Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਸੀਐਨ ਟਾਵਰ ਸਟੇਅਰ ਕਲਾਇੰਬ ਰਾਹੀ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਡੇਸ਼ਨ ਨੇ ਕੀਤੇ 13 ਹਜ਼ਾਰ ਡਾਲਰ ਦਾਨ

April 15, 2019 10:15 AM

ਬੀਤੇ ਸ਼ਨਿਚਰਵਾਰ ਵਰਲਡ ਵਾਈਲਡ ਲਾਈਫ ਵਲੋਂ ਫੰਡ ਰੇਜ਼ ਕਰਨ ਲਈ ਸੀਐਨ ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਮੁਕਬਲੇ ਰੱਖੇ ਗਏ ਸਨ। ਇਸ ਵਿਚ ਹਜ਼ਾਰਾਂ ਲੋਕ ਭਾਗ ਲਂੈਦੇ ਹਨ ਤੇ ਇਕੱਤਰ ਹੋਇਆ ਪੈਸਾ ਵਰਲਡ ਫਾਈਲਡ ਲਾਈਫ ਲਈ ਦਾਨ ਕੀਤਾ ਜਾਂਦਾ ਹੈ ਤਾਂ ਜੋ ਜੰਗਲਾਂ ਵਿਚ ਤੇ ਹੋਰ ਜਾਨਵਰਾਂ ਦੀ ਮੱਦਦ ਲਈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਸਹੀ ਪ੍ਰਬੰਧ ਕੀਤੇ ਜਾਣ। ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਡੇਸ਼ਨ ਤੇ ਟੋਰਾਂਟੋ ਏਅਰਪੋਰਟ ਰਨਰਜ਼ ਕਲੱਬ ਨੇ ਸਾਂਝੇ ਤੌਰ ਉਤੇ ਇਸ ਵਾਰ ਇਹ ਦੌੜ ਜਲਿਆਂਵਾਲੇ ਬਾਗ ਦੇ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਕੀਤੀ ਸੀ। ਇਸ ਵਿਚ 100 ਲੋਕਾਂ ਨੂੰ ਸੀਐਨ ਟਾਵਰ ਦੀਆ ਪੌੜੀਆਂ ਚੜ੍ਹਨ ਲਈ ਤਿਆਰ ਕੀਤਾ ਗਿਆ ਸੀ। 130 ਡਾਲਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 100 ਲੋਕ ਸੀਐਨ ਟਾਵਰ ਦੀਆਂ ਪੌੜੀਆਂ ਚੜ੍ਹੇ ਤੇ 13 ਹਜ਼ਾਰ ਡਾਲਰ ਵਰਲਡ ਵਾਈਲਡ ਲਾਈਫ ਨੂੰ ਦਾਨ ਕਰਕੇ ਓਂਟਾਰੀਓ ਭਰ ਵਿਚੋਂ ਵੱਖ-ਵੱਖ ਸੰਸਥਾਵਾਂ ਵਲੋਂ ਕੀਤੇ ਦਾਨ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ।
ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਡੇਸ਼ਨ ਵਲੋਂ ਪਿਛਲੇ 25 ਸਾਲਾਂ ਤੋਂ ਸੀਐਨ ਟਾਵਰ ਦੀਆਂ ਪੌੜੀਆਂ ਚੜ੍ਹੀਆਂ ਜਾਂਦੀਆਂ ਰਹੀਆਂ ਹਨ ਤੇ ਵਰਲਡ ਵਾਈਲਡ ਲਾਈਫ ਦੇ ਫੰਡ ਵਿਚ ਆਪਣਾ ਯੋਗਦਾਨ ਪਾਇਆ ਜਾਂਦਾ ਰਿਹਾ ਹੈ। ਇਸ ਸੰਸਥਾ ਨਾਲ ਦਰਜ ਹੋਏ ਨਾਵਾਂ ਵਿਚੋਂ ਤੇਜ਼ ਤਰਾਰ ਪੌੜੀਆਂ ਚੜ੍ਹਨ ਵਾਲਿਆਂ ਵਿਚ ਸਭ ਤੋਂ ਪਹਿਲਾਂ ਸੋਢੀ ਕੰਗ ਨੇ ਇਹ ਪੌੜੀਆਂ 15.09 ਮਿੰਟਾਂ ਵਿਚ, ਹਰਜੋਤ ਬੈਸ 15.29, ਮਨਵੀਰ ਸਾਹੀ 15.34, ਬਲਦੇਵ ਰੈਪਾ 18.04 ਤੇ ਰਜਿੰਦਰ ਪੰਨੂ ਨੇ 18.30 ਮਿੰਟਾਂ ਵਿਚ 1776 ਪੌੜੀਆਂ ਚੜ੍ਹ ਕੇ ਆਪਣਾ ਰਿਕਾਰਡ ਬਣਾਇਆ। ਕੌਨਿਕਸ ਇੰਸ਼ੋਰੈਸ ਕੰਪਨੀ ਦੇ ਤੇਜ ਬੇਦੀ ਵਲੋਂ ਜਿਥੇ ਇਸ ਵਾਰ ਸਪਾਂਸਰਸਿ਼ਪ ਦਿੱਤੀ ਗਈ ਉਸ ਦੇ ਨਾਲ-ਨਾਲ ਗਰੇਟਰ ਟੋਰਾਂਟੋ ਮੌਰਗੇਜ ਵਲੋਂ ਲੰਚ, ਟੋਰਾਂਟੋ ਏਅਰਪੋਰਟ ਰਨਰਜ਼ ਕਲੱਬ ਵਲੋਂ ਬ੍ਰੇਕਫਸਟ ਅਤੇ ਹਰਦੀਪ ਸਿੰਘ ਗਰੇਵਾਲ ਵਲੋਂ ਬਾਅਦ ਵਿਚ ਕਾਫੀ ਆਦਿ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
3 ਸ਼ੱਕੀਆਂ ਵੱਲੋਂ ਡਾਊਨਟਾਊਨ ਟੋਰਾਂਟੋ ਦੇ ਘਰ ਵਿਚੋਂ ਸਮਾਨ ਕੀਤਾ ਗਿਆ ਚੋਰੀ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਕੀਤਾ ਦੌਰਾ ਡਾਊਨਟਾਊਨ ਗੋਲੀਬਾਰੀ ਵਿੱਚ ਮ੍ਰਿਤਕ ਔਰਤ ਦੀ ਹੋਈ ਪਛਾਣ ਅਜੈਕਸ ਵਿਚ ਘਰ `ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਟੋਰਾਂਟੋ ਦੀ ਲਾਪਤਾ ਔਰਤ ਦੀ ਹਾਈਵੇਅ ਨੇੜੇ ਮਿਲੀ ਲਾਸ਼, ਇੱਕ ਵਿਅਕਤੀ 'ਤੇ ਲੱਗਾ ਕਤਲ ਦਾ ਦੋਸ਼ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ