Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਅੰਤਰਰਾਸ਼ਟਰੀ

ਬ੍ਰਿਟੇਨ ਦੇ ਏਸ਼ੀਆਈ ਧਨ ਕੁਬੇਰਾਂ ਵਿਚਾਲੇ ਹਿੰਦੂਜਾ ਪਰਿਵਾਰ ਫਿਰ ਨੰਬਰ ਵੰਨ

March 25, 2019 08:32 AM

ਲੰਡਨ, 24 ਮਾਰਚ (ਪੋਸਟ ਬਿਊਰੋ)- ਲੰਡਨ ਦੇ ਦਿੱਗਜ ਐੱਨ ਆਰ ਆਈ ਕਾਰੋਬਾਰੀਆਂ ਵਿੱਚੋਂ ਹਿੰਦੂਜਾ ਪਰਵਾਰ ਨੇ ਏਸ਼ੀਅਨ ਰਿਚ ਲਿਸਟ 2019 ਵਿੱਚ ਆਪਣੀ ਪਹਿਲਾ ਥਾਂ ਲਗਾਤਾਰ ਛੇਵੇਂ ਸਾਲ ਕਾਇਮ ਰੱਖਿਆ ਹੈ। ਹਿੰਦੂਜਾ ਪਰਵਾਰ ਦੀ ਜਾਇਦਾਦ ਇਸ ਸਾਲ 25.2 ਅਰਬ ਪੌਂਡ (ਨੱਬੇ ਰੁਪਏ ਪ੍ਰਤੀ ਪੌਂਡ ਦੇ ਹਿਸਾਬ ਲਗਭਗ 2.26 ਲੱਖ ਕਰੋੜ ਰੁਪਏ) ਬਣੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇਸ ਜਾਇਦਾਦ ਵਿੱਚ ਕਰੀਬ ਤਿੰਨ ਅਰਬ ਪੌਂਡ (27,000 ਕਰੋੜ ਰੁਪਏ) ਦਾ ਵਾਧਾ ਹੋਇਆ ਦੱਸਿਆ ਗਿਆ ਹੈ।
ਏਸ਼ੀਅਨ ਬਿਜ਼ਨਸ ਐਵਾਰਡਾਂ ਦੌਰਾਨ ਸ਼ੁੱਕਰਵਾਰ ਸ਼ਾਮ ਬ੍ਰਿਟੇਨ ਵਿਚਲੇ 101 ਸਭ ਤੋਂ ਵੱਡੇ ਏਸ਼ੀਆਈ ਅਮੀਰਾਂ ਦੀ ਇਹ ਸੂਚੀ ਬ੍ਰਿਟੇਨ ਵਿੱਚ ਭਾਰਤ ਦੀ ਹਾਈ ਕਮਿਸ਼ਨ ਰੂਚੀ ਘਨਸ਼ਾਮ ਨੇ ਜਾਰੀ ਕੀਤੀ। ਇਸ ਮੁਤਾਬਕ ਇਸ ਸਾਲ ਦੇ ਮੁਲੰਕਣ ਮੁਤਾਬਕ ਸੂਚੀ ਦੇ ਸਾਰੇ 101 ਏਸ਼ੀਆਈ ਧਨ ਕੁਬੇਰਾਂ ਦੀ ਸਾਂਝੀ ਜਾਇਦਾਦ 85.2 ਅਰਬ ਪੌਂਡ ਉੱਤੇ ਪਹੁੰਚ ਗਈ ਹੈ। ਸੂਚੀ ਦੇ ਬਾਰੇ ਏਸ਼ੀਅਨ ਮਾਰਕੀਟਿੰਗ ਗਰੁੱਪ (ਏ ਐੱਮ ਜੀ) ਦੇ ਕਾਰਜਕਾਰੀ ਸੰਪਾਦਕ ਸ਼ੈਲੇਸ਼ ਸੋਲੰਕੀ ਨੇ ਕਿਹਾ ਕਿ ਮਾਹਰਾਂ ਦੀ ਟੀਮ ਨੇ ਇਹ ਸੂਚੀ ਬਣਾਈ ਹੈ। ਇਹ ਬ੍ਰਿਟੇਨ ਵਿੱਚ ਏਸ਼ੀਆਈ ਜਾਇਦਾਦ ਦੇ ਬਾਰੇ ਸਟੀਕ ਜਾਣਕਾਰੀ ਦਿੰਦੀ ਹੈ। ਇਸ ਸੂਚੀ ਵਿੱਚ ਸ਼ਾਮਲ ਸਾਰੇ 101 ਧਨ ਕੁਬੇਰਾਂ ਦੀ ਜਾਇਦਾਦ ਵਿੱਚ ਪਿਛਲੇ 12 ਮਹੀਨਿਆਂ ਦੇ ਦੌਰਾਨ ਪੰਜ ਅਰਬ ਪੌਂਡ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਸਾਲ ਦੀ ਸੂਚੀ ਵਿੱਚ ਸੱਤ ਨਵੇਂ ਲੋਕਾਂ ਨੇ ਥਾਂ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਹੋਟਲ ਕਾਰੋਬਾਰੀ ਜੋਗਿੰਦਰ ਸੇਂਗਰ ਅਤੇ ਉਨ੍ਹਾਂ ਦੇ ਪੁੱਤਰ ਗਿਰੀਸ਼ ਸੇਂਗਰ ਦਾ ਨਾਂਅ ਹੈ, ਜਿਨ੍ਹਾਂ ਨੇ ਸਾਂਝੇ ਤੌਰ 'ਤੇ 30 ਕਰੋੜ ਪੌਂਡ ਜਾਇਦਾਦ ਨਾਲ ਸੂਚੀ ਵਿੱਚ ਚਾਲੀਵਾਂ ਥਾ ਲਿਆ ਹੈ।
ਸਟੀਲ ਕਾਰੋਬਾਰੀ ਲਕਸ਼ਮੀ ਨਿਵਾਸ ਮਿੱਤਲ ਅਤੇ ਉਨ੍ਹਾਂ ਦੇ ਪੁੱਤਰ ਆਦਿੱਤਯ ਮਿੱਲ ਦੂਸਰੇ ਥਾਂ 'ਤੇ ਬਣੇ ਰਹੇ ਹਨ। ਪਿਛਲੇ ਸਾਲ ਨਾਲੋਂ ਉਨ੍ਹਾਂ ਦੀ ਜਾਇਦਾਦ 2.8 ਅਰਬ ਪੌਂਡ ਘਟ ਕੇ 11.2 ਅਰਬ ਪੌਂਡ ਰਹਿ ਗਈ ਹੈ। ਪੈਟਰੋ ਕੈਮੀਕਲਜ਼ ਦਾ ਕਾਰੋਬਾਰ ਕਰਦੇ ਐਸ ਪੀ ਲੋਹੀਆ ਨੇ 5.8 ਅਰਬ ਪੌਂਡ ਜਾਇਦਾਦ ਨਾਲ ਤੀਸਰਾ ਥਾਂ ਹਾਸਲ ਕੀਤਾ ਹੈ। ਐਨ ਆਰ ਆਈ ਕਾਰੋਬਾਰੀ ਲਾਰਡ ਸਵਰਾਜ ਪਾਲ ਨੱਬੇ ਕਰੋੜ ਪੌਂਡ ਦੀ ਜਾਇਦਾਦ ਨਾਲ 17ਵੇਂ ਸਥਾਨ 'ਤੇ ਰਹੇ ਹਨ। ਪਿਛਲੇ 12 ਮਹੀਨਿਆਂ ਵਿੱਚ ਉਨ੍ਹਾਂ ਦੀ ਜਾਇਦਾਦ ਵਿੱਚ ਲਗਭਗ 10 ਕਰੋੜ ਪੌਂਡ ਦਾ ਵਾਧਾਂ ਹੋਇਆ ਹੈ। ਇਸ ਮੌਕੇ ਹਿੰਦੂਜਾ ਗਰੁੱਪ ਦੇ ਕੋ-ਚੇਅਰਮੈਨ ਗੋਪੀ ਚੰਦ ਹਿੰਦੂਜਾ ਨੇ ਕਿਹਾ ਕਿ ਸਾਰਾ ਕਾਰੋਬਾਰ ਇਸ ਸਮੇਂ ਉਭਰਦੇ ਖੇਤਰਾਂ ਵਿੱਚ ਹੈ। ਸਾਡਾ ਫੋਕਸ ਬੈਂਕਿੰਗ ਅਤੇ ਫਾਈਨੈਂਸ਼ੀਅਲ ਸੇਵਾਵਾਂ, ਹੈਲਥਕੇਅਰ ਅਤੇ ਜਨ-ਸਰੋਕਾਰ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਗਰੁੱਪ ਨੇ ਆਪਣੀ ਕਾਰ ਅਤੇ ਬਸ ਨਿਰਮਾਤਾ ਕੰਪਨੀ ਅਸ਼ੋਕ ਲੇਲੈਂਡ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਵਰਨਣ ਯੋਗ ਹੈ ਕਿ ਗੋਪੀ ਚੰਦ ਹਿੰਦੂਜਾ ਦੇ ਛੋਟੇ ਪੁੱਤਰ ਧੀਰਜ ਹਿੰਦੂਜਾ ਅਸ਼ੋਕ ਲੇਲੈਂਡ ਦੇ ਚੇਅਰਮੈਨ ਹਨ। ਕੰਪਨੀ ਨੇ ਪਿੱਛੇ ਜਿਹੇ ਚੇਨਈ ਦੇ ਐਨੋਰ ਵਾਲੇ ਪਲਾਂਟ ਵਿੱਚ ਆਧੁਨਿਕ ਇਲੈਕਟਿ੍ਰਕ ਵਾਹਨ ਫੈਸਿਲਿਟੀ ਸ਼ੁਰੂ ਕੀਤੀ ਹੈ ਅਤੇ ਬਸਾਂ ਵਿੱਚ ਬੈਟਰੀ ਨਾਲ ਚੱਲਣ ਵਾਲੀ ਟੈਕਨਾਲੋਜੀ ਪੇਸ਼ ਕਰ ਰਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣ ਅਮਰੀਕਾ ਦੇ ਇੱਕ 16 ਸਾਲਾ ਲੜਕੇ ਦੇ ਆਉਂਦੇ ਹਨ 23 ਨੰਬਰ ਦੇ ਜੁੱਤੇ, ਗਿਨੀਜ਼ ਵਰਲਡ ਰਿਕਾਰਡਜ਼ `ਚ 2 ਰਿਕਾਰਡ ਕੀਤੇ ਦਰਜ ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ `ਚ ਹੋਈ ਭੰਨਤੋੜ, ਪ੍ਰਧਾਨ ਮੰਤਰੀ ਮੋਦੀ ਵਿਰੋਧੀ ਨਾਅਰੇ ਲਿਖੇ ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਕਿਹਾ: ਭਾਰਤ ਨਾਲ ਸਬੰਧ ਸੁਧਰੇ, ਦੋਹਾਂ ਦੇਸ਼ਾਂ ਵਿਚਾਲੇ ਗਲਤਫਹਿਮੀਆਂ ਦੂਰ ਹੋਈਆਂ ਟਰੰਪ 'ਤੇ ਹਮਲਾ ਕਰਨ ਦੀ ਕੋਸਿ਼ਸ਼, ਹਮਲਾਵਰ ਏਕੇ-47 ਵਰਗੀ ਰਾਈਫਲ ਲੈ ਕੇ ਗੋਲਫ ਕਲੱਬ 'ਚ ਲੁਕਿਆ ਸੀ ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ 70 ਸਾਲ ਦੀ ਉਮਰ `ਚ ਹੋਇਆ ਦਿਹਾਂਤ ਭਾਰਤ ਵੀਅਤਨਾਮ ਨੂੰ 1 ਮਿਲੀਅਨ ਡਾਲਰ ਦੀ ਸਹਾਇਤਾ ਭੇਜਦੀ, ਵੀਅਤਨਾਮ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਕਾਰਨ 200 ਤੋਂ ਵੱਧ ਮੌਤਾਂ 'ਮੈਂ ਟੇਲਰ ਸਵਿਫਟ ਨੂੰ ਨਫ਼ਰਤ ਕਰਦਾ ਹਾਂ': ਟਰੰਪ ਅਜੀਤ ਡੋਭਾਲ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ ਕੀਤੀ ਮਿਸ ਸਵਿਟਜ਼ਰਲੈਂਡ ਫਾਈਨਲਿਸਟ ਦਾ ਪਤੀ ਹੀ ਨਿਕਲਿਆ ਉਸਦਾ ਕਾਤਲ, ਸਰੀਰ ਦੇ ਅੰਗਾਂ ਨੂੰ ਬਲੈਂਡਰ ਵਿੱਚ ਪੀਸਿਆ ਤੇ ਤੇਜ਼ਾਬ ਵਿੱਚ ਘੋਲ ਦਿੱਤਾ ਸੀ