Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਮੈਡੀਕਲ ਕਾਲਜ ਵਿੱਚ ਜੀਨਸ ਤੇ ਟੀ-ਸ਼ਰਟ ਪਹਿਨਣ ਦੀ ਪਾਬੰਦੀ ਲੱਗੀ

September 27, 2018 08:01 AM

ਅੰਮ੍ਰਿਤਸਰ, 26 ਸਤੰਬਰ (ਪੋਸਟ ਬਿਊਰੋ)- ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ (ਜੀ ਐੱਮ ਸੀ) ਦੇ ਵਿਦਿਆਰਥੀ-ਵਿਦਿਆਰਥਣਾਂ ਜੀਂਸ, ਟੀ-ਸ਼ਰਟ, ਕੈਪਰੀ ਅਤੇ ਸਕਰਟ ਨਹੀਂ ਪਹਿਨ ਸਕਣਗੇ।
ਕਾਲਜ ਦੀ ਪ੍ਰਿੰਸੀਪਲ ਡਾਕਟਰ ਸੁਜਾਤਾ ਸ਼ਰਮਾ ਨੇ ਲਿਖਤੀ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਵਿਦਿਆਰਥਣਾਂ ਸਕਰਟ, ਕੈਪਰੀ, ਟੀ-ਸ਼ਰਟ,ਜੀਨਸ ਨਹੀਂ ਪਹਿਨ ਸਕਣਗੀਆਂ ਅਤੇ ਲੜਕਿਆਂ ਨੂੰ ਜੀਨਸ ਅਤੇ ਟੀ-ਸ਼ਰਟ ਦੀ ਬਜਾਏ ਫਾਰਮਲ ਟ੍ਰਾਊਜ਼ਰ ਅਤੇ ਟੀ-ਸ਼ਰਟ ਪਹਿਨ ਕੇ ਕਾਲਜ ਵਿੱਚ ਆਉਣਾ ਹੋਵੇਗਾ। ਬੀਤੇ ਦਿਨ ਡਾਕਟਰ ਸੁਜਾਤਾ ਸ਼ਰਮਾ ਨੇ ਮੈਡੀਕਲ ਕਾਲਜ ਦੇ ਸਾਰੇ ਵਿਭਾਗਾਂ ਦੇ ਇੰਚਾਰਜਾਂ, ਹੋਸਟਲ ਸੁਪਰਡੈਂਟ, ਕਾਲਜ ਸੁਪਰਡੈਂਟ ਨੂੰ ਇਹ ਪੱਤਰ ਜਾਰੀ ਕਰ ਕੇ ਸਪੱਸ਼ਟ ਕਰ ਦਿੱਤਾ ਕਿ ਉਹ ਇਹ ਯਕੀਨੀ ਕਰਨ ਕਿ ਕੋਈ ਸਟੂਡੈਂਟ ਜੀਂਸ, ਟੀ-ਸ਼ਰਟ, ਕੈਪਰੀ ਜਾਂ ਸਕਰਟ ਪਹਿਨ ਕੇ ਕਾਲਜ ਵਿੱਚ ਨਾ ਆਵੇ। ਮੈਡੀਕਲ ਕਾਲਜ ਵਿੱਚ ਐੱਮ ਬੀ ਬੀ ਐੱਸ, ਬੀ ਐੱਮ ਸੀ, ਡਿਪਲੋਮਾ ਕੋਰਸ ਅਤੇ ਇੰਟਰਨਸ਼ਿਪ ਕਰ ਰਹੇ ਵਿਦਿਆਰਥੀ ਤੈਅ ਡ੍ਰੈੱਸ ਕੋਡ ਦਾ ਪਾਲਣ ਕਰਨ। ਵਿਦਿਆਰਥਣਾਂ ਸਲਵਾਰ-ਸੂਟ ਜਾਂ ਟ੍ਰਾਊਜ਼ਰ-ਸ਼ਰਟ ਪਹਿਨ ਕੇ ਆਉਣ ਅਤੇ ਲੜਕੇ ਫਾਰਮਲ ਟ੍ਰਾਊਜਰ ਅਤੇ ਸ਼ਰਟ ਅਤੇ ਉਸ ਉਤੇ ਸਫੇਦ ਐਪਰਿਨ ਪਹਿਨ ਕੇ ਆਪਣੀ ਕਲਾਸਾਂ ਅਤੇ ਵਿਭਾਗਾਂ ਵਿੱਚ ਆਉਣ। ਡਾਕਟਰ ਸੁਜਾਤਾ ਸ਼ਰਮਾ ਨੇ ਸਾਫ ਕੀਤਾ ਕਿ ਵਿਦਿਆਰਥੀ-ਵਿਦਿਆਰਥਣਾਂ ਟੀ-ਸ਼ਰਟ, ਕੈਪਰੀ, ਜੀਨਸ ਅਤੇ ਸਕਰਟ ਪਹਿਨ ਕੇ ਕਾਲਜ ਆਉਂਦੇ ਹਨ, ਜੋ ਦੇਖਣ ਨੂੰ ਮਾੜਾ ਲੱਗਦਾ ਹੈ। ਜੇ ਕੋਈ ਵਿਦਿਆਥੀ ਇਸ ਹੁਕਮ ਦਾ ਉਲੰਘਣਾ ਕਰਦਾ ਹੈ ਤਾਂ ਉਸ ਦਾ ਨਾਂਅ, ਰੋਲ ਨੰਬਰ ਅਤੇ ਕਲਾਸ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਜਾਏ। ਪ੍ਰਿੰਸੀਪਲ ਨੇ ਸਪੱਸ਼ਟ ਕੀਤਾ ਹੈ ਕਿ ਇੱਕ ਅਕਤੂਬਰ ਤੋਂ ਸਾਰੇ ਵਿਦਿਆਰਥੀ ਡ੍ਰੈੱਸ ਕੋਡ ਦਾ ਪਾਲਣ ਕਰਨਗੇ।
ਦੂਸਰੇ ਪਾਸੇ ਪ੍ਰਿੰਸੀਪਲ ਦੇ ਇਸ ਹੁਕਮ ਦਾ ਮੈਡੀਕਲ ਕਾਲਜ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ। ਸਟੂਡੈਂਟਸ ਬਾਡੀ ਜੀ ਐੱਸ ਐੱਮ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਹੁਕਮ ਨਾਲ ਸਹਿਮਤ ਨਹੀਂ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ