Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਰੌਨ ਚੱਠਾ ਪੀਲ ਪੁਲਸ ਦੇ ਵਾਈਸ ਚੇਅਰ ਵਜੋਂ ਨਿਯੁਕਤ

April 15, 2019 10:16 AM

ਟੋਰਾਂਟੋ, 14 ਅਪਰੈਲ (ਪੋਸਟ ਬਿਊਰੋ)- ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਰੌਨ ਚੱਠਾ, ਜੋ ਹਾਲੇ ਕੁੱਝ ਹੀ ਸਮਾਂ ਪਹਿਲਾਂ ਪੀਲ ਪੁਲਸ ਬੋਰਡ ਦੇ ਮੈਂਬਰ ਵਜੋਂ ਨਿਯੁਕਤ ਹੋਏ ਸਨ, ਹੁਣ ਉਨ੍ਹਾਂ ਨੇ ਪੀਲ ਪੁਲਸ ਬੋਰਡ ਦੇ ਵਾਈਸ ਚੇਅਰ ਵਜੋਂ ਅਹੁਦਾ ਸੰਭਾਲ ਲਿਆ ਹੈ। ਪੀਲ ਪੁਲਸ ਬੋਰਡ ਦੇ ਇਸ ਸਮੇਂ ਚੇਅਰਮੈਨ ਨੈਂਡੋ ਅਨੀਕਾ ਹਨ, ਜਿਹੜੇ ਕਿ ਪੀਲ ਰੀਜਨ ਦੇ ਵੀ ਚੇਅਰ ਹਨ। ਰੌਨ ਚੱਠਾ ਦੇ ਇਸ ਬੋਰਡ ਵਿਚ ਵਾਈਸ ਚੇਅਰ ਵਜੋਂ ਅਹੁਦਾ ਸੰਭਾਲਣ ਮਗਰੋਂ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਵੀ ਦੌੜੀ ਹੈ ਤੇ ਇਸ ਦੇ ਨਾਲ ਹੀ ਰੌਨ ਚੱਠਾ ਤੋਂ ਕਾਫੀ ਉਮੀਦਾਂ ਵੀ ਲੱਗ ਚੁੱਕੀਆਂ ਹਨ। ਰੌਨ ਚੱਠਾ ਨੂੰ ਪ੍ਰੋਵੈਂਸ਼ੀਅਲ ਸਰਕਾਰ ਵਲੋਂ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਸੀ ਤੇ ਹੁਣ ਬਾਕੀ ਮੈਂਬਰਾਂ ਦੇ ਸਹਿਯੋਗ ਨਾਲ ਉਹ ਇਸ ਅਹੁਦੇ ਤੱਕ ਪਹੁੰਚੇ ਹਨ।
ਜਿ਼ਕਰਯੋਗ ਹੈ ਕਿ ਲੰਮੇਂ ਸਮੇਂ ਤੋਂ ਬਰੈਂਪਟਨ ਵਾਸੀ ਰੌਨ ਚੱਠਾ ਨੂੰ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ ਸੀ।
ਰੌਨ 2008 ਤੋਂ ਰੀਐਲਟਰ ਵਜੋਂ ਕੰਮ ਕਰ ਰਹੇ ਹਨ ਤੇ ਇਸ ਸਮੇਂ ਪੀਲ ਰੀਜਨ ਦੀ ਉੱਘੀ ਰੀਅਲ ਅਸਟੇਟ ਫਰਮ ਨਾਲ ਜੁੜੇ ਹੋਏ ਹਨ। ਰੀਅਲ ਅਸਟੇਟ ਦੀ ਦੁਨੀਆ ਤੋਂ ਬਾਹਰ ਕਮਿਊਨਿਟੀ ਦੀ ਸੇਵਾ ਕਰਨ ਦਾ ਰੌਨ ਦਾ ਲੰਮਾਂ ਇਤਿਹਾਸ ਰਿਹਾ ਹੈ। ਕਮਿਊਨਿਟੀ ਦੀ ਸੇਵਾ ਦੇ ਜਜ਼ਬੇ ਨਾਲ ਭਰੇ ਰੌਨ ਬਹੁਤ ਹੀ ਸਰਗਰਮ ਵਾਲੰਟੀਅਰ ਹਨ ਤੇ ਉਹ ਕਈ ਗੈਰ ਮੁਨਾਫੇ ਵਾਲੇ ਬੋਰਡਜ਼ ਲਈ ਸੇਵਾ ਨਿਭਾਅ ਰਹੇ ਹਨ। ਉਹ ਪੀਲ ਚਿਲਡਰਨਜ਼ ਏਡ ਫਾਊਂਡੇਸ਼ਨ ਦੇ ਬੋਰਡ ਮੈਂਬਰ ਵਜੋਂ ਸੇਵਾ ਨਿਭਾਉਣ ਦੇ ਨਾਲ ਨਾਲ ਬਰੈਂਪਟਨਜ਼ ਸਕੂਲ ਟਰੈਫਿਕ ਸੇਫਟੀ ਕਾਉਂਸਲ ਲਈ ਵੀ ਸੇਵਾ ਨਿਭਾਅ ਚੁੱਕੇ ਹਨ।
ਇਸ ਸਮੇਂ ਉਹ ਬਰੈਂਪਟਨ ਸਿਟੀ ਲਈ ਕਮੇਟੀ ਆਫ ਐਡਜਸਟਮੈਂਟ ਐਂਡ ਮਾਈਨਰ ਵੇਰੀਐਂਸ ਦੇ ਵਾਈਸ ਚੇਅਰ ਵੀ ਹਨ। ਰੌਨ ਖੇਡਾਂ ਦੇ ਵੀ ਦੀਵਾਨੇ ਹਨ। ਉਨ੍ਹਾਂ ਨੂੰ ਕ੍ਰਿਕਟ ਖੇਡਣ ਤੇ ਵੇਖਣ ਤੋਂ ਇਲਾਵਾ ਬਾਸਕਿਟਬਾਲ ਤੇ ਹਾਕੀ ਦਾ ਵੀ ਸੌ਼ਕ ਹੈ। ਉਹ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਪਿਛਲੇ ਇੱਕ ਦਹਾਕੇ ਤੋਂ ਬਰੈਂਪਟਨ ਰਹਿ ਰਹੇ ਹਨ।
ਇਸ ਮੌਕੇ ਰੌਨ ਚੱਠਾ ਨੇ ਆਖਿਆ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਪੀਲ ਰੀਜਨ ਵਿੱਚ ਰਹਿਣ, ਕੰਮ ਕਰਨ ਤੇ ਆਪਣੇ ਪਰਿਵਾਰ ਨੂੰ ਪਾਲਣ ਦਾ ਮੌਕਾ ਮਿਲਿਆ, ਜੋ ਉਨ੍ਹਾਂ ਲਈ ਸੁਭਾਗ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਹੁਣ ਆਪਣੀ ਕਮਿਊਨਿਟੀ ਲਈ ਕੁੱਝ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਬੋਰਡ ਤੇ ਚੀਫ ਆਫ ਪੁਲਿਸ ਨਾਲ ਕੰਮ ਕਰਨ ਲਈ ਉਹ ਤਾਂਘਵਾਨ ਹਨ ਤੇ ਉਹ ਇਹ ਯਕੀਨ ਦਿਵਾਉਂਦੇ ਹਨ ਕਿ ਪੀਲ ਰੀਜਨ ਨੂੰ ਸੁਰੱਖਿਅਤ ਰੱਖਣਗੇ ਤੇ ਰਹਿਣ ਲਈ ਮਿਆਰੀ ਥਾਂ ਬਣਾਉਣਗੇ।

 
Have something to say? Post your comment