Welcome to Canadian Punjabi Post
Follow us on

24

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਕੇਨੀ ਦੀ ਜਿੱਤ ਤੋਂ ਟਰੂਡੋ ਘਬਰਾਏ?

April 18, 2019 09:07 AM

* ਟਰੂਡੋ ਨੇ ਵਾਤਾਵਰਣ ਵਿੱਚ ਹੋ ਰਹੀਆ ਤਬਦੀਲੀਆਂ ਤੇ ਵੰਨ ਸੁਵੰਨਤਾ ਨੂੰ ਦੱਸਿਆ ਅਹਿਮ ਮੁੱਦਾ


ਓਟਵਾ, 17 ਅਪਰੈਲ (ਪੋਸਟ ਬਿਊਰੋ) : ਸਾਬਕਾ ਫੈਡਰਲ ਕੰਜ਼ਰਵੇਟਿਵ ਮੰਤਰੀ ਤੇ ਇਸ ਸਮੇਂ ਯੂਸੀਪੀ ਦੇ ਆਗੂ ਜੇਸਨ ਕੇਨੀ ਦੇ ਅਲਬਰਟਾ ਵਿੱਚ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਵਾਉਣ ਤੋਂ ਬਾਅਦ ਵਾਲੀ ਸਵੇਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਵੱਲੋਂ ਦਿੱਤੇ ਸੁਨੇਹੇ ਵਿੱਚ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਤੇ ਵੰਨ ਸੁਵੰਨਤਾ ਦੀ ਕੀਮਤ ਉੱਤੇ ਜ਼ੋਰ ਦਿੱਤਾ।
ਵਾਟਰਲੂ, ਓਨਟਾਰੀਓ ਵਿੱਚ ਲਿਬਰਲ ਪਾਰਟੀ ਦੇ ਸਮਰਥਕਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਮੰਗਲਵਾਰ ਨੂੰ ਆਏ ਨਤੀਜਿਆਂ, ਜਿਸ ਵਿੱਚ ਕੰਜ਼ਰਵੇਟਿਵ 87 ਵਿੱਚੋਂ 63 ਸੀਟਾਂ ਜਿੱਤੇ ਹਨ ਤੇ ਐਨਡੀਪੀ ਕੋਲ ਸਿਰਫ 24 ਸੀਟਾਂ ਹੀ ਰਹਿ ਗਈਆਂ ਹਨ, ਬਾਰੇ ਕੋਈ ਗੱਲ ਨਹੀਂ ਕੀਤੀ। ਸਗੋਂ ਟਰੂਡੋ ਨੇ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀਆ ਫੈਡਰਲ ਚੋਣਾਂ ਵਿੱਚ ਵੋਟਰਜ਼ ਨੂੰ ਮਿਲਣ ਵਾਲੇ ਬਦਲ ਬਾਰੇ ਗੱਲ ਕੀਤੀ।
ਅਲਬਰਟਾ ਵਿੱਚ 28 ਦਿਨਾਂ ਤੱਕ ਚੱਲੀ ਪ੍ਰੋਵਿੰਸ਼ੀਅਲ ਕੈਂਪੇਨ ਉੱਤੇ ਫੈਡਰਲ ਸਿਆਸੀ ਕਮਿਊਨਿਟੀ ਵੱਲੋਂ ਕਈ ਕਾਰਨਾਂ ਕਰਕੇ ਬਾਰੀਕੀ ਨਾਲ ਨਜ਼ਰ ਰੱਖੀ ਗਈ। ਹੁਣ ਟਰੂਡੋ ਨੂੰ ਆਪਣੇ ਇੱਕ ਹੋਰ ਪ੍ਰੋਵਿੰਸ਼ੀਅਲ ਵਿਰੋਧੀ ਦਾ ਸਾਹਮਣਾ ਕਰਨਾ ਹੋਵੇਗਾ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੇਨੀ ਦੀ ਜਿੱਤ ਦਾ ਟਰੂਡੋ ਦੀ ਕੌਮੀ ਕੈਂਪੇਨ ਉੱਤੇ ਵੀ ਅਸਰ ਪਵੇਗਾ। ਟਰੂਡੋ ਨੇ ਆਖਿਆ ਕਿ ਕੈਨੇਡੀਅਨਾਂ ਕੋਲ ਜਿਹੜੇ ਬਦਲ ਹਨ ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਉਹ ਜਾਣਦੇ ਹਨ ਕਿ ਜੇ ਉਹ ਪੂਰੇ ਵਿਸ਼ਵਾਸ ਨਾਲ ਅੱਗੇ ਵੱਧਣਗੇ ਤਾਂ ਕਿਸੇ ਵੀ ਵੱਡੀ ਚੁਣੌਤੀ ਦਾ ਰਲ ਕੇ ਸਾਹਮਣਾ ਕਰ ਸਕਦੇ ਹਨ। ਸਕਾਰਾਤਮਕ ਰਹਿ ਕੇ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਨਾਲ ਵੱਡੀ ਤੋਂ ਵੱਡੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ।
ਇਸ ਤੋਂ ਅੱਗੇ ਟਰੂਡੋ ਨੇ ਆਖਿਆ ਕਿ ਇਨ੍ਹਾਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ ਕਲਾਇਮੇਟ ਚੇਂਜ। ਅਲਬਰਟਾ ਦੇ ਨਵੇਂ ਪ੍ਰੀਮੀਅਰ ਬਣਨ ਜਾ ਰਹੇ ਕੇਨੀ ਨੂੰ ਵਧਾਈ ਦਿੰਦਿਆਂ ਟਰੂਡੋ ਨੇ ਆਖਿਆ ਕਿ ਉਹ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਵਰਗੇ ਮੁੱਦੇ ਨੂੰ ਵੀ ਕੇਨੀ ਨਾਲ ਵਿਚਾਰਨਾ ਚਾਹੁੰਦੇ ਹਨ। ਪਰ ਵਾਤਾਵਰਣ ਸਬੰਧੀ ਮੁੱਦਿਆਂ ਉੱਤੇ ਦੋਵਾਂ ਆਗੂਆਂ ਦੀ ਜੋ ਵੱਖ ਵੱਖ ਰਾਇ ਹੈ ਤੇ ਅਲਬਰਟਾ ਦੇ ਊਰਜਾ ਖੇਤਰ ਦੀ ਇਸ ਸਮੇਂ ਜਿਹੜੀ ਸਥਿਤੀ ਹੈ ਉਹ ਬਹੁਤ ਫਰਕ ਹੈ। ਇਸ ਮੁੱਦੇ ਉੱਤੇ ਜਲਦ ਹੀ ਦੋਵੇਂ ਆਗੂ ਬਹਿਸਦੇ ਨਜ਼ਰ ਆ ਸਕਦੇ ਹਨ।
ਜਿੱਤ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਮੰਗਲਵਾਰ ਰਾਤ ਕੇਨੀ ਨੇ ਇਹੋ ਵਾਅਦਾ ਕੀਤਾ ਕਿ ਪ੍ਰੀਮੀਅਰ ਬਣਨ ਤੋਂ ਬਾਅਦ ਸੱਭ ਤੋਂ ਪਹਿਲਾਂ ਉਹ ਐਨਡੀਪੀ ਦੇ ਕਾਰਬਨ ਟੈਕਸ ਨੂੰ ਮਨਸੂਖ ਕਰਨਗੇ। ਇਸ ਦੇ ਨਾਲ ਹੀ ਉਹ ਉਨ੍ਹਾਂ ਸਾਰੇ ਕੰਜ਼ਰਵੇਟਿਵ ਪ੍ਰੀਮੀਅਰਜ਼ ਦੇ ਨਾਲ ਰਲ ਕੇ ਇਸ ਮੁੱਦੇ ਉੱਤੇ ਫੈਡਰਲ ਸਰਕਾਰ ਨੂੰ ਅਦਾਲਤ ਵਿੱਚ ਘੜੀਸਨਗੇ। ਇਸ ਤੋਂ ਇਲਾਵਾ ਕੇਨੀ ਨੇ ਪਾਈਪਲਾਈਨਾਂ ਦੇ ਨਿਰਮਾਣ ਦੀ ਖਿਲਾਫਤ ਕਰਨ ਵਾਲਿਆਂ ਖਿਲਾਫ ਜੰਗ ਵਿੱਢਣ ਤੇ ਉਨ੍ਹਾਂ ਨੂੰ ਅਦਾਲਤ ਵਿੱਚ ਇਸ ਬਾਰੇ ਚੁਣੌਤੀ ਦੇਣ ਦਾ ਐਲਾਨ ਵੀ ਕੀਤਾ। ਦੂਜੇ ਪਾਸੇ ਟਰੂਡੋ ਤੇ ਫੈਡਰਲ ਲਿਬਰਲ ਸਰਕਾਰ ਵਾਤਾਵਰਣ ਸਬੰਧੀ ਦੋਸਤਾਨਾਂ ਨੀਤੀਆਂ ਨੂੰ ਆਰਥਿਕ ਮੌਕੇ ਦੱਸ ਕੇ ਅਪਨਾਉਣ ਲਈ ਹੋਰਨਾਂ ਪ੍ਰੋਵਿੰਸਾਂ ਉੱਤੇ ਦਬਾਅ ਪਾ ਰਹੀ ਹੈ। ਹਾਲਾਂਕਿ ਅਲਬਰਟਾ ਤੇ ਬੀਸੀ ਦੇ ਰੌਲੇ ਵਿੱਚ ਫਸ ਕੇ ਟਰਾਂਸ ਮਾਊਨਟੇਨ ਪਾਈਪਲਾਈਨ ਖਰੀਦਣ ਲਈ ਕਈ ਬਿਲੀਅਨ ਡਾਲਰ ਖਰਚਣ ਕਾਰਨ ਮੂਲਵਾਸੀਆਂ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਟਰੂਡੋ ਸਰਕਾਰ ਦੀ ਨਿਖੇਧੀ ਵੀ ਕੀਤੀ ਜਾ ਚੁੱਕੀ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਰੀਦਕੋਟ ਤੋਂ ਕਾਂਗਰਸ ਦੇ ਮੁਹੰਮਦ ਸਦੀਕ ਲਗਭਗ 2000 ਵੋਟਾਂ ਨਾਲ ਅੱਗੇ ਚੱਲ ਰਹੇ ਹਨ
ਫੋਰਡ ਤੇ ਹਿੱਗਜ਼ ਕਾਰਬਨ ਟੈਕਸ ਤੇ ਹੋਰਨਾਂ ਮੁੱਦਿਆਂ ਬਾਰੇ ਅੱਜ ਕਰਨਗੇ ਮੁਲਾਕਾਤ
ਨਜ਼ਰਬੰਦ ਕੈਨੇਡੀਅਨਾਂ ਦੀ ਰਿਹਾਈ ਲਈ ਕੈਨੇਡਾ ਦੀ ਕੋਈ ਗੱਲ ਨਹੀਂ ਸੁਣਨਗੇ ਚੀਨੀ ਰਾਸ਼ਟਰਪਤੀ: ਜੈਕੁਅਸ
ਅੱਖਾਂ ਦੇ ਕਾਲੇਪਨ ਨੂੰ ਇੰਝ ਕਰੋ ਦੂਰ
ਫੋਰਡ ਨੇ ਬਚਤ ਵਿੱਚ ਮਦਦ ਬਦਲੇ ਸਕੂਲ ਬੋਰਡਜ਼ ਤੇ ਮਿਉਂਸਪੈਲਿਟੀਜ਼ ਨੂੰ 7.35 ਮਿਲੀਅਨ ਡਾਲਰ ਖਰਚਣ ਦੀ ਕੀਤੀ ਪੇਸ਼ਕਸ਼
ਚੀਨ ਨਾਲ ਨਾਜੁ਼ਕ ਦੌਰ ਵਿੱਚੋਂ ਲੰਘ ਰਹੇ ਹਨ ਕੈਨੇਡਾ ਦੇ ਸਬੰਧ : ਟਰੂਡੋ
ਪ੍ਰਾਈਵੇਸੀ ਵਾਚਡੌਗ ਨੂੰ ਵਧੇਰੇ ਸ਼ਕਤੀਆਂ ਦੇਣ ਬਾਰੇ ਵਿਚਾਰ ਕਰ ਰਹੀ ਹੈ ਫੈਡਰਲ ਸਰਕਾਰ
ਕੈਨੇਡਾ ਵਿੱਚ ਪੈਰ ਪਸਾਰ ਰਿਹਾ ਹੈ ਫੰਗਲ ਸੁਪਰਬੱਗ
ਅੱਧੇ ਤੋਂ ਵੱਧ ਓਨਟਾਰੀਓ ਵਾਸੀਆਂ ਦਾ ਮੰਨਣਾ ਹੈ ਕਿ ਗਲਤ ਰਾਹ ਉੱਤੇ ਤੁਰ ਰਹੀ ਹੈ ਫੋਰਡ ਸਰਕਾਰ
ਅਮਰੀਕਾ ਨੇ ਕੈਨੇਡਾ ਉੱਤੇ ਲਾਏ ਸਟੀਲ ਤੇ ਐਲੂਮੀਨੀਅਮ ਟੈਰਿਫ ਹਟਾਏ