Welcome to Canadian Punjabi Post
Follow us on

31

May 2020
ਭਾਰਤ

ਕੁੜੀ ਨੇ ਕਿਹਾ: ਮਾਈ ਲਾਰਡ, ਮੇਰਾ ਵਿਆਹ ਹੋਣ ਵਾਲਾ ਹੈ, ਸਰੈਂਡਰ ਦੀ ਤਰੀਕ ਅੱਗੇ ਵਧਾ ਦਿਓ

April 17, 2019 09:58 AM

ਨਵੀਂ ਦਿੱਲੀ, 16 ਅਪ੍ਰੈਲ (ਪੋਸਟ ਬਿਊਰੋ)- ਅਦਾਲਤ ਵਿੱਚ ਲੋਕ ਅਕਸਰ ਅਟਪਟੇ ਬਹਾਨੇ ਕਰ ਕੇ ਆਪਣੇ ਲਈ ਰਾਹਤ ਦੀ ਮੰਗ ਕਰਦੇ ਹਨ। ਸੁਪਰੀਮ ਕੋਰਟ ਵਿੱਚ ਕੱਲ੍ਹ ਅਜਿਹਾ ਹੀ ਮਾਮਲਾ ਆਇਆ, ਜਦੋਂ ਇੱਕ ਮਹਿਲਾ ਨੇ ਆਪਣੇ ਵਿਆਹ ਨੂੰ ਆਧਾਰ ਬਣਾਉਂਦੇ ਹੋਏ ਸਰੈਂਡਰ ਦੇ ਲਈ ਹੋਰ ਸਮਾਂ ਮੰਗਿਆ, ਪਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਮਹਿਲਾ ਦੀ ਮੰਗ ਨੂੰ ਰੱਦ ਕਰ ਦਿੱਤਾ।
ਕੱਲ੍ਹ ਸਵੇਰੇ ਸੁਪਰੀਮ ਕੋਰਟ ਵਿੱਚ ਮੈਂਸ਼ਨਿੰਗ ਦੌਰਾਨ ਦਾਜ ਲਈ ਤੰਗ ਕਰਨ ਦੇ ਮਾਮਲੇ ਵਿੱਚ ਦੋਸ਼ੀ ਇੱਕ ਮਹਿਲਾ ਵੱਲੋਂ ਇੱਕ ਵਕੀਲ ਨੇ ਦੱਸਿਆ ਕਿ ਕੁੜੀ ਕਹਿੰਦੀ ਹੈ ਕਿ ਮੈਂ ਤੀਹ ਸਾਲ ਦੀ ਹਾਂ, ਮੈਨੂੰ ਦਾਜ ਲਈ ਤੰਗ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਅਦਾਲਤ ਨੇ ਪੁਲਸ ਅੱਗੇ ਸਰੈਂਡਰ ਕਰਨ ਨੂੰ ਕਿਹਾ ਹੈ। ਮੇਰਾ ਅਜੇ ਵਿਆਹ ਨਹੀਂ ਹੋਇਆ। ਮੇਰੀ ਮੰਗਣੀ ਆਉਂਦੀ 22 ਅਪ੍ਰੈਲ ਨੂੰ ਹੈ ਅਤੇ ਉਸ ਦੇ ਬਾਅਦ ਵਿਆਹ ਹੈ। ਅਜਿਹੇ ਵਿੱਚ ਸਰੈਂਡਰ ਕਰਨ ਦਾ ਸਮਾਂ ਵਧਾ ਦਿੱਤਾ ਜਾਏ। ਜੇ ਜੇਲ੍ਹ ਚਲੀ ਗਈ ਤਾਂ ਕੋਈ ਵਿਆਹ ਨਹੀਂ ਕਰੇਗਾ।
ਫਿਰ ਇਹ ਸਵਾਲ ਜਵਾਬ ਪੁੱਛੇ ਗਏ। ਚੀਫ ਜਸਟਿਸ: ਤਾਂ ਤੂੰ ਵਿਆਹ ਦੇ ਬਾਅਦ ਸਰੈਂਡਰ ਕਰਨਾ ਚਾਹੁੰਦੀ ਏਂ? ਮਹਿਲਾ- ਜੀ ਹਾਂ, ਇਹੀ ਚਾਹੁੰਦੀ ਹਾਂ। ਚੀਫ ਜਸਟਿਸ-ਅਸੀਂ ਇਸ ਦੀ ਇਜਾਜ਼ਤ ਨਹੀਂ ਦੇਵਾਂਗੇ, ਜਿਸ ਤੋਂ ਕਿ ਦੂਸਰੀ ਧਿਰ ਹੈਰਾਨ ਨਾ ਹੋਵੇ। ਚੀਫ ਜਸਟਿਸ (ਅਖੀਰ ਵਿੱਚ ਚੁਟਕੀ ਲੈਂਦੇ ਹੋਏ) ਤੂੰ ਸਾਨੂੰ ਤਾਂ ਸੱਦਾ ਦਿੱਤਾ ਹੀ ਨਹੀਂ। ਇਸ ਪਿੱਛੋਂ ਉਨ੍ਹਾਂ ਨੇ ਮਹਿਲਾ ਦੀ ਮੰਗ ਰੱਦ ਕਰ ਦਿੱਤੀ।
ਇੱਕ ਹੋਰ ਕੇਸ ਵਿੱਚ ਜੱਜਾਂ ਦੀ ਨਿਯੁਕਤੀ ਬਾਰੇ ਇੱਕ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਵਕੀਲ ਸੁਨੀਲ ਸਮਰਦਾਰੀਆ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਤੁਸੀਂ ਇੱਕ ਵਕੀਲ ਹੋ। ਤੁਸੀਂ ਪ੍ਰੈਕਟਿਸ ਕਰੋ ਤੇ ਜੱਜਾਂ ਦੀ ਨਿਯੁਕਤੀ ਦਾ ਮਾਮਲਾ ਸਾਡੇ 'ਤੇ ਛੱਡ ਦਿਓ। ਰਾਜਸਥਾਨ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਵਕੀਲ ਸੁਨੀਲ ਸਮਦਾਰੀਆ ਨੇ ਹਾਈ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਬਾਰੇ ਇੱਕ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਵਿੱਚ ਕੋਰੋਨਾ ਦੇ ਕਾਰਨ ਮੌਤਾਂ ਦੀ ਗਿਣਤੀ ਪੰਜ ਹਜ਼ਾਰ ਨੇੜੇ ਪੁੱਜੀ
ਭਾਰਤ ਵਿੱਚ ਲਾਕਡਾਊਨ 30 ਜੂਨ ਤੱਕ ਵਧਿਆ, ਗ੍ਰਹਿ ਮੰਤਰਾਲੇ ਵੱਲੋਂ ਗਾਈਡ ਲਾਈਨਾਂ ਜਾਰੀ
ਕੋਰੋਨਾ ਨਾਲ ਇੱਕੋ ਦਿਨ ਭਾਰਤ ਵਿੱਚ 194 ਮੌਤਾਂ
ਸੁਪਰੀਮ ਕੋਰਟ ਦਾ ਹੁਕਮ: ਘਰੀਂ ਮੁੜਦੇ ਮਜ਼ਦੂਰਾਂ ਦਾ ਕਿਰਾਇਆ-ਖਾਣਾ ਰਾਜ ਸਰਕਾਰਾਂ ਦੇਣ
ਸੁਪਰੀਮ ਕੋਰਟ ਨੇ ਪੁੱਛਿਆ: ਮੁਫਤ ਜ਼ਮੀਨ ਲੈ ਚੁੱਕੇ ਹਸਪਤਾਲ ਮੁਫਤ ਇਲਾਜ ਕਿਉਂ ਨਹੀਂ ਕਰ ਸਕਦੇ
ਹਾਰਵਰਡ ਦੇ ਮਾਹਰਾਂ ਦੀ ਰਾਏ: ਸਖ਼ਤ ਲਾਕਡਾਊਨ ਹੋਣ ਨਾਲ ਭਾਰਤੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ
ਐਕਟਰ ਨਵਾਜ਼ੂਦੀਨ ਦੀ ਪਤਨੀ ਨੇ ਤਲਾਕ ਨਾਲ 30 ਕਰੋੜ ਅਤੇ ਯਾਰੀ ਰੋਡ 'ਤੇ ਬੰਗਲਾ ਮੰਗਿਆ
ਸਿਹਤ ਘੁਟਾਲੇ ਕਾਰਨ ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫਾ
ਭਾਰਤ ਵਿੱਚ ਟਿਕ-ਟਾਕ ਤੋਂ ਅੱਕਣ ਲੱਗ ਪਏ ਹਨ ਲੋਕ
ਏਅਰਪੋਰਟ ਉੱਤੇ ਲੱਗੀ ਫੋਰਸ ਦੇ 18 ਜਵਾਨ ਇਨਫੈਕਟਿਡ