Welcome to Canadian Punjabi Post
Follow us on

19

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਮਨੋਰੰਜਨ

‘ਮਣੀਪੁਰੀ ਰਗਬੀ’ ਉੱਤੇ ਫਿਲਮ ਬਣਾਏਗਾ ਉਮੰਗ ਕੁਮਾਰ

October 02, 2018 07:48 AM

ਨਿਰਦੇਸ਼ਕ ਉਮੰਗ ਕੁਮਾਰ ਆਪਣੀ ਅਗਲੀ ਫਿਲਮ ‘ਯੂ ਬੀ ਲੁਕਪੀ’ ਨੂੰ ਲੈ ਕੇ ਇਨ੍ਹੀਂ ਦਿਨੀਂ ਬਹੁਤ ਉਤਸ਼ਾਹਤ ਨਜ਼ਰ ਆਉਂਦਾ ਹੈ। ਫਿਲਮ ਇਸੇ ਨਾਂਅ ਦੀ ਇੱਕ ਮਣੀਪੁਰੀ ਖੇਡ 'ਤੇ ਆਧਾਰਤ ਹੋਵੇਗੀ, ਜੋ ਕਾਫੀ ਕੁਝ ‘ਰਗਬੀ’ ਵਰਗੀ ਹੁੰਦੀ ਹੈ। ਭਾਰਤੀ ਮਹਿਲਾ ਬਾਕਸਿੰਗ ਚੈਂਪੀਅਨ ਐੱਮ ਸੀ ਮੈਰੀਕਾਮ ਦੀ ਬਾਇਓਪਿਕ ‘ਮੈਰੀਕਾਮ’ ਨਾਲ ਨਿਰਦੇਸ਼ਨ ਦੀ ਦੁਨੀਆ ਵਿੱਚ ਧਮਾਕੇਦਾਰ ਕਦਮ ਰੱਖਣ ਵਾਲੇ ਉਮੰਗ ਕੁਮਾਰ ਦਾ ਕਹਿਣਾ ਹੈ ਕਿ ਉਹ ਇਸ ਫਿਲਮ ਲਈ ਮਣੀਪੁਰ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।
ਮਣੀਪੁਰ ਦੇ ਪਿਛੋਕੜ ਵਾਲੀ ਇਸ ਫਿਲਮ ਵਿੱਚ ਕਿਸੇ ਖੇਡ ਦੀ ਕਹਾਣੀ ਦਿਖਾਈ ਜਾਵੇਗੀ, ਜਿਸ ਨੂੰ ਨਾਰੀਅਲ ਨਾਲ ਖੇਡਿਆ ਜਾਂਦਾ ਹੈ। ਉਮੰਗ ਦੱਸਦਾ ਹੈ ਕਿ ‘ਯੂਬੀ ਰਗਬੀ’ ਇੱਕ ਜ਼ਬਰਦਸਤ ਖੇਡ ਹੈ। ਦਿਲਚਸਪ ਗੱਲ ਹੈ ਕਿ ਇਸ ਬਾਰੇ ਹੋਰ ਰਾਜਾਂ ਦੇ ਲੋਕਾਂ ਨੂੰ ਜ਼ਰਾ ਵੀ ਪਤਾ ਨਹੀਂ। ਇਸ ਫਿਲਮ ਰਾਹੀਂ ਮੈਂ ਭਾਰਤੀਆਂ ਨੂੰ ਦੱਸਾਂਗਾ ਕਿ ਅਸੀਂ ਵੀ ਰਗਬੀ ਖੇਡਦੇ ਹਾਂ। ‘ਯੂਬੀ ਲੁਕਪੀ’ ਨੂੰ ਮਣੀਪੁਰ ਦੇ ਲੋਕ ਨਾਰੀਅਲ ਨਾਲ ਖੇਡਦੇ ਹਨ।” ਕੀ ਇਸ ਫਿਲਮ 'ਚ ਉਹ ਮਣੀਪੁਰੀ ਕਲਾਕਾਰਾਂ ਨੂੰ ਹੀ ਲੈਣਗੇ, ਇਸ 'ਤੇ ਉਨ੍ਹਾਂ ਦਾ ਕਹਿਣਾ ਸੀ, ‘‘ਕਾਸਟਿੰਗ ਉਸੇ ਦੀ ਹੋਵੇਗੀ, ਜੋ ਰੋਲ ਨਾਲ ਮੇਲ ਖਾਏਗਾ।”

Have something to say? Post your comment