Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਸ਼੍ਰੀਲੰਕਾ 'ਚ ਲੜੀਵਾਰ ਬੰਬ ਧਮਾਕਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 187, ਜਿਨ੍ਹਾਂ ਵਿਚ 35 ਵਿਦੇਸ਼ੀ ਵੀ ਸ਼ਾਮਲ

April 21, 2019 06:44 PM

ਕੋਲੰਬੋ, ਅਪਰੈਲ 21 (ਪੋਸਟ ਬਿਊਰੋ)- ਸ਼੍ਰੀਲੰਕਾ 'ਚ ਲੜੀਵਾਰ ਬੰਬ ਧਮਾਕਿਆਂ ਨਾਲ ਲੋਕਾਂ 'ਚ ਡਰ ਦਾ ਮਾਹੌਲ ਹੈ। ਵਿਦੇਸ਼ੀ ਸੈਲਾਨੀ ਵੀ ਪੂਰੀ ਤਰ੍ਹਾਂ ਸਹਿਮ ਗਏ ਹਨ। ਸਵੇਰੇ ਲਗਾਤਾਰ 6 ਬੰਬ ਧਮਾਕੇ ਹੋਏ, ਜਿਨ੍ਹਾਂ ਲਈ ਰਾਹਤ ਕਾਰਜ ਚੱਲ ਹੀ ਰਿਹਾ ਸੀ ਕਿ ਦੁਪਹਿਰ ਸਮੇਂ 2 ਹੋਰ ਜਗ੍ਹਾ ਧਮਾਕੇ ਹੋ ਗਏ। ਰਿਪੋਰਟਾਂ ਮੁਤਾਬਕ, ਮਰਨ ਵਾਲੇ ਲੋਕਾਂ ਦੀ ਗਿਣਤੀ 187 ਹੋ ਗਈ ਹੈ, ਜਿਨ੍ਹਾਂ 'ਚ 35 ਵਿਦੇਸ਼ੀ ਵੀ ਸ਼ਾਮਲ ਹਨ। ਖਬਰਾਂ ਮੁਤਾਬਿਕ ਭਾਰਤੀ ਹਾਈ ਕਮਿਸ਼ਨ ਵੀ ਇਸ ਹਮਲੇ ਦੇ ਨਿਸ਼ਾਨੇ 'ਤੇ ਸੀ ਪਰ ਉੱਥੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।ਸ਼੍ਰੀਲੰਕਾ 'ਚ 10 ਦਿਨ ਪਹਿਲਾਂ ਪੁਲਸ ਮੁਖੀ ਨੇ ਚਿਤਾਵਨੀ ਜਾਰੀ ਕਰਕੇ ਕਿਹਾ ਸੀ ਕਿ ਆਤਮਘਾਤੀ ਹਮਲਾਵਰ 'ਗਿਰਜਾਘਰਾਂ' ਨੂੰ ਨਿਸ਼ਾਨਾ ਬਣਾ ਸਕਦੇ ਹਨ।ਅਲਰਟ 'ਚ ਕਿਹਾ ਗਿਆ ਸੀ ਕਿ ਸ਼੍ਰੀਲੰਕਾ ਦਾ ਕੱਟੜਪੰਥੀ ਮੁਸਲਿਮ ਸੰਗਠਨ 'ਨੈਸ਼ਨਲ ਤੋਹਿਦ ਜਮਾਤ' ਗਿਰਜਾਘਰਾਂ ਅਤੇ ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨ 'ਤੇ ਫਿਦਾਇਨ ਹਮਲਾ ਕਰਾ ਸਕਦਾ ਹੈ।ਜਿਨ੍ਹਾਂ 6 ਥਾਵਾਂ 'ਤੇ ਸਿਲਸਿਲੇਵਾਰ ਧਮਾਕੇ ਹੋਏ ਉਨ੍ਹਾਂ 'ਚੋਂ 3 ਗਿਰਜਾਘਰ ਅਤੇ 3 ਹੀ ਹੋਟਲ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ