Welcome to Canadian Punjabi Post
Follow us on

05

June 2020
ਮਨੋਰੰਜਨ

ਹਰ ਪਲ ਨੂੰ ਇੰਜੁਆਏ ਕਰਦਾ ਹਾਂ : ਆਦਿੱਤਯ ਰਾਏ ਕਪੂਰ

April 17, 2019 10:01 AM

‘ਓ ਕੇ ਜਾਨੂ’ ਦੀ ਰਿਲੀਜ਼ ਦੇ ਕਰੀਬ ਦੋ ਸਾਲ ਬਾਅਦ ਆਦਿੱਤਯ ਰਾਏ ਕਪੂਰ ਮਲਟੀ ਸਟਾਰਰ ਫਿਲਮ ‘ਕਲੰਕ’ ਰਾਹੀਂ ਦਰਸ਼ਕਾਂ ਵਿੱਚ ਪਰਤ ਰਹੇ ਹਨ। ਅਭਿਸ਼ੇਕ ਵਰਮਨ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਵਿੱਚ ਸੋਨਾਕਸ਼ੀ ਸਿਨਹਾ ਦੇ ਨਾਲ ਉਨ੍ਹਾਂ ਦੀ ਜੋੜੀ ਹੈ। ਇਸ ਪਿੱਛੋਂ ਉਹ ਮੋਹਿਤ ਸੂਰੀ ਦੀ ਫਿਲਮ ‘ਮਲੰਗ’ ਵਿੱਚ ਐਕਸ਼ਨ ਕਰਦੇ ਨਜ਼ਰ ਆਉਣਗੇ। ‘ਕਲੰਕ’ ਅਤੇ ਸੋਨਾਕਸ਼ੀ ਨਾਲ ਕੰਮ ਕਰਨ ਦੇ ਤਜਰਬੇ ਦੇ ਨਾਲ ‘ਮਲੰਗ’ ਦੀਆਂ ਤਿਆਰੀਆਂ ਬਾਰੇ ਗੱਲ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਦੋ ਸਾਲ ਤੱਕ ਤੁਸੀਂ ਕਿੱਥੇ ਬਿਜ਼ੀ ਰਹੇ?
- ਮੈਂ ਪਿਛਲੇ ਇੱਕ ਸਾਲ ਤੋਂ ‘ਕਲੰਕ’ ਦੀ ਸ਼ੂਟਿੰਗ ਵਿੱਚ ਲੱਗਾ ਸੀ। ਉਸ ਤੋਂ ਪਹਿਲਾਂ ਮੈਂ ਆਪਣੇ ਲਈ ਥੋੜ੍ਹਾ ਸਮਾਂ ਲਿਆ ਸੀ। ਦਰਅਸਲ ‘ਓ ਕੇ ਜਾਨੂ’ ਦੇ ਬਾਅਦ ਮੇਰੇ ਕੋਲ ਕੋਈ ਰੋਚਕ ਪ੍ਰਸਤਾਵ ਨਹੀਂ ਆਇਆ। ਤਦ ਮੈਂ ਇੱਕ ਸਾਲ ਦਾ ਬ੍ਰੇਕ ਲਿਆ। ਮੈਂ ਕਾਫੀ ਜਗ੍ਹਾ ਘੁੰਮਿਆ। ਨਵੀਆਂ ਚੀਜ਼ਾਂ ਨੂੰ ਐਕਸਪਲੋਰ ਕੀਤਾ। ਉਸ ਦੌਰਾਨ ਪਿਛਲੇ ਸਾਲ ਕਰਣ ਜੋਹਰ ਨੇ ਫੋਨ ਕੀਤਾ ਅਤੇ ਕਿਹਾ ਕਿ ਇੱਕ ਸਕ੍ਰਿਪਟ ਹੈ। ਸੁਣ ਲੈ। ਅਭਿਸ਼ੇਕ ਵਰਮਨ ਨੇ ਮੈਨੂੰ ‘ਕਲੰਕ' ਦੀ ਕਹਾਣੀ ਸੁਣਾਈ। ਇਹ ਮੈਨੂੰ ਆਪਣੇ ਮਿਜਾਜ਼ ਦੀ ਫਿਲਮ ਲੱਗੀ। ਅਸੀਂ ਇਕੱਠੇ ਕੰਮ ਕਰਨ ਦਾ ਫੈਸਲਾ ਕੀਤਾ। ਮੈਂ ਮੋਹਿਤ ਸੂਰੀ ਦੀ ‘ਮਲੰਗ’ ਅਤੇ ਅਨੁਰਾਗ ਬਸੁ ਦੀ ਫਿਲਮ ਵੀ ਕਰ ਰਿਹਾ ਹਾਂ।
* ਫਿਲਮਾਂ ਦੀ ਰਿਲੀਜ਼ ਵਿੱਚ ਗੈਪ ਆਉਣ 'ਤੇ ਸਮਕਾਲੀ ਕਲਾਕਾਰਾਂ ਤੋਂ ਪਿਛੜਨ ਦਾ ਕੀ ਤੁਹਾਨੂੰ ਡਰ ਨਹੀਂ ਲੱਗਦਾ?
- ਜੇ ਮੈਨੂੰ ਕੁਝ ਪਸੰਦ ਨਹੀਂ ਆਉਂਦਾ ਤਾਂ ਉਸ ਨੂੰ ਸਵੀਕਾਰ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਹੈ। ਕਿਸੇ ਕਿਰਦਾਰ ਨੂੰ ਨਿਭਾਉਣ ਲਈ ਤੁਹਾਨੂੰ ਕਾਫੀ ਸਮਾਂ ਦੇਣਾ ਪੈਂਦਾ ਹੈ, ਤਾਂ ਕਿ ਸਕਰੀਨ 'ਤੇ ਬਨਾਉਟੀ ਨਾ ਲੱਗੇ। ਕਈ ਵਾਰ ਬਰੇਕ ਲੈਣਾ ਵੀ ਚੰਗਾ ਹੁੰਦਾ ਹੈ। ਮੇਰੀ ਫਿਲਮਾਂ ਦੇ ਇਲਾਵਾ ਖੇਡਾਂ ਵਿੱਚ ਦਿਲਚਸਪੀ ਹੈ। ਆਪਣੇ ਦੋਸਤਾਂ ਨਾਲ ਵਕਤ ਗੁਜ਼ਾਰਨਾ ਪਸੰਦ ਹੈ। ਕਈ ਵਾਰ ਫਿਲਮ ਕਰਦੇ ਹੋਏ ਲੱਗਦਾ ਹੈ ਕਿ ਉਸ ਵਿੱਚ ਤੁਹਾਡੀ ਦੁਨੀਆ ਸਮਾਈ ਹੈ। ਅਸਲ ਵਿੱਚ ਉਸ ਤਰ੍ਹਾਂ ਨਹੀਂ ਹੁੰਦਾ। ਫਿਲਮਾਂ ਜ਼ਿੰਦਗੀ ਦਾ ਸਿਰਫ ਇੱਕ ਹਿੱਸਾ ਹਨ। ਨਿਸ਼ਚਿਤ ਰੂਪ ਤੋਂ ਇਹ ਮੇਰਾ ਪਸੰਦੀਦਾ ਕੰਮ ਹੈ। ਸੈਟ 'ਤੇ ਹੁੰਦਾ ਹਾਂ ਤਾਂ ਆਪਣੇ ਕੰਮ ਨੂੰ ਇੰਜੁਆਏ ਕਰਦਾ ਹਾਂ। ਮੈਂ ਇਸ ਨੂੰ ਕਿਸੇ ਰੇਸ ਦੀ ਤਰ੍ਹਾਂ ਨਹੀਂ ਦੇਖਦਾ ਹਾਂ। ਹਰ ਕੋਈ ਆਪਣੇ ਕੰਮ ਵਿੱਚ ਬਿਜ਼ੀ ਹੈ।
* ‘ਕਲੰਕ’ ਵਿੱਚ ਕਿਹੜੀਆਂ ਨਵੀਆਂ ਚੀਜ਼ਾਂ ਤੁਹਾਨੂੰ ਐਕਸਪਲੋਰ ਕਰਨ ਨੂੰ ਮਿਲੀਆਂ?
- ਹਰ ਫਿਲਮ ਤੋਂ ਸਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ‘ਕਲੰਕ’ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਵਿੱਚ ਸੈਟ ਹੈ। ਮੈਂ ਆਜ਼ਾਦੀ ਦੇ ਪਹਿਲੇ ਦੇ ਬਾਰੇ ਦੇਸ਼ ਦੇ ਹਾਲਾਤਾਂ ਅਤੇ ਪ੍ਰਸਥਿਤੀਆਂ ਦੇ ਬਾਰੇ ਕਾਫੀ ਕੁਝ ਪੜ੍ਹਿਆ। ਇਤਿਹਾਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸਮਝਿਆ। ਉਸ ਦੌਰ ਵਿੱਚ ਲੋਕਾਂ ਦੀ ਮੁਸ਼ਕਲਾਂ ਦਾ ਪਤਾ ਲੱਗਿਆ।
* ਅਭਿਸ਼ੇਕ ਵਰਮਨ ਅਤੇ ਸੋਨਾਕਸ਼ੀ ਸਿਨਹਾ ਦੇ ਨਾਲ ਪਹਿਲੀ ਵਾਰ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਅਭਿਸ਼ੇਕ ਨੇ ਫਿਲਮ ਬਾਰੇ ਬਹੁਤ ਮਿਹਨਤ ਕੀਤੀ ਹੈ। ਉਹ ਕਲਾਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਹਮੇਸ਼ਾ ਤਿਆਰ ਰਹਿੰਦੇ ਸਨ। ਉਨ੍ਹਾਂ ਦੀ ਵਿਜਨ ਸਪੱਸ਼ਟ ਸੀ। ਜੇ ਤੁਹਾਡੇ ਕੋਲ ਆਈਡੀਆ ਹੈ ਤਾਂ ਉਹ ਸਵਾਗਤ ਕਰਦੇ ਸਨ। ਉਹ ਤੁਹਾਨੂੰ ਆਈਡੀਆ ਨਾਲ ਕੰਮ ਕਰਨ ਦੀ ਖੁੱਲ੍ਹ ਦਿੰਦੇ ਸਨ। ਸੋਨਾਕਸ਼ੀ ਬਿਹਤਰੀਨ ਕਲਾਕਾਰ ਹੈ। ਅਸੀਂ ਜਨਤਕ ਪ੍ਰੋਗਰਾਮਾਂ ਅਤੇ ਸਮਾਰੋਹਾਂ ਵਿੱਚ ਮਿਲਦੇ ਰਹਿੰਦੇ ਸਾਂ। ਇਸ ਲਈ ਸੈਟ 'ਤੇ ਆਉਣ ਤੋਂ ਪਹਿਲਾਂ ਸਾਡੀ ਬਾਂਡਿੰਗ ਸੀ।
* ‘ਮਲੰਗ’ ਵਿੱਚ ਕੀ ਕਰਨ ਦੀ ਤਿਆਰੀ ਹੈ?
- ‘ਮਲੰਗ’ ਮੇਰੀ ਪਹਿਲੀ ਐਕਸ਼ਨ ਫਿਲਮ ਹੋਵੇਗੀ। ਮੈਂ ਇਸ ਤੋਂ ਪਹਿਲਾਂ ਕਦੇ ਐਕਸ਼ਨ ਫਿਲਮ ਨਹੀਂ ਕੀਤੀ। ਇਸ ਨੂੰ ਲੈ ਕੇ ਮੈਂ ਉਤਸ਼ਾਹਤ ਹਾਂ। ਬਚਪਨ ਵਿੱਚ ਮੈਂ ਅਰਨਾਲਡ ਸ਼ਵਾਰਜਨੇਗਰ, ਜੈਕੀ ਚੇਨ, ਬਰੂਸਲੀ ਵਰਗੇ ਐਕਸ਼ਨ ਹੀਰੋਜ਼ ਦੀਆਂ ਫਿਲਮਾਂ ਕਾਫੀ ਦੇਖਦਾ ਸੀ। ਮੋਹਿਤ ਸੂਰੀ ਦੇ ਨਾਲ ‘ਆਸ਼ਿਕੀ-2’ ਦੇ ਬਾਅਦ ਦੋਬਾਰਾ ਕੰਮ ਕਰਾਂਗਾ। ਸਹੀ ਮਾਇਨੇ ਵਿੱਚ ਫਿਲਮ ਵਿੱਚ ਐਕਸ਼ਨ ਤੇ ਰੋਮਾਂਸ ਹੋਵੇਗਾ। ਉਸ ਨੂੰ ਬਣਾਉਣ ਵਿੱਚ ਮੋਹਿਤ ਮਾਹਿਰ ਹਨ। ਫਿਲਮ ਵਿੱਚ ਐਕਸ਼ਨ ਸੀਨ ਕਰਨ ਨੂੰ ਲੈ ਕੇ ਮੈਂ ਟਰੇਨਿੰਗ ਸ਼ੁਰੂ ਕੀਤੀ ਹੈ। ਮੈਂ ਐਕਸ਼ਨ ਦੇ ਬੇਸਿਕਸ ਸਿੱਖ ਰਿਹਾ ਹਾਂ।
* ਕੀ ਤੁਸੀਂ ਫਿਲਮ ਦੀ ਅਸਫਲਤਾ ਦਾ ਕਦੇ ਵਿਸ਼ਲੇਸ਼ਣ ਕਰਦੇ ਹੋ?
- ਬਿਲਕੁਲ। ਫਿਲਮ ਮੇਕਿੰਗ ਟੀਮ ਵਰਕ ਹੈ। ਉਸ ਦੇ ਬਾਵਜੂਦ ਤੁਸੀਂ ਸੋਚਦੇ ਹੋ ਕਿ ਆਖਰ ਕਿੱਥੇ ਗਲਤੀ ਹੋ ਗਈ? ਉਹ ਸੁਭਾਵਿਕ ਪ੍ਰਕਿਰਿਆ ਹੈ। ‘ਓ ਕੇ ਜਾਨੂ’ ਅਤੇ ਫਿਤੂਰ’ ਦੇ ਨਾ ਚੱਲਣ ਦੀ ਵਜ੍ਹਾ ਸਪੱਸ਼ਟ ਸੀ। ਬਹਰਹਾਲ ਮੈਨੂੰ ਇਸ ਦੇ ਨਿਰਦੇਸ਼ਕਾਂ ਸ਼ਾਦ ਅਲੀ ਅਤੇ ਅਭਿਸ਼ੇਕ ਕਪੂਰ ਨਾਲ ਕੰਮ ਕਰਨ ਦਾ ਮਜ਼ਾ ਆਇਆ। ਫਿਲਮ ਆਈ ਅਤੇ ਨਹੀਂ ਚੱਲੀ। ਉਥੋਂ ਅਸੀਂ ਅੱਗੇ ਵਧ ਜਾਂਦੇ ਹਾਂ। ਅਤੀਤ ਦੇ ਬਾਰੇ ਜ਼ਿਆਦਾ ਸੋਚ ਕੇ ਕੁਝ ਹਾਸਲ ਹੋਣ ਵਾਲਾ ਨਹੀਂ ਹੈ।

Have something to say? Post your comment