Welcome to Canadian Punjabi Post
Follow us on

25

April 2019
ਟੋਰਾਂਟੋ/ਜੀਟੀਏ

ਖਾਲਸਾ ਏਡ ਵੱਲੋਂ ਫੰਡ ਰੇਜਿ਼ੰਗ 11 ਮਈ ਨੂੰ

April 12, 2019 08:55 AM

ਰਵੀ ਸਿੰਘ ਹੋਣਗੇ ਮੁੱਖ ਮਹਿਮਾਨ


ਬਰੈਂਪਟਨ, 11 ਅਪ੍ਰੈਲ (ਪੋਸਟ ਬਿਊਰੋ)- ਕੱਲ੍ਹ ਸਪ੍ਰੈਂਜਾ ਬੈਂਕੁਇਟ ਹਾਲ ਵਿਖੇ ਖਾਲਸਾ ਏਡ ਸੁਸਾਇਟੀ ਦੇ ਵਲੰਟੀਅਰਜ਼ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਇਹ ਦੱਸਿਆ ਗਿਆ ਕਿ 11 ਮਈ ਨੂੰ ਖਾਲਸਾ ਏਡ ਸੁਸਾਇਟੀ ਵੱਲੋਂ ਇਕ ਵੱਡਾ ਫੰਡ ਰੇਜ਼ ਕੀਤਾ ਜਾ ਰਿਹਾ ਹੈ। ਇਹ ਫੰਡ ਰੇਜ਼ ਬਰੈਂਪਟਨ ਸਥਿਤ ਸਪ੍ਰੈਂਜਾ ਬੈਂਕੁਇਟ ਹਾਲ ਵਿਖੇ ਹੋਵੇਗਾ, ਜਿਸ ਵਿਚ 800 ਸੀਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਖਾਲਸਾ ਏਡ ਦੇ ਫਾਊਂਡਰ ਮੈਂਬਰ ਰਵੀ ਸਿੰਘ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰਨਗੇ। ਖਾਲਸਾ ਏਡ ਸੁਸਾਇਟੀ 1999 ਵਿਚ ਹੋਂਦ ਵਿਚ ਆਈ ਸੀ। ਇੰਗਲੈਂਡ ਸਥਿਤ ਇਸ ਸੰਸਥਾ ਨੇ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਵਿਚ ਜਿਥੇ ਕਿਤੇ ਵੀ ਲੋੜਵੰਦਾਂ ਨੂੰ ਜ਼ਰੂਰਤ ਹੈ, ਜਾ ਕੇ ਉਨ੍ਹਾਂ ਦੀ ਮੱਦਦ ਕੀਤੀ ਹੈ। ਖਾਲਸਾ ਏਡ ਦੇ ਨੁਮਾਇਦਿਆਂ ਨੇ ਦੱਸਿਆ ਕਿ ਫੰਡ ਰੇਜਿ਼ੰਗ ਡਿਨਰ ਵਿਚ ਸਾਡੀ ਪੂਰੀ ਕੋਸਿ਼ਸ਼ ਹੋਵੇਗੀ ਕਿ ਇਹ ਪੂਰਾ ਟੇਬਲ ਦਿੱਤਾ ਜਾਵੇ, ਜਿਸ ਦੀ ਡੋਨੇਸ਼ਨ 1300 ਡਾਲਰ ਰੱਖੀ ਗਈ ਹੈ। ਇੰਡੀਵਿਜੂਅਲ ਟਿਕਟ ਦੀ ਕੀਮਤ 130 ਡਾਲਰ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁੱਝ ਪਰਿਵਾਰ ਇਕੱਠੇ ਹੋ ਕੇ ਇਕ-ਇਕ ਟੇਬਲ ਲੈ ਲੈਣ ਤਾਂ ਸਾਡੇ ਲਈ ਸੀਟਿੰਗ ਦਾ ਬੰਦੋਸਤ ਕਰਨਾ ਆਸਾਨ ਰਹੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਖਾਲਸਾ ਏਡ ਸੁਸਾਇਟੀ ਦੇ ਰਵੀ ਸਿੰਘ ਆਪਣੇ ਚੱਲ ਰਹੇ ਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਦੇਣਗੇ। ਪ੍ਰੈੱਸ ਕਾਨਫਰੰਸ ਵਿਚ ਪਰਮਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਪੱਤੜ, ਗੁਰਚਰਨ ਸਿੰਘ ਤੇ ਅਮਰਿੰਦਰ ਸਿੰਘ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਜਿ਼ਆਦਾ ਜਾਣਕਾਰੀ ਲਈ 647-460-4085 `ਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ 12 ਮਈ ਨੂੰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ ਵਿਚ ‘ਤਰਕ ਅਤਰਕ’ ਉੱਪਰ ਹੋਈ ਗੋਸ਼ਟੀ
ਬਰੈਂਪਟਨ `ਚ ਪੰਜਵੇਂ ਸਿੱਖ ਵਿਰਾਸਤੀ ਮਹੀਨੇ ਦੇ ਸਮਾਪਤੀ ਸਮਾਰੋਹ 27 ਅਪ੍ਰੈਲ ਨੂੰ ਮਈ ਦਿਵਸ ਦਾ ਪ੍ਰੋਗਰਾਮ 5 ਮਈ ਨੂੰ
ਹੈਮਿਲਟਨ `ਚ ਜਲ੍ਹਿਆਂ-ਵਾਲਾ ਕਾਂਡ ਸ਼ਤਾਬਦੀ ਸਮਾਰੋਹ ਸੰਪਨ
ਡਾ: ਨਵਸ਼ਰਨ ਕੌਰ ਵਲੋਂ ਬਰੈਂਪਟਨ ਵਿੱਚ 1 ਮਈ ਨੂੰ ਰੂ-ਬ-ਰੂ ਪ੍ਰੋਗਰਾਮ
ਅਲਬਰਟਾ ਦੀਆਂ ਚੋਣਾਂ ਵਾਲੇ ਦਿਨ ਹੀ ਹੋ ਗਿਆ ਸੀ ਟਰੂਡੋ ਦੇ “ਗ੍ਰੈਂਡ ਬਾਰਗੇਨ” ਦਾ ਅੰਤ : ਕੇਨੀ
ਫੋਰਡ ਸਰਕਾਰ ਨੇ ਓਨਟਾਰੀਓ ਦੀਆਂ ਦੋ ਲਾਇਬ੍ਰੇਰੀ ਸਰਵਿਸਿਜ਼ ਵਿੱਚ ਵੀ ਕੀਤੀ ਕਟੌਤੀ
ਕਲਾਸਾਂ ਦੇ ਆਕਾਰ ਵਿੱਚ ਵਾਧਾ ਕੀਤੇ ਜਾਣ ਕਾਰਨ ਛਾਂਗੇ ਜਾ ਰਹੇ ਹਨ ਸੈਂਕੜੇ ਅਧਿਆਪਕ : ਬੋਰਡ
ਰੀਜਨ ਦੇ ਵੰਡੇ ਜਾਣ ਨਾਲ ਆਸਮਾਨੀ ਜਾ ਚੜ੍ਹਨਗੇ ਟੈਕਸ : ਕਾਉਂਸਲਰ ਢਿੱਲੋਂ