Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਕੈਨੇਡਾ

14 ਮਹੀਨਿਆਂ ਮਗਰੋਂ ਕੈਨੇਡਾ-ਅਮਰੀਕਾ ਤੇ ਮੈਕਸਿਕੋ ਵਿਚਾਲੇ ਤਿੱਪਖੀ ਡੀਲ ਸਿਰੇ ਚੜ੍ਹੀ

October 01, 2018 07:19 PM

ਓਟਵਾ, 1 ਅਕਤੂਬਰ (ਪੋਸਟ ਬਿਊਰੋ) : ਕੈਨੇਡਾ-ਅਮਰੀਕਾ ਤੇ ਮੈਕਸਿਕੋ ਵਿਚਾਲੇ ਤਿੱਪਖੀ ਡੀਲ ਆਖਿਰਕਾਰ 14 ਮਹੀਨਿਆਂ ਦੇ ਬਾਅਦ ਸਿਰੇ ਚੜ੍ਹ ਗਈ ਹੈ। ਇਸ ਦੇ ਪਹਿਲਾਂ ਵਾਲੇ ਹੀ ਤਿੰਨ ਭਾਈਵਾਲ ਕੈਨੇਡਾ, ਅਮਰੀਕਾ ਤੇ ਮੈਕਸਿਕੋ ਬਰਕਰਾਰ ਹਨ।
ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਯੂਐਸ ਦੇ ਟਰੇਡ ਰਿਪਰਜ਼ੈਂਟੇਟਿਵਜ਼ ਰੌਬਰਟ ਲਾਈਥਜ਼ਰ ਨੇ ਐਤਵਾਰ ਰਾਤ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਇਸ ਨਵੇਂ ਕਰਾਰ ਨੂੰ ਯੂਨਾਈਟਿਡ ਸਟੇਟਸ-ਮੈਕਸਿਕੋ-ਕੈਨੇਡਾ ਅਗਰੀਮੈਂਟ ਦਾ ਨਾਂ ਦਿੱਤਾ ਗਿਆ ਹੈ ਜਾਂ ਇਸ ਨੂੰ ਸਾਰੇ ਉਸਮਕਾ ਵਜੋਂ ਜਾਨਣਗੇ। ਬਿਆਨ ਵਿੱਚ ਆਖਿਆ ਗਿਆ ਕਿ ਉਸਮਕਾ ਸਾਡੇ ਕਾਮਿਆਂ, ਕਿਸਾਨਾਂ, ਰੈਂਚਰਜ਼ ਤੇ ਕਾਰੋਬਾਰੀਆਂ ਨੂੰ ਬਿਹਤਰ ਟਰੇਡ ਅਗਰੀਮੈਂਟ ਦਿਵਾਏਗਾ ਤੇ ਨਤੀਜਤਨ ਮੁਕਤ ਮੰਡੀਆਂ, ਸਹੀ ਟਰੇਡ ਤੇ ਸਾਡੇ ਇਲਾਕੇ ਵਿੱਚ ਆਰਥਿਕ ਵਿਕਾਸ ਵੀ ਖੁੱਲ੍ਹ ਕੇ ਹੋ ਸਕੇਗਾ। ਇਸ ਨਾਲ ਮੱਧਮ ਵਰਗ ਮਜ਼ਬੂਤ ਹੋਵੇਗਾ, ਉਨ੍ਹਾਂ ਨੂੰ ਚੰਗੀਆਂ ਤੇ ਚੰਗੀ ਆਮਦਨ ਵਾਲੀਆਂ ਨੌਕਰੀਆਂ ਤੇ ਨਵੇਂ ਮੌਕੇ ਮਿਲ ਸਕਣਗੇ। ਇਹ ਸਾਰਾ ਕੁੱਝ ਉਨ੍ਹਾਂ ਅੱਧਾ ਬਿਲੀਅਨ ਲੋਕਾਂ ਨੂੰ ਮਿਲਣਗੇ ਜਿਹੜੇ ਨੌਰਥ ਅਮੈਰਿਕਾ ਵਿੱਚ ਰਹਿੰਦੇ ਹਨ।
ਇੱਕ ਉੱਚ ਪੱਧਰੀ ਅਮਰੀਕੀ ਸਰੋਤ ਅਨੁਸਾਰ ਇਹ ਡੀਲ ਐਤਵਾਰ ਰਾਤੀਂ 9:30 ਵਜੇ ਫਾਈਨਲ ਹੋਈ ਪਰ ਅਜੇ ਵੀ ਇਸ ਨੂੰ ਆਖਰੀ ਰੰਗ ਰੂਪ ਦੇਣਾ ਬਾਕੀ ਹੈ। ਅਜੇ ਇਸ ਵਿੱਚ ਜੇਤੂ ਤੇ ਹਾਰਨ ਵਾਲੀ ਟੀਮ ਨਿਰਧਾਰਤ ਹੋਣੀ ਵੀ ਬਾਕੀ ਹੈ। ਪਰ ਐਤਵਾਰ ਰਾਤ ਨੂੰ ਤਿੰਨਾਂ ਦੇਸ਼ਾਂ ਵੱਲੋਂ ਇਸ ਡੀਲ ਨੂੰ ਖੁਦ ਲਈ ਵਧੀਆ ਦੱਸਿਆ ਗਿਆ। ਇਸ ਡੀਲ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੀਨੀਅਰ ਕੈਨੇਡੀਅਨ ਅਧਿਕਾਰੀ ਨੇ ਦੱਸਿਆ ਕਿ ਚੈਪਟਰ 19, ਜਿਸ ਤਹਿਤ ਵਿਵਾਦ ਨੂੰ ਸੁਲਝਾਉਣ ਦੇ ਮੈਕੇਨਿਜ਼ਮ, ਨੂੰ ਛੇੜਿਆ ਨਹੀਂ ਗਿਆ, ਕੈਨੇਡਾ ਨੂੰ ਕਲਚਰਲ ਛੋਟ ਵੀ ਦਿੱਤੀ ਜਾਵੇਗੀ, ਇਸ ਤੋਂ ਇਲਾਵਾ ਕੈਨੇਡਾ ਦੇ ਸਪਲਾਈ ਮੈਨੇਜਡ ਡੇਅਰੀ ਸੈਕਟਰ ਵਿੱਚ ਵੀ ਛੋਟ ਦਿੱਤੀ ਜਾਵੇਗੀ।
ਹਾਲਾਂਕਿ ਸੀਨੀਅਰ ਅਮਰੀਕੀ ਪ੍ਰਸ਼ਾਸਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਡੇਅਰੀ ਵਿੱਚ ਦਿੱਤੀ ਜਾਣ ਵਾਲੀ ਛੋਟ ਅਮਰੀਕੀ ਕਿਸਾਨਾਂ ਲਈ ਵੱਡੀ ਜਿੱਤ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਆਟੋ ਟੈਰਿਫ ਲਾਏ ਜਾਣ ਦੀ ਧਮਕੀ ਦਿੱਤੇ ਜਾਣ ਦੇ ਮਾਮਲੇ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਇੱਕ ਕੈਨੇਡੀਅਨ ਸੂਤਰ ਨੇ ਆਖਿਆ ਕਿ ਆਟੋਜ਼ ਦੇ ਮਾਮਲੇ ਵਿੱਚ ਛੋਟ ਦਿੱਤੀ ਜਾਵੇਗੀ ਪਰ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਸਟੀਲ ਤੇ ਐਲੂਮੀਨੀਅਮ ਉੱਤੇ ਮੌਜੂਦਾ ਟੈਰਿਫਜ਼ ਦਾ ਕੀ ਬਣੇਗਾ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ