ਾਹਰਾਕਾਰੀਆਂ ਨੇ ਲਾਈ ਅੱਗ
ਅਯੁੱਧਿਆ ਵਿੱਚ ਰਾਮ ਮੰਦਰ ਉਸਾਰੀ ਉੱਤੇ ਪਾਕਿ ਨੇ ਸਵਾਲ ਚੁੱਕੇ
ਪੁਲਿਸ ਹਿਰਾਸਤ ਵਿੱਚ ਗੈਰ-ਗੋਰੇ ਦੀ ਮੌਤ ਮਗਰੋਂ ਅਮਰੀਕਾ ਵਿੱਚ ਹਿੰਸਾ ਭੜਕੀ
ਚੀਨ ਦੀ ਪਾਰਲੀਮੈਂਟ ਵੱਲੋਂ ਹਾਂਗ ਕਾਂਗ ਸੁਰੱਖਿਆ ਬਿੱਲ ਪਾਸ
ਡੋਪਿੰਗ ਵਾਲੇ ਖਿਡਾਰੀਆਂ ਨੂੰ ਵਾਡਾ ਨਵੀਂ ਤਕਨੀਕ ਨਾਲ ਫੜੇਗੀ
ਟਰੰਪ ਕਹਿੰਦੈ: ਟਵਿੱਟਰ 2020 ਰਾਸ਼ਟਰਪਤੀ ਚੋਣਾਂ ਦੌਰਾਨ ਦਖਲ ਦੇ ਰਿਹੈ, ਮੈਂ ਇਹ ਨਹੀਂ ਹੋਣ ਦਿਆਂਗਾ
ਪਾਕਿਸਤਾਨ ਵਿੱਚ ਹਾਦਸੇ ਦੇ ਸ਼ਿਕਾਰ ਜਹਾਜ਼ ਦਾ ਸੀ ਸੀ ਵੀ ਆਰ ਨਹੀਂ ਮਿਲਿਆ
ਚੀਨ `ਤੇ ਆਰਥਿਕ ਪਾਬੰਦੀਆਂ ਲਈ ਅਮਰੀਕਾ ਨੇ ਹਾਂਗ ਕਾਂਗ ਮੁੱਦੇ ਦਾ ਬਹਾਨਾ ਵਰਤਿਆ
ਇਮਰਾਨ ਖਾਨ ਵੱਲੋਂ ਭਾਰਤ ਵਿਰੁੱਧ ਫਿਰ ਤਿੱਖੀ ਚਾਂਦਮਾਰੀ