Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਫੁੱਲ ਐਕਸ਼ਨ ਕਰੇਗੀ ਡਾਇਨਾ ਪੇਂਟੀ

October 02, 2018 07:45 AM


ਡਾਇਨਾ ਪੇਂਟੀ ਇਸ ਸਾਲ ਦੋ ਫਿਲਮਾਂ ‘ਪਰਮਾਣੂ’ ਅਤੇ ‘ਹੈਪੀ ਭਾਗ ਜਾਏਗੀ' ਦੀ ਰਿਲੀਜ਼ ਹੋਣ ਕਰ ਕੇ ਬਿਜ਼ੀ ਰਹੀ ਹੈ। 2012 ਵਿੱਚ ਫਿਲਮ ‘ਕਾਕਟੇਲ’ ਨਾਲ ਡੈਬਿਊ ਕਰਨ ਵਾਲੀ ਡਾਇਨਾ ਪੇਂਟੀ ਲਈ ਇਹ ਸਾਲ ਹਾਲੇ ਤੱਕ ਸਭ ਤੋਂ ਰੁਝੇਵਿਆਂ ਵਾਲਾ ਰਿਹਾ ਹੈ ਕਿਉਂਕਿ ਫਿਲਮਾਂ ਦੀ ਚੋਣ ਬਾਰੇ ਉਹ ਹਮੇਸ਼ਾ ਤੋਂ ਹੀ ਬੇਹੱਦ ਚੂਜ਼ੀ ਰਹੀ ਹੈ। ਪਹਿਲੀ ਹੀ ਫਿਲਮ ਤੋਂ ਬਾਅਦ ਉਸ ਨੇ ਚਾਰ ਸਾਲਾਂ ਦੀ ਬ੍ਰੇਕ ਲਈ ਸੀ ਤਾਂ ਕਿ ਇਹ ਤੈਅ ਕਰ ਸਕੇ ਕਿ ਉਹ ਆਪਣੇ ਕਰੀਅਰ ਨੂੰ ਕਿਸ ਅੰਦਾਜ਼ ਵਿੱਚ ਅੱਗੇ ਵਧਾਉਣਾ ਚਾਹੁੰਦੀ ਹੈ। ਉਹ ਕਹਿੰਦੀ ਹੈ, ‘‘ਇਹ ਸਭ ਜਾਣਬੁੱਝ ਕੇ ਨਹੀਂ ਹੋਇਆ। ਮੈਂ ਫਿਲਮ ਨਗਰੀ 'ਚ ਨਵੀਂ ਸੀ, ਮੇਰਾ ਕੋਈ ਫਿਲਮੀ ਬੈਕਗਰਾਊਂਡ ਵੀ ਨਹੀਂ ਸੀ। ‘ਕਾਕਟੇਲ’ ਤੋਂ ਪਿੱਛੋਂ ਮੈਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਸੀ ਕਿ ਮੈਨੂੰ ਕਿੱਦਾਂ ਦੀਆਂ ਫਿਲਮਾਂ ਕਰਨੀਆਂ ਚਾਹੀਦੀਆਂ ਹਨ। ਮੈਂ ਗੁਆਚੀ ਜਿਹੀ ਮਹਿਸੂਸ ਕਰਦੀ ਸੀ ਅਤੇ ਆਪਣੀ ਰਾਹ ਤਹਿ ਕਰਨ ਵਿੱਚ ਮੈਨੂੰ ਕੁਝ ਸਮਾਂ ਲੱਗਾ। ਸ਼ਾਇਦ ਇਸ 'ਚ ਲੋੜ ਤੋਂ ਕੁਝ ਜ਼ਿਆਦਾ ਸਮਾਂ ਲੱਗ ਗਿਆ।”
ਉਸ ਦੇ ਦੱਸਣ ਅਨੁਸਾਰ ਡੈਬਿਊ ਤੋਂ ਬਾਅਦ ਲੰਮਾਂ ਸਮਾਂ ਸੁਨਹਿਰੀ ਪਰਦੇ ਤੋਂ ਦੂਰ ਰਹਿਣ ਦੀ ਇੱਕ ਵਜ੍ਹਾ ਇਹ ਵੀ ਸੀ ਕਿ ‘ਕਾਕਟੇਲ' ਤੋਂ ਬਾਅਦ ਉਸ ਨੂੰ ਇੱਕੋ ਤਰ੍ਹਾਂ ਦੇ ਰੋਲ ਆਫਰ ਹੋਣ ਲੱਗੇ ਸਨ। ਉਹ ਖੁਦ ਨੂੰ ਇਹ ਸਿੱਧ ਕਰਨਾ ਚਾਹੁੰਦੀ ਸੀ ਕਿ ਉਹ ਕੁਝ ਵੱਖਰਾ ਕਰਨਾ ਚਾਹੁੰਦੀ ਹੈ। ਆਖਰ ਉਸ ਨੇ ਕਾਫੀ ਹੱਦ ਤੱਕ ਖੁਦ ਨੂੰ ਸਿੱਧ ਕਰ ਲਿਆ ਹੈ ਤਾਂ ਉਹ ਕੁਝ ਵੱਖਰਾ ਹੀ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ, ‘‘ਮੈਂ ਫੁੱਲ ਐਕਸ਼ਨ ਕਰਨਾ ਚਾਹੁੰਦੀ ਹਾਂ। ਫਿਲਮ ‘ਪਰਮਾਣੂ' ਨੇ ਮੇਰੇ ਲਈ ਇਹ ਰਾਹ ਖੋਲ੍ਹ ਦਿੱਤਾ ਹੈ, ਜਿਸ ਤੋਂ ਬਾਅਦ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਇਹ ਕਿੰਨਾ ਐਕਸਾਈਟਿੰਗ ਹੈ। ਮੈਂ ਕੋਈ ਵੱਡੀ ਐਕਸ਼ਨ ਫਿਲਮ ਕਰਨਾ ਚਾਹੁੰਦੀ ਹਾਂ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ