ਵਰੁਣ ਧਵਨ ਨੇ ਅੱਜ ਤੱਕ ਆਪਣੇ ਫਿਲਮੀ ਕਰੀਅਰ ਵਿੱਚ ਕੋਈ ਫਲਾਪ ਫਿਲਮ ਨਹੀਂ ਦਿੱਤੀ। ਇਹੀ ਕਾਰਨ ਹੈ ਕਿ ਮੇਕਰਸ ਉਸ ਉੱਤੇ ਮੋਟੀ ਰਕਮ ਖਰਚ ਲਈ ਤਿਆਰ ਰਹਿੰਦੇ ਹਨ। ਚਰਚਾ ਹੈ ਕਿ ਉਸ ਨੂੰ ਫਿਲਮ ‘ਸਟ੍ਰੀਟ ਡਾਂਸਰ’ ਦੀ 33 ਕਰੋੜ ਫੀਸ ਦਿੱਤੀ ਗਈ ਹੈ। ਇਸ ਦੇ ਲਈ ਕੈਟਰੀਨਾ ਨੂੰ ਸਿਰਫ ਸੱਤ ਕਰੋੜ ਰੁਪਏ ਆਫਰ ਕੀਤੇ ਗਏ ਸਨ।
ਵਰੁਣ ਨੇ ਕਿਹਾ, ‘‘ਬਤੌਰ ਫੀਸ ਜੇ ਮੈਨੂੰ 33 ਕਰੋੜ ਰੁਪਏ ਮਿਲਦੇ ਤਾਂ ਮੁੰਬਈ ਵਿੱਚ ਬੈਠ ਕੇ ਇੰਟਰਵਿਊ ਨਹੀਂ ਦੇ ਰਿਹਾ ਹੁੰਦਾ, ਦੁਨੀਆ ਦੇ ਸਭ ਤੋਂ ਮਹਿੰਗੇ ਹਾਲੀਡੇ ਡੈਸਟੀਨੇਸ਼ਨ ਉੱਤੇ ਘੰੁਮ ਰਿਹਾ ਹੁੰਦਾ। ਰਕਮ ਦਾ ਇਹ ਅੰਕੜਾ ਬੇਬੁਨਿਆਦ ਹੈ। ਜੇ ਇੱਕੋ ਸਟਾਰ ਇੰਨੀ ਫੀਸ ਲੈ ਲਵੇ ਤਾਂ ਫਿਲਮ ਦਾ ਪੂਰਾ ਬਜਟ ਹੀ ਗੜਬੜਾ ਜਾਏਗਾ। ਮੈਂ ਉਹੋ ਜਿਹਾ ਇਨਸਾਨ ਨਹੀਂ, ਜੋ ਬਜਟ ਉਤੇ ਆਂਚ ਆਉਣ ਦੇਵੇ।”