Welcome to Canadian Punjabi Post
Follow us on

02

July 2025
 
ਮਨੋਰੰਜਨ

ਰਾਧਿਕਾ ਦੀ ਨਾਰਾਜ਼ਗੀ

September 27, 2018 08:05 AM

ਰਾਧਿਕਾ ਆਪਟੇ ਨੇ ਫਿਲਮਾਂ ਹੀ ਨਹੀਂ, ਇਨ੍ਹੀਂ ਦਿਨੀਂ ਇੱਕ ਤੋਂ ਬਾਅਦ ਇੱਕ ਵੈੱਬ ਸੀਰੀਜ਼ ਵਿੱਚ ਵੀ ਦਮਦਾਰ ਅਭਿਨੈ ਦਾ ਲੋਹਾ ਮੰਨਵਾਇਆ ਹੈ। ਫਿਲਮਾਂ ਤੋਂ ਬਾਅਦ ਡਿਜੀਟਲ ਦੁਨੀਆ 'ਚ ਸਭ ਤੋਂ ਅੱਗੇ ਨਜ਼ਰ ਆਉਂਦੀ ਹੈ ਕਿਉਂਕਿ ਅੱਜ ਤੱਕ ਦੀਆਂ ਉਸ ਦੀਆਂ ਰਿਲੀਜ਼ ਸਾਰੀਆਂ ਵੈਬ ਸੀਰੀਜ਼ ਕਾਫੀ ਹਰਮਨ ਪਿਆਰੀਆਂ ਹੋਈਆਂ ਹਨ, ਪਰ ਜ਼ਿਆਦਾ ਕਮਰਸ਼ੀਅਲ ਫਿਲਮਾਂ ਵਿੱਚ ਨਜ਼ਰ ਨਾ ਆਉਣ ਬਾਰੇ ਰਾਧਿਕਾ ਗੱਲ ਹੀ ਨਹੀਂ ਕਰਨਾ ਚਾਹੁੰਦੀ। ਅਕਸਰ ਉਹ ਇਸ ਸਵਾਲ ਨੂੰ ਨਜ਼ਰ ਅੰਦਾਜ਼ ਕਰ ਜਾਂਦੀ ਹੈ। ਪਿੱਛੇ ਜਿਹੇ ਹਾਰਰ ਵੈਬ ਸੀਰੀਜ਼ ‘ਘੁਲ’ ਵਿੱਚ ਨਜ਼ਰ ਆਈ ਰਾਧਿਕਾ ਨਾਲ ਹੋਈ ਇੱਕ ਇੰਟਰਵਿਊ ਵਿੱਚ ਉਹ ਅਜਿਹੇ ਇੱਕ ਸਵਾਲ 'ਤੇ ਨਾਰਾਜ਼ ਹੀ ਹੋ ਗਈ।
ਪਹਿਲਾਂ ਉਸ ਨੇ ਖੁਸ਼ੀ ਖੁਸ਼ੀ ਸਵਾਲਾਂ ਦਾ ਜਵਾਬ ਦਿੱਤਾ। ਵੈਬ ਸੀਰੀਜ਼ 'ਚ ਮਿਲ ਰਹੀ ਸਫਲਤਾ ਅਤੇ ਫੈਨਜ਼ ਤੋਂ ਮਿਲ ਰਹੇ ਢੇਰ ਸਾਰੇ ਪਿਆਰ ਬਾਰੇ ਜਦੋਂ ਸਵਾਲ ਕੀਤਾ ਗਿਆ ਤਾਂ ਉਸ ਨੇ ਝਿਝਕਦੇ ਹੋਏ ਸਾਰਿਆਂ ਦਾ ਧੰਨਵਾਦ ਕੀਤਾ, ਸਗੋਂ ਹੋਰ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਨ ਲਈ ਭਰੋਸਾ ਵੀ ਦਿੱਤਾ। ਜਦੋਂ ਇੱਕ ਸਵਾਲ ਉਸ ਤੋਂ ਬਿਹਤਰੀਨ ਕੰਮ ਦੇ ਬਾਵਜੂਦ ਕਮਰਸ਼ੀਅਲ ਫਿਲਮਾਂ 'ਚ ਜ਼ਿਆਦਾ ਨਜ਼ਰ ਨਾ ਆਉਣ ਬਾਰੇ ਕੀਤਾ ਗਿਆ ਤਾਂ ਸਵਾਲ ਸੁਣਦੇ ਹੀ ਜਿਵੇਂ ਉਸ ਦਾ ਮੂਡ ਖਰਾਬ ਹੋ ਗਿਆ। ਸਾਫ ਸੀ ਕਿ ਰਾਧਿਕਾ ਇਸ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦੀ। ਡਿਜੀਟਲ ਪਲੇਟਫਾਰਮ 'ਚ ਉਸ ਦੇ ਕੰਮ ਨੂੰ ਕਾਫੀ ਸਫਲਤਾ ਮਿਲੀ ਹੈ, ਪਰ ਅਕਸਰ ਵੱਡੇ ਪਰਦੇ 'ਤੇ ਰਿਲੀਜ਼ ਹੋ ਰਹੀਆਂ ਵੱਡੇ ਬਜਟ ਦੀਆਂ ਫਿਲਮਾਂ ਵਿੱਚ ਰਾਧਿਕਾ ਨੂੰ ਨਹੀਂ ਲਿਆ ਜਾਂਦਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!