Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਸੀਨੀਅਰਜ਼ ਐਸੋਸੀਏਸ਼ਨ ਦੇ ਡੈਪੂਟੇਸ਼ਨ ਦੀ ਐਮ ਪੀ ਰੂਬੀ ਸਹੋਤਾ ਨਾਲ ਮੀਟਿੰਗ

October 02, 2018 11:32 PM

( ਹਰਜੀਤ ਬੇਦੀ) ਜਨਰਲ ਬਾਡੀ ਮੀਟਿੰਗ ਵਿੱਚ ਉਲੀਕੇ ਪਰੋਗਰਾਮ ਮੁਤਾਬਕ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਦਾ ਛੇ ਮੈਂਬਰੀ ਵਫਦ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਐਮ ਪੀ ਰੂਬੀ ਸਹੋਤਾ ਨੂੰ ਸੀਨੀਅਰਜ਼ ਦੀਆਂ ਫੈਡਰਲ ਸਰਕਾਰ ਨਾਲ ਸਬੰਧਤ ਮੰਗਾਂ ਬਾਰੇ ਮਿਲਿਆ। ਉਹਨਾਂ ਨਾਲ ਬਲਵਿੰਦਰ ਬਰਾੜ, ਪ੍ਰੋ: ਨਿਰਮਲ ਧਾਰਨੀ, ਦੇਵ ਸੂਦ, ਪਿੰ: ਜਗਜੀਤ ਗਰੇਵਾਲ ਅਤੇ ਕਰਤਾਰ ਚਾਹਲ ਇਸ ਡੈਪੂਟੇਸ਼ਨ ਵਿੱਚ ਸ਼ਾਮਲ ਸਨ। ਇਸ ਮੀਟਿੰਗ ਵਿੱਚ ਇਸ ਅਹਿਮ ਮੰਗ ਬਾਰੇ ਕਿ ਜਿਹੜੇ ਸੀਨੀਅਰਜ਼ 65 ਸਾਲ ਜਾ ਵੱਧ ਦੇ ਹੋ ਜਾਂਦੇ ਹਨ ਪਰ ਉਹਨਾਂ ਦੀ ਕਨੇਡਾ ਵਿੱਚ ਠਹਿਰ 10 ਸਾਲ ਦੀ ਨਹੀਂ ਬਣਦੀ ਨੂੰ ਘੱਟੋ ਘੱਟ 500 ਡਾਲਰ ਮਹੀਨਾ ਗੁਜਾਰਾ ਭੱਤਾ ਦਿੱਤਾ ਜਾਵੇ ਬਾਰੇ ਆਪਣੀ ਸਹਿਮਤੀ ਪਰਗਟ ਕੀਤੀ। ਉਸ ਵਲੋਂ ਇਹ ਸੂਵਨਾ ਵੀ ਦਿੱਤੀ ਗਈ ਕਿ ਫੈਡਰਲ ਸਰਕਾਰ ਵਿੱਚ ਸੀਨੀਅਰਜ਼ ਲਈ ਇੱਕ ਮਨਿਸਟਰੀ ਸਥਾਪਤ ਕੀਤੀ ਜਾ ਚੁੱਕੀ ਹੈ ਜੋ ਸੀਨੀਅਰਜ਼ ਦੀ ਭਲਾਈ ਲਈ ਕੰਮ ਕਰੇਗੀ। ਵਫਦ ਨੇ ਦੂਜੀ ਮੰਗ ਹੈ ਕਿ ਬਦੇਸ਼ੀ ਪਰਾਪਰਟੀ ਦੀ ਹੱਦ 1 ਲੱਖ ਤੋਂ ਵਧਾ ਕੇ ਘੱਟੋ ਘੱਟ 1 ਮਿਲੀਅਨ ਕੀਤੀ ਜਾਵੇ ਕਿਉਂਕਿ ਇਹ ਸੀਮਾ ਬਹੁਤ ਸਮੇਂ ਤੋਂ ਹੈ ਜਦਕਿ ਹੁਣ ਪਰਾਪਰਟੀ ਦੀਆਂ ਕੀਮਤਾਂ ਬਹੁਤ ਵਧ ਚੁੱਕੀਆਂ ਹਨ। ਇਸੇ ਤਰ੍ਹਾਂ ਗਰੀਬੀ ਰੇਖਾ ਦੀ 2480 ਡਾਲਰ ਦੀ ਹੱਦ ਕਈ ਦਹਾਕੇ ਪਹਿਲਾਂ ਦੀ ਮਿਥੀ ਹੋਈ ਹੈ ਹੁਣ ਜਦ ਜੀਵਨ ਨਿਰਬਾਹ ਲਈ ਖਰਚੇ ਬਹੁਤ ਜਿਆਦਾ ਵਧ ਗਏ ਹਨ ਤਾਂ ਇਹ ਹੱਦ ਵਿੱਚ ਲਾਜ਼ਮੀ ਤੌਰ ਤੇ ਵਾਧਾਂ ਕੀਤਾ ਜਾਵੇ।
ਇਸ ਦੇ ਨਾਲ ਹੀ ਦੰਦਾ ਦੀ ਸਿਹਤ ਸੰਭਾਲ ਲਈ ਗੱਲਬਾਤ ਕਰਦੇ ਹੋਏ ਸ਼ੀ੍ਰਮਤੀ ਸਹੋਤਾ ਨੇ ਦੱਸਿਆ ਕਿ ਪਰੋਵਿੰਸਲ ਸਰਕਾਰ ਵਲੋਂ ਦੰਦਾ ਦੇ ਇਲਾਜ ਲਈ ਕੀਤੇ ਖਰਚੇ ਲਈ ਆਪਣਾ ਹਿੱਸਾ ਪਾਉਣ ਨੂੰ ਫੈਡਰਲ ਸਰਕਾਰ ਤਿਆਰ ਹੈ। ਇਸ ਦੇ ਨਾਲ ਹੀ ਇਹ ਮੰਗ ਕੀਤੀ ਗਈ ਕਿ ਇੰਡੀਆ ਵਿੱਚਲੀ ਇਨਕਮ ਨੂੰ ਕਨੇਡਾ ਦੀ ਰਿਟਰਨ ਵਿੱਚ ਨਾ ਭਰਿਆ ਜਾਵੇ ਜਿੰਨਾਂ ਚਿਰ ਇਹ ਰਾਸ਼ੀ ਕਨੇਡਾ ਨਾ ਲਿਆਂਦੀ ਜਾਵੇ। ਇਸੇ ਤਰ੍ਹਾਂ ਰਿਟਾਇਰਮੈਂਟ ਹੋਣ ਤੋਂ ਬਾਅਦ ਕੰਮ ਕਰਨ ਲਈ ਸਿਰਫ 3500 ਡਾਲਰਾ ਦੀ ਰਿਬੇਟ ਹੈ ਜਦੋਂ ਕਿ ਵਧੇ ਹੋਏ ਖਰਚਿਆਂ ਕਰ ਕੇ ਇਹ ਰਿਬੇਟ ਬਹੁਤ ਘੱਟ ਹੈ ਅਤੇ ਜੇ ਕੋਈ ਵਿਅਕਤੀ ਹਫਤੇ ਵਿੱਚ ਇਕ ਦਿਨ ਵੀ ਕੰਮ ਕਰੇ ਤਾਂ 3500 ਤੋਂ ਜਿਆਦਾ ਆਮਦਨ ਹੋ ਜਾਂਦੀ ਹੈ।
ਐਸੋਸੀਏਸ਼ਨ ਦੀ ਇਸ ਮੰਗ ਤੇ ਕਿ ਪੀ ਆਰ 5 ਸਾਲ ਦੀ ਥਾਂ ਤੇ 10 ਸਾਲ ਬਾਦ ਰੀਨਿਊ ਹੋਣੀ ਚਾਹੀਦੀ ਹੈ ਤੇ ਰੂਬੀ ਸਹੋਤਾ ਨੇ ਕਿਹਾ ਕਿ ਸੀਨੀਅਰਜ਼ ਨੂੰ ਸਿਟੀਜਨਸਿ਼ੱਪ ਲੈਣੀ ਚਾਹੀਦੀ ਹੈ ਤਾਂ ਜੋ ਉਹ ਇਸ ਚੱਕਰ ਤੋਂ ਮੁਕਤ ਹੋ ਜਾਣ। ਉਸ ਨੇ ਇਹ ਵੀ ਕਿਹਾ ਕਿ ਪੰਜ ਸਾਲ ਬਾਦ ਰੀਨਿਊਲ ਇਸ ਲਈ ਜਰੂਰੀ ਹੈ ਕਿ ਅਜਿਹਾ ਪੀ ਆਰ ਵਿਅਕਤੀਆਂ ਬਾਰੇ ਇਹ ਚੈੱਕ ਕਰਨਾ ਜਰੂਰੀ ਹੈ ਕਿ ਉਨ੍ਹਾ ਨੇ 730 ਦਿਨਾਂ ਦੀ ਠਹਿਰ ਪੂਰੀ ਕੀਤੀ ਹੈ ਕਿ ਨਹੀਂ। ਐਸੋਸੀਏਸ਼ਨ ਨੇ ਓਲਡ ਏਜ ਸਕਿਊਰਿਟੀ ਅਤੇ ਜੀ ਆਈ ਐਸ ਵਧਾਉਣ ਤੇ ਜੋਰ ਦਿੱਤਾ। ਰੂਬੀ ਸਹੋਤਾ ਇਸ ਮੰਗ ਨਾਲ ਸਹਿਮਤ ਹੁੰਦੇ ਕਿਹਾ ਕਿ ਇਸ ਲਈ ਅਸੀਂ ਕੋਸਿ਼ਸ਼ ਕਰ ਰਹੇ ਹਾਂ ਤੇ ਬਹੁਤ ਸਾਰੇ ਐਮ ਪੀ ਇਸ ਲਈ ਸਹਿਮਤ ਹਨ। ਐਸੋਸੀਏਸ਼ਨ ਦੀ ਇਹ ਮੰਗ ਕਿ ਜਿਹਨਾਂ ਮਾਪਿਆਂ ਦੇ ਸਾਰੇ ਬੱਚੇ ਕਨੇਡਾ ਆ ਚੁੱਕੇ ਹਨ ਉਹਨਾਂ ਨੂੰ ਜਲਦੀ ਪਰਮੁੱਖਤਾ ਦੇ ਆਧਾਂਰ ਤੇ ਜਲਦੀ ਪੀ ਆਰ ਦਿੱਤੀ ਜਾਵੇ ਦੇ ਜਵਾਬ ਵਿੱਚ ਸ਼੍ਰੀਮਤੀ ਸਹੋਤਾ ਨੇ ਅਸਹਿਮਤੀ ਪਰਗਟ ਕਰਦੇ ਕਿਹਾ ਕਿ ਸਰਕਾਰ ਨੇ ਮਾਪਿਆਂ ਲਈ ਸਾਲਾਨਾ ਕੋਟਾ ਵਧਾ ਕੇ 20 ਹਜ਼ਾਰ ਕਰ ਦਿੱਤਾ ਹੈ ਤੇ ਇਸ ਨਾਲ ਇਹ ਮੁਸ਼ਕਿਲ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ।
ਕਿਉਂਿਕ ਅਕਤੂਬਰ ਮਹੀਨੇ ਵਿੱਚ ਬਹੁਤ ਸਾਰੇ ਸੀਨੀਅਰਜ਼ ਇੰਡੀਆ ਜਾਣਾ ਸ਼ੁਰੂ ਕਰ ਦਿੰਦੇ ਹਨ ਇਸ ਲਈ ਅਗਲੀ ਜਨਰਲ ਬਾਡੀ ਮਿਿਟੰਗ ਅਕਤੂਬਰ ਦੇ ਪਹਿਲੇ ਵੀਰਵਾਰ 4 ਤਰੀਕ ਨੂੰ ਪਹਿਲਾਂ ਵਾਲੀ ਥਾ ਤੇ ਹੀ ਹੋਵੇਗੀ। ਕਾਰਜਕਰਣੀ ਮੈਂਬਰ ਆਪਣੀ ਸਰਗਰਮੀ ਆਮ ਵਾਂਗ ਹੀ ਜਾਰੀ ਰੱਖਣਗੇ। ਐਸੋਸੀਏਸ਼ਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ