Welcome to Canadian Punjabi Post
Follow us on

25

April 2019
ਭਾਰਤ

ਮਾਇਆਵਤੀ ਦਾ ਦਾਅਵਾ: ਅਲੀ-ਬਜਰੰਗ ਬਲੀ ਦੋਵੇਂ ਸਾਡੇ ਨਾਲ

April 15, 2019 09:57 AM

ਬੁਲੰਦਸ਼ਹਿਰ, 14 ਅਪ੍ਰੈਲ (ਪੋਸਟ ਬਿਊਰੋ)- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਤੀ ਨੇ ਅਲੀ ਤੇ ਬਜਰੰਗ ਬਲੀ ਬਾਰੇ ਬਿਆਨ ਦੇਣ ਕਾਰਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਅਲੀ ਵੀ ਸਾਡੇ ਹਨ ਅਤੇ ਬਜਰੰਗ ਬਲੀ ਵੀ, ਦੋਵੇਂ ਸਾਡੇ ਆਪਣੇ ਹਨ, ਦੋਵਾਂ ਵਿੱਚੋਂ ਕੋਈ ਵੀ ਗੈਰ ਨਹੀਂ ਹੈ। ਸਾਨੂੰ ਅਲੀ ਵੀ ਚਾਹੀਦਾ ਹੈ ਅਤੇ ਬਜਰੰਗ ਬਲੀ ਵੀ। ਭਾਜਪਾ ਨੂੰ ਨਾ ਤਾਂ ਅਲੀ ਦੇ ਵੋਟ ਮਿਲਣਗੇ ਅਤੇ ਨਾ ਬਜਰੰਗ ਬਲੀ ਦੇ। ਸਾਡਾ ਗਠਜੋੜ ਦੋਵਾਂ ਦੀ ਮਦਦ ਨਾਲ ਸ਼ਾਨਦਾਰ ਜਿੱਤ ਹਾਸਲ ਕਰੇਗਾ।
ਵਰਨਣ ਯੋਗ ਹੈ ਕਿ ਮਾਇਆਵਤੀ ਏਥੇ ਬਦਾਯੂੰ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਧਰਮਿੰਦਰ ਯਾਦਵ ਦੇ ਸਮਰਥਨ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਨਾਲ ਤੇ ਬੁਲੰਦਸ਼ਹਿਰ ਦੇ ਅਨੂਪਸ਼ਹਿਰ ਵਿੱਚ ਬਸਪਾ ਉਮੀਦਵਾਰ ਦੇ ਹੱਕ ਵਿੱਚ ਜਯੰਤ ਚੌਧਰੀ ਦੇ ਨਾਲ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਉਨ੍ਹਾਂ ਨੇ ਕਿਹਾ ਕਿ ਭੀੜ ਨੂੰ ਦੇਖ ਕੇ ਲੱਗਦਾ ਹੈ ਕਿ ਨਮੋ-ਨਮੋ ਵਾਲੇ ਜਾ ਰਹੇ ਹਨ, ਜੈ ਭੀਮ ਵਾਲੇ ਆ ਰਹੇ ਹਨ। ਇਸ ਦੌਰਾਨ ਬਜਰੰਗ ਬਲੀ ਨੂੰ ਦਲਿਤ ਦੱਸਣ ਵਾਲੇ ਯੋਗੀ ਆਦਿਤਿਆਨਾਥ ਦੇ ਬਿਆਨ ਉਤੇ ਵਿਅੰਗ ਕੱਸਦੇ ਹੋਏ ਮਾਇਆਵਤੀ ਨੇ ਕਿਹਾ ਕਿ ਸਾਨੂੰ ਬਜਰੰਗ ਬਲੀ ਦੀ ਜ਼ਰੂਰਤ ਇਸ ਲਈ ਵੀ ਜ਼ਿਆਦਾ ਹੈ ਕਿ ਉਹ ਆਪਣੀ ਜਾਤ ਦੇ ਹਨ, ਦਲਿਤ ਹਨ, ਯੋਗੀ ਨੇ ਹੀ ਉਨ੍ਹਾਂ ਦੀ ਜਾਤ ਦੀ ਖੋਜ ਕੀਤੀ ਸੀ। ਇਸ ਦੇ ਲਈ ਉਹ ਯੋਗੀ ਦੀ ਸ਼ੁਕਰਗੁਜ਼ਾਰ ਹੈ।
ਇਸ ਦੋਰਾਨ ਅਖਿਲੇਸ਼ ਨੇ ਕਿਹਾ, ਮਾਹੌਲ ਸਾਡੇ ਮਹਾਗਠਜੋੜ ਦੇ ਹੱਕ ਵਿੱਚ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਭਾਜਪਾ ਦੇ ਛੋਟੇ ਨੇਤਾ ਤੱਕ ਜਿਸ ਤਰ੍ਹਾਂ ਖੁਦ ਨੂੰ ਚੌਕੀਦਾਰ ਦੱਸਦੇ ਹਨ, ਉਨ੍ਹਾਂ ਦੀ ਹਾਜ਼ਰੀ ਵਿੱਚ ਖਾਦ ਚੋਰੀ ਹੋ ਗਈ। ਬੇਰੋਜ਼ਗਾਰਾਂ ਦੇ ਸੁਫਨੇ, ਬਜ਼ੁਰਗਾਂ ਦੀ ਪੈਨਸ਼ਨ ਅਤੇ ਨੌਜਵਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਗਿਆ।

Have something to say? Post your comment
ਹੋਰ ਭਾਰਤ ਖ਼ਬਰਾਂ
‘ਚੌਕੀਦਾਰ ਚੋਰ ਹੈ` ਵਾਲੇ ਕੇਸ ਵਿੱਚ ਰਾਹੁਲ ਨੂੰ ਸੁਪਰੀਮ ਕੋਰਟ ਦਾ ਨਵਾਂ ਨੋਟਿਸ ਜਾਰੀ
ਉੜੀਸਾ ਵਿੱਚ ਮੈਜਿਸਟਰੇਟ, ਬੀ ਜੇ ਡੀ ਉਮੀਦਵਾਰ ਅਤੇ ਕਾਂਗਰਸ ਆਗੂ ਜ਼ਖਮੀ
ਸੈਕਸ ਸ਼ੋਸ਼ਣ ਦੂਸ਼ਣਬਾਜ਼ੀ: ਸੁਪਰੀਮ ਕੋਰਟ ਦੇ ਮੁਲਾਜ਼ਮਾਂ ਦੀ ਐਸੋਸੀਏਸ਼ਨ ਨੇ ਚੀਫ ਜਸਟਿਸ ਦਾ ਸਮਰਥਨ ਕੀਤਾ
ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਬਦਲਣ ਨਾਲ ਸਕੂਲਾਂ ਨੂੰ ਰਾਹਤ
ਨਿਰੂਪਮ ਮਾਣਹਾਨੀ ਕੇਸ ਵਿੱਚ ਸਮ੍ਰਿਤੀ ਈਰਾਨੀ ਨੂੰ ਨੋਟਿਸ
ਗੁਜਰਾਤ ਦੰਗਾ ਕੇਸ: ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ
ਪ੍ਰਿਅੰਕਾ ਨੇ ਭਾਜਪਾ ਉਮੀਦਵਾਰ ਬਾਰੇ ਕਿਹਾ: ਮੇਰੇ ਪੈਰ ਪਕੜ ਕੇ ਕਿਹਾ ਸੀ, ਸਾਥ ਨਹੀਂ ਛੱਡਾਂਗਾ
ਨਵਜੋਤ ਸਿੱਧੂ ਨੂੰ ਵੀ ਚੋਣ ਕਮਿਸ਼ਨ ਦੀ ਮਾਰ ਪਈ, 72 ਘੰਟੇ ਚੋਣ ਪ੍ਰਚਾਰ ਦੀ ਰੋਕ ਲੱਗੀ
ਲਖਨਊ-ਆਗਰਾ ਐਕਸਪ੍ਰੈਸ ਵੇਅ ਉੱਤੇ ਬਸ-ਟਰੱਕ ਟੱਕਰ ਵਿੱਚ ਸੱਤ ਮੌਤਾਂ
ਫਿਲਮ ਸਟਾਰ ਸੋਨਾਕਸ਼ੀ ਸਣੇ ਸੱਤ ਜਣਿਆਂ ਉੱਤੇ ਫਰਾਡ ਦਾ ਦੋਸ਼