Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਕੋਈ ਲਾਲਚ ਨਹੀਂ ਮਨ ਵਿੱਚ : ਅਨੁਸ਼ਕਾ ਸ਼ਰਮਾ

April 17, 2019 10:04 AM

ਆਮ ਤੌਰ 'ਤੇ ਸਟਾਰ ਨੂੰ ਕਾਫੀ ਮਿਹਨਤ ਤੋਂ ਬਾਅਦ ਫਿਲਮ 'ਚ ਐਕਟਿੰਗ ਕਰਨ ਦਾ ਮੌਕਾ ਮਿਲਦਾ ਹੈ। ਇਨ੍ਹਾਂ ਸਟਾਰਸ 'ਚੋਂ ਇੱਕ ਹੈ ਅਨੁਸ਼ਕਾ ਸ਼ਰਮਾ। ਅਨੁਸ਼ਕਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਬਾਲੀਵੁੱਡ ਵਿੱਚ ਆਪਣਾ ਮੁਕਾਮ ਬਣਾ ਲਿਆ ਹੈ। ਚੰਗੇ ਕਿਰਦਾਰ ਤਾਂ ਅਨੁਸ਼ਕਾ ਕਰ ਹੀ ਰਹੀ ਹੈ, ਪਰ ਫਿਲਮ ਨਿਰਮਾਤਰੀ ਬਣ ਕੇ ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਨ ਵਿੱਚ ਹੋਵੇ ਵਿਸ਼ਵਾਸ ਅਤੇ ਨਾਲ ਹੋਵੇ ਜਨੂੰਨ ਤਾਂ ਕੋਈ ਵੀ ਕੰਮ ਕਰਨਾ ਮੁਸ਼ਕਲ ਤੇ ਨਾਮੁਮਕਿਨ ਨਹੀਂ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਅੱਜ ਤੱਕ ਦੇ ਐਕਟਿੰਗ ਕਰੀਅਰ ਨੂੰ ਕਿੰਨੇ ਮਾਰਕਸ ਦਿਓਗੇ?
- ਸੌ 'ਚੋਂ ਸੌ, ਕਿਉਂਕਿ ਆਪਣੇ ਐਕਟਿੰਗ ਕਰੀਅਰ ਤੋਂ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਹਮੇਸ਼ਾ ਚੰਗੀਆਂ ਫਿਲਮਾਂ ਮਿਲੀਆਂ ਤੇ ਇਸ ਲਈ ਮੈਂ ਆਦਿੱਤਯ ਚੋਪੜਾ ਦੀ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਮੇਰੇ 'ਤੇ ਬਤੌਰ ਅਭਿਨੇਤਰੀ ਵਿਸ਼ਵਾਸ ਕੀਤਾ, ਇਹ ਮੇਰੇ ਲੇਈ ਵੱਡੀ ਗੱਲ ਹੈ। ਮੈਂ ਫਿਲਮਾਂ ਲਾਲਚ ਕਰ ਕੇ ਨਹੀਂ ਕਰਦੀ। ਹਮੇਸ਼ਾ ਹੀ ਮੇਰੀ ਇਹ ਕੋਸ਼ਿਸ਼ ਰਹੀ ਹੈ ਕਿ ਕੁਝ ਆਊਟ ਆਫ ਦਿ ਬਾਕਸ ਕਰ ਸਕਾਂ। ਮੇਰੇ ਮਨ 'ਚ ਕੋਈ ਲਾਲਚ ਨਹੀਂ ਹੈ।
* ਵਿਆਹ ਤੋਂ ਬਾਅਦ ਆਮ ਤੌਰ 'ਤੇ ਲੜਕੀਆਂ ਨੂੰ ਮਰਦ ਦੇ ਬਰਾਬਰ ਦਾ ਦਰਜਾ ਨਹੀਂ ਮਿਲਦਾ। ਕੀ ਕਹੋਗੇ?
- ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਲੋਕ ਅਕਸਰ ਘਰ 'ਚ ਬੈਠੀਆਂ ਔਰਤਾਂ ਨੂੰ ਬਰਾਬਰ ਦਰਜਾ ਨਹੀਂ ਦਿੰਦੇ, ਨਾ ਉਨ੍ਹਾਂ ਨੂੰ ਸਪੋਰਟ ਦਿੰਦੇ ਹਾਂ, ਜਦੋਂ ਕਿ ਉਨ੍ਹਾਂ ਦਾ ਕੰਮ ਆਸਾਨ ਨਹੀਂ ਹੁੰਦਾ। ਘਰ ਚਲਾਉਣਾ ਬਹੁਤ ਵੱਡੇ ਮੈਨੇਜਮੈਂਟ ਦੀ ਤਰ੍ਹਾਂ ਹੈ। ਘਰ 'ਚ ਰਹਿਣ ਵਾਲੀ ਔਰਤ ਦੇ ਕੋਲ ਦਸ ਤਰ੍ਹਾਂ ਦੇ ਕੰਮ ਹੁੰਦੇ ਹਨ। ਘਰ ਚਲਾਉਣਾ ਕਿਸੇ ਵੀ ਤਰ੍ਹਾਂ ਤੋਂ ਬਾਕੀ ਦੇ ਦੂਜੇ ਕੰਮ ਦੇ ਵਾਂਗ ਹੀ ਹੁੰਦਾ ਹੈ। ਸਾਨੂੰ ਉਨ੍ਹਾਂ ਨੂੰ ਪੂਰੀ ਇੱਜ਼ਤ ਦੇਣੀ ਚਾਹੀਦੀ ਹੈ।
* ਤੁਸੀਂ ਵਿਆਹ ਤੋਂ ਬਾਅਦ ਵੀ ਆਪਣਾ ਫਿਲਮੀ ਕਰੀਅਰ ਜਾਰੀ ਰੱਖਿਆ ਹੈ, ਵਿਰਾਟ ਤੋਂ ਕਿੰਨੀ ਸਪੋਰਟ ਮਿਲਦੀ ਹੈ?
- ਆਪਣੇ ਕ੍ਰਿਕਟ ਦੇ ਫੈਸਲੇ ਉਹ ਲੈਂਦੇ ਹਨ। ਮੇਰੀ ਫੀਲਡ ਦੇ ਫੈਸਲੇ ਮੇਰੇ ਆਪਣੇ ਹੁੰਦੇ ਹਨ। ਇੱਕ-ਦੂਜੇ ਦੇ ਪ੍ਰੋਫੈਸ਼ਨ ਦੀ ਅਸੀਂ ਰਿਸਪੈਕਟ ਕਰਦੇ ਹਾਂ। ਸਪੋਰਟ ਤਾਂ ਉਹ ਹਰ ਗੱਲ 'ਚ ਕਰਦੇ ਹਨ।
* ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛਤਾ ਅੰਦੋਲਨ ਨਾਲ ਵੀ ਜੁੜੇ ਹੋ। ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ?
- ਮੈਂ ਆਫੀਸ਼ੀਅਲੀ ਇਸ ਮੁਹਿੰਮ ਨਾਲ ਜੁੜ ਕੇ ਬਹੁਤ ਖੁਸ਼ ਹਾਂ। ਲੋਕ ਅੱਜ ਵੀ ਸਿਰਫ ਆਪਣੇ ਬਾਰੇ ਸੋਚਦੇ ਹਨ। ਘਰ ਸਾਫ ਰੱਖ ਲੈਂਦੇ ਹਨ, ਪਰ ਘਰ ਦੇ ਬਾਹਰ ਦੀ ਗੰਦਗੀ ਬਾਰੇ ਨਹੀਂ ਸੋਚਦੇ। ਸਫਾਈ ਉਂਝ ਬਹੁਤ ਪ੍ਰਸਨਲ ਚੁਆਇਸ ਦੀ ਗੱਲ ਹੈ, ਪਰ ਵਾਤਾਵਰਣ ਦਾ ਧਿਆਨ ਰੱਖਣ ਵਾਲੀ ਗੱਲ ਹੈ। ਮੇਰੇ ਕੋਈ ਕੰਮ ਕਰ ਦੇਣ ਨਾਲ ਜੇ ਵਾਤਾਵਰਣ ਨੂੰ ਫਰਕ ਪੈਂਦਾ ਹੈ ਤਾਂ ਵਾਤਾਵਰਣ 'ਤੇ ਮੇਰਾ ਜਾਂ ਸਿਰਫ ਕਿਸੇ ਇੱਕ ਦਾ ਨਹੀਂ, ਸਗੋਂ ਸਾਰੀ ਦੁਨੀਆ ਦਾ ਹੱਕ ਹੈ। ਫਿਰ ਵੀ ਲੋਕ ਇਸ ਬਾਰੇ ਸੋਚ ਸਮਝ ਕੇ ਕਦਮ ਨਹੀਂ ਚੁੱਕਦੇ। ਲੋਕ ਬਹੁਤ ਹੀ ਸੈਲਫਿਸ਼ ਹੋ ਜਾਂਦੇ ਹਨ।
* ਤੁਹਾਡੀਆਂ ਪ੍ਰੋਡਕਸ਼ਨ ਹਾਊਸ ਅਤੇ ਕਲੋਦਿੰਗ ਲੇਬਲ ਤੋਂ ਇਲਾਵਾ ਕਿਹੜੀਆਂ ਖੂਬੀਆਂ ਹਨ?
- ਮੈਂ ਆਪਣੀਆਂ ਖੂਬੀਆਂ ਬੋਲ ਕੇ ਨਹੀਂ ਦੱਸਾਂਗੀ। ਮੈਂ ਸੋਚਦੀ ਹਾਂ ਕਿ ਮੈਂ ਆਪਣਾ ਕੰਮ ਕਰਾਂ, ਉਸ 'ਚ ਅੱਗੇ ਵਧਾਂ ਅਤੇ ਸਫਲ ਰਹਾਂ। ਉਦੋਂ ਲੋਕ ਨੋਟਿਸ ਕਰਨਗੇ ਕਿ ਮੇਰੇ 'ਚ ਇਹ ਖੂਬੀ ਹੈ ਜਾਂ ਨਹੀਂ। ਮੈਨੂੰ ਰਿਸਕ ਲੈਣਾ ਪਸੰਦ ਹੈ ਅਤੇ ਮੈਂ ਰਿਸਕ ਲੈਂਦੀ ਵੀ ਹਾਂ। ਮੇਰੇ ਹਿਸਾਬ ਨਾਲ ਰਿਸਕ ਲੈਣ ਨਾਲ ਤੁਹਾਡੇ ਕੰਮ 'ਚ ਇੱਕ ਤਰ੍ਹਾਂ ਦਾ ਵੱਖਰਾ ਨਿਖਾਰ ਆਉਂਦਾ ਹੈ।
* ਤੁਸੀਂ ਇੱਕ ਸਫਲ ਪ੍ਰੋਡਿਊਸਰ ਵੀ ਹੋ। ਅੱਗੋਂ ਕੀ ਪ੍ਰੋਡਿਊਸ ਕਰ ਰਹੇ ਹੋ?
- ਮੈਨੂੰ ਖੁਸ਼ੀ ਹੈ ਕਿ ਮੇਰੀ ਪ੍ਰੋਡਕਸ਼ਨ ਕੰਪਨੀ (ਕਲੀਨ ਸਲੇਟ) ਨੂੰ ਅਮੇਜ਼ਨ ਤੇ ਨੈਟਫਲਿਕਸ ਲਈ ਕੰਟੈਂਟ ਜੈਨਰੇਟ ਕਰਨ ਨੂੰ ਕਿਹਾ ਗਿਆ ਹੈ। ਇੱਕ ਪ੍ਰੋਡਿਊਸਰ ਦੇ ਤੌਰ 'ਤੇ ਜੋ ਵਿਸ਼ਵਾਸ ਮੇਰੇ 'ਤੇ ਜਤਾਇਆ ਗਿਆ ਹੈ, ਉਸ ਤੋਂ ਖੁਸ਼ ਹਾਂ। ਬਤੌਰ ਪ੍ਰੋਡਿਊਸਰ ਫਿਲਮ ਦੀ ਪਲਾਨਿੰਗ ਅਜੇ ਨਹੀਂ ਕੀਤੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ