ਅਕਸ਼ੈ ਕੁਮਾਰ ਦੇ ਸਾਲੇ ਕਰਣ ਕਪਾੜੀਆ ਫਿਲਮ ‘ਬਲੈਂਕ’ ਨਾਲ ਆਪਣੇ ਐਕਟਿੰਗ ਜਗਤ ਵਿੱਚ ਕਦਮ ਰੱਖ ਰਹੇ ਹਨ। ਕਰਣ ਟਵਿੰਕਲ ਖੰਨਾ ਦੀ ਮਾਸੀ ਦਾ ਲੜਕਾ ਹੈ, ਇਸ ਲਈ ਜੀਜਾ ਅਕਸ਼ੈ ਕੁਮਾਰ ਆਪਣੇ ਸਾਲੇ ਦੇ ਡੈਬਿਊ ਫਿਲਮ ਵਿੱਚ ਉਸ ਦਾ ਸਾਥ ਦੇ ਰਹੇ ਹਨ। ਬਿਹਜਾਦ ਖੰਬਾਟਾ ਦੇ ਨਿਰਦੇਸ਼ਨ ਵਾਲੀ ਫਿਲਮ ‘ਬਲੈਂਕ’ ਵਿੱਚ ਅਕਸ਼ੈ ਨੇ ਕਰਣ ਦੇ ਨਾਲ ਇੱਕ ਸਪੈਸ਼ਲ ਗਾਣਾ ਸ਼ੂਟ ਕੀਤਾ ਹੈ। ਕਰਣ ਨਾਲ ਇਸ ਗਾਣੇ ਨੂੰ ਲੈ ਕੇ ਅਕਸ਼ੈ ਕੁਮਾਰ ਕਹਿੰਦੇ ਹਨ, ‘‘ਕਰਣ ਵਿੱਚ ਐਕਟਿੰਗ ਦਾ ਹੁਨਰ ਹੈ। ਮੈਂ ਉਸ ਦਾ ਸਪਾਰਕ ਤਦ ਦੇਖ ਲਿਆ ਸੀ, ਜਦ ਮੈਂ ਉਸ ਦੀ ਸ਼ਾਰਟ ਫਿਲਮ ਦੇਖੀ ਸੀ, ਜਿਸ ਨੂੰ ਕਾਨ ਫਿਲਮ ਫੈਸਟੀਵਲ ਵਿੱਚ ਕਾਫੀ ਪਸੰਦ ਕੀਤਾ ਗਿਆ ਸੀ।”