Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਵਿੱਦਿਆ, ਮਹਿੰਗਾਈ ਅਤੇ ਸ਼ੂਗਰ ਡੈਡੀ

March 15, 2019 09:11 AM

ਪੰਜਾਬੀ ਪੋਸਟ ਸੰਪਾਦਕੀ

ਟੋਰਾਂਟੋ ਏਰੀਆ ਵਿੱਚ 3000 ਹਜ਼ਾਰ ਦੇ ਕਰੀਬ ਵਿੱਦਿਆਰਥੀ ਹਨ ਜੋ ਆਪਣੀ ਯੂਨੀਵਰਸਿਟੀ ਦੀ ਪੜਾਈ ਦੇ ਖਰਚੇ ਸ਼ੂਗਰ ਡੈਡੀਆਂ ਦੇ ਸਹਾਰੇ ਪੂਰੇ ਕਰ ਰਹੇ ਹਨ, ਜਿਹਨਾਂ ਵਿੱਚੋਂ ਬਹੁ ਗਿਣਤੀ ਲੜਕੀਆਂ ਹਨ। ਸ਼ੂਗਰ ਡੈਡੀ ਨੂੰ ਮਿੱਠੇ ਜਾਂ ਪਿਆਰੇ ਡੈਡੀ ਹੋਣ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਸਗੋਂ ਇਹ ਉਹ ਵਰਤਾਰਾ ਹੈ ਜਿਸ ਵਿੱਚ ਯੂਨੀਵਰਸਿਟੀ ਵਿੱਚ ਪੜਦੀਆਂ ਲੜਕੀਆਂ ਟਿਊਸ਼ਨ ਫੀਸਾਂ, ਕਿਰਾਇਆ, ਕੱਪੜਿਆਂ ਅਤੇ ਸਟੂਡੈਂਟ ਲੋਨ ਆਦਿ ਦੇ ਖਰਚੇ ਪੂਰੇ ਕਰਨ ਲਈ ਕਿਸੇ ਵੱਡੀ ਉਮਰ ਦੇ ਅਮੀਰ ਆਦਮੀ ਨਾਲ ਪੈਸਿਆਂ ਬਦਲੇ ਰਿਸ਼ਤਾ ਬਣਾਉਂਦੀਆਂ ਹਨ। ਇਹਨਾਂ ਕੁੜੀਆਂ ਨੂੰ ਸ਼ੂਗਰ ਬੇਬੀ ਕਿਹਾ ਜਾਂਦਾ ਹੈ। ਸ਼ੂਗਰ ਬੇਬੀਆਂ ਅਤੇ ਸ਼ੂਗਰ ਡੈਡੀਆਂ ਦਰਮਿਆਨ ਸਬੰਧ ਕਾਇਮ ਕਰਨ ਦੀ ਸਹੂਲਤ ਨਾਲ ਬਣਾਈ ਗਈ ਵੈੱਬਸਾਈਟ SeekingArrangements ਮੁਤਾਬਕ ਇਸ ਸਾਲ ਕੈਨੇਡਾ ਵਿੱਚ ਸੱਭ ਤੋਂ ਵੱਧ ਸ਼ੂਗਰ ਬੇਬੀ ਬਣਨ ਦਾ ਰਿਕਾਰਡ ਯੂਨੀਵਰਸਿਟੀ ਆਫ ਟੋਰਾਂਟੋ ਸਿਰ ਗਿਆ ਹੈ।

 ਸ਼ੂਗਰ ਬੇਬੀਆਂ ਦੇ ਰੁਝਾਨ ਨੂੰ ਆਰੰਭ ਕਰਨ ਅਤੇ ਇਸ ਰੁਝਾਨ ਨੂੰ ‘ਯੂਨੀਵਰਸਿਟੀਆਂ ਵਿੱਚ ਪੜਦੀਆਂ ਲੜਕੀਆਂ’ ਵਿੱਚ ਪ੍ਰਚਲਿੱਤ ਕਰਨ ਵਿੱਚ ਅਮਰੀਕਾ ਦਾ ਮੋਹਰੀ ਰੋਲ ਰਿਹਾ ਹੈ ਜਿੱਥੇ ਸੱਭ ਤੋਂ ਵੱਧ ਸ਼ੂਗਰ ਬੇਬੀ ਪਾਈਆਂ ਜਾਂਦੀਆਂ ਹਨ। ਅਮਰੀਕਾ ਤੋਂ ਬਾਅਦ ਕੈਨੇਡਾ, ਇੰਗਲੈਂਡ, ਆਸਟਰੇਲੀਆ ਅਤੇ ਕੋਲੰਬੀਆ ਦਾ ਨੰਬਰ ਆਉਂਦਾ ਹੈ। ਕਈ ਅਜਿਹੀਆਂ ਵੈੱਬਸਾਈਟਾਂ ਹਨ ਜਿੱਥੇ ਛੋਟੀ ਉਮਰ ਦੀਆਂ ਲੜਕੀਆਂ ਅਤੇ ਵੱਡੀ ਉਮਰ ਦੇ ਮਰਦ ਆਪਣਾ ਪ੍ਰੋਫਾਈਲ ਤਿਆਰ ਕਰ ਸਕਦੇ ਹਨ। ਇਹਨਾਂ ਵੈੱਬਸਾਈਟਾਂ ਵਿੱਚ ‘ਮਾਈ ਸ਼ੂਗਰ ਡੈਡੀ, ਸ਼ੂਗਰ ਡੈਡੀ, ਸੀਕਿੰਗ ਅਰੇਂਜਮੈਂਟ ਅਤੇ ਸ਼ੂਗਰ ਡੈਡੀ ਫਾਰ ਮੀ ਆਦਿ ਦੇ ਨਾਲ ਸ਼ਾਮਲ ਹਨ। ਸ਼ੂਗਰ ਬੇਬੀਆਂ ਲਈ ਅਕਾਉਂਟ ਬਣਾਉਣਾ ਮੁਫ਼ਤ ਹੈ ਜਦੋਂ ਕਿ ਸ਼ੂਗਰ ਡੈਡੀ ਨੂੰ ਮੋਟੀ ਸਾਰੀ ਫੀਸ ਅਦਾ ਕਰਨੀ ਪੈਂਦੀ ਹੈ।

ਸੀਕਿੰਗ ਅਰੇਂਜਮੈਂਟ (Seeking arrangement) ਵੈੱਬਸਾਈਟ ਦਾ ਦਾਅਵਾ ਹੈ ਕਿ ਉਸ ਕੋਲ 14 ਲੱਖ ਵਿੱਦਿਆਰਥੀਆਂ ਨੇ ਅਕਾਊਂਟ ਬਣਾਏ ਹੋਏ ਹਨ ਜਿਹਨਾਂ ਵਿੱਚੋਂ 10 ਲੱਖ ਇੱਕਲੇ ਅਮਰੀਕਾ ਵਿੱਚ ਹਨ। 16 ਤੋਂ 17 ਲੱਖ ਅਕਾਉਂਟ ਬਣਾਉਣ ਵਾਲੀਆਂ ਗੈਰਵਿੱਦਿਆਰਥੀ ਲੜਕੀਆਂ ਹਨ। ਕੈਨੇਡਾ ਦੀਆਂ 3 ਲੱਖ ਤੋਂ ਵੱਧ ਵਿੱਦਿਆਰਥੀਆਂ ਨੇ ਸ਼ੂਗਰ ਬੇਬੀ ਅਕਾਉਂਟ ਬਣਾਏ ਹੋਏ ਹਨ। ਸੂ਼ਗਰ ਬੇਬੀਆਂ ਦੀ ਔਸਤ ਉਮਰ 26 ਸਾਲ ਹੈ ਜਦੋਂ ਕਿ ਸ਼ੂਗਰ ਡੈਡੀਆਂ ਦੀ ਔਸਤ ਉਮਰ 41 ਸਾਲ ਤੋਂ ਵੱਡੀ ਹੁੰਦੀ ਹੈ। ਜਿ਼ਅਦਾਤਰ ਸ਼ੂਗਰ ਡੈਡੀ 50 ਸਾਲ ਤੋਂ ਵੱਡੇ ਹੁੰਦੇ ਹਨ ਜਿਹਨਾਂ ਦੀ ਸਾਲਾਨਾ ਆਮਦਨ ਢਾਈ ਲੱਖ ਡਾਲਰ ਜਾਂ ਇਸਤੋਂ ਵੱਧ ਹੁੰਦੀ ਹੈ।

 ਸ਼ੂਗਰ ਡੈਡੀ ਵਰਤਾਰਾ ਜਿੱਥੇ ਲੜਕੀਆਂ ਦੀ ਮਜ਼ਬੂਰੀ ਵਿੱਚੋਂ ਨਿਕਲਦਾ ਹੈ, ਉੱਥੇ ਅੱਜ ਕੱਲ ਦੇ ਆਧੁਨਿਕ ਜ਼ਮਾਨੇ ਵਿੱਚ ਬਹੁਤ ਲੋਕ ਇਸਦੇ ਲਾਭ ਵੀ ਵੇਖਦੇ ਹਨ। ਮਿਸਾਲ ਵਜੋਂ ਸ਼ੂਗਰ ਡੈਡੀ ਸਿਰਫ਼ ਤੁਹਾਡੇ ਖਰਚੇ ਹੀ ਪੂਰੇ ਨਹੀਂ ਕਰਦਾ (ਔਸਤਨ ਢਾਈ ਤੋਂ ਤਿੰਨ ਹਜ਼ਾਰ ਮਹੀਨਾ) ਸਗੋਂ ਤੁਹਾਡੇ ਲਈ ਜੌਬ ਲੱਭਣ ਵਿੱਚ ਮਦਦ ਕਰਦਾ ਹੈ (ਅਮੀਰ ਹੋਣ ਕਾਰਣ ਉਸਦਾ ਆਪਣਾ ਅੱਛਾ ਖਾਸਾ ਨੈੱਟਵਰਕ ਹੁੰਦਾ ਹੈ) ਅਤੇ ਬਿਜਸਨ ਸੈੱਟਅੱਪ ਕਰਨ ਵਿੱਚ ਮੈਂਟਰਸਿ਼ੱਪ ਦਾ ਰੋਲ ਅਦਾ ਕਰਦਾ ਹੈ। ਇਹ ਗੱਲਾਂ ਉੱਪਰਲੀ ਸਤਹ ਤੋਂ ਚੰਗੀਆਂ ਜਾਪਦੀਆਂ ਹਨ ਪਰ ਅੰਤ ਨੂੰ ਲੜਕੀਆਂ ਲਈ ਇਹਨਾਂ ਦੇ ਨਤੀਜੇ ਮਾੜੇ ਨਿਕਲਦੇ ਹਨ। ਤੁਹਾਨੂੰ ਦੋਹਰੀ ਜਿ਼ੰਦਗੀ ਜਿਉਣੀ ਪੈਂਦੀ ਹੈ ਅਤੇ ਮਾਨਸਿਕ ਸਿਹਤ ਦੇ ਮਸਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

 ਸ਼ੂਗਰ ਡੈਡੀ ਵਰਤਾਰਾ ਸਾਡੇ ਵਿੱਦਿਆਕ ਢਾਂਚੇ ਦੇ ਖੋਖਲੇਪਣ ਅਤੇ ਵੱਧ ਰਹੀ ਮਹਿੰਗਾਈ ਕਾਰਣ ਹੋ ਰਹੀ ਦੁਰਦਸ਼ਾ ਵੱਲ ਵੀ ਇਸ਼ਾਰਾ ਕਰਦਾ ਹੈ। ਜੋ ਲੜਕੀਆਂ ਅੱਜ ਸ਼ੂਗਰ ਡੈਡੀਆਂ ਦੇ ਸਹਾਰੇ ਡਾਕਟਰ, ਮਨੋਚਿਕਿਤਸਕ ਅਤੇ ਵਕੀਲ ਬਣ ਰਹੀਆਂ ਹਨ, ਉਹ ਕੱਲ ਨੂੰ ਇਹਨਾਂ ਪੇਸਿ਼ਆਂ ਵਿੱਚ ਕਿਹੋ ਜਿਹਾ ਰੋਲ ਅਦਾ ਕਰਨਗੀਆਂ? ਸ਼ੂਗਰ ਡੈਡੀ ਸ਼ਬਦ 1920 ਦੇ ਕਰੀਬ ਉਹਨਾਂ ਮਰਦਾਂ ਲਈ ਵਰਤਿਆ ਜਾਣ ਲੱਗਾ ਸੀ ਜੋ ਮਹਿੰਗੇ ਤੋਹਫਿਆਂ ਅਤੇ ਅਮੀਰੀ ਖਰਚਿਆਂ ਨਾਲ ਛੋਟੀ ਉਮਰ ਦੀਆਂ ਲੜਕੀਆਂ ਨੂੰ ਖਰਾਬ ਕਰਦੇ ਹਨ। ਬੇਸ਼ੱਕ ਬਹੁਤ ਸਾਰੀਆਂ ਲੜਕੀਆਂ ਲਈ ਇਹ ਮਜ਼ਬੂਰੀ ਵਿੱਚ ਕੀਤਾ ਜਾਣ ਵਾਲਾ ਧੰਦਾ ਹੈ, ਪਰ ਇਹ ਸਾਡੇ ਜ਼ਮਾਨੇ ਵਿੱਚ ‘ਬਾਹਰੋਂ ਸਾਫ਼ ਸੁਥਰੇ ਅਤੇ ਅੰਦਰੋਂ ਗੰਧਲੇ ਕਿਰਦਾਰ ਦੀ ਤਸਵੀਰ ਵੀ ਨੰਗੀ ਕਰਦਾ ਹੈ। ਖਾਸ ਕਰਕੇ ਉਹਨਾਂ ਮਾਪਿਆਂ ਲਈ ਜੋ ਸੋਚਦੇ ਹਨ ਕਿ ਉਹਨਾਂ ਦੀਆਂ ਲੜਕੀਆਂ ਆਪਣੀ ਪੜਾਈ ਦੇ ਖਰਚੇ ਖੁਦ ਹੀ ਪੂਰੇ ਕਰ ਲੈਂਦੀਆਂ ਹਨ।

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੀਲ ਰੀਜਨ ਦਾ ਭੱਵਿਖ ਕਿਸਦੇ ਹੱਥ?
ਫੰਡਾਂ ਵਿੱਚ ਕਟੌਤੀਆਂ ਅਤੇ ਆਪਾ ਵਿਰੋਧੀ ਸੁਨੇਹਿਆਂ ਦਾ ਝਮੇਲਾ
ਲਿਬਰਲ ਸਰਕਾਰ ਵੱਲੋਂ ਘੱਟ ਗਿਣਤੀ ਕਮਿਉਨਿਟੀਆਂ ਦੀਆਂ ਘੱਟ ਨਿਯੁਕਤੀਆਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1