Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਮਨੋਰੰਜਨ

ਭੂਤ ਦੇ ਰੋਲ ਨਾਲ ਚਮਕੀ ਫਲੋਰਾ ਸੈਣੀ

September 27, 2018 08:10 AM

ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਹਾਰਰ ਫਿਲਮ ‘ਇਸਤਰੀ’ ਨੇ ਬਾਕਸ ਆਫਿਸ ਉਤੇ ਸਫਲਤਾ ਹਾਸਲ ਕੀਤੀ ਹੈ ਅਤੇ ਇਸ ਵਿੱਚ ਉਨ੍ਹਾਂ ਦੋਵਾਂ ਦੇ ਅਭਿਨੈ ਦੀ ਬਹੁਤ ਚਰਚਾ ਹੈ, ਪਰ ਲੋਕ ਉਸ ਚਿਹਰੇ ਬਾਰੇ ਵੀ ਜਾਨਣਾ ਚਾਹੁੰਦੇ ਹਨ, ਜਿਸ ਨੇ ਇਸ ਫਿਲਮ ਵਿੱਚ ਭੂਤ ਦਾ ਰੋਲ ਨਿਭਾਇਆ ਹੈ। ਪਰਦੇ 'ਤੇ ਇਸ ਰੋਲ ਨੂੰ ਦੇਖ ਕੇ ਦਰਸ਼ਕ ਡਰ ਗਏ, ਪਰ ਇਸ ਚਿਹਰੇ ਨੂੰ ਅਸਲ 'ਚ ਦੇਖ ਕੇ ਜ਼ਿਆਦਾਤਰ ਲੋਕ ਹੈਰਾਨ ਰਹਿ ਜਾਂਦੇ ਹਨ। ‘ਇਸਤਰੀ’ ਵਿੱਚ ਭੂਤ ਦਾ ਕਿਰਦਾਰ ਫਲੋਰਾ ਸੈਣੀ ਨੇ ਨਿਭਾਇਆ ਹੈ। ਕਈ ਲੋਕ ਫਿਲਮ ਦੇ ਪੋਸਟਰ ਦੇਖ ਕੇ ਇਹ ਅੰਦਾਜ਼ਾ ਲਾ ਰਹੇ ਸਨ ਕਿ ਸ਼ਾਇਦ ਸ਼ਰਧਾ ਨੇ ਹੀ ਭੂਤ ਦਾ ਕਿਰਦਾਰ ਨਿਭਾਇਆ ਹੋਵੇਗਾ, ਪਰ ਫਿਲਮ ਵਿੱਚ ਫਲੋਰਾ ਨੇ ਇੰਨਾ ਸ਼ਾਨਦਾਰ ਅਭਿਨੈ ਕੀਤਾ ਕਿ ਸਭ ਉਸ ਦੇ ਕਾਇਲ ਹੋ ਗਏ ਹਨ। ਫਲੋਰਾ ਨੇ ਦੱਖਣ ਦੀਆਂ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੋਇਆ ਹੈ ਤੇ ਪ੍ਰਸਿੱਧ ਅਭਿਨੇਤਾ ਬਾਲਾਕ੍ਰਿਸ਼ਨਾ, ਵਿਕਰਮ ਅਤੇ ਰਜਨੀਕਾਂਤ ਨਾਲ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
ਉਥੇ ਉਹ ਅੱਜ ਤੱਕ 50 ਤੋਂ ਵੱਧ ਫਿਲਮਾਂ ਦਾ ਕੰਮ ਕਰ ਚੁੱਕੀ ਹੈ। ਪਹਿਲਾਂ ਉਹ ਫਿਲਮ ‘ਬੇਗਮ ਜਾਨ’, ‘ਦਬੰਗ 2’ ਅਤੇ ‘ਧਨਕ’ ਵਰਗੀਆਂ ਹਿੰਦੀ ਫਿਲਮਾਂ ਦਾ ਕੰਮ ਕਰ ਚੁੱਕੀ ਹੈ। ‘ਇਸਤਰੀ’ ਬਾਰੇ ਪਹਿਲਾਂ ਉਸ ਦੇ ਕਿਰਦਾਰ 'ਤੇ ਜ਼ਿਆਦਾ ਚਰਚਾ ਨਹੀਂ ਹੋਈ। ਸ਼ਾਇਦ ਇਹੋ ਵਜ੍ਹਾ ਹੈ ਕਿ ਜਦੋਂ ਫਿਲਮ ਰਿਲੀਜ਼ ਹੋਈ ਅਤੇ ਚੰਗਾ ਪ੍ਰਦਰਸ਼ਨ ਕਰਨ ਲੱਗੀ ਤਾਂ ਲੋਕ ਇਸ ਕਿਰਦਾਰ ਦੇ ਅਸਲੀ ਚਿਹਰੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨ ਲੱਗੇ ਤੇ ਉਸ ਦੇ ਬਾਰੇ ਇੰਟਰਨੈੱਟ 'ਤੇ ਸਰਚ ਕੀਤੀ ਜਾਣ ਲੱਗੀ। ਜਦੋਂ ਸਾਨੂੰ ਪਤਾ ਲੱਗਾ ਕਿ ਫਿਲਮ ‘ਇਸਤਰੀ' ਦੀ ਭੂਤ ਰੀਅਲ ਲਾਈਫ 'ਚ ਬਹੁਤ ਖੂਬਸੂਰਤ ਹੈ ਤਾਂ ਸਾਨੂੰ ਹੈਰਾਨੀ ਹੋਈ। ਫਲੋਰਾ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਦਾ ਕੰਮ ਦਰਸ਼ਕਾਂ ਨੂੰ ਚੰਗਾ ਲੱਗਾ।

Have something to say? Post your comment