Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈਮੁੱਖ ਮੰਤਰੀ ਦੇ ਸੁਹਿਰਦ ਯਤਨਾਂ ਸਦਕਾ ਹੁਣ ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਿਊ. ਦੇ ਪਾਰਟਸਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਲਈ ‘ਸਾਂਝ ਰਾਹਤ ਪ੍ਰੋਜੈਕਟ’ ਦੀ ਕੀਤੀ ਸ਼ੁਰੂਆਤ
 
ਭਾਰਤ

ਜੈਸਲਮੇਰ ਤੋਂ ਫੜੇ ਗਏ ਨਵਾਬ ਨੇ ਆਈ ਐਸ ਆਈ ਤੋਂ ਟ੍ਰੇਨਿੰਗ ਲਈ ਸੀ

March 14, 2019 09:12 AM

ਜੈਪੁਰ, 13 ਮਾਰਚ (ਪੋਸਟ ਬਿਊਰੋ)- ਪਾਕਿਸਤਾਨੀ ਸਰਹੱਦ ਨਾਲ ਲੱਗਦੇ ਰਾਜਸਥਾਨ ਦੇ ਜਿ਼ਲਾ ਜੈਸਲਮੇਰ ਤੋਂ ਫੜੇ ਗਏ ਪਾਕਿਸਤਾਨੀ ਜਾਸੂਸ ਨਵਾਬ ਖਾਨ ਨੇ ਇੰਟੈਲੀਜੈਂਸ ਏਜੰਸੀਆਂ ਦੀ ਪੁੱਛਗਿੱਛ ਵਿੱਚ ਕਈ ਅਹਿਮ ਰਾਜ਼ ਖੋਲ੍ਹੇ ਹਨ। ਉਸ ਨੇ ਕਿਹਾ ਕਿ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ ਐਸ ਆਈ) ਨੂੰ ਉਹ ਲਗਾਤਾਰ ਪੱਛਮੀ ਸਰਹੱਦ ਬਾਰੇ ਜਾਣਕਾਰੀ ਦਿੰਦਾ ਸੀ ਅਤੇ ਹਰ ਜਾਣਕਾਰੀ ਬਦਲੇ ਉਸ ਨੂੰ ਪੰਜ ਹਜ਼ਾਰ ਰੁਪਏ ਮਿਲਦੇ ਸਨ।
ਜੈਸਲਮੇਰ ਜ਼ਿਲੇ ਦੇ ਸਮ ਖੇਤਰ ਵਿੱਚ ਗੰਗਾ ਬਸਤੀ ਦਾ ਵਸਨੀਕ ਨਵਾਬ ਖਾਨ ਪੁੱਤਰ ਮਠਾਰ ਖਾਨ ਪਿਛਲੇ ਸਾਲ ਪਾਕਿਸਤਾਨ ਗਿਆ ਤੇ ਉਥੇ ਆਈ ਐਸ ਆਈ ਦੇ ਕੈਂਪ ਵਿੱਚ ਇਕ ਮਹੀਨਾ ਸਿਖਲਾਈ ਲੈ ਕੇ ਆਇਆ ਸੀ। ਨਵਾਬ ਖਾਨ ਦਾ ਪਾਕਿਸਤਾਨ ਵਿੱਚ ਰਹਿੰਦਾ ਰਿਸ਼ਤੇਦਾਰ ਸੁਮਾਰ ਖਾਨ ਵੀ ਓਸੇ ਵਾਂਗ ਆਈ ਐਸ ਆਈ ਦਾ ਏਜੰਟ ਹੈ। ਸੁਮਾਰ ਖਾਨ ਦੇ ਰਾਹੀਂ ਨਵਾਬ ਖਾਨ ਆਈ ਐਸ ਆਈ ਨਾਲ ਜੁੜਿਆ ਅਤੇ ਭਾਰਤੀ ਫੌਜ ਦੇ ਬਾਰੇ ਖੁਫੀਆ ਜਾਣਕਾਰੀ ਦੇਣ ਲੱਗਾ। ਸਮ ਖੇਤਰ ਦੇ ਰੇਤੀਲੇ ਇਲਾਕੇ ਵਿੱਚ ਸੈਲਾਨੀਆਂ ਨੂੰ ਜੀਪ ਦੀ ਸਫਾਰੀ ਕਰਾਉਣ ਬਹਾਨੇ ਨਵਾਬ ਖਾਨ ਫੌਜੀ ਇਲਾਕਿਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਦਾ ਸੀ। ਇੰਟੈਲੀਜੈਂਸ ਏਜੰਸੀਆਂ ਦੀ ਉਸ 'ਤੇ ਤਿੰਨ ਮਹੀਨੇ ਤੋਂ ਨਜ਼ਰ ਸੀ ਅਤੇ ਉਸ ਨੂੰ ਪਿਛਲੇ ਐਤਵਾਰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁੱਛਗਿੱਛ ਕੀਤੀ ਗਈ ਤਾਂ ਕਈ ਰਾਜ਼ ਉਗਲ ਦਿੱਤੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ. ਦੇਸ਼ ਨੂੰ 'ਵਨ ਨੇਸ਼ਨ ਵਨ ਇਲੈਕਸ਼ਨ' ਦੀ ਨਹੀਂ, 'ਵਨ ਨੇਸ਼ਨ ਵਨ ਐਜੂਕੇਸ਼ਨ' ਦੀ ਲੋੜ : ਕੇਜਰੀਵਾਲ ਸਲਮਾਨ ਖਾਨ ਦੇ ਪਿਤਾ ਨੂੰ ਸਵੇਰ ਦੀ ਸੈਰ ਕਰਨ ਮੌਕੇ ਇੱਕ ਔਰਤ ਨੇ ਦਿੱਤੀ ਧਮਕੀ ਯੂਪੀਆਈ ਰਾਹੀਂ ਹੁਣ ਹੋ ਸਕੇਗਾ 5 ਲੱਖ ਤੱਕ ਲੈਣ ਦੇਣ, ਸੀਮਾ ਲਾਗੂ ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਮੋਦੀ ਸਰਕਾਰ ਦੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਮੌਕੇ ਸ਼ਾਹ ਨੇ ਕਿਹਾ- ਇਸ ਕਾਰਜਕਾਲ 'ਚ ਲਾਗੂ ਕਰਾਂਗੇ ਇਕ ਦੇਸ਼, ਇਕ ਚੋਣ ਕੋਲਕਾਤਾ ਬਲਾਤਕਾਰ-ਕਤਲ ਮਾਮਲਾ: ਸੁਪਰੀਮ ਕੋਰਟ ਨੇ ਕਿਹਾ ਕਿ ਮਹਿਲਾ ਡਾਕਟਰਾਂ ਨੂੰ ਰਾਤ ਦੀ ਸਿ਼ਫਟ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਕੋਲਕਾਤਾ ਰੇਪ ਮਾਮਲਾ: ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਅਸੀਂ ਡਾਕਟਰਾਂ ਦੀਆਂ 3 ਮੰਗਾਂ ਮੰਨੀਆਂ, ਡਾਕਟਰਾਂ ਨੂੰ ਕੰਮ 'ਤੇ ਵਾਪਿਸ ਆਉਣ ਦੀ ਕੀਤੀ ਅਪੀਲ ਜੇਲ੍ਹ ਤੋਂ ਬਾਹਰ ਆਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ