Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਭੌਤਿਕ ਵਿਗਿਆਨ ਵਿੱਚ ਕੈਨੇਡੀਅਨ ਸਮੇਤ ਦੋ ਹੋਰਨਾਂ ਨੇ ਜਿੱਤਿਆ ਨੋਬਲ ਪ੍ਰਾਈਜ਼

October 02, 2018 09:39 PM

ਸਟੌਕਹੋਮ, 2 ਅਕਤੂਬਰ (ਪੋਸਟ ਬਿਊਰੋ) : ਲੇਜ਼ਰਜ਼ ਪ੍ਰਤੀ ਆਪਣੇ ਕੰਮ ਨੂੰ ਲੈ ਕੇ ਮੰਗਲਵਾਰ ਨੂੰ ਤਿੰਨ ਵਿਗਿਆਨੀਆਂ ਨੂੰ ਫਿਜਿ਼ਕਸ (ਭੌਤਿਕ ਵਿਗਿਆਨ) ਦੇ ਖੇਤਰ ਵਿੱਚ ਨੋਬਲ ਪ੍ਰਾਈਜ਼ ਦਿੱਤਾ ਗਿਆ। ਇਨ੍ਹਾਂ ਤਿੰਨ ਵਿਗਿਆਨੀਆਂ ਵਿੱਚੋਂ ਇੱਕ ਕੈਨੇਡੀਅਨ ਵਿਗਿਆਨੀ ਵੀ ਹੈ। 

ਅਮਰੀਕਾ ਦੇ ਆਰਥਰ ਐਸਕਿਨ ਨੂੰ 1.01 ਮਿਲੀਅਨ ਡਾਲਰ ਵਿੱਚੋਂ ਅੱਧੀ ਰਕਮ ਦਿੱਤੀ ਜਾਵੇਗੀ ਜਦਕਿ ਬਾਕੀ ਅੱਧੀ ਰਕਮ ਫਰਾਂਸ ਦੇ ਗੇਰਾਰਡ ਮੋਊਰੋਊ ਤੇ ਕੈਨੇਡੀਅਨ ਡੌਨਾ ਸਟ੍ਰਿਕਲੈਂਡ ਨੂੰ ਦਿੱਤੀ ਜਾਵੇਗੀ। ਸਵੀਡਨ ਦੀ ਰਾਇਲ ਅਕੈਡਮੀ ਆਫ ਸਾਇੰਸਿਜ਼, ਜਿਸ ਵੱਲੋਂ ਇਨ੍ਹਾਂ ਜੇਤੂਆਂ ਦੀ ਚੋਣ ਕੀਤੀ ਗਈ ਹੈ, ਨੇ ਆਖਿਆ ਕਿ 96 ਸਾਲਾ ਐਸਕਿਨ ਵੱਲੋਂ ਆਪਟੀਕਲ ਟਵੀਜ਼ਰਜ਼ ਦਾ ਵਿਕਾਸ ਕੀਤਾ ਗਿਆ, ਇਨ੍ਹਾਂ ਟਵੀਜ਼ਰਜ਼ ਨਾਲ ਨਿੱਕੇ ਨਿੱਕੇ ਕਣ ਜਿਵੇਂ ਕਿ ਵਾਇਰਸ ਆਦਿ ਨੂੰ ਵੀ ਬਿਨਾਂ ਕਿਸੇ ਹੋਰ ਹਿੱਸੇ ਨੂੰ ਨੁਕਸਾਨ ਪਹੁੰਚਾਇਆਂ ਫੜ੍ਹਿਆ ਜਾ ਸਕਦਾ ਹੈ।
ਸਟ੍ਰਿਕਲੈਂਡ ਤੇ ਮੋਊਰੋਊ ਨੇ ਨਿੱਕੀਆਂ ਤੇ ਤੇਜ਼ ਪਲਸਿਜ਼ ਵਿਕਸਤ ਕੀਤੀਆਂ ਜਿਨ੍ਹਾਂ ਦਾ ਇੰਡਸਟਰੀਅਲ ਤੇ ਮੈਡੀਕਲ ਐਪਲੀਕੇਸ਼ਨਜ਼ ਵਿੱਚ ਕਾਫੀ ਵੱਡਾ ਯੋਗਦਾਨ ਹੈ। ਸਟ੍ਰਿਕਲੈਂਡ ਪਹਿਲੀ ਮਹਿਲਾ ਵਿਗਿਆਨੀ ਹੈ ਜਿਸ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਕੋਈ ਨੋਬਲ ਇਨਾਮ ਦਿੱਤਾ ਗਿਆ ਹੈ। ਉਹ ਅਜਿਹੀ ਤੀਜੀ ਮਹਿਲਾ ਹੈ ਜਿਸ ਨੂੰ ਫਿਜਿ਼ਕਸ ਦੇ ਖੇਤਰ ਵਿੱਚ ਐਨਾ ਵੱਡਾ ਐਵਾਰਡ ਦਿੱਤਾ ਗਿਆ ਹੋਵੇ। ਸੱਭ ਤੋਂ ਪਹਿਲਾਂ 1903 ਵਿੱਚ ਮੈਰੀ ਕਿਊਰੀ ਨੂੰ ਇਹ ਇਨਾਮ ਦਿੱਤਾ ਗਿਆ ਸੀ।

ਸਟ੍ਰਿਕਲੈਂਡ ਨੇ ਇਸ ਐਲਾਨ ਤੋਂ ਬਾਅਦ ਫੋਨ ਉੱਤੇ ਗੱਲ ਕਰਦਿਆਂ ਆਖਿਆ ਕਿ ਸਾਨੂੰ ਮਹਿਲਾ ਭੌਤਿਕ ਵਿਗਿਆਨੀਆਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਉੱਤੇ ਖੁਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹੋ ਸਕਦਾ ਹੈ ਸਮਾਂ ਰਹਿੰਦਿਆਂ ਇਹ ਸੱਭ ਤੇਜ਼ੀ ਨਾਲ ਹੋਣ ਲੱਗ ਜਾਵੇ। ਸੋਮਵਾਰ ਨੂੰ ਅਮਰੀਕਾ ਦੇ ਜੇਮਜ਼ ਐਲੀਸਨ ਤੇ ਜਾਪਾਨ ਦੇ ਤਾਸੂਕੂ ਹੌਂਜੋ ਨੇ ਮੈਡੀਸਨ ਦੇ ਖੇਤਰ ਵਿੱਚ ਨੋਬਲ ਪ੍ਰਾਈਜ਼ ਜਿੱਤਿਆ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼